
Punjab ਸਾਬਕਾ CM ਚੰਨੀ ਨੂੰ ਮਿਲੇਗਾ ਸੰਸਦ ਰਤਨ ਐਵਾਰਡ
ਚੰਡੀਗੜ੍ਹ, 19 ਮਈ (ਵਿਸ਼ਵ ਵਾਰਤਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਐਵਾਰਡ 2025 ਨਾਲ ਸਨਮਾਨਿਤ ਕੀਤਾ ਜਾਵੇਗਾ। ਚੰਨੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਦੇ ਚੇਅਰਪਰਸਨ ਹਨ। ਉਨ੍ਹਾਂ ਵੱਲੋਂ ਕਿਸਾਨੀ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਠੋਸ ਖੇਤੀਬਾੜੀ ਸੁਧਾਰਾਂ ਦੀ ਤਜਵੀਜ਼ ਰੱਖਣ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪਿਛਲੇ 16 ਸਾਲਾਂ ਵਿੱਚ ਪਹਿਲੀ ਵਾਰ, ਪੰਜਾਬ ਤੋਂ ਦੇਸ਼ ਦੀ ਲੋਕ ਸਭਾ ਲਈ ਚੁਣੇ ਗਏ ਕਿਸੇ ਸੰਸਦ ਮੈਂਬਰ ਨੂੰ ਸੰਸਦ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ।

ਇਹ ਐਵਾਰਡ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਚੰਨੀ ਨੇ ਕਿਹਾ ਕਿ ਇਹ ਮੇਰੇ ਲਈ ਤੇ ਸਾਰੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਹਾਡੇ ਕੰਮ ਦੀ ਪਛਾਣ ਹੁੰਦੀ ਹੈ ਤਾਂ ਮਾਣ ਮਹਿਸੂਸ ਹੁੰਦਾ ਹੈ।
ਇਸ ਵੱਕਾਰੀ ਪੁਰਸਕਾਰ ਲਈ ਚੁਣੇ ਹੋਰਨਾਂ ਐੱਮਪੀ’ਜ਼ ਵਿਚ ਸਮਿਤਾ ਵਾਘ (ਭਾਜਪਾ), ਅਰਵਿੰਦ ਸਾਵੰਤ (ਸ਼ਿਵ ਸੈਨਾ ਯੂਬੀਟੀ), ਨਰੇਸ਼ ਗਣਪਤ ਮਹਸਕੇ (ਸ਼ਿਵ ਸੈਨਾ), ਵਰਸ਼ਾ ਗਾਇਕਵਾੜ (ਕਾਂਗਰਸ), ਮੇਧਾ ਕੁਲਕਰਨੀ (ਭਾਜਪਾ), ਪ੍ਰਵੀਨ ਪਟੇਲ (ਭਾਜਪਾ), ਰਵੀ ਕਿਸ਼ਨ (ਭਾਜਪਾ), ਨਿਸ਼ੀਕਾਂਤ ਦੂਬੇ (ਭਾਜਪਾ), ਬਿਦਯੁਤ ਬਾਰਨ ਮਹਾਤੋ (ਭਾਜਪਾ), ਪੀਪੀ ਚੌਧਰੀ (ਭਾਜਪਾ), ਮਦਨ ਰਾਠੌਰ (ਭਾਜਪਾ), ਸੀਐਨ ਅੰਨਾਦੁਰਾਈ (ਡੀਐਮਕੇ), ਦਿਲੀਪ ਸੈਕੀਆ (ਭਾਜਪਾ), ਭਰਤਹਰੀ ਮਹਿਤਾਬ(ਭਾਜਪਾ), ਸੁਪ੍ਰਿਆ ਸੂਲੇ (ਐੱਨਸੀਪੀ ਐੱਸਪੀ), ਐੱਨਕੇ ਪ੍ਰੇਮਚੰਦਰਨ (ਆਰਐੱਸਪੀ) ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























