
BIG BREAKING: ਮੌਕ ਡ੍ਰਿਲ ਦੌਰਾਨ ਫਟਿਆ ਹੈਂਡਗ੍ਰਨੇਡ, ਮਚੀ ਹਫੜਾ- ਦਫੜੀ
– 2 ਪੁਲਿਸ ਕਾਂਸਟੇਬਲ ਜ਼ਖਮੀ
ਨਵੀ ਦਿੱਲੀ, 15 ਮਈ (ਵਿਸ਼ਵ ਵਾਰਤਾ) BIG BREAKING: ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਮੌਕ ਡਰਿੱਲ ਰਾਹੀਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ। ਇਸ ਤਹਿਤ ਵੀਰਵਾਰ ਨੂੰ ਭੋਪਾਲ ਵਿੱਚ 25ਵੀਂ ਬਟਾਲੀਅਨ ਵਿੱਚ ਇੱਕ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਇਸ ਮੌਕ ਡ੍ਰਿਲ ਦੌਰਾਨ ਇੱਕ ਹੈਂਡਗ੍ਰਨੇਡ ਫਟ ਗਿਆ। ਧਮਾਕੇ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਭੋਪਾਲ ਵਿੱਚ ਮੌਕ ਡ੍ਰਿਲ ਦੌਰਾਨ ਵਾਪਰੇ ਹਾਦਸੇ ‘ਚ ਦੋ ਪੁਲਿਸ ਕਾਂਸਟੇਬਲ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਹਾਲਤ ਬਹੁਤ ਨਾਜ਼ੁਕ ਹੈ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਬਾਂਸਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੇ ਨਾਮ ਹੈੱਡ ਕਾਂਸਟੇਬਲ ਵਿਸ਼ਾਲ ਸਿੰਘ ਅਤੇ ਕਾਂਸਟੇਬਲ ਸੰਤੋਸ਼ ਕੁਮਾਰ ਹਨ। ਵਿਸ਼ਾਲ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਹਿਰ ਡਾਕਟਰਾਂ ਦੀ ਟੀਮ ਇਲਾਜ ਵਿੱਚ ਲੱਗੀ ਹੋਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























