Punjab : ਅੰਮ੍ਰਿਤਸਰ ‘ਚ ਸ਼ਾਮ 8 ਵਜੇ ਹੋਵੇਗਾ ਬਲੈਕ ਆਊਟ ਅਭਿਆਸ
ਇਨ੍ਹਾਂ ਇਲਾਕਿਆਂ ਨੂੰ ਦਿੱਤੀ ਗਈ ਬਲੈਕ ਆਊਟ ਅਭਿਆਸ ਤੋਂ ਛੋਟ, ਪੜ੍ਹੋ ਵੇਰਵਾ

ਅੰਮ੍ਰਿਤਸਰ, 31 ਮਈ (ਵਿਸ਼ਵ ਵਾਰਤਾ)ਅਪਰੇਸ਼ਨ ਸ਼ੀਲਡ ਅਧੀਨ ਅੰਮ੍ਰਿਤਸਰ ਵਿੱਚ ਸ਼ਾਮ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਭਾਵ ਅੱਧੇ ਘੰਟੇ ਲਈ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਪਰ ਇਸ ਦੌਰਾਨ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਨੂੰ ਬਲੈਕ ਆਊਟ ਅਭਿਆਸ ਤੋਂ ਛੋਟ ਰਹੇਗੀ। ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਮਿਤ ਸਰੀਨ ਨੇ ਦੱਸਿਆ ਕਿ ਇਸ ਬਲੈਕ ਆਊਟ ਅਭਿਆਸ ਵਿੱਚੋਂ ਅੰਮ੍ਰਿਤਸਰ ਦਾ ਅੰਦਰੂਨੀ ਇਲਾਕਾ ਭਾਵ ਵਾਲਡ ਸਿਟੀ, ਅੰਮ੍ਰਿਤਸਰ ਦੇ ਹਵਾਈ ਅੱਡਾ ਅਤੇ ਪਿੰਡਾਂ ਨੂੰ ਛੋਟ ਦਿੱਤੀ ਗਈ ਹੈ। ਭਾਵ ਇਹਨਾਂ ਥਾਵਾਂ ਉੱਤੇ ਲਾਈਟ ਬੰਦ ਨਹੀਂ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਹ ਕੇਵਲ ਸੰਕਟ ਕਾਲ ਵੇਲੇ ਕਿਸ ਤਰ੍ਹਾਂ ਆਪਾਂ ਸਾਰਿਆਂ ਸਹਿਯੋਗ ਕਰਨਾ ਹੈ, ਉਸ ਲਈ ਪ੍ਰੈਕਟਿਸ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ, ਕੇਵਲ ਤੁਹਾਡੇ ਸਹਿਯੋਗ ਦੀ ਲੋੜ ਰਹੇਗੀ । ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ 8 ਵਜੇ ਸਾਇਰਨ ਵੱਜਣ ਤਾਂ ਤੁਸੀਂ ਆਪਣੀਆਂ ਸਾਰੀਆਂ ਘਰ ਦੇ ਬਾਹਰ ਵਾਲੀਆਂ ਲਾਈਟਾਂ ਬੰਦ ਕਰਨੀਆਂ ਹਨ ਚਾਹੇ ਉਸ ਵਿੱਚ ਕੈਮਰਿਆਂ ਉੱਤੇ ਲੱਗੀ ਆਟੋਮੈਟਿਕ ਲਾਈਟ ਹੋਵੇ ਜਾਂ ਇਨਵਰਟਰ ਉਤੇ ਚਲਦੀਆਂ ਲਾਈਟਾਂ, ਸਾਰੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਓ। ਇਸ ਤੋਂ ਇਲਾਵਾ ਘਰ ਦੇ ਅੰਦਰ ਜੇਕਰ ਲਾਈਟ ਜਗਾਉਣੀ ਹੈ ਤਾਂ ਮੋਟੇ ਪਰਦੇ ਜਾਂ ਅਜਿਹਾ ਪ੍ਰਬੰਧ ਕਰੋ ਜਿਸ ਨਾਲ ਬਾਰੀਆਂ ਵਿੱਚੋਂ ਰੌਸ਼ਨੀ ਬਾਹਰ ਨਾ ਜਾਵੇ।
ਉਹਨਾਂ ਕਿਹਾ ਕਿ ਬਲੈਕ ਆਊਟ ਦੌਰਾਨ ਸਭ ਤੋਂ ਸੁਰੱਖਿਅਤ ਸਥਾਨ ਜ਼ਮੀਨ ਦੋਜ਼ ਜਾਂ ਜਮੀਨ ਵਾਲੀ ਮੰਜ਼ਿਲ ਰਹਿੰਦੀ ਹੈ, ਇਸ ਲਈ ਤੁਸੀਂ ਆਪਣੇ ਗਰਾਊਂਡ ਫਲੋਰ ਕਮਰੇ ਦੇ ਵਿਚਾਲੇ ਬੈਠਣ ਦਾ ਅਭਿਆਸ ਕਰਨਾ ਹੈ। ਕੋਸ਼ਿਸ਼ ਕਰੋ ਕਿ ਉਸ ਸਥਾਨ ਤੇ ਬੈਠਿਆ ਜਾਵੇ ਜਿੱਥੇ ਨੇੜੇ ਕੋਈ ਕੱਚ ਦੀ ਖਿੜਕੀ ਨਾ ਹੋਵੇ। ਬਲੈਕ ਆਊਟ ਦੌਰਾਨ ਛੱਤ ਉੱਤੇ, ਗਲੀ ਵਿੱਚ ਜਾਂ ਬਾਹਰ ਖੁੱਲੇ ਥਾਂ ਉੱਤੇ ਨਹੀਂ ਘੁੰਮਣਾ। ਜੋ ਲੋਕ ਇਸ ਸਮੇਂ ਦੌਰਾਨ ਸੜਕ ਉੱਤੇ ਗੱਡੀ ਵਿੱਚ ਜਾ ਰਹੇ ਹੋਣਗੇ, ਉਹ ਆਪਣਾ ਵਾਹਨ ਭਾਵ ਕਾਰ ਸਕੂਟਰ, ਮੋਟਰਸਾਈਕਲ ਦੀ ਲਾਈਟ ਬੰਦ ਕਰਕੇ ਸੜਕ ਦੇ ਪਾਸੇ ਖਲੋ ਜਾਣ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਵਿਲ ਡਿਫੈਂਸ ਵੱਲੋਂ ਸ਼ਾਮ 6 ਤੋਂ 7 ਵਜੇ ਤੱਕ ਰਣਜੀਤ ਐਵਨਿਊ ਸਥਿਤ ਦੁਸ਼ਹਿਰਾ ਗਰਾਊਂਡ ਵਿਖੇ ਮੌਕ ਡਰਿੱਲ ਵੀ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























