ਬ੍ਰਿਗੇਡੀਅਰ ਵੀਐਸ ਚੌਹਾਨ ਨੇ 1 Chandigarh ਗਰਲਜ਼ ਬਟਾਲੀਅਨ ਐਨਸੀਸੀ ਦੇ ਸਾਲਾਨਾ ਸਿਖਲਾਈ ਕੈਂਪ ਦਾ ਜਾਇਜ਼ਾ ਲਿਆ

ਚੰਡੀਗੜ੍ਹ 10 ਜੂਨ, 2025 (ਵਿਸ਼ਵ ਵਾਰਤਾ):- ਬ੍ਰਿਗੇਡੀਅਰ ਵੀਐਸ ਚੌਹਾਨ ਨੇ, ਗਰੁੱਪ ਕਮਾਂਡਰ, ਐਨਸੀਸੀ ਗਰੁੱਪ ਚੰਡੀਗੜ੍ਹ ਨੇ 1 ਚੰਡੀਗੜ੍ਹ ਗਰਲਜ਼ ਬਟਾਲੀਅਨ ਐਨਸੀਸੀ ਦੇ ਸਾਲਾਨਾ ਸਿਖਲਾਈ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਨੇ ਹਥਿਆਰਾਂ ਦੀ ਸਿਖਲਾਈ, ਮੈਡੀਕਲ ਟ੍ਰੇਨਿੰਗ ਵਰਗੀਆਂ ਗਤੀਵਿਧੀਆਂ ਸਮੇਤ ਐਨਸੀਸੀ ਸਿਖਲਾਈ ਅਤੇ ਪ੍ਰਸ਼ਾਸਨ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ।
ਬ੍ਰਿਗੇਡੀਅਰ ਚੌਹਾਨ ਨੇ ਕੈਡਿਟਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਫੀਡਬੈਕ ਲਈ ਅਤੇ ਹੋਣਹਾਰ ਕੈਡਿਟਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਉੱਚ ਸਿਖਲਾਈ ਮਿਆਰਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕੈਡਿਟਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਹ ਕੈਂਪ 13 ਜੂਨ ਨੂੰ ਸਮਾਪਤ ਹੋਵੇਗਾ, ਜਿਸ ਵਿੱਚ ਮਾਹਰਾਂ ਦੇ ਲੈਕਚਰ, ਪੱਛਮੀ ਕਮਾਂਡ ਵਾਰ ਮੈਮੋਰੀਅਲ ਤੇ ਮਿਊਜ਼ੀਅਮ ਅਤੇ ਸੀਐਸਆਈਓ ਵਰਗੇ ਪ੍ਰਸਿੱਧ ਅਦਾਰਿਆਂ ਦੇ ਦੌਰੇ ਸਹਿਤ ਕਈ ਤਰ੍ਹਾਂ ਦੀਆਂ ਗਿਆਨ ਨਾਲ ਭਰਪੂਰ ਗਤੀਵਿਧੀਆਂ ਸ਼ਾਮਲ ਹਨ।
***























