Big News: ਕਮਾਂਡ ਹਸਪਤਾਲ ਚੰਡੀਮੰਦਰ ਨੇ ਕਾਰਗਿਲ ਦੀ ਵੱਧ ਉੱਚਾਈ ਤੋਂ ਐਮਰਜੈਂਸੀ ਸਥਿਤੀ ਵਿੱਚ ਪੁੱਜੇ ਸੈਨਿਕ ਦੀ ਜਾਨ ਬਚਾਈ


ਚੰਡੀਗੜ੍ਹ 08 ਜੂਨ, 2025 (ਵਿਸ਼ਵ ਵਾਰਤਾ):- ਡਾਕਟਰੀ ਮੁਹਾਰਤ ਦੇ ਇੱਕ ਸ਼ਾਨਦਾਰ ਪ੍ਰਦਰਸ਼ਨ ਰਾਹੀਂ, ਪੱਛਮੀ ਕਮਾਂਡ ਦੇ ਚੰਡੀਮੰਦਰ ਕਮਾਂਡ ਹਸਪਤਾਲ ਨੇ ਕਾਰਗਿਲ ਤੋਂ ਐਮਰਜੈਂਸੀ ਵਿੱਚ ਜਾਨਲੇਵਾ ਸਥਿਤੀ ਵਿੱਚ ਪੁੱਜੇ ਇੱਕ ਸੈਨਿਕ ਦੀ ਜਾਨ ਬਚਾਈ।
ਸੈਨਿਕ, ਜੋ ਕਿ ਸਾਹ ਲੈਣ ਵਿੱਚ ਗੰਭੀਰ ਤਕਲੀਫ਼ ਝੱਲ ਰਿਹਾ ਸੀ, ਵਿੱਚ ਵਧੇਰੇ-ਉੱਚਾਈ ਨਾਲ ਸਬੰਧਤ ਐਮਰਜੈਂਸੀ ਸਥਿਤੀ ‘ਚ ਹੋਣ ਵਾਲੇ ਦੁਵੱਲੇ ਪਲਮਨਰੀ ਥ੍ਰੋਮਬੋਇਮਬੋਲਿਜ਼ਮ ਰੋਗ ਦੇ ਲੱਛਣ ਪਾਏ ਗਏ। ਲੈਫਟੀਨੈਂਟ ਕਰਨਲ ਪੁਰਸ਼ੋਤਮ ਦੀ ਅਗਵਾਈ ਵਿੱਚ ਡਾਕਟਰੀ ਮਾਹਿਰਾਂ ਦੀ ਇੱਕ ਟੀਮ ਨੇ ਸਮੇਂ ਸਿਰ ਨਿਦਾਨ ਅਤੇ ਐਮਰਜੈਂਸੀ ਇਲਾਜ ਪ੍ਰਦਾਨ ਕੀਤਾ, ਜਿਸ ਵਿੱਚ ਗਤਲਾ (ਕਲੌਟ) ਭੰਗ ਪ੍ਰਕਿਰਿਆ ਵੀ ਸ਼ਾਮਲ ਸੀ। ਤੁਰੰਤ ਕਾਰਵਾਈ ਕਾਰਨ ਮਰੀਜ਼ ਦੀ ਜਾਨ ਬਚਾਈ ਜਾ ਸਕੀ, ਉਹ ਵਰਤਮਾਨ ਵਿੱਚ ਸਥਿਰ ਹੈ ਅਤੇ ਆਕਸੀਜਨ ਦੀ ਸਹਾਇਤਾ ਨਾਲ ਠੀਕ ਹੋ ਰਿਹਾ ਹੈ।
ਵਰਨਣਯੋਗ ਹੈ ਕਿ ਸੈਨਿਕ ਨੂੰ ਕਾਰਗਿਲ ਤੋਂ ਕਮਾਂਡ ਹਸਪਤਾਲ ਚੰਡੀਮੰਦਰ ਤੱਕ ਤੁਰੰਤ ਕਾਰਵਾਈ ਕਰਦਿਆਂ ਹਵਾਈ ਸੈਨਾ ਦੇ ਏ ਐਨ-32 ਜਹਾਜ਼ ਦੁਆਰਾ ਸਫਲ ਏਅਰਲਿਫਟ ਰਾਹੀਂ ਪਹੁੰਚਾਇਆ ਗਿਆ, ਜਿਸ ਨਾਲ ਉਸਦਾ ਸਮੇਂ ਸਿਰ ਇਲਾਜ ਸੰਭਵ ਹੋ ਸਕਿਆ।
ਇਹ ਸ਼ਾਨਦਾਰ ਪ੍ਰਾਪਤੀ ਕਮਾਂਡ ਹਸਪਤਾਲ ਦੁਆਰਾ ਪ੍ਰਦਾਨ ਕੀਤੀ ਗਈ ਅਸਾਧਾਰਨ ਡਾਕਟਰੀ ਦੇਖਭਾਲ ਦਾ ਪ੍ਰਮਾਣ ਹੈ, ਜੋ ਜੀਵਨ ਰੱਖਿਆ ਅਤੇ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਸਹੂਲਤ ਪ੍ਰਦਾਨ ਕਰਨ ਪ੍ਰਤੀ ਹਸਪਤਾਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
***























