Punjab: ਹਵਾਈ ਯਾਤਰੀਆਂ ਲਈ ਵੱਡੀ ਖੁਸ਼ਖਬਰੀ! ਆਦਮਪੁਰ ਹਵਾਈ ਅੱਡੇ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ
– ਜਾਣੋ ਹਫਤੇ ‘ਚ ਕਿੰਨੇ ਦਿਨ ਚੱਲਣਗੀਆਂ ਇਹ ਅੰਤਰਰਾਸ਼ਟਰੀ ਉਡਾਣਾਂ

ਜਲੰਧਰ, 9 ਜੁਲਾਈ 2025 (ਵਿਸ਼ਵ ਵਾਰਤਾ) : ਪੰਜਾਬ ਤੋਂ ਇੰਗਲੈਂਡ ਅਤੇ ਨੀਦਰਲੈਂਡ ਲਈ ਹਵਾਈ ਯਾਤਰਾ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਆਦਮਪੁਰ ਸਿਵਲ ਹਵਾਈ ਅੱਡੇ (Punjab) ਤੋਂ ਐਮਸਟਰਡਮ ਅਤੇ ਮੈਨਚੇਸਟਰ ਲਈ ਕਨੈਕਟਿੰਗ ਉਡਾਣਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸਦਾ ਸਿੱਧਾ ਫਾਇਦਾ ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੋਵੇਗਾ। ਆਦਮਪੁਰ ਤੋਂ ਐਮਸਟਰਡਮ (ਨੀਦਰਲੈਂਡ) ਅਤੇ ਮੈਨਚੇਸਟਰ (ਇੰਗਲੈਂਡ) ਲਈ ਬੁਕਿੰਗ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿਖਾਈ ਦੇ ਰਹੀ ਹੈ। ਦੋਵੇਂ ਅੰਤਰਰਾਸ਼ਟਰੀ ਉਡਾਣਾਂ ਹਫ਼ਤੇ ਵਿੱਚ 3 ਦਿਨ ਚੱਲਣਗੀਆਂ।
ਏਅਰਪੋਰਟ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਕਿਹਾ ਕਿ ਏਅਰਲਾਈਨ ਨੇ ਜਲੰਧਰ ਤੋਂ ਕਨੈਕਟਿੰਗ ਉਡਾਣਾਂ ਰਾਹੀਂ ਅੰਤਰਰਾਸ਼ਟਰੀ ਸਹੂਲਤ ਪ੍ਰਦਾਨ ਕੀਤੀ ਹੈ। ਐਮਸਟਰਡਮ ਤੱਕ 22 ਘੰਟੇ 40 ਮਿੰਟ ਅਤੇ ਮੈਨਚੈਸਟਰ ਤੱਕ 22 ਘੰਟੇ 45 ਮਿੰਟ ਲੱਗਣਗੇ। ਦੱਸ ਦਈਏ ਕਿ ਪਿਛਲੇ ਹਫ਼ਤੇ ਦੋ ਜੁਲਾਈ ਨੂੰ ਇੰਡੀਗੋ ਏਅਰਲਾਈਜ਼ ਨੇ ਆਦਮਪੁਰ ਅਤੇ ਮੁੰਬਈ ਵਿਚਾਲੇ ਸਿੱਧੀ ਉਡਾਣ ਸ਼ੁਰੂ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























