Bengaluru ਭਗਦੜ ਮਾਮਲਾ : ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਤੇ ਖਜ਼ਾਨਚੀ ਨੇ ਦਿੱਤਾ ਅਸਤੀਫਾ
– ਜਿੱਤ ਪਰੇਡ ਦੌਰਾਨ ਮਚੀ ਭਗਦੜ ਦੀ ਨੈਤਿਕ ਜ਼ਿੰਮੇਵਾਰੀ ਲਈ

ਨਵੀ ਦਿੱਲੀ, 7 ਜੂਨ (ਵਿਸ਼ਵ ਵਾਰਤਾ): ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) (Bengaluru) ਦੇ ਸਕੱਤਰ ਏ ਸ਼ੰਕਰ ਅਤੇ ਖਜ਼ਾਨਚੀ ਈਐਸ ਜੈਰਾਮ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੀ ਜਿੱਤ ਪਰੇਡ ਦੌਰਾਨ ਹੋਈ ਭਗਦੜ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ। ਇਹ ਭਗਦੜ 4 ਜੂਨ ਨੂੰ ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਸੀ। ਜਿਸ ਚ 11 ਲੋਕਾਂ ਦੀ ਜਾਨ ਚਲੀ ਗਈ ਸੀ।
ਇੱਕ ਸਾਂਝੇ ਬਿਆਨ ਵਿੱਚ, ਸ਼ੰਕਰ ਅਤੇ ਜੈਰਾਮ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਰਾਤ ਨੂੰ ਕੇਐਸਸੀਏ ਪ੍ਰਧਾਨ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ ਸਨ। ਓਨਾ ਕਿਹਾ ਕਿ “ਪਿਛਲੇ ਦੋ ਦਿਨਾਂ ਦੌਰਾਨ ਵਾਪਰੀਆਂ ਅਣਕਿਆਸੀਆਂ ਅਤੇ ਮੰਦਭਾਗੀਆਂ ਘਟਨਾਵਾਂ ਦੇ ਕਾਰਨ, ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਤੇ ਖਜ਼ਾਨਚੀ ਵਜੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਸਾਡੀ ਭੂਮਿਕਾ ਬਹੁਤ ਸੀਮਤ ਸੀ।”























