• Latest
  • Trending
ਮੈਨੂੰ PUNJAB  ਦੇ ਹਰ ਇੱਕ ਨੌਜਵਾਨ ਦੀ ਜ਼ਿੰਦਗੀ ਪਿਆਰ ਹੈ, ਮੈਂ ਹਰ ਮਾਤਾ-ਪਿਤਾ ਦੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ – ਅਰਵਿੰਦ ਕੇਜਰੀਵਾਲ

ਮੈਨੂੰ PUNJAB ਦੇ ਹਰ ਇੱਕ ਨੌਜਵਾਨ ਦੀ ਜ਼ਿੰਦਗੀ ਪਿਆਰ ਹੈ, ਮੈਂ ਹਰ ਮਾਤਾ-ਪਿਤਾ ਦੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ – ਅਰਵਿੰਦ ਕੇਜਰੀਵਾਲ

1 year ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

5 hours ago
ਹਾਕੀ ਵਿਸ਼ਵ ਕੱਪ: ਇੰਗਲੈਂਡ ਤੋਂ ਫਿਰ ਮੈਚ ਹਾਰਿਆ ਭਾਰਤ

ਹਾਕੀ ਵਿਸ਼ਵ ਕੱਪ: ਇੰਗਲੈਂਡ ਤੋਂ ਫਿਰ ਮੈਚ ਹਾਰਿਆ ਭਾਰਤ

6 hours ago
ਪੇਂਡੂ ਆਵਾਜਾਈ ਨੂੰ ਹੁਲਾਰਾ ਦੇਣ ਲਈ ਭਗਵੰਤ ਮਾਨ ਸਰਕਾਰ 1 ਮਹੀਨੇ ਵਿੱਚ ਕਾਫ਼ਲੇ ਵਿੱਚ 100 ਵਿਸ਼ਵ ਪੱਧਰੀ ‘ਪੀ.ਆਰ.ਟੀ.ਸੀ. ਜੂਨੀਅਰ’ ਬੱਸਾਂ ਸ਼ਾਮਲ ਕਰੇਗੀ: ਹਰਪਾਲ ਸਿੰਘ ਚੀਮਾ

ਪੇਂਡੂ ਆਵਾਜਾਈ ਨੂੰ ਹੁਲਾਰਾ ਦੇਣ ਲਈ ਭਗਵੰਤ ਮਾਨ ਸਰਕਾਰ 1 ਮਹੀਨੇ ਵਿੱਚ ਕਾਫ਼ਲੇ ਵਿੱਚ 100 ਵਿਸ਼ਵ ਪੱਧਰੀ ‘ਪੀ.ਆਰ.ਟੀ.ਸੀ. ਜੂਨੀਅਰ’ ਬੱਸਾਂ ਸ਼ਾਮਲ ਕਰੇਗੀ: ਹਰਪਾਲ ਸਿੰਘ ਚੀਮਾ

8 hours ago
ਅੰਮ੍ਰਿਤਸਰ ਦੀ ਟੀਯਾ ਦੀ ਇਸਰੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸੈਟੇਲਾਈਟ ਮਿਸ਼ਨ ਲਈ ਚੋਣ

ਅੰਮ੍ਰਿਤਸਰ ਦੀ ਟੀਯਾ ਦੀ ਇਸਰੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸੈਟੇਲਾਈਟ ਮਿਸ਼ਨ ਲਈ ਚੋਣ

8 hours ago
ਗੈਂਗਸਟਰਾਂ ‘ਤੇ ਵਾਰ ਦਾ 209ਵਾਂ ਦਿਨ: ਪੰਜਾਬ ਪੁਲਿਸ ਵੱਲੋਂ 494 ਥਾਈਂ ਛਾਪੇਮਾਰੀ; 232 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 209ਵਾਂ ਦਿਨ: ਪੰਜਾਬ ਪੁਲਿਸ ਵੱਲੋਂ 494 ਥਾਈਂ ਛਾਪੇਮਾਰੀ; 232 ਕਾਬੂ

8 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

8 hours ago
ਅਮਿਤ ਮਾਲਵੀਆ ਦੀ BJP ਆਈਟੀ ਸੈੱਲ ਤੋਂ ਛੁੱਟੀ

ਅਮਿਤ ਮਾਲਵੀਆ ਦੀ BJP ਆਈਟੀ ਸੈੱਲ ਤੋਂ ਛੁੱਟੀ

8 hours ago
BJP ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਬਾਦਲ ਨੂੰ ਸੌਂਪੀ ਵੱਡੀ ਜਿੰਮੇਵਾਰੀ

BJP ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਬਾਦਲ ਨੂੰ ਸੌਂਪੀ ਵੱਡੀ ਜਿੰਮੇਵਾਰੀ

9 hours ago
‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਮਸ਼ਾਲ ਮਾਰਚ 18 ਅਗਸਤ ਨੂੰ ਮੋਹਾਲੀ ਪੁੱਜੇਗਾ

‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਮਸ਼ਾਲ ਮਾਰਚ 18 ਅਗਸਤ ਨੂੰ ਮੋਹਾਲੀ ਪੁੱਜੇਗਾ

9 hours ago
ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ, ਜਨਗਣਨਾ ਸੰਚਾਲਨ, ਪੰਜਾਬ ਵੱਲੋਂ ਐਸ.ਏ.ਐਸ. ਨਗਰ ਵਿਖੇ ਸਮੀਖਿਆ ਮੀਟਿੰਗ

ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ, ਜਨਗਣਨਾ ਸੰਚਾਲਨ, ਪੰਜਾਬ ਵੱਲੋਂ ਐਸ.ਏ.ਐਸ. ਨਗਰ ਵਿਖੇ ਸਮੀਖਿਆ ਮੀਟਿੰਗ

9 hours ago
ਪੰਜਾਬ ‘ਚ ਭਾਜਪਾ ਨੂੰ ਵੱਡਾ ਹੁੰਗਾਰਾ: ਗੜ੍ਹਵਾਲ ਸਮਾਜ ਦੇ 250 ਤੋਂ ਵੱਧ ਆਗੂ ਪਾਰਟੀ ‘ਚ ਸ਼ਾਮਲ

ਪੰਜਾਬ ‘ਚ ਭਾਜਪਾ ਨੂੰ ਵੱਡਾ ਹੁੰਗਾਰਾ: ਗੜ੍ਹਵਾਲ ਸਮਾਜ ਦੇ 250 ਤੋਂ ਵੱਧ ਆਗੂ ਪਾਰਟੀ ‘ਚ ਸ਼ਾਮਲ

9 hours ago
ਭਾਜਪਾ ਚੰਡੀਗੜ੍ਹ ਪ੍ਰਦੇਸ਼ ਦਫ਼ਤਰ ‘ਕਮਲਮ’ ਵਿੱਚ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ

ਭਾਜਪਾ ਚੰਡੀਗੜ੍ਹ ਪ੍ਰਦੇਸ਼ ਦਫ਼ਤਰ ‘ਕਮਲਮ’ ਵਿੱਚ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ

9 hours ago
Hindi News
English News
Tuesday, August 18, 2026
No Result
View All Result
26 °c
Chandigarh
28 ° Wed
29 ° Thu
29 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੈਨੂੰ PUNJAB ਦੇ ਹਰ ਇੱਕ ਨੌਜਵਾਨ ਦੀ ਜ਼ਿੰਦਗੀ ਪਿਆਰ ਹੈ, ਮੈਂ ਹਰ ਮਾਤਾ-ਪਿਤਾ ਦੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ – ਅਰਵਿੰਦ ਕੇਜਰੀਵਾਲ

May 16, 2025
in ਖਬਰਾਂ
ਮੈਨੂੰ PUNJAB  ਦੇ ਹਰ ਇੱਕ ਨੌਜਵਾਨ ਦੀ ਜ਼ਿੰਦਗੀ ਪਿਆਰ ਹੈ, ਮੈਂ ਹਰ ਮਾਤਾ-ਪਿਤਾ ਦੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ – ਅਰਵਿੰਦ ਕੇਜਰੀਵਾਲ

ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ, ਉਨ੍ਹਾਂ ਦੇ ਮੰਤਰੀ ਖ਼ੁਦ ਆਪਣੀਆਂ ਕਾਰਾਂ ਵਿੱਚ ਨਸ਼ਾ ਲੈ ਕੇ ਘੁੰਮਦੇ ਸਨ – ਕੇਜਰੀਵਾਲ

ਸਾਡੀ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਪਿਛਲੇ ਢਾਈ ਮਹੀਨਿਆਂ ਵਿੱਚ 10 ਹਜ਼ਾਰ ਤੋਂ ਵੱਧ ਤਸਕਰ ਫੜੇ ਗਏ, ਜਿਨ੍ਹਾਂ ਵਿੱਚੋਂ ਸਾਢੇ 8 ਹਜ਼ਾਰ ਵੱਡੇ ਤਸਕਰ ਹਨ – ਕੇਜਰੀਵਾਲ

ਨਵਾਂਸ਼ਹਿਰ/ਚੰਡੀਗੜ੍ਹ, 16 ਮਈ (ਵਿਸ਼ਵ ਵਾਰਤਾ )-ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ  ਖ਼ਤਮ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਤੋਂ ਸੂਬਾ ਪੱਧਰੀ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਦਾ ਇੱਕ ਹਿੱਸਾ ਹੈ ਜਿਸਦਾ ਉਦੇਸ਼ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨਾ ਹੈ।

ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਇੱਥੇ ਆਉਣ ਤੋਂ ਪਹਿਲਾਂ ਮੈਂ ਸੋਚਿਆ ਸੀ ਕਿ ਲੋਕ ਕਹਿਣਗੇ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤੋਂ ਬਾਅਦ, ਨਸ਼ਿਆਂ ਦੀ ਦੁਰਵਰਤੋਂ ਥੋੜ੍ਹੀ ਘੱਟ ਗਈ ਹੈ, ਪਰ ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਲੋਕਾਂ ਨੇ ਕਿਹਾ ਕਿ ਸਾਡਾ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਿਆ ਹੈ। ਹੁਣ ਤਾਂ ਇੱਥੇ ਨਸ਼ਾ ਬਿਲਕੁਲ ਵੀ ਨਹੀਂ ਵਿਕਦਾ।”

ਕੇਜਰੀਵਾਲ ਨੇ ਕਿਹਾ ਕਿ ਇੱਥੋਂ ਦੇ ਸਰਪੰਚ ਨੇ ਮੈਨੂੰ ਦੱਸਿਆ ਕਿ 99 ਪ੍ਰਤੀਸ਼ਤ ਨਸ਼ਾ ਖ਼ਤਮ ਹੋ ਗਿਆ ਹੈ, ਸਿਰਫ਼ ਬੀਜ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬੀਜ ਨੂੰ ਵੀ ਖ਼ਤਮ ਕਰਨਾ ਹੈ ਅਤੇ ਇਸ ਦਾ ਜੜ੍ਹੋਂ ਸਫ਼ਾਇਆ ਕਰਨਾ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਦਨਾਮ ਕੀਤਾ ਸੀ। ਇਸ ਤੋਂ ਪਹਿਲਾਂ ‘ਉਡਦਾ ਪੰਜਾਬ’ ਵਰਗੀਆਂ ਫ਼ਿਲਮਾਂ ਨਸ਼ੇ ‘ਤੇ ਬਣਦਿਆਂ ਸਨ। ਜਦੋਂ ਕਿ ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅਤੇ ਦੇਸ਼ ਦਾ ਨੰਬਰ ਇੱਕ ਸੂਬਾ ਸੀ। ਅੱਜ ਇਹ 17ਵੇਂ ਅਤੇ 18ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਪਿਛਲੀ ਸਰਕਾਰ ਦੇ ਮੰਤਰੀ ਖ਼ੁਦ ਆਪਣਿਆਂ ਕਾਰਾਂ ਵਿੱਚ ਨਸ਼ੇ ਲੈ ਕੇ ਜਾਂਦੇ ਸਨ ਅਤੇ ਪੂਰੇ ਪੰਜਾਬ ਵਿੱਚ ਵੰਡਦੇ ਸਨ। ਉਹ ਸਿਰਫ਼ ਨਸ਼ਾ ਤਸਕਰਾਂ ਦੇ ਨਾਲ ਹੀ ਨਹੀਂ ਮਿਲੇ ਹੋਏ ਸੀ, ਸਗੋਂ ਉਹ ਖ਼ੁਦ ਇੱਕ ਨਸ਼ਾ ਤਸਕਰ ਸਨ।

ਪਰ ਪਰਮਾਤਮਾ ਦੀ ਕਿਰਪਾ ਨਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣੀ। ਸਾਡਾ ਕੋਈ ਵੀ ਮੰਤਰੀ ਨਸ਼ੇ ਦਾ ਸੇਵਨ ਨਹੀਂ ਕਰਦਾ ਅਤੇ ਨਾ ਹੀ ਸਾਡੇ ਕਿਸੇ ਵੀ ਮੰਤਰੀ ਦਾ ਨਸ਼ਾ ਤਸਕਰਾਂ ਨਾਲ ਕੋਈ ਸਬੰਧ ਹੈ। ਇਸੇ ਲਈ ਅੱਜ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਪਿਛਲੇ ਢਾਈ ਮਹੀਨਿਆਂ ਵਿੱਚ 10,000 ਤੋਂ ਵੱਧ ਤਸਕਰ ਫੜੇ ਗਏ ਹਨ। ਇਨ੍ਹਾਂ ਵਿੱਚੋਂ ਸਿਰਫ਼ 1500 ਛੋਟੇ ਤਸਕਰ ਹਨ ਅਤੇ ਬਾਕੀ 8500 ਵੱਡੇ ਤਸਕਰ ਹਨ। ਪਹਿਲਾਂ, ਕਿਸੇ ਕੋਲ ਉਨ੍ਹਾਂ ਨੂੰ ਫੜਨ ਦੀ ਹਿੰਮਤ ਨਹੀਂ ਸੀ। ਉਨ੍ਹਾਂ ਤਰਨਤਾਰਨ ਵਿੱਚ 85 ਕਿੱਲੋ ਹੈਰੋਇਨ ਜ਼ਬਤ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਅੱਜ ਨਸ਼ਾ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚੱਲ ਰਹੇ ਹਨ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਸਮਾਂ ਆਵੇਗਾ ਜਦੋਂ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਏ ਜਾਣਗੇ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਜਨਤਾ ਨੂੰ ਵੀ ਸ਼ਾਮਲ ਹੋਣਾ ਪਵੇਗਾ। ਜੇਕਰ ਪੰਜਾਬ ਦੇ ਤਿੰਨ ਕਰੋੜ ਲੋਕ ਸਰਕਾਰ ਨਾਲ ਜੁੜ ਜਾਣ ਤਾਂ ਸਾਨੂੰ ਨਸ਼ਾ ਖ਼ਤਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਨਸ਼ਾ ਖ਼ਤਮ ਕਰ ਦੇਵਾਂਗੇ, ਭਾਵੇਂ ਮੈਨੂੰ ਇਸ ਲਈ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ।

ਉਨ੍ਹਾਂ ਐਲਾਨ ਕੀਤਾ ਕਿ ਅੱਜ ਤੋਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇਸ ਜੰਗ ਨੂੰ ਇੱਕ ਜਨ ਲਹਿਰ ਬਣਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਹਰ ਪਿੰਡ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾਵੇਗੀ। ਸਾਡੇ ਮੰਤਰੀ, ਵਿਧਾਇਕ ਅਤੇ ਆਗੂ ਅਗਲੇ ਡੇਢ ਮਹੀਨੇ ਵਿੱਚ ਸਾਰੇ 13,000 ਪਿੰਡਾਂ ਦਾ ਦੌਰਾ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਲੋਕਾਂ ਨੂੰ ਸਥਾਨਕ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਨਸ਼ੇੜੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਕਰਨ, ਖ਼ਾਸ ਕਰਕੇ ਉਨ੍ਹਾਂ ਦੀ ਜ਼ਮਾਨਤ ਨਾ ਕਰਾਉਣ ਦੀ ਅਪੀਲ ਕੀਤੀ।

ਉਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਪੀੜਤਾਂ ਨੂੰ ਜਲਦੀ ਤੋਂ ਜਲਦੀ ਦਾਖਲ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਮੁੜ ਵਸੇਬਾ ਕੇਂਦਰਾਂ ਦੀ ਹਾਲਤ ਬਹੁਤ ਮਾੜੀ ਸੀ। ਉੱਥੇ ਲੋਕਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ, ਉਨ੍ਹਾਂ ਨੂੰ ਕੁੱਟਿਆ ਗਿਆ। ਅਸੀਂ ਇਸ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ। ਹੁਣ ਸਾਰੇ ਨਸ਼ਾ ਛੁਡਾਊ ਕੇਂਦਰਾਂ ਨੂੰ ਏਅਰ ਕੰਡੀਸ਼ਨਡ ਬਣਾ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।

‘ਆਪ’ ਕਨਵੀਨਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਅਗਲੇ ਇੱਕ ਸਾਲ ਵਿੱਚ ਪੰਜਾਬ ਦੇ ਸਾਰੇ 13,000 ਪਿੰਡਾਂ ਵਿੱਚ ਇੱਕ-ਇੱਕ ਖੇਡ ਮੈਦਾਨ ਬਣਾਇਆ ਜਾਵੇਗਾ। ਖੇਡ ਦੇ ਮੈਦਾਨਾਂ ਤੋਂ ਇਲਾਵਾ, 3000 ਵੱਡੇ ਪਿੰਡਾਂ ਵਿੱਚ ਜਿੰਮ ਵੀ ਬਣਾਏ ਜਾਣਗੇ ਤਾਂ ਜੋ ਨੌਜਵਾਨ ਨਸ਼ੇ ਤੋਂ ਬਾਹਰ ਆ ਸਕਣ ਅਤੇ ਆਪਣੀ ਸਿਹਤ ਅਤੇ ਭਵਿੱਖ ਨੂੰ ਬਿਹਤਰ ਬਣਾ ਸਕਣ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਰਿਸ਼ਵਤ ਅਤੇ ਸਿਫਾਰਸ਼ ਦੇ 55 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪਹਿਲਾਂ, ਰਿਸ਼ਵਤ ਅਤੇ ਸਿਫਾਰਸ਼ ਤੋਂ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲਦੀ ਸੀ। ਪਰ ਅਸੀਂ ਯੋਗਤਾ ਦੇ ਆਧਾਰ ‘ਤੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹਨ। ਹੋਰ ਅਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਨੌਜਵਾਨਾਂ ਲਈ ਰੁਜ਼ਗਾਰ ਅਤੇ ਖੇਡਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਉਹ ਨਸ਼ੇ ਦੇ ਜਾਲ ਵਿੱਚ ਨਹੀਂ ਫਸਣਗੇ।

ਕੇਜਰੀਵਾਲ ਨੇ ਪੰਜਾਬ ਦੇ ਸਰਪੰਚਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲਤਾਪੂਰਵਕ ਚਲਾਉਣ ਲਈ ਵਧਾਈ ਦਿੱਤੀ ਅਤੇ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਸਾਰੇ ਪੁਲਿਸ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ।

Tags: aaparvind kejriwalBHAGWAANTSINGH MAANBHAGWANT MAANBREAKING NEWSLatest Punjab newsPUNJABTOP 10 NEWS
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 17, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 17 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਹਾਕੀ ਵਿਸ਼ਵ ਕੱਪ: ਇੰਗਲੈਂਡ ਤੋਂ ਫਿਰ ਮੈਚ ਹਾਰਿਆ ਭਾਰਤ

ਹਾਕੀ ਵਿਸ਼ਵ ਕੱਪ: ਇੰਗਲੈਂਡ ਤੋਂ ਫਿਰ ਮੈਚ ਹਾਰਿਆ ਭਾਰਤ

by Jaspreet Kaur
August 17, 2026
0

ਹਾਕੀ ਵਿਸ਼ਵ ਕੱਪ: ਇੰਗਲੈਂਡ ਤੋਂ ਫਿਰ ਮੈਚ ਹਾਰਿਆ ਭਾਰਤ -ਇੰਗਲੈਂਡ ਨੇ ਰੋਮਾਂਚਕ ਮੁਕਾਬਲੇ ਵਿੱਚ 4-2 ਨਾਲ ਜਿੱਤ ਕੀਤੀ ਦਰਜ ਨਵੀ...

ਪੇਂਡੂ ਆਵਾਜਾਈ ਨੂੰ ਹੁਲਾਰਾ ਦੇਣ ਲਈ ਭਗਵੰਤ ਮਾਨ ਸਰਕਾਰ 1 ਮਹੀਨੇ ਵਿੱਚ ਕਾਫ਼ਲੇ ਵਿੱਚ 100 ਵਿਸ਼ਵ ਪੱਧਰੀ ‘ਪੀ.ਆਰ.ਟੀ.ਸੀ. ਜੂਨੀਅਰ’ ਬੱਸਾਂ ਸ਼ਾਮਲ ਕਰੇਗੀ: ਹਰਪਾਲ ਸਿੰਘ ਚੀਮਾ

ਪੇਂਡੂ ਆਵਾਜਾਈ ਨੂੰ ਹੁਲਾਰਾ ਦੇਣ ਲਈ ਭਗਵੰਤ ਮਾਨ ਸਰਕਾਰ 1 ਮਹੀਨੇ ਵਿੱਚ ਕਾਫ਼ਲੇ ਵਿੱਚ 100 ਵਿਸ਼ਵ ਪੱਧਰੀ ‘ਪੀ.ਆਰ.ਟੀ.ਸੀ. ਜੂਨੀਅਰ’ ਬੱਸਾਂ ਸ਼ਾਮਲ ਕਰੇਗੀ: ਹਰਪਾਲ ਸਿੰਘ ਚੀਮਾ

by Ankit
August 17, 2026
0

ਪੇਂਡੂ ਆਵਾਜਾਈ ਨੂੰ ਹੁਲਾਰਾ ਦੇਣ ਲਈ ਭਗਵੰਤ ਮਾਨ ਸਰਕਾਰ 1 ਮਹੀਨੇ ਵਿੱਚ ਕਾਫ਼ਲੇ ਵਿੱਚ 100 ਵਿਸ਼ਵ ਪੱਧਰੀ 'ਪੀ.ਆਰ.ਟੀ.ਸੀ. ਜੂਨੀਅਰ' ਬੱਸਾਂ...

ਅੰਮ੍ਰਿਤਸਰ ਦੀ ਟੀਯਾ ਦੀ ਇਸਰੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸੈਟੇਲਾਈਟ ਮਿਸ਼ਨ ਲਈ ਚੋਣ

ਅੰਮ੍ਰਿਤਸਰ ਦੀ ਟੀਯਾ ਦੀ ਇਸਰੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸੈਟੇਲਾਈਟ ਮਿਸ਼ਨ ਲਈ ਚੋਣ

by Jaspreet Kaur
August 17, 2026
0

ਅੰਮ੍ਰਿਤਸਰ ਦੀ ਟੀਯਾ ਦੀ ਇਸਰੋ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸੈਟੇਲਾਈਟ ਮਿਸ਼ਨ ਲਈ ਚੋਣ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਮਾਣਮੱਤੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 17, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 17 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

Most Popular

Hockey World Cup: ਮਹਿਲਾ ਭਾਰਤੀ ਟੀਮ ਅੱਜ ਖੇਡੇਗੀ ਆਪਣਾ ਪਹਿਲਾ ਮੈਚ

Hockey World Cup: ਮਹਿਲਾ ਭਾਰਤੀ ਟੀਮ ਅੱਜ ਖੇਡੇਗੀ ਆਪਣਾ ਪਹਿਲਾ ਮੈਚ

by Ranjit Singh
2 days ago
0

Hockey World Cup: ਮਹਿਲਾ ਭਾਰਤੀ ਟੀਮ ਅੱਜ ਖੇਡੇਗੀ ਆਪਣਾ ਪਹਿਲਾ ਮੈਚ - ਪਹਿਲਾ ਮੈਚ ਚੀਨ ਦੀ ਟੀਮ ਨਾਲ ਹੋਵੇਗਾ ਚੰਡੀਗੜ੍ਹ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 