IPL 2025 : ਇੰਡੀਅਨ ਪ੍ਰੀਮੀਅਰ ਲੀਗ ‘ਚ ਅੱਜ ਖੇਡਿਆ ਜਾਵੇਗਾ ਡਬਲ ਹੈਡਰ ਮੁਕਾਬਲਾ

ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 18ਵੇਂ ਸੀਜ਼ਨ ਵਿਚ ਅੱਜ ਡਬਲ ਹੈਡਰ (ਇਕ ਦਿਨ ਵਿਚ 2 ਮੈਚ) ਖੇਡਿਆ ਜਾ ਰਿਹਾ ਹੈ। ਦਿਨ ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ।

ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿੱਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਲਈ ਟਾਸ ਦੁਪਹਿਰ 3:00 ਵਜੇ ਹੋਵੇਗੀ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ਵਿੱਚ ਲਖਨਊ ਨੇ ਮੁੰਬਈ ਨੂੰ 12 ਦੌੜਾਂ ਨਾਲ ਹਰਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























