Anupamaa : ਮਸ਼ਹੂਰ ਟੀਵੀ ਸ਼ੋਅ ਅਨੁਪਮਾ ਦੇ ਸੈੱਟ ‘ਤੇ ਲੱਗੀ ਭਿਆਨਕ ਅੱਗ

ਚੰਡੀਗੜ੍ਹ, 23ਜੂਨ(ਵਿਸ਼ਵ ਵਾਰਤਾ) Anupamaa : ਮੁੰਬਈ ਫਿਲਮ ਸਿਟੀ ਵਿੱਚ ਬਣੇ ਪ੍ਰਸਿੱਧ ਟੀਵੀ ਸ਼ੋਅ ਅਨੁਪਮਾ ਦੇ ਸੈੱਟ ‘ਤੇ ਅੱਜ ਸਵੇਰੇ 5 ਵਜੇ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ।

ਸ਼ੋਅ ਦੀ ਸ਼ੂਟਿੰਗ ਸਵੇਰੇ 7 ਵਜੇ ਸ਼ੁਰੂ ਹੋਣੀ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਜਦੋਂ ਅੱਗ ਲੱਗੀ ਤਾਂ ਸੈੱਟ ‘ਤੇ ਕਈ ਕਰੂ ਮੈਂਬਰ ਮੌਜੂਦ ਸਨ। ਅੱਗ ਬੁਝਾਊ ਵਿਭਾਗ ਨੇ ਅੱਗ ‘ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕੀਤੀ। ਹੁਣ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਇਸ ਹਾਦਸੇ ਦੀ ਸਖ਼ਤ ਜਾਂਚ ਦੀ ਮੰਗ ਕੀਤੀ ਹੈ।

ਅੱਗ ਕਾਰਨ ਅਨੁਪਮਾ ਦਾ ਸੈੱਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਇਸ ਦੇ ਨਾਲ ਲੱਗਦੇ ਕੁਝ ਹੋਰ ਟੀਵੀ ਸ਼ੋਅ ਦੇ ਸੈੱਟਾਂ ਨੂੰ ਵੀ ਅੱਗ ਲੱਗਣ ਕਾਰਨ ਕੁਝ ਨੁਕਸਾਨ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਸ਼ੋਅ ਦੀ ਸ਼ੂਟਿੰਗ ਕੁਝ ਸਮੇਂ ਲਈ ਰੋਕ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਆਲ ਇੰਡੀਆ ਸਿਨੇ ਵਰਕਰਜ਼ ਦੇ ਪ੍ਰਧਾਨ ਸੁਰੇਸ਼ ਸ਼ਿਆਮ ਲਾਲ ਗੁਪਤਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਇੱਕ ਪੱਤਰ ਲਿਖ ਕੇ ਉੱਚ ਪੱਧਰੀ ਜਾਂਚ ਨਿਆਂਇਕ ਜਾਂਚ ਦੇ ਆਦੇਸ਼ ਦੇਣ ਦੀ ਮੰਗ ਕੀਤੀ ਹੈ। ਰੁਪਾਲੀ ਗਾਂਗੁਲੀ ਸਟਾਰਰ ਅਨੁਪਮਾ ਟੈਲੀਵਿਜ਼ਨ ‘ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਸ਼ੋਅ ਵਿੱਚੋਂ ਇੱਕ ਹੈ ਅਤੇ ਇਸਦੀ ਇੱਕ ਵੱਡੀ ਫੈਨ-ਫਾਲੋਇੰਗ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























