PUNJAB : ਸੰਜੀਵਨ ਸਿੰਘ ਦੀ ਵਿਅੰਗਾਤਮਕ ਵਾਰਤਕ ‘ਚੂੰਢੀਆਂ’ ਤੇ ਵਿਚਾਰ ਚਰਚਾ ਕੱਲ੍ਹ ਨੂੰ ਪੰਜਾਬ ਕਲਾ ਭਵਨ ਵਿਖੇ

ਚੰਡੀਗੜ੍ਹ, 6ਜੂਨ(ਵਿਸ਼ਵ ਵਾਰਤਾ) PUNJAB : ਸੰਜੀਵਨ ਸਿੰਘ ਦੀ ਵਿਅੰਗਾਤਮਕ ਵਾਰਤਕ ‘ਚੂੰਢੀਆਂ’ ਤੇ ਕੱਲ੍ਹ ਨੂੰ ਵਿਚਾਰ ਚਰਚਾ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਦੱਸਿਆ ਕਿ ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸੰਜੀਵਨ ਸਿੰਘ ਦੀ ਵਿਅੰਗਾਤਮਕ ਵਾਰਤਕ ‘ਚੂੰਢੀਆਂ‘ ਤੇ ਕੱਲ੍ਹ 7 ਜੂਨ ਨੂੰ ਸਵੇਰੇ 10:30 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਵਿਚਾਰ-ਚਰਚਾ ਹੋਵੇਗੀ। ਇੱਥੇ ਡਾ.ਸਤੀਸ਼ ਕੁਮਾਰ ਵਰਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























