• Latest
  • Trending
ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਨੇ Hoshiarpur ਮੀਟਿੰਗ ਵਿੱਚ ਹਰ ਖੇਤਰ ਤੋਂ ਕੀਤੀ ਲਾਮਬੰਦੀ ਦੀ ਅਪੀਲ

ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਨੇ Hoshiarpur ਮੀਟਿੰਗ ਵਿੱਚ ਹਰ ਖੇਤਰ ਤੋਂ ਕੀਤੀ ਲਾਮਬੰਦੀ ਦੀ ਅਪੀਲ

1 year ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

22 minutes ago
Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

34 minutes ago
Punjab: ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ

Punjab: ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ

1 hour ago
Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

2 hours ago
International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

2 hours ago
Entertainment: ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

Entertainment: ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

3 hours ago
Punjab: 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ

Punjab: 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ

4 hours ago
Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ

Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ

4 hours ago
Punjab: ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਮਾਮਲਾ: 5 ਵਿਦਿਆਰਥੀ ਸਸਪੈਂਡ

Punjab: ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਮਾਮਲਾ: 5 ਵਿਦਿਆਰਥੀ ਸਸਪੈਂਡ

5 hours ago
Weather Update: 15 ਤੋਂ ਵੱਧ ਸੂਬਿਆਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ, ਅਲਰਟ ਜਾਰੀ

Weather Update: 15 ਤੋਂ ਵੱਧ ਸੂਬਿਆਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ, ਅਲਰਟ ਜਾਰੀ

5 hours ago
Hindi News
English News
Tuesday, September 8, 2026
No Result
View All Result
33 °c
Chandigarh
30 ° Wed
31 ° Thu
30 ° Fri
31 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਨੇ Hoshiarpur ਮੀਟਿੰਗ ਵਿੱਚ ਹਰ ਖੇਤਰ ਤੋਂ ਕੀਤੀ ਲਾਮਬੰਦੀ ਦੀ ਅਪੀਲ

ਪੁਨਰ ਸੁਰਜੀਤੀ ਦੇ ਆਖਰੀ ਪੜਾਅ ਵੱਲ ਵੱਧ ਰਹੀ ਮੁਹਿੰਮ ਜ਼ਿੰਮੇਵਾਰ ਲੀਡਰਸ਼ਿਪ ਦੇਣ ਲਈ ਵਚਨਬੱਧ

May 20, 2025
in ਖਬਰਾਂ, ਪੰਜਾਬ
ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਨੇ Hoshiarpur ਮੀਟਿੰਗ ਵਿੱਚ ਹਰ ਖੇਤਰ ਤੋਂ ਕੀਤੀ ਲਾਮਬੰਦੀ ਦੀ ਅਪੀਲ

ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਨੇ Hoshiarpur ਮੀਟਿੰਗ ਵਿੱਚ ਹਰ ਖੇਤਰ ਤੋਂ ਕੀਤੀ ਲਾਮਬੰਦੀ ਦੀ ਅਪੀਲ

ਪੁਨਰ ਸੁਰਜੀਤੀ ਦੇ ਆਖਰੀ ਪੜਾਅ ਵੱਲ ਵੱਧ ਰਹੀ ਮੁਹਿੰਮ ਜ਼ਿੰਮੇਵਾਰ ਲੀਡਰਸ਼ਿਪ ਦੇਣ ਲਈ ਵਚਨਬੱਧ

ਹੁਕਮਨਾਮਾ ਸਾਹਿਬ ਦੀ ਇੰਨ ਬਿੰਨ ਹੋਵੇਗੀ ਪੂਰਤੀ- ਇਯਾਲੀ

ਹੁਸ਼ਿਆਰਪੁਰ 20 ਮਈ (ਤਰਸੇਮ ਦੀਵਾਨਾ) ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਵੱਲੋਂ ਜਾਰੀ ਭਰਤੀ ਮੁਹਿੰਮ ਦਾ ਵੱਧ ਰਿਹਾ ਕਾਫ਼ਲਾ ਅੱਜ ਬੱਬਰ ਅਕਾਲੀ ਲਹਿਰ ਦੀ ਜਨਮ ਭੂਮੀ ਜ਼ਿਲਾ ਹੁਸ਼ਿਆਰਪੁਰ ਪਹੁੰਚਿਆ। ਮਾਲਵਾ ਤੋਂ ਉੱਠੀ ਪੰਥਕ ਅਤੇ ਅਕਾਲੀ ਸੋਚ ਨੂੰ ਜਾਗਰੂਕ ਕਰਦੀ ਕ੍ਰਾਂਤੀ ਦੀ ਲਹਿਰ ਵਿੱਚ ਦੁਆਬਾ ਦੀ ਧਰਤੀ ਵੀ ਰੰਗੀ ਨਜ਼ਰ ਆਈ। ਭਰਤੀ ਮੁਹਿੰਮ ਦੀ ਲਾਮਬੰਦੀ ਲਈ ਰੱਖੀ ਮੀਟਿੰਗ ਵੱਡੀ ਸਿਆਸੀ ਕਾਨਫਰੰਸ ਦੇ ਰੂਪ ਬੇਹੱਦ ਕਾਮਯਾਬ ਹੋ ਨਿੱਬੜੀ। ਇਸ ਮੌਕੇ ਖਾਸ ਤੌਰ ਤੇ ਪਹੁੰਚੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਗੁਰੂ ਘਰਾਂ ਦੀ ਰਾਖੀ ਅਤੇ ਵਾੜ ਦੇ ਰੂਪ ਵਿੱਚ ਹੋਈ, ਪਰ ਅੱਜ ਕੌਮ ਅਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਆਪਣੇ ਅਸਲੀ ਕਾਰਜ ਤੋ ਪਾਸੇ ਹੱਟ ਕੇ ਨਿੱਜ ਪ੍ਰਸਤ ਵੱਲ ਵੱਧ ਚੁੱਕੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵਰਤਾਰੇ ਲਈ ਕੁਝ ਲੋਕਾਂ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਕਿਹਾ ਕਿ ਓਹਨਾ ਲੋਕਾਂ ਵਲੋ ਆਪਣੇ ਮੁਫਾਦਾਂ ਲਈ ਕੀਤੇ ਫ਼ੈਸਲਿਆਂ ਦੀ ਭਰਪਾਈ ਦਾ ਨੁਕਸਾਨ ਅੱਜ ਪੂਰਾ ਪੰਥ ਅਤੇ ਕੌਮ ਭੁਗਤ ਰਹੀ ਹੈ।

ਇਸ ਮੌਕੇ ਠਾਠਾਂ ਮਾਰਦੇ ਵਰਕਰਾ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਇਯਾਲੀ ਨੇ ਬੀਤੇ ਦਿਨ ਵਿਦੇਸ਼ੀ ਧਰਤੀ ਤੇ ਬੈਠੇ ਪੰਜਾਬੀਆਂ ਲਈ ਸ਼ੁਰੂ ਕੀਤੀ ਆਨ ਲਾਈਨ ਭਰਤੀ ਨੂੰ ਮਿਲੇ ਭਰਪੂਰ ਹੁੰਗਾਰੇ ਦੀ ਗੱਲ ਕਰਦਿਆਂ ਕਿਹਾ ਕਿ,ਦੁਨੀਆਂ ਦੇ ਹਰ ਖੇਤਰ ਵਿੱਚ ਬੈਠਾ ਪੰਜਾਬੀ ਮੰਨ ਬਣਾ ਚੁੱਕਾ ਹੈ ਕਿ, ਆਪਣੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤੇ ਬਗੈਰ ਮਸਲੇ ਹੱਲ ਨਹੀਂ ਹੋਣ ਵਾਲੇ, ਇਸ ਕਰਕੇ ਅੱਜ ਹਰ ਪੰਜਾਬੀ ਦੀ ਅਵਾਜ ਹੈ ਕਿ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਇਯਾਲੀ ਨੇ ਮੁੜ ਦੁਹਰਾਇਆ ਕਿ, ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ, ਪੂਰੀ ਦ੍ਰਿੜਤਾ ਨਾਲ ਪੰਥ ਅਤੇ ਪੰਜਾਬ ਨੂੰ ਪ੍ਰਵਾਣਿਤ ਲੀਡਰਸ਼ਿਪ ਦਿੱਤੀ ਜਾਵੇਗੀ। ਇਯਾਲੀ ਨੇ ਸਪੱਸ਼ਟ ਕੀਤਾ ਕਿ ਪੁਨਰ ਸੁਰਜੀਤੀ ਦਾ ਪੂਰਾ ਕਾਰਜ ਹੁਕਮਨਾਮਾ ਸਾਹਿਬ ਦੀ ਭਾਵਨਾ ਹੇਠ ਹੋਵੇਗਾ, ਇੱਕ ਕਦਮ ਹੁਕਮਨਾਮਾ ਸਾਹਿਬ ਤੋਂ ਬਾਹਰ ਜਾਕੇ ਕੋਈ ਵੀ ਕਾਰਜ ਜਾਂ ਨਿਯੁਕਤੀ ਨਹੀਂ ਹੋਵੇਗੀ। ਹੁਕਮਨਾਮਾ ਸਾਹਿਬ ਦੀਆਂ ਭਾਵਨਾਵਾਂ ਦੀਆਂ ਪਹਿਲੀਆਂ ਸਤਰਾਂ ਮੁਤਾਬਿਕ ਬਿਲਕੁਲ ਸਹੀ ਅਤੇ ਬਣਨ ਵਾਲੇ ਮੈਂਬਰ ਨੂੰ ਤਸਦੀਕ ਕਰਦਾ ਪਰੂਫ਼ ਲਗਾਕੇ ਮੈਂਬਰਸ਼ਿਪ ਭਰੀ ਜਾ ਰਹੀ ਹੈ,18 ਜੂਨ ਤੱਕ ਭਰਤੀ ਨੂੰ ਪੂਰਾ ਕੀਤਾ ਜਾਵੇਗਾ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2022 ਦੀ ਸ਼ਰਮਨਾਕ ਹਾਰ ਤੋਂ ਬਾਅਦ ਲੀਡਰਸ਼ਿਪ ਨੇ ਪਾਰਟੀ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਬਹਾਲੀ ਦੀ ਮੰਗ ਚੁੱਕੀ। ਇਸ ਅਵਾਜ ਨੂੰ ਸੁਣਨ ਅਤੇ ਇਸ ਤੇ ਗੌਰ ਕਰਨ ਦੀ ਬਜਾਏ ਕਾਬਜ ਲੀਡਰਸ਼ਿਪ ਨੇ ਇਸ ਤੋਂ ਮੁਨਕਰ ਹੋਣਾ ਸ਼ੁਰੂ ਕਰ ਦਿੱਤਾ। ਝੂੰਦਾਂ ਕਮੇਟੀ ਦੀ ਸਿਫਾਰਿਸ਼ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ। ਇਸ ਦੇ ਨਾਲ ਹੀ ਪਾਰਟੀ ਦੀ ਦਿੱਖ ਨੂੰ ਢਾਅ ਲਗਾਉਣ ਵਾਲੇ ਲੋਕਾਂ ਨੂੰ ਪਾਸੇ ਕਰਕੇ ਚੰਗੇ ਅਤੇ ਇਮਾਨਦਾਰ ਚਿਹਰੇ ਅੱਗੇ ਕਰੋ, ਪਰ ਤਿਆਗ ਦੀ ਭਾਵਨਾ ਨਾ ਦਿਖਾਉਣ ਵਾਲੇ ਲੋਕਾਂ ਨੇ ਵਰਕਰਾਂ ਦੀ ਭਾਵਨਾ ਨੂੰ ਕਦੇ ਪ੍ਰਵਾਨ ਨਹੀਂ ਕੀਤਾ।

ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਸੰਗਤ ਦੇ ਰੂਬਰੂ ਹੁੰਦੇ ਹੋਏ ਕਿਹਾ ਕਿ, ਇਸ ਪੁਨਰ ਸੁਰਜੀਤੀ ਮੁਹਿੰਮ ਤਹਿਤ ਸਿਰਫ ਲੀਡਰਸ਼ਿਪ ਦੇ ਚਿਹਰੇ ਨਹੀਂ ਬਦਲਣੇ, ਸਗੋਂ ਨੀਤੀ ਵੀ ਬਦਲਣੀ ਹੈ। ਇਸ ਬਦਲੀ ਹੋਈ ਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੂਜੀਆਂ ਪਾਰਟੀਆਂ ਤੋਂ ਸਿਧਾਂਤਕ ਅਤੇ ਕਾਰਜ ਪੱਖ ਤੋਂ ਵੱਖ ਕਿਵੇਂ ਹੈ, ਇਸ ਵਿਲੱਖਣਤਾ ਨੂੰ ਪੇਸ਼ ਕਰਦੀ ਤਸਵੀਰ ਦੇ ਰੂਪ ਵਿੱਚ ਪੰਥ ਅਤੇ ਪੰਜਾਬ ਪ੍ਰਸਤ ਨਵੀਂ ਲੀਡਰਸ਼ਿਪ ਦਾ ਉਭਾਰ ਅਤੇ ਉਥਾਨ ਹੋਵੇਗਾ।

ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਅੱਜ ਪੰਜਾਬ ਦੀ ਫ਼ਿਜ਼ਾ ਉਦਾਸ ਹੈ। ਨਿਰਾਸ਼ਤਾ ਅਤੇ ਨਿਆਸਰੇ ਵਾਲੀ ਸਥਿਤੀ ਵਿੱਚੋਂ ਪੰਜਾਬ ਗੁਜਰ ਰਿਹਾ ਹੈ। ਇਸ ਵਿੱਚੋ ਨਿਲਕਣ ਦਾ ਇਕੋ ਇੱਕ ਰਸਤਾ ਹੈ ਕਿ ਅਸੀਂ ਜੱਥੇਬੰਧਕ ਤੌਰ ਤੇ ਮਜ਼ਬੂਤ ਹੋਈਏ। ਆਪਣੀ ਪੰਥਕ ਸ਼ਕਤੀ ਨੂੰ ਮਜ਼ਬੂਤ ਕਰੀਏ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਭਰਤੀ ਦਾ ਕੰਮ ਨੇਪਰੇ ਚੜਨ ਵਾਲਾ ਹੈ, ਅਗਲਾ ਕਾਰਜ ਸੰਗਤ ਨੇ ਕਰਨਾ ਹੈ,ਸੰਗਤ ਸਾਹਮਣੇ ਦੋ ਰਸਤੇ ਨੇ, ਇੱਕ ਭਗੌੜਾ ਦਲ ਵੱਲ ਜਾਂਦਾ ਹੈ ਦੂਜਾ ਰਸਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੜੇ ਨਾਲ ਚੁਣੀ ਜਾਣ ਪੰਥ ਅਤੇ ਪੰਜਾਬ ਪ੍ਰਵਾਣਿਤ ਲੀਡਰਸ਼ਿਪ ਵੱਲ, ਸੰਗਤ ਕੋਲ ਖੁੱਲਾ ਵਿਕਲਪ ਅਤੇ ਰਸਤਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਕੌਮ ਦੀ ਤਸਵੀਰ ਅਤੇ ਤਕਦੀਰ ਧੁੰਦਲੀ ਪੈ ਚੁੱਕੀ ਹੈ। ਖ਼ੂਨ ਪਸੀਨੇ ਨਾਲ ਸਿੰਜੀ ਸਾਡੀ ਪੰਥ ਅਤੇ ਪੰਜਾਬ ਦੀ ਮਾਂ ਪਾਰਟੀ ਅਯੋਗ ਲੋਕਾਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ। ਪਾਰਟੀ ਦੇ ਸੁਨਹਿਰੀ ਇਤਿਹਾਸ ਨੂੰ ਦੁਹਰਾਉਣ ਲਈ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ, ਪੰਜ ਮੈਂਬਰੀ ਭਰਤੀ ਕਮੇਟੀ ਜਰੀਏ ਆਸ ਅਤੇ ਉਮੀਦ ਤੇ ਖਰਾ ਉਤਰਦੀ ਲੀਡਰਸ਼ਿਪ ਦੀ ਭਾਲ ਨਿਸਚਿਤ ਰੂਪ ਵਿੱਚ ਪੂਰਾ ਹੋਵੇਗੀ।

ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਅਕਾਲੀ ਦਲ ਦਾ ਵਰਕਰ ਘੱਟ ਰਹੀ ਵੋਟ ਫ਼ੀਸਦ ਤੋ ਚਿੰਤਤ ਹੈ। ਪਿਛਲੇ ਪੰਜ ਇਲੈਕਸ਼ਨ ਵਿੱਚ ਇੱਕ ਵਿਅਕਤੀ ਦੀ ਅਗਵਾਈ ਹੇਠ ਪਾਰਟੀ ਬੁਰੀ ਤਰ੍ਹਾਂ ਹਾਰੀ ਪਰ ਉਸ ਵਲੋ ਕਦੇ ਵੀ ਤਿਆਗ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ ਗਿਆ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਗੈਰ ਸਿਧਾਂਤਕ ਅਤੇ ਗੈਰ ਪੰਥਕ ਫੈਸਲੇ ਹੋਏ, ਜਿਸ ਨੂੰ ਸਾਡੇ ਵਰਕਰਾਂ ਨੇ ਕਬੂਲ ਨਹੀਂ ਕੀਤਾ। ਪਾਰਟੀ ਸੰਗਠਨ ਉਪਰ ਗੈਰ ਤਜੁਰੇਬਕਾਰ ਲੋਕਾਂ ਦਾ ਕਾਬਜ ਹੋਣ ਦਾ ਖ਼ੁਮਿਆਜਾ ਅੱਜ ਵਰਕਰ ਭੁਗਤ ਰਹੇ ਹਨ। ਢੀਂਡਸਾ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਓਹ ਅਗਲੇ ਹਫਤੇ ਤੱਕ ਪੂਰੀ ਤਨਦੇਹੀ ਨਾਲ ਲੱਗ ਕੇ ਭਰਤੀ ਕਾਪੀਆਂ ਨੂੰ ਪੂਰਾ ਕਰਦੇ ਹੋਏ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕਰਨ।

ਇਸ ਮੀਟਿੰਗ ਨੂੰ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਵੀ ਸੰਬੋਧਨ ਕੀਤਾ।

ਮੀਟਿੰਗ ਵਿੱਚ ਪਹੁੰਚੇ ਵਰਕਰਾਂ ਦਾ ਧੰਨਵਾਦ ਕਰਦਿਆਂ ਸਾਬਕਾ ਵਿਧਾਇਕ ਅਤੇ ਐਸਜੀਪੀਸੀ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਕਿਹਾ ਕਿ ਦੁਆਬੇ ਦੀ ਧਰਤੀ ਤੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲਣ ਵਾਲਾ ਸਹਿਯੋਗ ਨਵੀਂ ਇਬਾਰਤ ਲਿਖਣ ਜਾ ਰਿਹਾ ਹੈ।

ਇਸ ਸਮੇਂ , ਮਨਜੀਤ ਸਿੰਘ ਦਸੂਹਾ, ਸਤਵਿੰਦਰ ਪਾਲ ਸਿੰਘ ਰਾਮਦਾਸਪੁਰ, ਪਰਮਿੰਦਰ ਸਿੰਘ ਪੰਨੂ, ਜਗਤਾਰ ਸਿੰਘ ਬਲਾਲਾ, ਹਰਕਮਲ ਜੀਤ ਸਿੰਘ ਸਹੋਤਾ, ਹਰਜੀਤ ਸਿੰਘ ਭਾਂਤਪੁਰ, ਬੂਟਾ ਸਿੰਘ ਅਲੀਪੁਰ, ਗੁਰਿੰਦਰ ਸਿੰਘ ਗੋਲਡੀ, ਮਾਸਟਰ ਕੁਲਵਿੰਦਰ ਸਿੰਘ ਜੰਡਾ, ਹਰਬੰਸ ਸਿੰਘ ਮੰਝਪੁੱਰ, ਸੁਖਵਿੰਦਰ ਸਿੰਘ ਮੂਨਕ, ਇੰਦਰਜੀਤ ਸਿੰਘ ਖਾਲਸਾ, ਰਸ਼ਮਿੰਦਰ ਸਿੰਘ ਕੰਗ, ਜਸਦੀਪ ਸਿੰਘ ਰਾਮਦਾਸਪੁਰ, ਗੁਰਤੇਜ ਸਿੰਘ ਕੁੰਢਲ,ਬਲਵਿੰਦਰ ਸਿੰਘ ਬੌਬੀ, ਅਵਤਾਰ ਸਿੰਘ ਬਾਹੋਵਾਲ, ਅਮਰਜੀਤ ਸਿੰਘ ਪੁਰਖੋਵਾਲ ਸਮੇਤ ਵੱਡੀ ਗਿੱਣਤੀ ਵਿੱਚ ਲੋਕ ਹਾਜ਼ਰ ਸਨ।

Tags: Breaking news in PunjabiHoshiarpurLatest Punjab newsLatest Punjab news in Punjabipunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 8, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਸਤੰਬਰ 2026 (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

by Ranjit Singh
September 8, 2026
0

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR - ਹਸਪਤਾਲ ਲਿਜਾਂਦੇ ਸਮੇਂ ਅਧਿਕਾਰੀ ਦੀ ਹੋਈ...

Punjab: ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ

Punjab: ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ

by Ranjit Singh
September 8, 2026
0

Punjab: ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – 2015 ਦੇ...

Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

by Ranjit Singh
September 8, 2026
0

Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, 8 ਸਤੰਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 8, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਸਤੰਬਰ 2026 (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

Hockey World Cup: ਹੁਣ ਪਾਕਿਸਤਾਨ ਨਾਲ ਟੱਕਰ ਤੈਅ ਕਰੇਗੀ ਭਾਰਤ ਦਾ ਅਗਲਾ ਰਾਹ !

Hockey World Cup: ਹੁਣ ਪਾਕਿਸਤਾਨ ਨਾਲ ਟੱਕਰ ਤੈਅ ਕਰੇਗੀ ਭਾਰਤ ਦਾ ਅਗਲਾ ਰਾਹ !

by Ranjit Singh
3 weeks ago
0

Hockey World Cup: ਹੁਣ ਪਾਕਿਸਤਾਨ ਨਾਲ ਟੱਕਰ ਤੈਅ ਕਰੇਗੀ ਭਾਰਤ ਦਾ ਅਗਲਾ ਰਾਹ ! ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ): ਹਾਕੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 