Amritsar: ਨਿੱਜੀ ਹਸਪਤਾਲ ‘ਚੋ ਨਵੇਂ ਗੋਡੇ ਪਵਾਉਣ ਆਈ ਮਹਿਲਾ ਦੀ ਹੋਈ ਦੋਰਾਨੇ ਇਲਾਜ ਮੌਤ
– ਪਰਿਵਾਰ ਨੇ ਕੀਤਾ ਹਸਪਤਾਲ ਦੇ ਬਾਹਰ ਰੋਸ – ਮੁਜਾਹਰਾ, ਇਨਸਾਫ ਦੀ ਕੀਤੀ ਮੰਗ
– ਕਿਹਾ ਡਾਕਟਰਾ ਦੀ ਲਾਪ੍ਰਵਾਹੀ ਦੇ ਚਲਦੇ ਹੋਈ ਮੌਤ ਹੁਣ ਫੋਨ ਵੀ ਨਹੀ ਚੁਕ ਰਹੇ ਡਾਕਟਰ

ਅੰਮ੍ਰਿਤਸਰ, 5 ਜੂਨ (ਗੁਰਨਾਮ ਸਿੰਘ ਲਾਲੀ)- ਅੰਮ੍ਰਿਤਸਰ (Amritsar) ਦੇ ਇਕ ਨਿਜੀ ਹਸਪਤਾਲ ਤੋ ਮਾਮਲਾ ਸਾਹਮਣੇ ਆਇਆ ਹੈ ਜਿਥੇ ਅਜਨਾਲਾ ਦੇ ਨਵੇਂ ਪਿੰਡ ਦੀ 35 ਸਾਲਾਂ ਮਹਿਲਾ ਆਪਣੇ ਨਵੇਂ ਗੋਡੇ ਪਵਾਉਣ ਇਕ ਨਿਜੀ ਹਸਪਤਾਲ ਵਿਚ ਦਾਖਿਲ ਹੋਈ ਸੀ। ਪਰਿਵਾਰਕ ਮੈਬਰਾਂ ਵਲੋ ਦੋਸ਼ ਲਗਾਏ ਗਏ ਹਨ ਕਿ ਹਸਪਤਾਲ ਪ੍ਰਬੰਧਕਾ ਵਲੋ ਗਲਤ ਟੀਕਾ ਲਗਾਉਣ ਨਾਲ ਸਾਡੇ ਪਰਿਵਾਰਕ ਮੈਬਰ ਦੀ ਮੌਤ ਹੋਈ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਕੌਲੋ ਇਨਸਾਫ ਦੀ ਮੰਗ ਕਰਦੇ ਹਾਂ।
ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਮਹਿਲਾ ਦੀ ਭੈਣ ਪਰਮਜੀਤ ਕੌਰ ਅਤੇ ਜੀਜੇ ਅਰਜਣ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਭੈਣ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਵਿਚ ਗੋਡੇ ਬਦਲਾਉਣ ਲਈ ਦਾਖਿਲ ਹੋਈ ਸੀ ਜਿਸਦੇ ਚਲਦੇ ਇਲਾਜ ਤੋ ਬਾਦ ਡਿਸਚਾਰਜ ਵਾਲੇ ਦਿਨ ਡਾਕਟਰਾ ਵਲੋ ਗਲਤ ਟੀਕਾ ਲਾਉਣ ਨਾਲ ੳਸਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ “ਅਸੀ ਬੜੀ ਮੁਸ਼ਕਿਲ ਨਾਲ ਵਿਆਜ ਤੇ ਪੈਸੇ ਲੈ ਸਾਢੇ ਚਾਰ ਲੱਖ ਰੁਪਏ ਇਲਾਜ ਲਈ ਦਿਤੇ ਹਨ ਪਰ ਅਜ ਡਾਕਟਰਾ ਦੀ ਲਾਪ੍ਰਵਾਹੀ ਕਾਰਨ ਸਾਡੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ, ਜਿਸ ਸੰਬਧੀ ਜਦੋ ਅਸੀ ਡਾਕਟਰ ਨੂੰ ਫੋਨ ਕਰ ਰਹੇ ਹਾਂ ਤਾਂ ਉਹ ਫੋਨ ਨਹੀ ਚੁਕ ਰਹੇ ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।”
ਉਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸ਼ਨ ਵਲੋ ਮੌਕੇ ਤੇ ਪਹੁੰਚ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦਾ ਪਰਿਵਾਰਕ ਰੋਸ਼ ਵਜੋ ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















