Punjab : ‘ਆਪ’ ਦੀ ਨਵ ਨਿਯੁਕਤ ਜਿਲ੍ਹਾ ਸਕੱਤਰ ਗੀਤਾ ਗਿੱਲ ਦਾ ਅਜਨਾਲਾ ਵਿਖੇ ਹੋਇਆ ਭਰਵਾਂ ਸਵਾਗਤ ਤੇ ਸਨਮਾਨ
ਗੀਤਾ ਗਿੱਲ ਨੂੰ ਵਕਾਰੀ ਅਹੁਦੇ ਨਾਲ ਨਿਵਾਜੇ ਜਾਣ ‘ਤੇ ਪਾਰਟੀ ‘ਚ ਹਰ ਵਰਗ ਦਾ ਮਾਣ ਵਧਿਆ – ਅਮਿਤ ਔਲ

ਅਜਨਾਲਾ,2 ਜੂਨ (ਗੁਰਨਾਮ ਸਿੰਘ ਲਾਲੀ): ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ (Punjab) ਕੁਲਦੀਪ ਸਿੰਘ ਧਾਲੀਵਾਲ ਦੀ ਸਿਫਾਰਸ਼ ਤੇ ਪਾਰਟੀ ਦੀ ਅਜਨਾਲਾ ਸ਼ਹਿਰ ਦੀ ਜੁਝਾਰੂ ਮਹਿਲਾ ਆਗੂ ਗੀਤਾ ਗਿੱਲ ਨੂੰ ਪਾਰਟੀ ਹਾਈ ਕਮਾਨ ਵਲੋਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤੇ ਜਾਣ ਤੇ ਜਿੱਥੇ ਪਾਰਟੀ ਦੇ ਵਲੰਟੀਅਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ, ਉਥੇ ਅੱਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਮਿਤ ਔਲ ਦੀ ਪ੍ਰਧਾਨਗੀ ‘ਚ ਅਜਨਾਲਾ ਸ਼ਹਿਰੀ ਵਾਰਡ ਇੰਚਾਰਜਾਂ ਤੇ ਸ਼ਹਿਰੀ ਆਗੂਆਂ ਨੇ ਨਵ ਨਿਯੁਕਤ ਜਿਲ੍ਹਾ ਸਕੱਤਰ ਗੀਤਾ ਗਿੱਲ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਪੁੱਜ ਕੇ ਜ਼ਿੰਦਾਬਾਦ ਨਾਅਰਿਆਂ ਦੀ ਗੂੰਜ ਚ ਸਵਾਗਤ ਕਰਦਿਆਂ ਗੀਤਾ ਗਿੱਲ ਨੂੰ ਸਨਮਾਨਿਤ ਕੀਤਾ ਗਿਆ।
ਗੀਤਾ ਗਿੱਲ ਨੇ ਨਿਯੁਕਤੀ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ ਦਾ ਧੰਨਵਾਦ ਕੀਤਾ। ਪਾਰਟੀ ਦੀ ਸ਼ਹਿਰੀ ਇਕਾਈ ਵਲੋਂ ਗੀਤਾ ਗਿੱਲ ਨੂੰ ਸਨਮਾਨਿਤ ਕਰਦਿਆਂ ਸ਼ਹਿਰੀ ਪ੍ਰਧਾਨ ਅਮਿਤ ਔਲ ਨੇ ਕਿਹਾ ਕਿ ਮੈਡਮ ਗੀਤਾ ਗਿੱਲ ਨੂੰ ਘੱਟ ਗਿਣਤੀਆਂ ਚੋਂ ਹੋਣ ਦੇ ਬਾਵਜੂਦ ਕੈਬਨਿਟ ਮੰਤਰੀ ਧਾਲੀਵਾਲ ਦੀ ਸਿਫਾਰਸ਼ ਤੇ ਪਾਰਟੀ ਹਾਈ ਕਮਾਨ ਵਲੋਂ ਗੀਤਾ ਗਿੱਲ ਨੂੰ ਪਾਰਟੀ ਦੇ ਕਿਸੇ ਵਿੰਗ ਦਾ ਨਹੀਂ ਸਗੋਂ ਮੇਨ ਪਾਰਟੀ ਦੀ ਜ਼ਿਲ੍ਹਾ ਇਕਾਈ ਲਈ ਸਕੱਤਰ ਚੁਣੇ ਜਾਣ ਨਾਲ ਹਲਕਾ ਅਜਨਾਲਾ ‘ਚ ਪਾਰਟੀ ਨੂੰ ਸਮਰਪਣ ਭਾਵਨਾਵਾਂ ਨਾਲ ਸੇਵਾਵਾਂ ਦੇ ਰਹੇ ਹਰ ਵਰਗ ਦੇ ਪਾਰਟੀ ਵਲੰਟੀਅਰਾਂ ਦੇ ਹੌਂਸਲੇ ਬੁਲੰਦ ਹੋਏ ਹਨ ਤੇ ਮਾਣ ਵਧਿਆ ਹੈ। ਜਿਸ ਦੇ ਨਤੀਜੇ ਵਜੋਂ ਹਲਕੇ ਚ ਪਾਰਟੀ ਦੀਆਂ ਸਫ਼ਾਂ ਨੂੰ ਨਵੇਂ ਖੂਨ ਦੇ ਸੰਚਾਰ ਨਾਲ ਹੋਰ ਮਜ਼ਬੂਤੀ ਮਿਲੇਗੀ।
ਨਵ ਨਿਯੁਕਤ ਜਿਲ੍ਹਾ ਸਕੱਤਰ ਗੀਤਾ ਗਿੱਲ ਨੇ ਸ਼ਹਿਰੀ ਪ੍ਰਧਾਨ ਅਮਿਤ ਔਲ ਸਮੇਤ ਸਮੂਹ ਸ਼ਹਿਰੀ ਆਗੂਆਂ ਤੇ ਵਲੰਟੀਅਰਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਜਿਲਾ ਪੱਧਰੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾ ਕੇ ਪਾਰਟੀ ਦੀ ਮਜ਼ਬੂਤੀ ਲਈ ਕੈਬਨਿਟ ਮੰਤਰੀ ਧਾਲੀਵਾਲ ਸਮੇਤ ਪਾਰਟੀ ਹਾਈ ਕਮਾਨ ਦੀਆਂ ਉਮੀਦਾਂ ਤੇ ਖਰਾ ਉਤਰਨਗੇ।
ਇਸ ਮੌਕੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂ, ਬਲਾਕ ਪ੍ਰਧਾਨ ਗੁਰਦੀਪ ਕੌਰ ,ਕੌਂਸਲਰ ਨੀਲਮ ਰਾਣੀ, ਸ਼ਿਵ ਚਾਹਲ, ਅਮਿਤ ਪੁਰੀ,ਸ਼ਮਸ਼ੇਰ ਸਿੰਘ, ਸੀਮਾ ਸ਼ਰਮਾ , ਕੌਂਸਲਰ ਅਵਿਨਾਸ਼ ਮਸੀਹ,ਰਮੇਸ਼ ਮਹਾਜਨ ਵਪਾਰ ਮੰਡਲ ਚੇਅਰਮੈਨ, ਸੁਖ ਦਿਆਲ ਸਿੰਘ ਭੱਖਾ,ਦਿਲਬਾਗ ਮਸੀਹ ਘੁੱਲੀ ,ਹਰਪ੍ਰੀਤ ਸਿੰਘ ਸੋਹਲ ,ਅਜੇ ਸ਼ਰਮਾ ਸੁਨੀਲ ਗਿੱਲ, ਦੀਪਕ ਭੱਟੀ ,ਕੌਂਸਲਰ ਗੁਰਦੇਵ ਗੁਲਾਬ, ਯੁੱਧਵੀਰ ਸਿੰਘ, ਗੁਰਨਾਮ ਸਿੰਘ, ਗੋਰਾ ਸੱਗੂ , ਬਾਬਾ ਭੱਖਾ ਆਦਿ ਮੌਜੂਦ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























