ਮੁੰਬਈ, 26 ਨਵੰਬਰ : ਮੁੰਬਈ ਉਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ 10 ਸਾਲ ਹੋ ਗਏ ਹਨ। ਅੱਜ ਦੇ ਹੀ ਦਿਨ 26 ਨਵੰਬਰ 2008 ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਮੁੰਬਈ ਨੂੰ ਲਹੂ-ਲੁਹਾਨ ਕੀਤਾ ਸੀ। ਇਸ ਦੌਰਾਨ ਅੱਜ ਹਮਲੇ ਵਿਚ ਸ਼ਹੀਦ ਹੋਏ ਲੋਕਾਂ ਅਤੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੁੰਬਈ ਹਮਲਿਆਂ ਵਿਚ ਨਾਰੀਮਨ ਹਾਊਸ, ਤਾਜ ਹੋਟਲ ਅਤੇ ਓਬਰਾਏ ਟ੍ਰਾਈਡੈਂਟ ਹਮਲੇ ਦਾ ਵੱਡਾ ਨਿਸ਼ਾਨ ਬਣੇ ਸਨ। ਇਨ੍ਹਾਂ ਹਮਲਿਆਂ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਵਿਅਕਤੀ ਮਾਰੇ ਗਏ ਸਨ।
ਲਸ਼ਕਰ-ਏ-ਤਾਇਬਾ ਦੇ ਕੰਪਿਊਟਰ ਮਾਹਿਰ 30 ਸਾਲਾ ਜ਼ਰਾਰ ਸ਼ਾਹ ਨੇ ਇਹ ਸਾਜ਼ਿਸ਼ ਰਚੀ ਸੀ।
ਮੁੰਬਈ ਉਤੇ 10 ਹਮਲਾਵਰਾਂ ਨੇ ਹਮਲਾ ਕੀਤਾ ਜੋ ਅਜਮਲ ਕਸਾਬ ਤੋਂ ਬਗੈਰ ਸਾਰੇ ਸੁਰੱਖਿਅਤ ਦਸਤਿਆਂ ਨਾਲ ਮੁਕਾਬਲਾ ਕਰਦੇ ਮਾਰ ਦਿਤੇ ਗਏ। ਸਿਰਫ ਕਸਾਬ ਨੂੰ ਜਿੰਦਾ ਫਡ਼੍ਹ ਲਿਆ ਗਿਆ। 10 ਵਿੱਚ ਸਿਰਫ ਅਜਮਲ ਕਸਾਬ ਹੀ ਬਚਿਆ ਜਿਸ ਨੂੰ 2012 ਵਿੱਚ ਜੇਲ੍ਹ ਵਿੱਚ ਫ਼ਾਸ਼ੀ ਤੇ ਲਟਕਾਇਆ ਗਿਆ।