Latest News : ਗੁਜਰਾਤ ਜਾ ਰਹੀ ਬਿਹਾਰ STF ਦੀ ਗੱਡੀ ਹਾਦਸਾਗ੍ਰਸਤ
2 ਜਵਾਨਾਂ ਦੀ ਮੌਤ; ਚਾਰ ਜ਼ਖਮੀ

ਨਵੀ ਦਿੱਲੀ, 28 ਮਈ (ਵਿਸ਼ਵ ਵਾਰਤਾ) Latest News: ਬਿਹਾਰ ਤੋਂ ਗੁਜਰਾਤ ਜਾ ਰਹੀ STF ਦੀ ਗੱਡੀ ਮੱਧ ਪ੍ਰਦੇਸ਼ ਦੇ ਰਤਲਾਮ ‘ਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ ਹਨ। ਇਹ ਘਟਨਾ ਰਤਲਾਮ ਵਿੱਚ ਦਿੱਲੀ-ਮੁੰਬਈ 8 ਲੇਨ ਐਕਸਪ੍ਰੈਸਵੇਅ ‘ਤੇ ਵਾਪਰੀ।
ਰਤਲਾਮ ਦੇ ਐਸਪੀ ਅਮਿਤ ਕੁਮਾਰ ਨੇ ਕਿਹਾ ਕਿ ਬਿਹਾਰ ਐਸਟੀਐਫ ਦੇ ਕਰਮਚਾਰੀ ਛਾਪੇਮਾਰੀ ਕਰਨ ਜਾ ਰਹੇ ਸਨ। ਸਾਰੇ ਲੋਕ ਸਕਾਰਪੀਓ ਰਾਹੀਂ ਬਿਹਾਰ ਦੇ ਗਯਾ ਤੋਂ ਗਾਂਧੀਧਾਮ ਜਾ ਰਹੇ ਸਨ, ਪਰ ਰਸਤੇ ‘ਚ ਹੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜ਼ਖਮੀ ਜਵਾਨਾਂ ਦਾ ਰਤਲਾਮ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ।























