Bathinda: ਨਹਿਰ ‘ਚ ਡੁੱਬਣ ਨਾਲ ਬੱਚੇ ਦੀ ਮੌਤ
– ਤੀਜੀ ਜਮਾਤ ਦਾ ਸੀ ਵਿਦਿਆਰਥੀ

ਬਠਿੰਡਾ, 9 ਜੁਲਾਈ (ਵਿਸ਼ਵ ਵਾਰਤਾ) ਬਠਿੰਡਾ (Bathinda) ਵਿੱਚ ਇੱਕ 8 ਸਾਲਾਂ ਬੱਚੇ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ। ਉਹ ਤੀਜੀ ਜਮਾਤ ਦਾ ਵਿਦਿਆਰਥੀ ਸੀ।
ਘਟਨਾ ਬੀਤੀ ਸ਼ਾਮ ਦੀ ਦੱਸੀ ਜਾ ਰਹੀ ਹੈ। ਕ੍ਰਿਸ਼ਨ ਕੁਝ ਬੱਚਿਆਂ ਨਾਲ ਨਹਿਰ ‘ਚ ਨਹਾਉਣ ਗਿਆ ਸੀ। ਜਦੋਂ ਕ੍ਰਿਸ਼ਨ ਕਾਫੀ ਸਮੇ ਬਾਅਦ ਵੀ ਵਾਪਿਸ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ।
ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਬੱਚੇ ਨੂੰ ਲੱਭਣ ਲਈ ਦੇਰ ਰਾਤ ਤਕ ਕਾਫੀ ਯਤਨ ਕੀਤੇ ਗਏ। ਅਗਲੀ ਸਵੇਰ ਦੋ ਬਚਾਅ ਟੀਮਾਂ ਨੇ ਮੁੜ ਭਾਲ ਸ਼ੁਰੂ ਕਰ ਦਿੱਤੀ। ਬੱਚੇ ਦੀ ਲਾਸ਼ ਪਿੰਡ ਕੋਟਗੁਰੂ ਨੇੜੇ ਥਾਣਾ ਸੰਗਤ ਨਹਿਰ ਵਿੱਚ ਮਿਲਣ ਦੀ ਸੂਚਨਾ ਮਿਲੀ। ਸਹਾਰਾ ਟੀਮ ਨੇ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾਇਆ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























