China : ਚੀਨ ‘ਚ 3 ਫੌਜੀ ਅਫਸਰ ਬਰਖਾਸਤ

ਚੰਡੀਗੜ੍ਹ, 28ਜੂਨ(ਵਿਸ਼ਵ ਵਾਰਤਾ) China : ਚੀਨ ਨੇ ਬੀਤੇ ਕੱਲ੍ਹ (ਸ਼ੁੱਕਰਵਾਰ ਨੂੰ) ਭ੍ਰਿਸ਼ਟਾਚਾਰ ਵਿਰੋਧੀ ਪ੍ਰੋਗਰਾਮ ਤਹਿਤ ਤਿੰਨ ਸੀਨੀਅਰ ਫੌਜੀ ਅਫਸਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਇਨ੍ਹਾਂ ਵਿੱਚ ਜਨਰਲ ਮਿਆਓ ਹੂਆ, ਨੇਵੀ ਚੀਫ਼ ਆਫ਼ ਸਟਾਫ਼ ਵਾਈਸ ਐਡਮਿਰਲ ਲੀ ਹੰਜੁਨ ਅਤੇ ਚਾਈਨਾ ਨੈਸ਼ਨਲ ਨਿਊਕਲੀਅਰ ਕਾਰਪੋਰੇਸ਼ਨ ਦੇ ਡਿਪਟੀ ਚੀਫ਼ ਇੰਜੀਨੀਅਰ ਲਿਊ ਸ਼ਿਪੈਂਗ ਸ਼ਾਮਲ ਹਨ।
ਹਾਂਗ ਕਾਂਗ ਦੇ ਅਖਬਾਰ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਭ੍ਰਿਸ਼ਟਾਚਾਰ ਕਾਰਨ ਤਿੰਨ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਗਈ। ਇਨ੍ਹਾਂ ਸਾਰਿਆਂ ਨੂੰ ਚੀਨੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੁਆਰਾ ਬਰਖਾਸਤ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























