Weather Update : ਸੂਬੇ ਵਿੱਚ ਮੌਨਸੂਨ ਹੋਇਆ ਸੁਸਤ ; 4.2 ਡਿਗਰੀ ਵਧਿਆ ਤਾਪਮਾਨ

ਚੰਡੀਗੜ੍ਹ, 12ਜੁਲਾਈ(ਵਿਸ਼ਵ ਵਾਰਤਾ)Weather Update : ਪੰਜਾਬ (Punjab) ਵਿੱਚ ਮੌਨਸੂਨ ਸੁਸਤ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਮੀਂਹ ਨਹੀਂ ਪਿਆ। ਅਗਲੇ ਕੁਝ ਦਿਨਾਂ ਲਈ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ। ਹੁਣ ਕੁਝ ਦਿਨਾਂ ਲਈ ਸੂਬੇ ਵਿੱਚ ਮੌਨਸੂਨ ਸੁਸਤ ਰਹੇਗਾ, ਮੀਂਹ ਪੈਣ ਦੀ ਸੰਭਾਵਨਾ ਵੀ ਘੱਟ ਹੈ। ਜਿਸ ਕਾਰਨ ਤਾਪਮਾਨ ਵੀ ਵਧੇਗਾ, ਹੁੰਮਸ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਮੀਂਹ ਨਾ ਪੈਣ ਕਾਰਨ ਤਾਪਮਾਨ ਵਿੱਚ ਵਾਧਾ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਤਾਪਮਾਨ ਵਿੱਚ 4.2 ਡਿਗਰੀ ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਹੋ ਗਿਆ ਹੈ। 16 ਜੁਲਾਈ ਤੋਂ ਸੂਬੇ ਵਿੱਚ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























