• Latest
  • Trending
Punjab politics: ਪੰਜਾਬ ਕੈਬਨਿਟ ‘ਚ ਜਲਦ ਹੋਵੇਗਾ ਵੱਡਾ ਫੇਰਬਦਲ: ਸੰਜੀਵ ਅਰੋੜਾ ਦੀ ਐਂਟਰੀ ਲਗਭਗ ਤੈਅ

Punjab politics: ਪੰਜਾਬ ਕੈਬਨਿਟ ‘ਚ ਜਲਦ ਹੋਵੇਗਾ ਵੱਡਾ ਫੇਰਬਦਲ: ਸੰਜੀਵ ਅਰੋੜਾ ਦੀ ਐਂਟਰੀ ਲਗਭਗ ਤੈਅ

1 year ago
ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

47 minutes ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

52 minutes ago
IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

1 hour ago
ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

1 hour ago
ਭਾਰਤ ਆਪਣੇ ਵਿਕਾਸ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਸ਼ਵ ਅਰਥਵਿਵਸਥਾ ਵਿੱਚ ਤਬਦੀਲੀਆਂ ਦੇ ਅਨੁਕੂਲ ਹੋ ਸਕਦਾ ਹੈ : ਵਿੱਤ ਮੰਤਰੀ ਸੀਤਾਰਮਨ

ਭਾਰਤ ਆਪਣੇ ਵਿਕਾਸ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਸ਼ਵ ਅਰਥਵਿਵਸਥਾ ਵਿੱਚ ਤਬਦੀਲੀਆਂ ਦੇ ਅਨੁਕੂਲ ਹੋ ਸਕਦਾ ਹੈ : ਵਿੱਤ ਮੰਤਰੀ ਸੀਤਾਰਮਨ

1 hour ago
ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ ; ਅਸਮਾਨ ‘ਚ ਉੱਠਿਆ ਸੁਆਹ ਦਾ ਗੁਬਾਰ

ਇੰਡੋਨੇਸ਼ੀਆ ‘ਚ ਫਟਿਆ ਜਵਾਲਾਮੁਖੀ ; ਅਸਮਾਨ ‘ਚ ਉੱਠਿਆ ਸੁਆਹ ਦਾ ਗੁਬਾਰ

1 hour ago
ਰੋਹਿਤ ਸ਼ਰਮਾ ਹੁਣ ਐਂਟਰਟੇਨਮੈਂਟ ਜਗਤ ‘ਚ ਕਰਨ ਜਾ ਰਹੇ ਨੇ ਸ਼ਾਨਦਾਰ ਸ਼ੁਰੂਆਤ

ਰੋਹਿਤ ਸ਼ਰਮਾ ਹੁਣ ਐਂਟਰਟੇਨਮੈਂਟ ਜਗਤ ‘ਚ ਕਰਨ ਜਾ ਰਹੇ ਨੇ ਸ਼ਾਨਦਾਰ ਸ਼ੁਰੂਆਤ

2 hours ago
ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ 6 ਹੋਰ ਲੋਕਾਂ ਦੀ ਮੌਤ

ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਨਾਲ 6 ਹੋਰ ਲੋਕਾਂ ਦੀ ਮੌਤ

2 hours ago
ਰਸ਼ਮਿਕਾ ਮੰਦਾਨਾ ਦੀ ਐਕਸ਼ਨ ਥ੍ਰਿਲਰ ਫਿਲਮ ‘Mysaa’ ਇਸ ਸਾਲ ਨਵੰਬਰ ‘ਚ ਹੋਵੇਗੀ ਰਿਲੀਜ਼

ਰਸ਼ਮਿਕਾ ਮੰਦਾਨਾ ਦੀ ਐਕਸ਼ਨ ਥ੍ਰਿਲਰ ਫਿਲਮ ‘Mysaa’ ਇਸ ਸਾਲ ਨਵੰਬਰ ‘ਚ ਹੋਵੇਗੀ ਰਿਲੀਜ਼

2 hours ago
ਕੇਂਦਰੀ ਸਿਹਤ ਮੰਤਰੀ ਨੇ ਪੇਂਡੂ ਸਿਹਤ ਸਿਖਲਾਈ ਕੇਂਦਰ ਦੀ ਪ੍ਰਗਤੀ ਦੀ ਕੀਤੀ ਸਮੀਖਿਆ

ਕੇਂਦਰੀ ਸਿਹਤ ਮੰਤਰੀ ਨੇ ਪੇਂਡੂ ਸਿਹਤ ਸਿਖਲਾਈ ਕੇਂਦਰ ਦੀ ਪ੍ਰਗਤੀ ਦੀ ਕੀਤੀ ਸਮੀਖਿਆ

2 hours ago
ਨੇਪਾਲ ਨੇ ਹੜ੍ਹਾਂ ਵਿੱਚ ਮਾਰੇ ਗਏ ਵਿਦੇਸ਼ੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਲਈ ਜਾਰੀ ਕੀਤੀ ਐਡਵਾਈਜ਼ਰੀ

ਨੇਪਾਲ ਨੇ ਹੜ੍ਹਾਂ ਵਿੱਚ ਮਾਰੇ ਗਏ ਵਿਦੇਸ਼ੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਲਈ ਜਾਰੀ ਕੀਤੀ ਐਡਵਾਈਜ਼ਰੀ

2 hours ago
‘ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ’: SCO ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਵਿਰੁੱਧ ਚੁੱਕੀ ਅਵਾਜ਼

‘ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ’: SCO ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਵਿਰੁੱਧ ਚੁੱਕੀ ਅਵਾਜ਼

2 hours ago
Hindi News
English News
Tuesday, September 1, 2026
No Result
View All Result
30 °c
Chandigarh
27 ° Wed
28 ° Thu
28 ° Fri
27 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab politics: ਪੰਜਾਬ ਕੈਬਨਿਟ ‘ਚ ਜਲਦ ਹੋਵੇਗਾ ਵੱਡਾ ਫੇਰਬਦਲ: ਸੰਜੀਵ ਅਰੋੜਾ ਦੀ ਐਂਟਰੀ ਲਗਭਗ ਤੈਅ

- ਕਈਆਂ ਨੂੰ ਛਾਂਟੀ ਦਾ ਵੀ ਡਰ !

June 30, 2025
in ਖਬਰਾਂ, ਪੰਜਾਬ
Punjab politics: ਪੰਜਾਬ ਕੈਬਨਿਟ ‘ਚ ਜਲਦ ਹੋਵੇਗਾ ਵੱਡਾ ਫੇਰਬਦਲ: ਸੰਜੀਵ ਅਰੋੜਾ ਦੀ ਐਂਟਰੀ ਲਗਭਗ ਤੈਅ

Punjab politics: ਪੰਜਾਬ ਕੈਬਨਿਟ ‘ਚ ਜਲਦ ਹੋਵੇਗਾ ਵੱਡਾ ਫੇਰਬਦਲ: ਸੰਜੀਵ ਅਰੋੜਾ ਦੀ ਐਂਟਰੀ ਲਗਭਗ ਤੈਅ

– ਕਈਆਂ ਨੂੰ ਛਾਂਟੀ ਦਾ ਵੀ ਡਰ !

ਚੰਡੀਗੜ੍ਹ, 30 ਜੂਨ (ਵਿਸ਼ਵ ਵਾਰਤਾ): ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਦੀ ‘ਆਪ’ ਸਰਕਾਰ ਵਲੋਂ ਕੈਬਨਿਟ ‘ਚ ਫੇਰਬਦਲ ਦੀ ਤਿਆਰੀ ਕਰ ਲਈ ਗਈ ਹੈ। ਪੰਜਾਬ ਕੈਬਨਿਟ ‘ਚ ਲੁਧਿਆਣਾ ਜ਼ਿਮਨੀ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਦੀ ਐਂਟਰੀ ਲਗਭਗ ਤੈਅ ਹੈ, ਕਿਉਂਕਿ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਐਲਾਨ ਕੀਤਾ ਗਿਆ ਸੀ ਕਿ ਸੰਜੀਵ ਅਰੋੜਾ ਦੀ ਜਿੱਤ ਮਗਰੋਂ ਉਨ੍ਹਾਂ ਨੂੰ ਕੈਬਨਿਟ ‘ਚ ਥਾਂ ਦਿੱਤੀ ਜਾਵੇਗੀ।

ਹਲਕਾ ਵੈਸਟ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਜਲਦ ਸੰਜੀਵ ਅਰੋੜਾ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਪਰ ਇਸ ਦੇ ਲਈ ਇੰਤਜਾਰ ਹੋਰ ਲੰਮਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਸੰਜੀਵ ਅਰੋੜਾ ਨੇ ਸ਼ਨੀਵਾਰ (28 ਜੂਨ) ਨੂੰ ਵਿਧਾਇਕ ਵਜੋਂ ‘ਸਹੁੰ ਵੀ ਚੁੱਕ’ ਲਈ ਹੈ। ਹੁਣ ਖਬਰਾਂ ਮਿਲ ਰਹੀਆਂ ਹਨ ਕਿ ਸੰਜੀਵ ਅਰੋੜਾ ਮੰਤਰੀ ਅਹੁਦੇ ਦੀ ਸਹੁੰ 2 ਜੁਲਾਈ ਦੇ ਬਾਅਦ ਹੀ ਚੁੱਕ ਸਕਦੇ ਹਨ, ਕਿਉਂਕਿ ਇਸ ਸਮੇਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਰਾਜਸਥਾਨ ‘ਚ ਹਨ ਅਤੇ ਉਨ੍ਹਾਂ ਦੇ ਵਾਪਿਸ ਆਉਣ ਤੋਂ ਬਾਅਦ ਹੀ ‘ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ’ ਦਾ ਪ੍ਰੋਗਰਾਮ ਜਾਰੀ ਹੋਵੇਗਾ।

ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪੰਜਾਬ ਕੈਬਨਿਟ ‘ਚ ਇਹ ਫੇਰਬਦਲ 7ਵੀਂ ਵਾਰ ਹੋ ਰਿਹਾ ਹੈ। ਇਸ ਫੇਰਬਦਲ ਦੇ ਨਾਲ ਹੀ ਕਈ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਦੇ ਨਾਲ ਕੁਝ ਕੁ ਦੀ ਕੈਬਨਿਟ ’ਚੋਂ ਛੁੱਟੀ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ’ਚ ਮੌਜੂਦ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਇਸ ਮੁੱਦੇ ’ਤੇ ਵਿਚਾਰ ਹੋਇਆ ਹੈ, ਜਿਸ ’ਚ ਪਰਫਾਰਮੈਂਸ ਦੇ ਆਧਾਰ ’ਤੇ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਜਾਂ ਕੈਬਨਿਟ ’ਚੋਂ ਛੁੱਟੀ ਕਰਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਪਰ ਇੱਥੇ ਇਹ ਵੀ ਦੱਸ ਦਈਏ ਕਿ ਪੰਜਾਬ ਕੈਬਿਨੇਟ ਵਿੱਚ ਮੌਜੂਦਾ ਸਮੇਂ ਮੁੱਖ ਮੰਤਰੀ ਸਮੇਤ 16 ਮੰਤਰੀ ਹਨ, ਪਰ ਸੰਵਿਧਾਨ ਅਨੁਸਾਰ 18 ਤੱਕ ਹੋ ਸਕਦੇ ਹਨ, ਇਸ ਲਈ ਜੇ ਕਿਸੇ ਮੰਤਰੀ ਦੀ ਛੁੱਟੀ ਨਾ ਵੀ ਹੋਵੇ ਸੰਜੀਵ ਅਰੋੜਾ ਦੀ ਐਂਟਰੀ ਫੇਰ ਵੀ ਹੋ ਸਕਦੀ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਸਾਲ 2022 ਵਿੱਚ ‘ਆਪ’ ਸਰਕਾਰ ਬਣਨ ਤੋਂ ਬਾਅਦ ਮਾਰਚ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਸਮੇਤ 10 ਮੰਤਰੀ ਚੁਣੇ ਗਏ ਸਨ। ਇਨ੍ਹਾਂ ਵਿੱਚੋਂ ਬਾਅਦ ਵਿੱਚ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਲੱਗੇ ਇਲਜ਼ਾਮਾਂ ਕਾਰਨ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੂਜੀ ਵਾਰ ਜੁਲਾਈ ਵਿੱਚ ਕੁੱਲ ਪੰਜ ਵਿਧਾਇਕਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਸੀ। ਜਿਨ੍ਹਾਂ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ, ਅਨਮੋਲ ਗਗਨ ਮਾਨ, ਅਮਨ ਅਰੋੜਾ, ਚੇਤਨ ਸਿੰਘ ਜੌੜਾ ਮਾਜਰਾ ਅਤੇ ਫੌਜਾ ਸਿੰਘ ਸਰਾਰੀ ਸ਼ਾਮਿਲ ਸਨ। ਫਿਰ ਜਨਵਰੀ 2023 ‘ਚ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਉਹਨਾਂ ਦੀ ਜਗ੍ਹਾ ਡਾ. ਬਲਬੀਰ ਸਿੰਘ ਕੈਬਨਿਟ ਮੰਤਰੀ ਬਣਏ ਸਨ।

ਇਸ ਦੇ ਬਾਅਦ ਮਈ 2023 ਬਦਲ ਦੌਰਾਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਦੇ ਮੰਤਰਾਲਿਆਂ ਵਿੱਚ ਬਦਲਾਅ ਹੋਇਆ ਸੀ। ਇਸ ਤੋਂ ਇਲਾਵਾ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਕੈਬਨਿਟ ‘ਚ ਸ਼ਾਮਿਲ ਕਰਕੇ ਮੰਤਰਾਲੇ ਸੌਂਪੇ ਗਏ। ਪਰ ਮਈ 2023 ਦੇ ਅਖੀਰ ‘ਚ ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਜੂਨ 2024 ‘ਚ ਸੰਗਰੂਰ ਲੋਕ ਸਭਾ ਹਲਕੇ ਤੋਂ ਐਮ.ਪੀ ਬਣਨ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਮੰਤਰੀ ਦੇ ਅਹੁਦੇ ਅਤੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਫਿਰ ਸਤੰਬਰ 2024 ‘ਚ ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੂੰ ਕੈਬਨਿਟ ‘ਚੋਂ ਬਾਹਰ ਕੀਤਾ ਗਿਆ ਸੀ ਅਤੇ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ, ਡਾ. ਰਵਿਜੋਤ ਸਿੰਘ ਅਤੇ ਮੋਹਿੰਦਰ ਭਗਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਹੁਣ ਇਕ ਵਾਰ ਫਿਰ ਕੈਬਨਿਟ ‘ਚ ਬਦਲਾਅ ਕੀਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in PunjabiPunjab Politicstop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

by Navjot
September 1, 2026
0

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ ਚੰਡੀਗੜ੍ਹ, 1 ਸਤੰਬਰ(ਵਿਸ਼ਵ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

by Ankit
September 1, 2026
0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ * ਪੰਜਾਬ ਸਰਕਾਰ...

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ

by Navjot
September 1, 2026
0

IPS Transfers : 8 IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਮੁਕੰਮਲ ਸੂਚੀ ਚੰਡੀਗੜ੍ਹ, 1 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ...

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼

by Navjot
September 1, 2026
0

ਰੌਬਰਟ ਪੈਟਿਨਸਨ ਸਟਾਰਰ ਫਿਲਮ ‘Primetime’ 25 ਸਤੰਬਰ ਨੂੰ ਭਾਰਤ ਵਿੱਚ ਹੋਵੇਗੀ ਰਿਲੀਜ਼ ਲਾਸ ਏਂਜਲਸ, 1 ਸਤੰਬਰ (ਵਿਸ਼ਵ ਵਾਰਤਾ) ਆਉਣ ਵਾਲੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ

by Navjot
September 1, 2026
0

ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ; 6 ਜ਼ਿਲ੍ਹਿਆਂ ਦੇ SSP ਸਮੇਤ ਉਚ ਅਧਿਕਾਰੀ ਕੀਤੇ ਇੱਧਰੋਂ- ਉੱਧਰ ਚੰਡੀਗੜ੍ਹ, 1 ਸਤੰਬਰ(ਵਿਸ਼ਵ...

Most Popular

National: ਹੁਣ ਬਿਹਾਰ ਦੇ ਵਿਦਿਆਰਥੀਆਂ ਨੇ ਵੀ ਖੋਲ੍ਹਿਆ ਮੋਰਚਾ, ਭੁੱਖ ਹੜਤਾਲ ਕਰਨ ਦਾ ਐਲਾਨ

National: ਹੁਣ ਬਿਹਾਰ ਦੇ ਵਿਦਿਆਰਥੀਆਂ ਨੇ ਵੀ ਖੋਲ੍ਹਿਆ ਮੋਰਚਾ, ਭੁੱਖ ਹੜਤਾਲ ਕਰਨ ਦਾ ਐਲਾਨ

by Ranjit Singh
3 weeks ago
0

National: ਹੁਣ ਬਿਹਾਰ ਦੇ ਵਿਦਿਆਰਥੀਆਂ ਨੇ ਵੀ ਖੋਲ੍ਹਿਆ ਮੋਰਚਾ, ਭੁੱਖ ਹੜਤਾਲ ਕਰਨ ਦਾ ਐਲਾਨ ਪਟਨਾ, 14 ਅਗਸਤ (ਵਿਸ਼ਵ ਵਾਰਤਾ): ਦਿੱਲੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 