Haryana Youtuber ਜਯੋਤੀ ਨੂੰ ਸਖਤ ਸੁਰੱਖਿਆ ਹੇਠ ਅਦਾਲਤ ‘ਚ ਕੀਤਾ ਗਿਆ ਪੇਸ਼
– ਹਿਸਾਰ ਪੁਲਿਸ ਨੂੰ ਮਿਲਿਆ ਇਨ੍ਹੇ ਦਿਨਾਂ ਦਾ ਰਿਮਾਂਡ

ਹਰਿਆਣਾ, 22 ਮਈ (ਵਿਸ਼ਵ ਵਾਰਤਾ): ਪਾਕਿਸਤਾਨ ਲਈ ਜਾਸੂਸੀ ਕਰਨ ਕਾਰਨ ਵਿਵਾਦਾਂ ‘ਚ ਘਿਰੀ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਅੱਜ ਹਿਸਾਰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ। ਉਸਦੇ ਰਿਮਾਂਡ ‘ਤੇ ਲਗਭਗ ਡੇਢ ਘੰਟੇ ਤੱਕ ਬਹਿਸ ਹੋਈ। ਜਿਸ ਤੋਂ ਬਾਅਦ ਹਿਸਾਰ ਪੁਲਿਸ ਨੇ ਉਸਦਾ 4 ਦਿਨਾਂ ਦਾ ਹੋਰ ਰਿਮਾਂਡ ਪ੍ਰਾਪਤ ਕਰ ਲਿਆ। ਸੁਣਵਾਈ ਤੋਂ ਬਾਅਦ ਪੁਲਿਸ ਜੋਤੀ ਨੂੰ ਕਾਲੇ ਸ਼ੀਸ਼ਿਆਂ ਵਾਲੀ ਸਕਾਰਪੀਓ ਵਿੱਚ ਲੈ ਗਈ। ਜੋਤੀ ਨੂੰ ਉੱਚ ਸੁਰੱਖਿਆ ਹੇਠ ਲਿਆਂਦਾ ਗਿਆ।
ਦੱਸ ਦਈਏ ਕਿ ਜੋਤੀ ਨੂੰ 16 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ, ਜਦੋਂ ਉਹ 5 ਦਿਨਾਂ ਦੇ ਰਿਮਾਂਡ ‘ਤੇ ਸੀ, ਹਿਸਾਰ ਪੁਲਿਸ ਤੋਂ ਇਲਾਵਾ, NIA, ਮਿਲਟਰੀ ਇੰਟੈਲੀਜੈਂਸ, IB ਅਤੇ ਹੋਰ ਖੁਫੀਆ ਏਜੰਸੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ।ਜਾਂਚ ਏਜੰਸੀਆ ਇਸ ਗੱਲ ਦੀ ਵੀ ਜਾਂਚ ਕਰ ਰਹੀਆ ਹਨ ਕਿ ਕੀ ਜੋਤੀ ਨੇ ਇਹ ਵੀਡੀਓ ਸਿਰਫ਼ ਯਾਤਰਾ ਦੇ ਮਕਸਦ ਨਾਲ ਬਣਾਏ ਸਨ ਜਾਂ ਕੀ ਇਸ ਵਿੱਚ ਪਾਕਿਸਤਾਨੀ ਏਜੰਟਾਂ ਲਈ ਕੋਈ ਲੁਕਿਆ ਹੋਇਆ ਕੋਡ ਸੀ। ਯੂਟਿਊਬਰ ਜੋਤੀ ਮਲਹੋਤਰਾ ਦੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਅਧਿਕਾਰੀ ਨਾਲ ਇੱਕ ਹੋਰ ਵਟਸਐਪ ਚੈਟ ਵੀ ਸਾਹਮਣੇ ਆਈ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ























