IPL 2025 : ਫਾਈਨਲ ਮੁਕਾਬਲਾ ਪੰਜਾਬ ਤੇ ਬੰਗਲੌਰ ਵਿਚਾਲੇ ਜਾਰੀ
ਬੰਗਲੌਰ ਨੇ 100 ਦਾ ਅੰਕੜਾ ਕੀਤਾ ਪਾਰ ; ਕਿੰਗ ਕੋਹਲੀ ਮੈਦਾਨ ‘ਤੇ
ਜੈਮੀਸਨ ਨੇ ਲਈਆਂ 2 ਵਿਕਟਾਂ
ਜਾਣੋ, ਹੁਣ ਤੱਕ ਦੇ ਮੈਚ ਦਾ ਪੂਰਾ ਹਾਲ

ਚੰਡੀਗੜ੍ਹ, 3ਜੂਨ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ 2025 ਸੀਜ਼ਨ 18 ਦਾ ਫਾਈਨਲ ਮੈਚ ਅਹਿਮਦਾਬਾਦ ‘ਚ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਬੰਗਲੌਰ ਨੇ 14 ਓਵਰਾਂ ਵਿੱਚ ਤਿੰਨ ਵਿਕਟਾਂ ‘ਤੇ 125 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਅਤੇ ਲੀਅਮ ਲਿਵਿੰਗਸਟੋਨ ਕ੍ਰੀਜ਼ ‘ਤੇ ਹਨ।

ਕਪਤਾਨ ਰਜਤ ਪਾਟੀਦਾਰ 26 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਮਯੰਕ ਅਗਰਵਾਲ (24 ਦੌੜਾਂ) ਬਣਾ ਕੇ ਆਊਟ ਹੋ ਗਏ। ਬੰਗਲੌਰ ਨੇ 11ਵੇਂ ਓਵਰ ਵਿੱਚ ਆਪਣਾ ਤੀਜਾ ਵਿਕਟ ਗੁਆਇਆ। ਇੱਥੇ ਕਪਤਾਨ ਰਜਤ ਪਾਟੀਦਾਰ 26 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ ਹਨ। ਉਸਨੂੰ ਕਾਇਲ ਜੈਮੀਸਨ ਨੇ ਆਊਟ ਕਰ ਦਿੱਤਾ। ਇਸ ਤੋਂ ਇਲਾਵਾ ਬੰਗਲੌਰ ਨੇ 12ਵੇਂ ਓਵਰ ਵਿੱਚ 100 ਦੌੜਾਂ ਦਾ ਅੰਕੜਾ ਪਾਰ ਕਰ ਲਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























