IPL 2025 : ਅੱਜ ਦਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ

ਚੰਡੀਗੜ੍ਹ, 23ਅਪ੍ਰੈਲ(ਵਿਸ਼ਵ ਵਾਰਤਾ) IPL 2025 : Indian Premier League 2025 ਦਾ 41ਵਾਂ ਮੈਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾਵੇਗਾ।

ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗੀ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
ਹੁਣ ਤੱਕ ਇਸ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਨੇ 8 ਮੈਚ ਖੇਡੇ ਹਨ, ਜਿਸ ਵਿੱਚੋਂ ਉਸਨੇ 4 ਜਿੱਤੇ ਹਨ ਅਤੇ ਚਾਰ ਹਾਰੇ ਹਨ। ਦੂਜੇ ਪਾਸੇ ਹੈਦਰਾਬਾਦ ਨੇ 7 ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਉਸਨੇ ਸਿਰਫ਼ 2 ਮੈਚ ਜਿੱਤੇ ਹਨ ਅਤੇ 5 ਹਾਰੇ ਹਨ। ਮੁੰਬਈ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ ਅਤੇ ਹੈਦਰਾਬਾਦ ਨੌਵੇਂ ਸਥਾਨ ‘ਤੇ ਹੈ। ਇਹ ਹੈਦਰਾਬਾਦ ਲਈ ਪਲੇਆਫ ਦੇ ਲਿਹਾਜ਼ ਨਾਲ ਇੱਕ ਮਹੱਤਵਪੂਰਨ ਮੈਚ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























