Chandigarh ‘ਚ ਚੱਲਦੀ ਬੱਸ ‘ਚ ਲੱਗੀ ਭਿਆਨਕ ਅੱਗ, 12 ਯਾਤਰੀ ਸਨ ਸਵਾਰ

ਚੰਡੀਗੜ੍ਹ, 7 ਜੂਨ (ਵਿਸ਼ਵ ਵਾਰਤਾ) : ਚੰਡੀਗੜ੍ਹ (Chandigarh) ਦੇ ਮਨੀਮਾਜਰਾ ਵਿੱਚ ਇੱਕ ਸੀਟੀਯੂ ਬੱਸ ਅਚਾਨਕ ਅੱਗ ਦਾ ਗੋਲਾ ਬਣ ਗਈ। ਜਦੋਂ ਬੱਸ ਨੂੰ ਅੱਗ ਲੱਗੀ ਉਸ ਸਮੇ ਬੱਸ ਵਿੱਚ 12 ਯਾਤਰੀ ਸਵਾਰ ਸਨ। ਬੱਸ ਡਰਾਈਵਰ-ਕੰਡਕਟਰ ਨੇ ਸਮਝਦਾਰੀ ਨਾਲ ਸਾਰੇ ਯਾਤਰੀਆਂ ਨੂੰ ਬੱਸ ਵਿੱਚੋਂ ਉਤਾਰਿਆ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਵਾਪਰੀ। ਸੀਟੀਯੂ ਦੀ ਰੂਟ ਨੰਬਰ 22 ਬੱਸ ਸੈਕਟਰ-43 ਬੱਸ ਸਟੈਂਡ ਤੋਂ ਆਈਟੀ ਪਾਰਕ ਆ ਰਹੀ ਸੀ। ਬੱਸ ਵਿੱਚ 12 ਲੋਕ ਸਵਾਰ ਸਨ। ਜਦੋਂ ਬੱਸ ਮਨੀਮਾਜਰਾ ਪੁਲਿਸ ਚੌਕੀ ਨੇੜੇ ਪਹੁੰਚੀ ਤਾਂ ਅਚਾਨਕ ਬੱਸ ਦੇ ਅਗਲੇ ਹਿੱਸੇ ਤੋਂ ਚੰਗਿਆੜੀਆਂ ਨਿਕਲਣ ਲੱਗੀਆਂ। ਬੱਸ ਡਰਾਈਵਰ ਅਤੇ ਕੰਡਕਟਰ ਨੇ ਸਿਆਣਪ ਦਿਖਾਈ ਅਤੇ ਤੁਰੰਤ ਯਾਤਰੀਆਂ ਨੂੰ ਬੱਸ ਤੋਂ ਉਤਾਰਿਆ। ਨਾਲ ਹੀ, ਬੱਸ ਨੂੰ ਸਾਈਡ ‘ਤੇ ਕੀਤਾ। ਦੇਖਦੇ ਹੀ ਦੇਖਦੇ ਅੱਗ ਨੇ ਬੱਸ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ।























