RBI : ਹੋਮ ਲੋਨ ਧਾਰਕਾਂ ਲਈ ਖੁਸ਼ਖਬਰੀ!
ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ ਕਟੌਤੀ ਦਾ ਲਿਆ ਫੈਸਲਾ

ਨਵੀ ਦਿੱਲੀ, 6 ਜੂਨ (ਵਿਸ਼ਵ ਵਾਰਤਾ) – ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਰੇਟ ਚ ਕਟੌਤੀ ਕੀਤੀ ਹੈ। ਅੱਜ ਇੱਕ ਵੱਡਾ ਫੈਸਲਾ ਲੈਂਦੇ ਹੋਏ, ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਯਾਨੀ 0.50 ਪ੍ਰਤੀਸ਼ਤ ਦੀ ਕਟੌਤੀ ਕਰ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ, ਘਰੇਲੂ ਕਰਜ਼ਿਆਂ ਸਮੇਤ ਹੋਰ ਸਾਰੇ ਤਰ੍ਹਾਂ ਦੇ ਕਰਜ਼ਿਆਂ ਦੀਆਂ ਵਿਆਜ ਦਰਾਂ ਵਿੱਚ ਕਮੀ ਆਉਣ ਦੀ ਉਮੀਦ ਹੈ, ਜਿਸ ਨਾਲ EMI ਦਾ ਭੁਗਤਾਨ ਕਰਨ ਦਾ ਬੋਝ ਘੱਟ ਸਕਦਾ ਹੈ।
ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਨੇ ਇਹ ਫੈਸਲਾ ਲਿਆ ਹੈ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਯਾਨੀ 0.50 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਸਾਲ ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ RBI ਨੇ ਰੈਪੋ ਰੇਟ ਘਟਾ ਦਿੱਤਾ ਹੈ। ਹੁਣ ਰੈਪੋ ਰੇਟ 5.50% ਤੱਕ ਘੱਟ ਗਿਆ ਹੈ।
ਜੇਕਰ ਤੁਸੀਂ ਹੋਮ ਲੋਨ, ਕਾਰ ਲੋਨ ਜਾਂ ਨਿੱਜੀ ਲੋਨ ਲਿਆ ਹੈ, ਤਾਂ ਇਹ ਫੈਸਲਾ ਤੁਹਾਡੇ ਲਈ ਮਹੱਤਵਪੂਰਨ ਹੈ। RBI ਦਾ ਇਹ ਫੈਸਲਾ ਸਿੱਧੇ ਤੌਰ ‘ਤੇ ਤੁਹਾਡੇ ਬਜਟ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਸ ਤੋਂ ਬਾਅਦ ਬੈਂਕਾਂ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਹੋ ਸਕਦਾ ਹੈ, ਜਿਸ ਨਾਲ ਤੁਹਾਡੀ EMI ਘੱਟ ਸਕਦੀ ਹੈ।























