• Latest
  • Trending
Big News: ਰੋਸ ਪ੍ਰਦਰਸ਼ਨਾਂ ‘ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ’

Big News: ਰੋਸ ਪ੍ਰਦਰਸ਼ਨਾਂ ‘ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ’

1 year ago
ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

17 minutes ago
ਇਨਸਪੈਕਸ਼ਨ ਦੌਰਾਨ Expired ਮਠਿਆਈਆਂ ਮਿਲਣ ‘ਤੇ ‘ਅੰਦਾਜ਼ ਦਿੱਲੀ’ ਨੂੰ FSSAI ਦਾ ਨੋਟਿਸ

ਇਨਸਪੈਕਸ਼ਨ ਦੌਰਾਨ Expired ਮਠਿਆਈਆਂ ਮਿਲਣ ‘ਤੇ ‘ਅੰਦਾਜ਼ ਦਿੱਲੀ’ ਨੂੰ FSSAI ਦਾ ਨੋਟਿਸ

37 minutes ago
ਪੰਜਾਬ ਵਿੱਚ ਸਰਕਾਰੀ ਸੇਵਾਵਾਂ ਪ੍ਰਭਾਵਿਤ; ਤਿੰਨ ਲੱਖ ਕਰਮਚਾਰੀ ਹੜਤਾਲ ‘ਤੇ

ਪੰਜਾਬ ਵਿੱਚ ਸਰਕਾਰੀ ਸੇਵਾਵਾਂ ਪ੍ਰਭਾਵਿਤ; ਤਿੰਨ ਲੱਖ ਕਰਮਚਾਰੀ ਹੜਤਾਲ ‘ਤੇ

52 minutes ago
ਪ੍ਰਧਾਨ ਮੰਤਰੀ ਮੋਦੀ ਅੱਜ ‘Khelo India Dialogue’ ਦੌਰਾਨ ਨੌਜਵਾਨ ਐਥਲੀਟਾਂ ਨੂੰ ਕਰਨਗੇ ਸੰਬੋਧਨ 

ਪ੍ਰਧਾਨ ਮੰਤਰੀ ਮੋਦੀ ਅੱਜ ‘Khelo India Dialogue’ ਦੌਰਾਨ ਨੌਜਵਾਨ ਐਥਲੀਟਾਂ ਨੂੰ ਕਰਨਗੇ ਸੰਬੋਧਨ 

58 minutes ago
ਮੁੰਬਈ ਕ੍ਰਾਈਮ ਬ੍ਰਾਂਚ ਨੇ 10 ਕਰੋੜ ਰੁਪਏ ਦੀ ਚਰਸ ਕੀਤੀ ਜ਼ਬਤ ; ਸਪਲਾਇਰ ਗ੍ਰਿਫ਼ਤਾਰ 

ਮੁੰਬਈ ਕ੍ਰਾਈਮ ਬ੍ਰਾਂਚ ਨੇ 10 ਕਰੋੜ ਰੁਪਏ ਦੀ ਚਰਸ ਕੀਤੀ ਜ਼ਬਤ ; ਸਪਲਾਇਰ ਗ੍ਰਿਫ਼ਤਾਰ 

2 hours ago
ਹਾਰਰ ਥ੍ਰਿਲਰ ਫਿਲਮ  ‘ਇਮੋਰਟਲ’ ਦਾ ਟ੍ਰੇਲਰ ਰਿਲੀਜ਼

ਹਾਰਰ ਥ੍ਰਿਲਰ ਫਿਲਮ  ‘ਇਮੋਰਟਲ’ ਦਾ ਟ੍ਰੇਲਰ ਰਿਲੀਜ਼

2 hours ago
horror science-fiction ਫੈਂਟੇਸੀ ਥ੍ਰਿਲਰ ‘Nova’ ਸਤੰਬਰ ਵਿੱਚ ਹੋਵੇਗੀ ਰਿਲੀਜ਼ 

horror science-fiction ਫੈਂਟੇਸੀ ਥ੍ਰਿਲਰ ‘Nova’ ਸਤੰਬਰ ਵਿੱਚ ਹੋਵੇਗੀ ਰਿਲੀਜ਼ 

3 hours ago
ਭਾਰਤ ਅਤੇ ਜਾਪਾਨ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਸਹਿਮਤ 

ਭਾਰਤ ਅਤੇ ਜਾਪਾਨ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਸਹਿਮਤ 

3 hours ago
India Vs Sri Lanka : ਕੋਲੰਬੋ ਟੈਸਟ ਦਾ ਅੱਜ ਆਖਰੀ ਦਿਨ ; ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ 16 ਦੌੜਾਂ ਨਾਲ ਹੈ ਅੱਗੇ

India Vs Sri Lanka : ਕੋਲੰਬੋ ਟੈਸਟ ਦਾ ਅੱਜ ਆਖਰੀ ਦਿਨ ; ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ 16 ਦੌੜਾਂ ਨਾਲ ਹੈ ਅੱਗੇ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Sher-E-Punjab T20 League : ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਹੋਵੇਗਾ ਪਹਿਲਾ ਮੁਕਾਬਲਾ

Sher-E-Punjab T20 League : ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਹੋਵੇਗਾ ਪਹਿਲਾ ਮੁਕਾਬਲਾ

4 hours ago
Nepal flash flood : ਬਿਹਾਰ ਦੀ ਗੰਡਕ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ ; 8 ਜ਼ਿਲ੍ਹਿਆਂ ਵਿੱਚ ਹਾਈ ਅਲਰਟ

Nepal flash flood : ਬਿਹਾਰ ਦੀ ਗੰਡਕ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ ; 8 ਜ਼ਿਲ੍ਹਿਆਂ ਵਿੱਚ ਹਾਈ ਅਲਰਟ

4 hours ago
Hindi News
English News
Thursday, August 27, 2026
No Result
View All Result
29 °c
Chandigarh
32 ° Fri
33 ° Sat
33 ° Sun
32 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Big News: ਰੋਸ ਪ੍ਰਦਰਸ਼ਨਾਂ ‘ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ’

ਲੋਕ ਸਭਾ ਮੈਂਬਰ ਮੀਤ ਹੇਅਰ ਨੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ

June 26, 2025
in ਖਬਰਾਂ, ਪੰਜਾਬ
Big News: ਰੋਸ ਪ੍ਰਦਰਸ਼ਨਾਂ ‘ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ’

Oplus_16908288

Big News: ਰੋਸ ਪ੍ਰਦਰਸ਼ਨਾਂ ‘ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ’

ਲੋਕ ਸਭਾ ਮੈਂਬਰ ਮੀਤ ਹੇਅਰ ਨੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਇਸ ਤਾਨਾਸ਼ਾਹੀ ਹੁਕਮ ਨੂੰ ਮੌਲਿਕ ਅਧਿਕਾਰਾਂ ਦੀ ਬੱਜਰ ਉਲੰਘਣਾ ਦੱਸਿਆ

ਵਿਦਿਆਰਥੀਆਂ ਤੋਂ ਹਲਫ਼ਨਾਮਾ ਮੰਗਣਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਨੂੰ ਦਬਾਉਣ ਦੇ ਬਰਾਬਰ

ਇਸ ਆਪਹੁਦਰੇ ਫੈਸਲਾ ਨੂੰ ਪੰਜਾਬ ਯੂਨੀਵਰਸਿਟੀ ਦੀ ਸ਼ਾਖ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਦੱਸਿਆ

ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ):- ਪੰਜਾਬ ਯੂਨੀਵਰਸਿਟੀ ਰੋਸ ਪ੍ਰਦਰਸ਼ਨਾਂ ‘ਤੇ ਪਾਬੰਦੀ ਦੇ ਲਗਾਏ ਲੋਕਤੰਤਰ ਵਿਰੋਧੀ ਫੈਸਲੇ ਖਿਲਾਫ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਜਗਦੀਪ ਧਨਖੜ ਜੋ ਦੇਸ਼ ਦੇ ਉਪ ਰਾਸ਼ਟਰਪਤੀ ਵੀ ਹਨ, ਨੂੰ ਪੱਤਰ ਲਿਖ ਕੇ ਇਹ ਫੈਸਲਾ ਵਾਪਸ ਕਰਵਾਉਣ ਦੀ ਮੰਗ ਰੱਖੀ ਹੈ।

ਮੀਤ ਹੇਅਰ ਨੇ ਲਿਖਿਆ, “ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਸੂਬੇ ਦੀ ਅਮੀਰ ਵਿਰਾਸਤ ਹੈ ਜੋ ਕਿ ਅਜ਼ਾਦੀ ਤੋਂ ਪਹਿਲਾਂ ਵਾਲੇ ਸਮੇਂ ਤੋਂ ਹੀ ਇਸ ਖੇਤਰ ਦੀ ਉੱਘੀ ਵਿਦਿਅਕ ਸੰਸਥਾ ਵਜੋਂ ਸਥਾਪਤ ਹੈ। ਇਹ ਨਾ ਕੇਵਲ ਸੂਬੇ ਬਲਕਿ ਦੇਸ਼ ਦੀਆਂ ਮਿਆਰੀ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਹੈ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਚਾਹੇ ਉਹ ਸਿੱਖਿਆ, ਵਿਗਿਆਨ, ਕਾਨੂੰਨ, ਕਲਾ, ਸੱਭਿਆਚਾਰ, ਖੇਡਾਂ ਆਦਿ ਖੇਤਰ ਹੋਵੇ ਜਾਂ ਫੇਰ ਰਾਜਨੀਤੀ। ਪਿਛਲੇ ਕੁਝ ਅਰਸੇ ਤੋਂ ਪੰਜਾਬ ਯੂਨੀਵਰਸਿਟੀ ਸਬੰਧੀ ਕੇਂਦਰ ਦੀ ਸਰਕਾਰ ਵੱਲੋਂ ਲਏ ਜਾ ਰਹੇ ਬੇਤੁਕੇ ਫੈਸਲਿਆਂ ਨਾਲ ਇਸ ਵਿਦਿਅਕ ਸੰਸਥਾ ਦੇ ਅਕਸ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ”

ਲੋਕ ਸਭਾ ਮੈਂਬਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੋਂ ਧਰਨਾ ਨਾ ਦੇਣ ਅਤੇ ਵਿਰੋਧ ਪ੍ਰਦਰਸ਼ਨ ਨਾ ਕਰਨ ਦਾ ਲਿਖਤੀ ਹਲਫ਼ਨਾਮਾ ਮੰਗਣਾ, ਵਿਦਿਆਰਥੀਆਂ ਦੇ ਮੁਢਲੇ ਹੱਕਾਂ ‘ਤੇ ਡਾਕਾ ਵੀ ਹੈ। ਇਹ ਫ਼ੈਸਲਾ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਫੈਸਲਾ ਜਿੱਥੇ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਉੱਤੇ ਡਾਕਾ ਹੈ ਉੱਥੇ ਤਾਨਾਸ਼ਾਹੀ ਭਰਿਆ ਵੀ ਫੈਸਲਾ ਹੈ। ਸਾਡੇ ਸੰਵਿਧਾਨ ਵਿੱਚ ਸਾਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਮੌਲਿਕ ਅਧਿਕਾਰ ਮਿਲਿਆ ਹੈ, ਨਵੇਂ ਫੈਸਲੇ ਨਾਲ ਮੌਲਿਕ ਅਧਿਕਾਰਾਂ ਉੱਪਰ ਸਿੱਧਾ ਹਮਲਾ ਕੀਤਾ ਗਿਆ ਹੈ। ਪਿਛਲੇ ਸਮੇਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਲਏ ਗਏ ਵਿਦਿਆਰਥੀਆਂ ਵਿਰੋਧੀ ਫੈਸਲਿਆਂ ਖ਼ਿਲਾਫ਼ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕਰਕੇ ਹੀ ਵਾਪਸ ਕਰਵਾਏ ਸਨ, ਹੁਣ ਵਿਦਿਆਰਥੀ ਆਪਣੇ ਇਹ ਹੱਕ ਤੋਂ ਹੀ ਮਹਿਦੂਦ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸਬੰਧ ਵਿੱਚ ਲਏ ਗਏ ਆਪਹੁਦਰੇ ਫੈਸਲਿਆਂ ਨੇ ਸਿੱਖਿਆ ਦੇ ਇਸ ਮਹਾਨ ਕੇਂਦਰ ਦੀ ਸਾਖ਼ ਨੂੰ ਵੱਡੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਰੋਸ ਪ੍ਰਦਰਸ਼ਨ ਨਾ ਕਰਨ ਸਬੰਧੀ ਵਿਦਿਆਰਥੀਆਂ ਤੋਂ ਲਿਖਤੀ ਹਲਫ਼ਨਾਮਾ ਮੰਗਣ ਵਾਲਾ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੁਕਮ ਨਾ ਸਿਰਫ਼ ਸੰਵਿਧਾਨ ਵਿੱਚ ਦਰਜ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਨੂੰ ਢਾਹ ਲਾਉਣ ਵਾਲਾ ਹੈ, ਸਗੋਂ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਭਾਵਨਾ ਦੀ ਵੀ ਪੂਰੀ ਤਰ੍ਹਾਂ ਉਲੰਘਣਾ ਹੈ।

ਮੀਤ ਹੇਅਰ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਯੂਨੀਵਰਸਿਟੀ ਕੌਂਸਲ ਦੀ ਸਲਾਨਾ ਚੋਣ ਨਾਲ ਵਿਦਿਆਰਥੀਆਂ ਨੂੰ ਲੋਕਤੰਤਰ ਹੀ ਪਹਿਲੀ ਕਲਾਸ ਪੜ੍ਹਾਈ ਜਾਂਦੀ ਹੈ ਉਥੇ ਮੌਜੂਦਾ ਲਿਆ ਗਿਆ ਫੈਸਲਾ ਇਸ ਰਵਾਇਤ ਦਾ ਵਿਰੋਧਾਭਾਸ ਹੈ। ਪੰਜਾਬ ਯੂਨੀਵਰਸਿਟੀ ਨੇ ਦੇਸ਼ ਦੀ ਰਾਜਨੀਤੀ ਨੂੰ ਉੱਚ ਕੋਟੀ ਦੇ ਸਿਆਸਤਦਾਨ ਦਿੱਤੇ ਹਨ ਪ੍ਰੰਤੂ ਮੌਜੂਦਾ ਫੈਸਲੇ ਨਾਲ ਇਸ ਸ਼ਾਨਦਾਰ ਰਵਾਇਤ ਨੂੰ ਵੱਡੀ ਢਾਅ ਲੱਗੇਗੀ।

ਉਨ੍ਹਾਂ ਪੱਤਰ ਦੇ ਅੰਤ ਵਿੱਚ ਲਿਖਿਆ, “ਆਪ ਜੀ ਇਸ ਯੂਨੀਵਰਸਿਟੀ ਦੇ ਚਾਂਸਲਰ ਵੀ ਹੋ। ਇਸ ਲਈ ਮੇਰੀ ਆਪ ਜੀ ਅੱਗੇ ਅਰਜੋਈ ਹੈ ਕਿ ਆਪ ਇਸ ਮਾਮਲੇ ਵਿੱਚ ਨਿੱਜੀ ਤੋਰ ਉੱਤੇ ਦਿਲਚਸਪੀ ਲੈਂਦੇ ਹੋਏ ਇਸ ਤਾਨਾਸ਼ਾਹੀ ਫੈਸਲੇ ਨੂੰ ਵਾਪਿਸ ਕਰਵਾਉਣ ਲਈ ਚਾਰਾਜੋਈ ਕਰੋ।”
——-

Tags: Breaking news in PunjabiChandigarhLatest Punjab newsLatest Punjab news in PunjabiNew delhiPUNJABPunjab Governmentpunjab newstop headlines in PunjabiWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

by Navjot
August 27, 2026
0

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ   ਚੰਡੀਗੜ੍ਹ, 27 ਅਗਸਤ (ਵਿਸ਼ਵ...

ਇਨਸਪੈਕਸ਼ਨ ਦੌਰਾਨ Expired ਮਠਿਆਈਆਂ ਮਿਲਣ ‘ਤੇ ‘ਅੰਦਾਜ਼ ਦਿੱਲੀ’ ਨੂੰ FSSAI ਦਾ ਨੋਟਿਸ

ਇਨਸਪੈਕਸ਼ਨ ਦੌਰਾਨ Expired ਮਠਿਆਈਆਂ ਮਿਲਣ ‘ਤੇ ‘ਅੰਦਾਜ਼ ਦਿੱਲੀ’ ਨੂੰ FSSAI ਦਾ ਨੋਟਿਸ

by Navjot
August 27, 2026
0

ਇਨਸਪੈਕਸ਼ਨ ਦੌਰਾਨ Expired ਮਠਿਆਈਆਂ ਮਿਲਣ 'ਤੇ 'ਅੰਦਾਜ਼ ਦਿੱਲੀ' ਨੂੰ FSSAI ਦਾ ਨੋਟਿਸ ਨਵੀਂ ਦਿੱਲੀ, 27 ਅਗਸਤ (ਵਿਸ਼ਵ ਵਾਰਤਾ) ਫੂਡ ਸੇਫਟੀ...

ਪੰਜਾਬ ਵਿੱਚ ਸਰਕਾਰੀ ਸੇਵਾਵਾਂ ਪ੍ਰਭਾਵਿਤ; ਤਿੰਨ ਲੱਖ ਕਰਮਚਾਰੀ ਹੜਤਾਲ ‘ਤੇ

ਪੰਜਾਬ ਵਿੱਚ ਸਰਕਾਰੀ ਸੇਵਾਵਾਂ ਪ੍ਰਭਾਵਿਤ; ਤਿੰਨ ਲੱਖ ਕਰਮਚਾਰੀ ਹੜਤਾਲ ‘ਤੇ

by Navjot
August 27, 2026
0

ਪੰਜਾਬ ਵਿੱਚ ਸਰਕਾਰੀ ਸੇਵਾਵਾਂ ਪ੍ਰਭਾਵਿਤ; ਤਿੰਨ ਲੱਖ ਕਰਮਚਾਰੀ ਹੜਤਾਲ 'ਤੇ ਚੰਡੀਗੜ੍ਹ, 27 ਅਗਸਤ (ਵਿਸ਼ਵ ਵਾਰਤਾ)  ਵੀਰਵਾਰ ਨੂੰ ਪੰਜਾਬ ਭਰ ਵਿੱਚ...

ਪ੍ਰਧਾਨ ਮੰਤਰੀ ਮੋਦੀ ਅੱਜ ‘Khelo India Dialogue’ ਦੌਰਾਨ ਨੌਜਵਾਨ ਐਥਲੀਟਾਂ ਨੂੰ ਕਰਨਗੇ ਸੰਬੋਧਨ 

ਪ੍ਰਧਾਨ ਮੰਤਰੀ ਮੋਦੀ ਅੱਜ ‘Khelo India Dialogue’ ਦੌਰਾਨ ਨੌਜਵਾਨ ਐਥਲੀਟਾਂ ਨੂੰ ਕਰਨਗੇ ਸੰਬੋਧਨ 

by Navjot
August 27, 2026
0

ਪ੍ਰਧਾਨ ਮੰਤਰੀ ਮੋਦੀ ਅੱਜ ‘Khelo India Dialogue’ ਦੌਰਾਨ ਨੌਜਵਾਨ ਐਥਲੀਟਾਂ ਨੂੰ ਕਰਨਗੇ ਸੰਬੋਧਨ  ਨਵੀਂ ਦਿੱਲੀ, 27 ਅਗਸਤ (ਵਿਸ਼ਵ ਵਾਰਤਾ) ਪ੍ਰਧਾਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

by Navjot
August 27, 2026
0

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ‘ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ   ਚੰਡੀਗੜ੍ਹ, 27 ਅਗਸਤ (ਵਿਸ਼ਵ...

Most Popular

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
7 days ago
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ,20 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 