ਵਿਵਾਦਾਂ ਵਿਚਾਲੇ ਸੁਨੀਲ ਸ਼ੈੱਟੀ ਨੇ ਪਰੇਸ਼ ਰਾਵਲ ਨੂੰ ਜਨਮਦਿਨ ਦੀਆਂ ਦਿੱਤੀਆਂ ਵਧਾਈਆਂ
ਪ੍ਰਸ਼ੰਸਕਾਂ ਨੇ ਪੋਸਟ ‘ਤੇ Comments ਦਾ ਲਿਆਂਦਾ ਹੜ੍ਹ, ਪੜ੍ਹੋ ਕੀ ਕਿਹਾ

ਮੁੰਬਈ, 30 ਮਈ (ਵਿਸ਼ਵ ਵਾਰਤਾ): ਦਿੱਗਜ ਅਦਾਕਾਰ ਪਰੇਸ਼ ਰਾਵਲ ਅੱਜ ਆਪਣਾ 70ਵਾਂ ਜਨਮਦਿਨ (Paresh Rawal Bday) ਮਨਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਫਿਲਮ ‘ਹੇਰਾ ਫੇਰੀ 3’ ਤੋਂ ਬਾਹਰ ਹੋਣ ਕਾਰਨ ਪੈਦਾ ਹੋਏ ਵਿਵਾਦ ਦੇ ਵਿਚਕਾਰ, ਸੁਨੀਲ ਸ਼ੈੱਟੀ ਨੇ ਟਵਿੱਟਰ ‘ਤੇ ਪਰੇਸ਼ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਪੋਸਟ ‘ਤੇ ਤਰਾਂ ਤਰਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਸੁਨੀਲ ਸ਼ੈੱਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਫੋਟੋ ਸਾਂਝੀ ਕਰਕੇ ਪਰੇਸ਼ ਰਾਵਲ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲਿਖਿਆ, “ਉਸ ਆਦਮੀ ਨੂੰ, ਜੋ ਸਮਝ ਅਤੇ ਹਾਜ਼ਰਜਵਾਬੀ ਦਾ ਪਾਵਰਹਾਊਸ ਹੈ ਅਤੇ ਸਭ ਤੋਂ ਵੱਧ, ਇੱਕ ਸ਼ਾਨਦਾਰ ਇਨਸਾਨ ਹੈ। ਪਰੇਸ਼ ਜੀ, ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਪਿਆਰ ਅਤੇ ਸਤਿਕਾਰ ਹਮੇਸ਼ਾ।”
ਸੁਨੀਲ ਸ਼ੈੱਟੀ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਨੇ ਬਹੁਤ ਕੁਮੈਂਟ ਕੀਤੇ ਅਤੇ ਉਨ੍ਹਾਂ ਨੂੰ ਪਰੇਸ਼ ਰਾਵਲ ਅਤੇ ਅਕਸ਼ੈ ਕੁਮਾਰ ਵਿਚਕਾਰ ਸ਼ਾਂਤੀ ਬਣਾਉਣ ਦੀ ਬੇਨਤੀ ਕੀਤੀ, ਤਾਂ ਜੋ ਇਹ ਮਸ਼ਹੂਰ ਤਿੱਕੜੀ ਇੱਕ ਵਾਰ ਫਿਰ ਇਕੱਠੀ ਦਿਖਾਈ ਦੇ ਸਕੇ। ਇੱਕ ਯੂਜ਼ਰ ਨੇ ਲਿਖਿਆ, “ਸਰ, ਆਪਣੀਆ ਗਲਤਫਹਿਮੀਆ ਦੂਰ ਕਰੋ ਅਤੇ ਸਾਡੇ ਬਾਰੇ ਸੋਚੋ, ਦਰਸ਼ਕਾਂ ਬਾਰੇ! ਕਿਰਪਾ ਕਰਕੇ ‘ਹੇਰਾ ਫੇਰੀ 3’ ਵਿੱਚ ਇਕੱਠੇ ਕੰਮ ਕਰੋ।” ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, “ਤੁਸੀਂ ਪਰੇਸ਼ ਰਾਵਲ ਜੀ ਨੂੰ ਮਨਾ ਲਓ ਅਤੇ ਉਨ੍ਹਾਂ ਨੂੰ ਵਾਪਸ ਲਿਆਓ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























