• Latest
  • Trending
PUNJAB NEWS :ਉਦਯੋਗਪਤੀਆਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ 10 ਜੂਨ ਨੂੰ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਕਰਨਗੇ ਸ਼ੁਰੂਆਤ

PUNJAB NEWS :ਉਦਯੋਗਪਤੀਆਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ 10 ਜੂਨ ਨੂੰ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਕਰਨਗੇ ਸ਼ੁਰੂਆਤ

1 year ago
PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

3 seconds ago
Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

34 minutes ago
Punjab: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

Punjab: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

1 hour ago
Punjab: ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

Punjab: ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ ?

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਮੌਸਮ ?

2 hours ago
Punjab ਦੇ ਸਾਬਕਾ ਮੰਤਰੀ ਭੁੱਲਰ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ

Punjab ਦੇ ਸਾਬਕਾ ਮੰਤਰੀ ਭੁੱਲਰ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ

3 hours ago
Punjab Breaking: ਹਰੀਕੇ ਪੱਤਣ ‘ਸ਼ਹੀਦੀ ਪੱਤਣ ਯਾਦਗਾਰ’ ਲਈ NRI ਭਾਈਚਾਰੇ ਦੀ ਵੱਡੀ ਪੇਸ਼ਕਸ਼

Punjab Breaking: ਹਰੀਕੇ ਪੱਤਣ ‘ਸ਼ਹੀਦੀ ਪੱਤਣ ਯਾਦਗਾਰ’ ਲਈ NRI ਭਾਈਚਾਰੇ ਦੀ ਵੱਡੀ ਪੇਸ਼ਕਸ਼

3 hours ago
Jagannath Rath Yatra: ਓਡੀਸ਼ਾ ਦੇ ਪੁਰੀ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਅੱਜ ਤੋਂ

Jagannath Rath Yatra: ਓਡੀਸ਼ਾ ਦੇ ਪੁਰੀ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਰੱਥ ਯਾਤਰਾ ਅੱਜ ਤੋਂ

3 hours ago
Punjab: ਕਾਟੋ-ਕਲੇਸ਼ ਵਿਚਾਲੇ ਚਰਨਜੀਤ ਚੰਨੀ ਅੱਜ ਕਰ ਸਕਦੇ ਨੇ ਹਾਈਕਮਾਂਡ ਨਾਲ ਮੀਟਿੰਗ !

Punjab: ਕਾਟੋ-ਕਲੇਸ਼ ਵਿਚਾਲੇ ਚਰਨਜੀਤ ਚੰਨੀ ਅੱਜ ਕਰ ਸਕਦੇ ਨੇ ਹਾਈਕਮਾਂਡ ਨਾਲ ਮੀਟਿੰਗ !

4 hours ago
National: ਅੱਜ ਅਰਵਿੰਦ ਕੇਜਰੀਵਾਲ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਮਿਲਣਗੇ

National: ਅੱਜ ਅਰਵਿੰਦ ਕੇਜਰੀਵਾਲ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੂੰ ਮਿਲਣਗੇ

4 hours ago
Punjab: ਸੁਖਬੀਰ ਬਾਦਲ ਨੇ ਅੱਜ ਸੱਦੀਆਂ ਕੋਰ ਕਮੇਟੀ ਤੇ ਹਲਕਾ ਇੰਚਾਰਜਾਂ ਦੀਆਂ ਦੋ ਅਹਿਮ ਮੀਟਿੰਗਾਂ

Punjab: ਸੁਖਬੀਰ ਬਾਦਲ ਨੇ ਅੱਜ ਸੱਦੀਆਂ ਕੋਰ ਕਮੇਟੀ ਤੇ ਹਲਕਾ ਇੰਚਾਰਜਾਂ ਦੀਆਂ ਦੋ ਅਹਿਮ ਮੀਟਿੰਗਾਂ

5 hours ago
Hindi News
English News
Thursday, July 16, 2026
No Result
View All Result
39 °c
Chandigarh
36 ° Fri
37 ° Sat
32 ° Sun
29 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB NEWS :ਉਦਯੋਗਪਤੀਆਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ 10 ਜੂਨ ਨੂੰ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਕਰਨਗੇ ਸ਼ੁਰੂਆਤ

June 9, 2025
in ਸਿਆਸੀ, ਖਬਰਾਂ, ਪੰਜਾਬ
PUNJAB NEWS :ਉਦਯੋਗਪਤੀਆਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ 10 ਜੂਨ ਨੂੰ ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਕਰਨਗੇ ਸ਼ੁਰੂਆਤ
ਨਿਵੇਸ਼ਕਾਂ ਨੂੰ ਅਰਜ਼ੀ ਦੇਣ ਦੇ 45 ਦਿਨਾਂ ਦੇ ਅੰਦਰ ਸਾਰੀਆਂ ਪ੍ਰਵਾਨਗੀਆਂ ਯਕੀਨੀ ਬਣਾਉਣ ਲਈ ਚੁੱਕਿਆ ਕਦਮ
ਕਾਰੋਬਾਰ ਕਰਨ ਵਿੱਚ ਸੌਖ ਨੂੰ ਸਿਰਫ਼ ਨਾਅਰੇ ਦੀ ਥਾਂ ਸੱਭਿਆਚਾਰ ਦਾ ਪ੍ਰਤੀਕ ਬਣਾਉਣ ਦਾ ਦਾਅਵਾ
ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ)–ਵਿਸ਼ਵਾਸ, ਪਾਰਦਰਸ਼ੀ ਪਹੁੰਚ ਅਤੇ ਤਬਦੀਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ (10 ਜੂਨ ਨੂੰ) ‘ਫਾਸਟ ਟਰੈਕ ਪੰਜਾਬ ਪੋਰਟਲ’ ਦੀ ਸ਼ੁਰੂਆਤ ਕਰਨਗੇ, ਜੋ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਦੇ 45 ਦਿਨਾਂ ਦੇ ਅੰਦਰ ਸਾਰੀਆਂ ਪ੍ਰਵਾਨਗੀਆਂ ਯਕੀਨੀ ਬਣਾਏਗਾ।
ਮੁੱਖ ਮੰਤਰੀ ਨੇ ਕਿਹਾ, “ਇਹ ਸੁਧਾਰ ਸਾਡੀਆਂ ਕੋਸ਼ਿਸ਼ਾਂ ਦਾ ਅੰਤ ਨਹੀਂ ਸਗੋਂ ਇਕ ਲਹਿਰ ਦੀ ਸ਼ੁਰੂਆਤ ਹੈ, ਇਕ ਅਜਿਹੀ ਲਹਿਰ, ਜਿੱਥੇ ਕਾਰੋਬਾਰ ਕਰਨ ਵਿੱਚ ਸੌਖ ਇਕ ਨਾਅਰੇ ਦੀ ਥਾਂ ਸੱਭਿਆਚਾਰ ਦਾ ਪ੍ਰਤੀਕ ਬਣਦੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਹਿੰਮਤੀਆਂ ਅਤੇ ਉੱਦਮੀਆਂ ਅਤੇ ਸੂਰਮਿਆਂ ਦੀ ਧਰਤੀ ਰਿਹਾ ਹੈ ਅਤੇ ਹੁਣ ਇਹ ਉਸੇ ਭਾਵਨਾ ਨਾਲ ਭਾਰਤ ਦੇ ਉਦਯੋਗਿਕ ਉਭਾਰ ਦੀ ਅਗਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਨਿਵੇਸ਼ਕ ਲਈ ਇਕ ਦਲੇਰਾਨਾ ਐਲਾਨ ਹੈ ਕਿ ਪੰਜਾਬ ਆਪਣੀਆਂ ਸ਼ਰਤਾਂ ’ਤੇ ਪੂਰੀ ਵਚਨਬੱਧਤਾ ਨਾਲ ਕਾਰੋਬਾਰ ਲਈ ਖੁੱਲ੍ਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਾਸਟਟਰੈਕ ਪੰਜਾਬ ਪੋਰਟਲ ਇਕ ਤਕਨੀਕੀ ਅਪਗ੍ਰੇਡ ਤੋਂ ਵਧ ਕੇ ਨਵੇਂ ਸਿਰੇ ਤੋਂ ਵਿਉਂਤੇ ਉਦਯੋਗਿਕ ਸ਼ਾਸਨ ਮਾਡਲ ਦੀ ਰੀੜ੍ਹ ਦੀ ਹੱਡੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਿਵੇਕ ਨੂੰ ਅਨੁਸ਼ਾਸਨ, ਦੇਰੀ ਨੂੰ ਡਿਜੀਟਲ ਅਤੇ ਉਲਝਣ ਨੂੰ ਸਪੱਸ਼ਟਤਾ ਵਿੱਚ ਤਬਦੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ 45 ਦਿਨਾਂ ਵਿੱਚ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਲੈ ਕੇ ਲਾਲ ਫੀਤਾਸ਼ਾਹੀ ਨੂੰ ਖ਼ਤਮ ਕਰਨ ਤੱਕ ਪੰਜਾਬ ਦਾ ਸਿਸਟਮ ਹੁਣ ਪਹਿਲਾਂ ਵਾਂਗ ਸਧਾਰਨਨਹੀਂ ਹੈ, ਸਗੋਂ ਇਹ ਕਿਰਿਆਸ਼ੀਲ, ਸਟੀਕ ਅਤੇ ਪੇਸ਼ੇਵਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਪਤੀ ਇਕ ਸਟਾਰਟਅੱਪ ਸੰਸਥਾਪਕ ਹਨ, ਇਕ ਗਲੋਬਲ ਸਮੂਹ ਜਾਂ ਉੱਦਮੀ ਹਨ, ਪੰਜਾਬ ਜਿੱਥੇ ਆਪਣੀਆਂ ਵਿੱਤੀ ਰਿਆਇਤਾਂ ਨਾਲ ਉਨ੍ਹਾਂ ਦਾ ਸਵਾਗਤ ਕਰਦਾ ਹੈ, ਸਗੋਂ ਇਮਾਨਦਾਰੀ ਅਤੇ ਇਰਾਦੇ ਨਾਲ ਜੀ ਆਇਆ ਕਹਿੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਸੁਧਾਰ, ਚਾਹੇ ਉਹ ਯੂਨੀਫਾਈਡ ਰੈਗੂਲੇਟਰ ਹੋਵੇ, ਯੂਨੀਫਾਈਡ ਪੋਰਟਲ ਹੋਵੇ, ਡੀਮਡ ਅਪਰੂਵਲ ਹੋਵੇ, ਸਿਧਾਂਤਕ ਪ੍ਰਵਾਨਗੀਆਂ ਹੋਣ ਜਾਂ ਮਜ਼ਬੂਤ ਨਿਗਰਾਨੀ ਦਾ ਪ੍ਰੋਟੋਕੋਲ ਹੋਵੇ, ਇਨ੍ਹਾਂ ਸੁਧਾਰਾਂ ਦਾ ਮਕਸਦ ਉਦਯੋਗਪਤੀਆਂ ਦਾ ਭਰੋਸਾ ਹਾਸਲ ਕਰਨਾ ਅਤੇ ਤੁਹਾਡੇ ਕਾਰੋਬਾਰੀ ਸਫਰ ਵਿੱਚ ਹਰ ਪਾਸਿਓਂ ਸਹਿਯੋਗ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਧਿਕਾਰੀ ਹੁਣ ਸਿਰਫ਼ ਰੈਗੂਲੇਟਰ ਨਹੀਂ ਹਨ ਸਗੋਂ ਉਹ ਸਹਾਇਕ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਵਿਵਸਥਾ ਨੂੰ ਹੋਰ ਤੇਜ਼ ਕਰਨ ਦੀ ਵਿਧੀ ਇਹ ਯਕੀਨੀ ਬਣਾਉਂਦੀ ਹੈ ਕਿ ਜਦੋਂ ਸ਼ਾਂਤੀ ਬਣੀ ਹੋਵੇ ਤਾਂ ਸਮਝੋ ਕੰਮ ਠੀਕ ਚੱਲ ਰਿਹਾ ਹੈ। ਇਸ ਕਰਕੇ ਕਿਸੇ ਵੀ ਨਿਵੇਸ਼ਕ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਸ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਾਜੈਕਟਾਂ ਲਈ ਅਪਲਾਈ ਕਰਨ ਦੀ ਪਾਲਣਾ ਨੂੰ ਚੁਸਤ-ਫੁਰਤ ਬਣਾਉਣਾ, ਸਵੈ-ਘੋਸ਼ਣਾ ਰਾਹੀਂ ਸਮਰੱਥ ਬਣਾਉਣਾ, ਡਿਜੀਟਲ ਪੜਤਾਲ ਰਾਹੀਂ ਯੋਗ ਬਣਾਉਣਾ ਅਤੇ ਕਾਨੂੰਨੀ ਤੌਰ ਉਤੇ ਪੁਖਤਾ ਬਣਾਇਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਉਦਯੋਗ ਮਹਿਜ਼ ਕਾਗਜ਼ੀ ਕਾਰਵਾਈਆਂ ‘ਤੇ ਨਹੀਂ ਚਲਦੇ, ਸਗੋਂ ਉਹ ਸੜਕਾਂ, ਬਿਜਲੀ, ਲੋਕਾਂ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਨਾਲ ਵਧਦੇ-ਫੁੱਲਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਪਾਰਕਾਂ ਵਿੱਚ ਨਿਵੇਸ਼ ਕਰ ਰਹੀ ਹੈ, ਜ਼ਮੀਨ ਦੀ ਸੰਭਾਵਨਾ ਤਲਾਸ਼ ਰਹੀ ਹੈ, ਲੀਜ਼-ਟੂ-ਫ੍ਰੀਹੋਲਡ ਨੀਤੀ ਨੂੰ ਸਮਰੱਥ ਬਣਾ ਰਹੀ ਹੈ ਅਤੇ ਉਦਯੋਗਿਕ ਸੰਪਤੀਆਂ ਦੇ ਮੁਦਰੀਕਰਨ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 200 ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਫੰਡ ਸਥਾਪਤ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਦਯੋਗਿਕ ਫੋਕਲ ਪੁਆਇੰਟਾਂ ਅੰਦਰ ਕਿਸੇ ਕਿਸਮ ਦੀਆਂ ਕਮੀਆਂ-ਪੇਸ਼ੀਆਂ ਉਦਯੋਗਪਤੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਵਿੱਚ ਰੁਕਾਵਟ ਨਾ ਬਣਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਤਿਮਾਹੀ ਵਿੱਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਰਿਆਇਤਾਂ ਦੀ ਵੰਡ ਪਹਿਲਾਂ ਹੀ ਜ਼ਿਆਦਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਪੰਜਾਬ ਹੈ ਜਿੱਥੇ ਸਿਰਫ ਵਾਅਦੇ ਕੀਤੇ ਨਹੀਂ ਜਾਂਦੇ, ਸਗੋਂ 100 ਫੀਸਦੀ ਪੂਰੇ ਕੀਤੇ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰੇਗਾ। ਪੰਜਾਬ ਅਜਿਹਾ ਸੂਬਾ ਹੋਵੇਗਾ ਜਿੱਥੇ ਉਦਯੋਗਿਕ ਨੀਤੀ, ਬੁਨਿਆਦੀ ਢਾਂਚੇ ਅਤੇ ਜਵਾਬਦੇਹੀ ਵਾਲੀ ਸਰਕਾਰ ਰਾਹੀਂ ਹਰ ਪਾਸਿਓਂ ਸਮਰੱਥ ਸੂਬਾ ਹੋਵੇਗਾ।
PUNJAB
Tags: BREAKING NEWSmaan govenment updateMaan sarkarNewsPUNJABpunjab newsWishavwartaWISHAVWARTA LATEST PUNJABI NEWS
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

by Ranjit Singh
July 16, 2026
0

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ ਚੰਡੀਗੜ੍ਹ, 16 ਜੁਲਾਈ (ਵਿਸ਼ਵ...

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ

by Ranjit Singh
July 16, 2026
0

Breaking: IRCTC ਦੀ ਨਵੀਂ ਟਿਕਟ ਬੁਕਿੰਗ ਵੈੱਬਸਾਈਟ ਲਾਂਚ, ਹੁਣ ਆਸਾਨੀ ਨਾਲ ਬੁੱਕ ਹੋਵੇਗੀ ਰੇਲਵੇ ਟਿਕਟ ਨਵੀਂ ਦਿੱਲੀ, 16 ਜੁਲਾਈ (ਵਿਸ਼ਵ...

Punjab: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

Punjab: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

by Ranjit Singh
July 16, 2026
0

Punjab: ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ 'ਤੇ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ - ਡੀਜੀਪੀ ਪੰਜਾਬ ਨੇ...

Punjab: ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

Punjab: ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

by Ranjit Singh
July 16, 2026
0

Punjab: ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ ਚੰਡੀਗੜ੍ਹ, 16 ਜੁਲਾਈ (ਵਿਸ਼ਵ ਵਾਰਤਾ) – ਪੰਜਾਬੀ ਰੰਗਮੰਚ, ਰੇਡੀਓ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

by Ranjit Singh
July 16, 2026
0

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ ਚੰਡੀਗੜ੍ਹ, 16 ਜੁਲਾਈ (ਵਿਸ਼ਵ...

Most Popular

National: ਅੱਜ 1 ਜੁਲਾਈ ਤੋਂ ਦੇਸ਼ ‘ਚ ਹੋਏ ਕਈ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ

National: ਅੱਜ 1 ਜੁਲਾਈ ਤੋਂ ਦੇਸ਼ ‘ਚ ਹੋਏ ਕਈ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ

by Ranjit Singh
2 weeks ago
0

National: ਅੱਜ 1 ਜੁਲਾਈ ਤੋਂ ਦੇਸ਼ 'ਚ ਹੋਏ ਕਈ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ): ਅੱਜ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 