Haryana:ਪੰਚਕੂਲਾ ‘ਚ ਸੋਨੂੰ ਨੌਲਟਾ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ
– ਨੌਲਟਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਪਿਊਸ਼ ਪਿਪਲਾਨੀ ਨੇ ਕਤਲ ਦੇ ਕਾਰਨਾਂ ਦਾ ਕੀਤਾ ਖੁਲਾਸਾ

ਹਰਿਆਣਾ,7 ਜੂਨ (ਵਿਸ਼ਵ ਵਾਰਤਾ) : ਪੰਚਕੂਲਾ (Haryana) ਵਿੱਚ ਵੀਰਵਾਰ ਦੇਰ ਰਾਤ ਸੋਨੂੰ ਨੌਲਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਮੁਲਜ਼ਮਾਂ ਨੇ ਸੋਨੂੰ ਨੂੰ ਗੋਲੀ ਕਿਉਂ ਮਾਰੀ, ਇਹ ਅਜੇ ਤਕ ਇੱਕ ਰਹੱਸ ਬਣਿਆ ਹੋਇਆ ਸੀ। ਪਰ ਹੁਣ ਪੰਚਕੂਲਾ ਦੇ ਅਮਰਾਵਤੀ ਮਾਲ ਦੇ ਬਾਹਰ ਸੋਨੂੰ ਨੌਲਟਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਪਿਊਸ਼ ਪਿਪਲਾਨੀ ਨੇ ਕਤਲ ਦੇ ਕਾਰਨਾਂ ਬਾਰੇ ਦੱਸਦਿਆਂ ਇੱਕ ਵੀਡੀਓ ਜਾਰੀ ਕੀਤਾ ਹੈ।
ਪੀਯੂਸ਼ ਪਿਪਲਾਨੀ ਨੇ ਆਪਣੇ ਵੱਲੋਂ ਜਾਰੀ ਵੀਡੀਓ ਵਿੱਚ ਸੋਨੂੰ ਨੌਲਟਾ ਦਾ ਕਤਲ ਕਰਨ ਦਾ ਦਾਅਵਾ ਕੀਤਾ ਹੈ।ਪੀਯੂਸ਼ ਪਿਪਲਾਨੀ ਨੇ ਜਾਰੀ ਵੀਡੀਓ ਵਿੱਚ ਅਨਮੋਲ ਬਿਸ਼ਨੋਈ ਦਾ ਸਮਰਥਨ ਹੋਣ ਦਾ ਵੀ ਦਾਅਵਾ ਕੀਤਾ ਹੈ। ਵੀਡੀਓ ਵਿੱਚ ਉਸਨੇ ਕਿਹਾ ਕਿ “ਸੋਨੂੰ ਨੌਲਟਾ ਦੁਸ਼ਮਣਾਂ ਦਾ ਸਮਰਥਨ ਕਰ ਰਿਹਾ ਸੀ, ਇਸ ਲਈ ਉਸਦਾ ਕਤਲ ਕਰ ਦਿੱਤਾ ਗਿਆ। ਸੋਨੂੰ ਨੋਲਟਾ ਭੁੱਪੀ ਰਾਣਾ ਗੈਂਗ ਦੇ ਲੋਕਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਸੋਨੂੰ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ।” ਉਸਨੇ ਕਿਹਾ ਕਿ ਉਸਨੇ ਅਨਮੋਲ ਬਿਸ਼ਨੋਈ ਦੀ ਮਦਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ।
ਦੱਸ ਦਈਏ ਕਿ ਇਸ ਘਟਨਾ ਵਿੱਚ ਸੋਨੂੰ ਨੌਲਟਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਪ੍ਰਿੰਸ ਰਾਣਾ ਦੀ ਲੱਤ ਵਿੱਚ ਗੋਲੀ ਲੱਗੀ ਸੀ। ਉਸਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ। ਹੁਣ ਪ੍ਰਿੰਸ ਰਾਣਾ ਦੀ ਹਾਲਤ ਸਥਿਰ ਹੈ।






















