• Latest
  • Trending
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ 30 ਦਿਨਾਂ ਵਿੱਚ ਸੁਝਾਅ ਦੇਣ ਲਈ ਕਮੇਟੀ ਦਾ ਗਠਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ 30 ਦਿਨਾਂ ਵਿੱਚ ਸੁਝਾਅ ਦੇਣ ਲਈ ਕਮੇਟੀ ਦਾ ਗਠਨ

9 years ago
Hukamnama Sri Darbar Sahib Today – 07 June 2026 | Ang 877 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 June 2026 | Ang 877 I ਅੱਜ ਦਾ ਹੁਕਮਨਾਮਾ

45 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

9 hours ago
ਪ੍ਰਧਾਨ ਮੰਤਰੀ ਮੋਦੀ ਨੇ ਫ਼ਿਰੋਜ਼ਪੁਰ ਵਿੱਚ ਹੋਏ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਮੋਦੀ ਨੇ ਫ਼ਿਰੋਜ਼ਪੁਰ ਵਿੱਚ ਹੋਏ ਹਾਦਸੇ ‘ਤੇ ਪ੍ਰਗਟਾਇਆ ਦੁੱਖ

9 hours ago
ਪੰਜਾਬ ‘ਚ ਵੱਡੇ ਪੱਧਰ ‘ਤੇ ਆਈ.ਏ.ਐੱਸ ਅਫ਼ਸਰਾਂ ਦੇ ਤਬਾਦਲੇ; ਪੜ੍ਹੋ ਪੂਰੀ ਸੂਚੀ

ਪੰਜਾਬ ‘ਚ ਵੱਡੇ ਪੱਧਰ ‘ਤੇ ਆਈ.ਏ.ਐੱਸ ਅਫ਼ਸਰਾਂ ਦੇ ਤਬਾਦਲੇ; ਪੜ੍ਹੋ ਪੂਰੀ ਸੂਚੀ

9 hours ago
Men’s U18 Asia Cup 2026:ਭਾਰਤ ਨੇ  ਜਿੱਤਿਆ ਖ਼ਿਤਾਬੀ ਮੁਕਾਬਲਾ

Men’s U18 Asia Cup 2026:ਭਾਰਤ ਨੇ ਜਿੱਤਿਆ ਖ਼ਿਤਾਬੀ ਮੁਕਾਬਲਾ

10 hours ago
ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ: ਗੁਰਭਜਨ ਗਿੱਲ

ਕਰਮ ਯੋਗੀ ਪੰਜਾਬੀ ਕਵੀ ਤੇ ਉੱਘੇ ਉਦਯੋਗਪਤੀ ਤੇਗ਼ ਬਹਾਦਰ ਸਿੰਘ “ਤੇਗ” ਨੂੰ ਯਾਦ ਕਰਦਿਆਂ: ਗੁਰਭਜਨ ਗਿੱਲ

10 hours ago
ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਨੇ ਗਊ ਹਸਪਤਾਲ ਅਤੇ ਗਊਸ਼ਾਲਾ ਦਾ ਕੀਤਾ ਦੌਰਾ

ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਨੇ ਗਊ ਹਸਪਤਾਲ ਅਤੇ ਗਊਸ਼ਾਲਾ ਦਾ ਕੀਤਾ ਦੌਰਾ

11 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ; ਪੂਰੇ ਪੰਜਾਬ ਵਿੱਚ 10 ਲੱਖ ਮਜ਼ਦੂਰਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾਵੇਗੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ; ਪੂਰੇ ਪੰਜਾਬ ਵਿੱਚ 10 ਲੱਖ ਮਜ਼ਦੂਰਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾਵੇਗੀ

12 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

12 hours ago
ਮੋਹਾਲੀ:  ਮੇਅਰ ਦੀ ਕੁਰਸੀ ਲਈ ਸਿਆਸੀ ਸਰਗਰਮੀਆਂ ਤੇਜ਼!

ਮੋਹਾਲੀ: ਮੇਅਰ ਦੀ ਕੁਰਸੀ ਲਈ ਸਿਆਸੀ ਸਰਗਰਮੀਆਂ ਤੇਜ਼!

12 hours ago
ਵੱਧ ਤੋਂ ਵੱਧ ਵੋਟਰਾਂ ਦੀ ਮੈਪਿੰਗ ਲਈ ਸਾਰੇ ਪੋਲਿੰਗ ਬੂਥਾਂ ’ਤੇ 7 ਜੂਨ ਨੂੰ ਲਗਾਇਆ ਜਾ ਰਿਹੈ ਵਿਸ਼ੇਸ਼ ਕੈਂਪ : ਸੀ.ਈ.ਓ. ਅਨਿੰਦਿਤਾ ਮਿਤਰਾ

ਵੱਧ ਤੋਂ ਵੱਧ ਵੋਟਰਾਂ ਦੀ ਮੈਪਿੰਗ ਲਈ ਸਾਰੇ ਪੋਲਿੰਗ ਬੂਥਾਂ ’ਤੇ 7 ਜੂਨ ਨੂੰ ਲਗਾਇਆ ਜਾ ਰਿਹੈ ਵਿਸ਼ੇਸ਼ ਕੈਂਪ : ਸੀ.ਈ.ਓ. ਅਨਿੰਦਿਤਾ ਮਿਤਰਾ

12 hours ago
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

12 hours ago
Hindi News
English News
Sunday, June 7, 2026
No Result
View All Result
29 °c
Chandigarh
37 ° Mon
39 ° Tue
39 ° Wed
37 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ 30 ਦਿਨਾਂ ਵਿੱਚ ਸੁਝਾਅ ਦੇਣ ਲਈ ਕਮੇਟੀ ਦਾ ਗਠਨ

September 26, 2017
in ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ 30 ਦਿਨਾਂ ਵਿੱਚ ਸੁਝਾਅ ਦੇਣ ਲਈ ਕਮੇਟੀ ਦਾ ਗਠਨ

ਚੰਡੀਗੜ, 26 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰਾਂ ਨੁਕਸਾਨੀ ਗਈ ਖੂਨੀ ਏਅਰਪੋਰਟ ਸੜਕ  ਦੀ ਦਰੁਸਤੀ ਲਈ ਫੌਰੀ ਚੁੱਕੇ ਜਾਣ ਵਾਲੇ ਕਦਮਾਂ ਦਾ ਸੁਝਾਅ ਦੇਣ ਵਾਸਤੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੋਹਾਲੀ ਦੀ ਇਸ ਸੜਕ ਦੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ।

 ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਸਿਫਾਰਿਸ਼ ’ਤੇ ਮੁੱਖ ਮੰਤਰੀ ਨੇ ਕਮੇਟੀ ਨੂੰ ਆਮ ਲੋਕਾਂ ਦੇ ਹਿੱਤਾਂ ਦੇ ਸਬੰਧ ਵਿੱਚ 30 ਦਿਨਾਂ ਦੇੇ ਵਿੱਚ ਰਿਪੋਰਟ ਪੇਸ਼ ਕਰਨ ਲਈ ਆਖਿਆ।

 ਇਸ ਕਮੇਟੀ ਵਿੱਚ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ ਬੀ.ਐਸ. ਧਾਲੀਵਾਲ, ਚੀਫ ਇੰਜੀਨੀਅਰ ਨੈਸ਼ਨਲ ਹਾਈਵੇਅ ਪੀ.ਡਬਲਯੂ.ਡੀ. (ਬੀ ਐਂਡ ਆਰ) ਏ. ਕੇ. ਸਿੰਗਲਾ, ਚੀਫ ਇੰਜੀਨੀਅਰ ਗਮਾਡਾ ਸੁਨੀਲ ਕਾਂਸਲ ਅਤੇ ਪਿ੍ਰੰਸੀਪਲ ਸਾਇੰਟਿਸਟ ਅਤੇ ਹੈਡ ਆਫ ਫਲੈਕਸੀਬਲ ਪੇਵਮੈਂਟਸ ਡਿਵੀਜ਼ਨ ਸੈਂਟਰਲ ਰੋਡ ਰਿਸਰਚ ਇੰਸਟੀਚਿਊਟ (ਸੀ.ਆਰ.ਆਰ.ਆਈ.) ਮਨੋਜ ਕੁਮਾਰ ਸ਼ੁਕਲਾ ਸ਼ਾਮਲ ਹਨ।

 ਇਹ ਸੜਕ ਪਿਛਲੇ ਅਕਾਲੀ ਸ਼ਾਸਨ ਦੌਰਾਨ 15 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ। 200 ਫੁੱਟ ਚੌੜੀ ਇਹ ਸੜਕ ਮੋਹਾਲੀ ਵਿੱਚੋਂ ਦੀ ਹੁੰਦੀ ਹੋਈ ਚੰਡੀਗੜ ਅੰਤਰ-ਰਾਸ਼ਟਰੀ ਹਵਾਈ-ਅੱਡੇ ਨੂੰ ਜਾਂਦੀ ਹੈ। ਇਸ ਸੜਕ ਨੇ ਬਹੁਤ ਸਾਰੀਆਂ ਜਾਨਾਂ ਲਈਆਂ ਹਨ। ਇਸ ਦੇ ਨਿਰਮਾਣ ਨੂੰ ਸਿਰਫ ਦੋ ਸਾਲ ਤੋਂ ਘੱਟ ਸਮਾਂ ਹੋਇਆ ਹੈ ਪਰ ਫਿਰ ਵੀ ਇਹ ਗੱਡੀਆਂ ਚੱਲਣ ਵਾਲੀ ਨਹੀਂ ਰਹੀ ਹੈ। ਗਮਾਡਾ ਨੇ ਪਹਿਲਾਂ ਹੀ ਏਅਰਪੋਰਟ ਚੌਂਕ ਤੋਂ ਲਾਂਡਰਾ-ਬਨੂੜ ਸੜਕ ਟੀ-ਪੋਆਇੰਟ ਤੱਕ ਦੇ ਸਮੁੱਚੇ ਛੇ ਕਿਲੋਮੀਟਰ ਦੇ ਟੋਟੋ ਨੂੰ ਬੰਦ ਕਰ ਦਿੱਤਾ ਹੈ। ਇਹ ਫੈਸਲਾ ਲਗਾਤਾਰ ਹਾਦਸੇ ਵਾਪਰਣ ਕਾਰਨ ਲਿਆ ਗਿਆ ਹੈ।

ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰ ਪਾਲ ਸਿੰਘ ਉਰਫ ਪਹਿਲਵਾਨ ਵੱਲੋਂ ਅਮਲ ਵਿੱਚ ਲਿਆਂਦੇ ਗਏ ਪ੍ਰੋਜੈਕਟਾਂ ਵਿੱਚੋਂ ਇਹ ਇਕ ਮੁੱਖ ਪ੍ਰੋਜੈਕਟ ਹੈ। ਇਸ ਸੜਕ ਦੀ ਪਹਿਲਾਂ ਹੀ ਸੀ.ਆਰ.ਆਰ.ਆਈ. ਦੁਆਰਾ ਤਕਨੀਕੀ ਜਾਂਚ ਚੱਲ ਰਹੀ ਹੈ। ਪਹਿਲਵਾਨ ਇਸ ਵੇਲੇ ਭਿ੍ਰਸ਼ਟਾਚਾਰ ਅਤੇ ਸਰੋਤਾਂ ਤੋਂ ਵੱਧ ਸੰਪੱਤੀ ਦੇ ਦੋਸ਼ ਹੇਠ ਸੀਖਾਂ ਪਿੱਛੇ ਹੈ।

 ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸਥਾਪਤ ਕੀਤੀ ਗਈ ਇਹ ਕਮੇਟੀ ਸੀ.ਆਰ.ਆਰ.ਆਈ. ਜਾਂ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਤਕਨੀਕੀ ਜਾਂਚ ਤੋਂ ਅਲੱਗ ਕਾਰਜ ਕਰੇਗੀ।

 ਸੀ.ਆਰ.ਆਰ.ਆਈ. ਨੂੰ ਜਾਂਚ ਦਾ ਇਹ ਕੰਮ ਇਸ ਸਾਲ ਫਰਵਰੀ ਵਿੱਚ ਸੌਂਪਿਆ ਸੀ ਅਤੇ ਇਸ ਨੇ ਚਾਰ ਜੁਲਾਈ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਸੀ ਜਿਸ ਦਾ ਗਮਾਡਾ ਦੇ ਇੰਜੀਨੀਅਰਾਂ ਵੱਲੋਂ ਅਧਿਅਨ ਕੀਤਾ ਗਿਆ ਅਤੇ ਉਨਾਂ ਨੇ 21 ਜੁਲਾਈ ਨੂੰ ਸੀ.ਆਰ.ਆਰ.ਆਈ. ਨੂੰ ਆਪਣੀ ਟਿੱਪਣੀਆਂ ਭੇਜ ਦਿੱਤੀਆਂ। ਇਨਾਂ ਟਿੱਪਣੀਆਂ ਵਿੱਚੋਂ ਬਹੁਤ ਸਾਰੀਆਂ ਸੜਕ ਦੀ ਡਿਜ਼ਾਇਨ ਅਤੇ ਆਵਾਜਾਈ ਦੀ ਘਣਤਾ  ਸਬੰਧੀ ਕੀਤੇ ਗਏ ਕਾਰਜਾਂ ਨਾਲ ਸਹਿ-ਹੋਂਦ ਹੈ। ਇਹ ਸਰਵੇ ਸੀ.ਆਰ.ਆਰ.ਆਈ. ਨੇ ਕੀਤਾ ਸੀ ਜਿਸ ਵਿੱਚ ਸੜਕ ਦੇ ਅਸਫਲ ਰਹਿਣ ਦੇ ਪ੍ਰਮੁੱਖ ਕਾਰਨਾਂ ਨੂੰ ਉਭਾਰਣ ਤੋਂ ਇਲਾਵਾ ਇਸ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਝਾਅ ਦਿੱਤੇ।

 ਸਟੇਟ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਦੇ ਨਾਲ ਸੀ.ਆਰ.ਆਰ.ਆਈ. ਟੀਮ ਨੇ ਨੁਕਸਾਨੀ ਗਈ ਸੜਕ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕਰਨ ਲਈ 20 ਸਤੰਬਰ ਨੂੰ ਮੋਹਾਲੀ ਦਾ ਦੌਰਾ ਕੀਤਾ। ਇਸ ਟੀਮ ਨੇ ਤਿੰਨ ਹੋਰ ਸੈਂਪਲ ਲਏ ਹਨ ਜਿਨਾਂ ਵਿੱਚ ਏਅਰਪੋਰਟ ਚੌਂਕ ਤੋਂ ਖਰੜ-ਬਨੂੜ ਸੜਕ ਦਾ ਸੈਂਪਲ ਵੀ ਸ਼ਾਮਲ ਹੈ ਜੋ ਕਿ ਬੁਰੀ ਤਰਾਂ ਨੁਕਸਾਨੀ ਗਈ ਹੈ। ਇਕ ਸੈਂਪਲ ਟੀ.ਡੀ.ਆਈ. ਸੜਕ ਤੋਂ ਲਿਆ ਗਿਆ ਹੈ ਜਦਕਿ ਇਕ-ਇਕ ਸੈਂਪਲ ਐਨ.ਐਚ-64 ਅਤੇ ਐਨ.ਐਚ-22 ਸੜਕ ਤੋਂ ਲਏ ਗਏ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਸੀ.ਆਰ.ਆਰ.ਆਈ. ਵੱਲੋਂ ਦਿੱਤੇ ਗਏ ਸੁਝਾਵਾਂ, ਟੈਸਟ ਨਤੀਜਿਆਂ ਅਤੇ ਰਿਪੋਰਟ ਦਾ ਵਿਸ਼ਲੇਸ਼ਣ ਕਰੇਗੀ ਅਤੇ ਇਸ ਵੱਲੋਂ ਅਕਤੂਬਰ ਦੇ ਅੱਧ ਤੱਕ ਆਪਣੇ ਅੰਤਿਮ ਰਿਪੋਰਟ ਦਿੱਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਇਸ ਸੜਕ ਦੇ ਮਾਮਲੇ ’ਤੇ ਅੰਤਿਮ ਫੈਸਲਾ ਲਿਆ ਜਾ ਸਕੇ ਜੋ ਕਿ ਵੱਡੀ ਰਾਸ਼ੀ ਨਾਲ ਸਬੰਧਤ ਹੈ।

ਇਸੇ ਦੌਰਾਨ ਮਕਾਨ ਅਤੇ ਸ਼ਹਿਰੀ ਵਿਕਾਸ ਦੇ ਅਡੀਸ਼ਨਲ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਚੱਲ ਰਹੀ ਜਾਂਚ ਆਪਣੇ ਅੰਤਿਮ ਨਤੀਜੇ ’ਤੇ ਪਹੰੁਚੇਗੀ ਤਾਂ ਜੋ ਇਸ ਪ੍ਰੋਜੈਕਟ ਨਾਲ ਸਬੰਧਤ ਦੋਸ਼ੀ ਕਰਮਚਾਰੀਆਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾ ਸਕੇ ਅਤੇ ਸੜਕ ਦੇ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਅਤੇ ਰੱਖ-ਰਖਾਓ ਸਬੰਧੀ ਕਦਮ ਚੁੱਕੇ ਜਾ ਸਕਣ। 

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 07 June 2026 | Ang 877 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 June 2026 | Ang 877 I ਅੱਜ ਦਾ ਹੁਕਮਨਾਮਾ

by Ankit
June 7, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 07-06-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 6, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 6 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਪ੍ਰਧਾਨ ਮੰਤਰੀ ਮੋਦੀ ਨੇ ਫ਼ਿਰੋਜ਼ਪੁਰ ਵਿੱਚ ਹੋਏ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਮੋਦੀ ਨੇ ਫ਼ਿਰੋਜ਼ਪੁਰ ਵਿੱਚ ਹੋਏ ਹਾਦਸੇ ‘ਤੇ ਪ੍ਰਗਟਾਇਆ ਦੁੱਖ

by Jaspreet Kaur
June 6, 2026
0

ਪ੍ਰਧਾਨ ਮੰਤਰੀ ਮੋਦੀ ਨੇ ਫ਼ਿਰੋਜ਼ਪੁਰ ਵਿੱਚ ਹੋਏ ਹਾਦਸੇ 'ਤੇ ਪ੍ਰਗਟਾਇਆ ਦੁੱਖ ਮ੍ਰਿਤਕਾਂ ਦੇ ਨਜ਼ਦੀਕੀ ਵਾਰਸਾਂ ਨੂੰ 2 -2 ਲੱਖ ਦੇਣ...

ਪੰਜਾਬ ‘ਚ ਵੱਡੇ ਪੱਧਰ ‘ਤੇ ਆਈ.ਏ.ਐੱਸ ਅਫ਼ਸਰਾਂ ਦੇ ਤਬਾਦਲੇ; ਪੜ੍ਹੋ ਪੂਰੀ ਸੂਚੀ

ਪੰਜਾਬ ‘ਚ ਵੱਡੇ ਪੱਧਰ ‘ਤੇ ਆਈ.ਏ.ਐੱਸ ਅਫ਼ਸਰਾਂ ਦੇ ਤਬਾਦਲੇ; ਪੜ੍ਹੋ ਪੂਰੀ ਸੂਚੀ

by Jaspreet Kaur
June 6, 2026
0

ਪੰਜਾਬ 'ਚ ਵੱਡੇ ਪੱਧਰ 'ਤੇ ਆਈ.ਏ.ਐੱਸ ਅਫ਼ਸਰਾਂ ਦੇ ਤਬਾਦਲੇ; ਪੜ੍ਹੋ ਪੂਰੀ ਸੂਚੀ ਚੰਡੀਗੜ੍ਹ, 6 ਜੂਨ 2026 (ਵਿਸ਼ਵ ਵਾਰਤਾ) : ਪੰਜਾਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Hukamnama Sri Darbar Sahib Today – 07 June 2026 | Ang 877 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 07 June 2026 | Ang 877 I ਅੱਜ ਦਾ ਹੁਕਮਨਾਮਾ

by Ankit
June 7, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | June | Date 07-06-2026 |...

Most Popular

Punjab News: ਵਕੀਲ ਭਾਈਚਾਰਾ ਅਤੇ ਵੱਖ-ਵੱਖ ਹਿੰਦੂ ਸੰਗਠਨ ਅੱਜ ਹੜਤਾਲ ‘ਤੇ, ਪੜ੍ਹੋ ਵੇਰਵਾ

Punjab News: ਵਕੀਲ ਭਾਈਚਾਰਾ ਅਤੇ ਵੱਖ-ਵੱਖ ਹਿੰਦੂ ਸੰਗਠਨ ਅੱਜ ਹੜਤਾਲ ‘ਤੇ, ਪੜ੍ਹੋ ਵੇਰਵਾ

by Ranjit Singh
2 weeks ago
0

Punjab News: ਵਕੀਲ ਭਾਈਚਾਰਾ ਅਤੇ ਵੱਖ-ਵੱਖ ਹਿੰਦੂ ਸੰਗਠਨ ਅੱਜ ਹੜਤਾਲ 'ਤੇ, ਪੜ੍ਹੋ ਵੇਰਵਾ - ਅਦਾਲਤ ਨੇ ਸੰਦੀਪ ਪਾਠਕ ਦਾ ਪੁਲਿਸ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 