Amritsar : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ 722 ਗ੍ਰਾਮ ਹੈਰੋਇਨ ,1 ਪਿਸਟਲ ਤੇ ਡਰੱਗ ਮਨੀ ਸਮੇਤ 7 ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ ,4 ਜੂਨ(ਗੁਰਨਾਮ ਸਿੰਘ ਲਾਲੀ) Amritsar : ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਦਿੱਤਿਆ ਵਾਰੀਅਰ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਮਨਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਜੀ ਦੀ ਅਗਵਾਈ ਵਿੱਚ ਸੀ.ਆਈ.ਏ (ਅੰਮ੍ਰਿਤਸਰ ਦਿਹਾਤੀ) ਵੱਲੋ ਸਫਲਤਾ ਹਾਸਿਲ ਕਰਦੇ ਹੋਏ ਦੇ ਵੱਖ-ਵੱਖ ਮਾਮਲਿਆ ਵਿੱਚ 722 ਗ੍ਰਾਮ ਹੈਰੋਇੰਨ, 01 ਪਿਸਟਲ 30 ਬੋਰ ਸਮੇਤ 05 ਜਿੰਦਾ ਰੌਂਦ (30 ਬੋਰ), 02 ਲੱਖ 30 ਹਜਾਰ ਰੁਪਏ ਡਰੱਗ, ਇੱਕ BALENO ਗੱਡੀ ਅਤੇ ਇੱਕ ਡਿਸਕਵਰ ਮੋਟਰ ਸਾਈਕਲ ਸਮੇਤ 07 ਦੇਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜੋ ਇੰਚਾਰਜ ਸੀ.ਆਈ.ਏ ਵੱਲੋ ਆਪਣੀ ਪੁਲਿਸ ਪਾਰਟੀ ਸਮੇਤ ਮੋੜ ਨਜਦੀਕ ਨੇਸ਼ਟਾ ਵਿਖੇ ਚੈਕਿੰਗ ਦੌਰਾਨ ਸਫਲਤਾ ਹਾਸਿਲ ਕਰਦੇ ਹੋਏ ਗੁਰਮੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਅਚਿੰਤਕੋਟ, ਹਰਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਤਜਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀਆਨ ਨੇਸ਼ਟਾ ਨੂੰ 722 ਗ੍ਰਾਮ ਹੈਰੋਇੰਨ, 01 ਲੱਖ ਰੁਪਏ ਡਰੱਗ ਮਨੀ ਅਤੇ ਇੱਕ BALENO ਗੱਡੀ ਨੰਬਰ JK-08-L-6281 ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮਕੁੱਦਮਾ ਨੰਬਰ. 158 ਮਿਤੀ 03-06-25 ਜੁਰਮ 21-C/25/27-A/29-61-85 ਐਨ ਡੀ ਪੀ ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਸ ਲੜੀ ਵਿੱਚ ਇੱਕ ਮਾਮਲੇ ਵਿੱਚ ਇੰਚਾਰਜ ਸੀ.ਆਈ.ਏ ਨੂੰ ਗੁਪਤ ਸੂਚਨਾ ਮਿਲੀ ਕਿ ਲਵਪ੍ਰੀਤ ਸਿੰਘ ਪੁੱਤਰ ਰੇਸਮ ਸਿੰਘ ਵਾਸੀ ਪਿੰਡ ਲਾਖਨਾ, ਬਲਜੀਤ ਸਿੰਘ ਪੁੱਤਰ ਤਾਰਾ ਸਿੰਘ, ਪ੍ਰਭਦੀਪ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਸੁਖਵੰਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀਆਨ ਮੰਨਣ ਜਿਲਾ ਤਰਨਤਰਨ ਦੇ ਪਾਕਿਸਤਾਨੀ ਸਮੱਗਰਾਂ ਨਾਲ ਸਬੰਧ ਹਨ ਅਤੇ ਉਹਨਾ ਪਾਸੋ ਨਜਾਇਜ਼ ਅਸਲਾ ਮੰਗਵਾਂ ਕੇ ਅੱਗੇ ਸਪਲਾਈ ਕਰਦੇ ਹਨ। ਜਿਸ ਤੇ ਇੰਚਾਰਜ ਸੀ.ਆਈ.ਏ ਦੀ ਅਗਵਾਈ ਵਿੱਚ ਪੁਲਿਸ
ਪਾਰਟੀ ਵੱਲੋ ਪੁਲ ਨਹਿਰ ਅੱਡਾ ਬੋਹੜੂ ਤੋਂ ਉਕਤ ਦੋਸ਼ੀਆ ਨੂੰ ਇਕ 30 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ 05 ਜਿੰਦਾ ਰੋਂਦ ਅਤੇ 01 ਲੱਖ 30 ਹਜਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਚਾਟੀਵਿੰਡ ਵਿਖੇ ਮੁਕੱਦਮਾ ਨੰ. 73 ਮਿਤੀ 03-06-25 ਜੁਰਮ 25-54-59 Arms Act, 3(5) BNS ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਕਤ ਗ੍ਰਿਫਤਾਰ ਸਾਰੇ ਦੋਸ਼ੀਆਂ ਦੇ ਵਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























