Fazilka News: “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਫਾਜਿਲਕਾ ਪੁਲਿਸ ਨੂੰ ਮਿਲੀ ਇੱਕ ਹੋਰ ਵੱਡੀ ਸਫਲਤਾ
02 ਨਸ਼ਾ ਤਸਕਰਾਂ ਦੇ ਖਿਲਾਫ ਮੁਕੱਦਮਾਂ ਦਰਜ ਰਜਿਸਟਰ ਕਰਕੇ ਬ੍ਰਾਮਦ ਕੀਤੀ 400 ਕਿਲੋਗ੍ਰਾਮ ਪੋਸਤ
ਫਾਜਿਲਕਾ 01 ਅਪ੍ਰੈਲ 2025 (ਵਿਸ਼ਵ ਵਾਰਤਾ):- ਗੋਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ ਅਤੇ ਸ੍ਰੀ ਹਰਮਨਬੀਰ ਸਿੰਘ ਗਿੱਲ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋ ਨਸ਼ਾ ਤਸਕਰਾਂ ਦੇ ਖਿਲਾਫ “ਯੁੱਧ ਨਸ਼ਿਆਂ ਵਿਰੁੱਧ” ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਦੇ ਤਹਿਤ ਇੰਸਪੈਕਟਰ ਪ੍ਰੋਮਿਲਾ ਮੁੱਖ ਅਫਸਰ ਥਾਣਾ ਸਿਟੀ-2 ਅਬੋਹਰ ਦੀ ਨਿਗਰਾਨੀ ਹੇਠ ਸ.ਥ: ਸੁਖਮੰਦਰ ਸਿੰਘ ਥਾਣਾ ਸਿਟੀ-2 ਅਬੋਹਰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਸੀਤੋ ਚੌਂਕ ਬਾਈਪਾਸ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਰਾਜਨ ਪੁੱਤਰ ਰਾਜੂ ਵਾਸੀ ਗਲੀ ਨੰਬਰ 01 ਵਰਿਆਮ ਨਗਰ ਅਬੋਹਰ ਅਤੇ ਪ੍ਰਮੋਦ ਪੁੱਤਰ ਨਾਮਲੂਮ ਵਾਸੀ ਐਮ.ਸੀ ਕਲੋਨੀ ਫਾਜ਼ਿਲਕਾ ਜੋ ਕਿ ਬਾਹਰਲੀ ਸਟੇਟ ਤੋ ਡੋਡਾ ਚੂਰਾ ਪੋਸਤ ਲਿਆ ਕੇ ਅਬੋਹਰ ਫਾਜ਼ਿਲਕਾ ਏਰੀਆ ਵਿਚ ਵੇਚਣ ਦੇ ਆਦੀ ਹਨ, ਜੋ ਅੱਜ ਵੀ ਸੈਲੀਬ੍ਰੇਸ਼ਨ ਪੈਲਸ ਅਬੋਹਰ ਦੀ ਬੈਕ ਸਾਈਡ ਖਾਲੀ ਪਲਾਟਾਂ ਦੇ ਪਿੱਛੇ ਜਾਂਦੇ ਰਸਤੇ ਵਿਚ ਭਾਰੀ ਮਾਤਰਾ ਵਿਚ ਡੋਡਾ ਚੂਰਾ ਪੋਸਤ ਰੱਖ ਕੇ ਗੱਡੀ ਨੰਬਰੀ ਮਾਰਕਾ ਹੌਂਡਾ ਸਿਟੀ ਨੰਬਰੀ DL-9CU-1581 ਲਗਾ ਕੇ ਭਾਰੀ ਮਾਤਰਾ ਵਿਚ ਡੋਡਾ ਚੂਰਾ ਪੋਸਤ ਗ੍ਰਾਹਕਾਂ ਨੂੰ ਸਪਲਾਈ ਕਰਨ ਦੀ ਤਾਕ ਵਿਚ ਹਨ।
ਮੁਖਬਰ ਖਾਸ ਦੀ ਇਤਲਾਹ ਠੋਸ ਹੋਣ ਕਰਕੇ ਮੁਕੱਦਮਾਂ ਨੰਬਰ 47, ਮਿਤੀ 01.04.2025 ਅ/ਧ 15/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ-2 ਅਬੋਹਰ ਰਾਜਨ ਪੁੱਤਰ ਰਾਜੂ ਵਾਸੀ ਗਲੀ ਨੰਬਰ 01 ਵਰਿਆਮ ਨਗਰ ਅਬੋਹਰ ਅਤੇ ਪ੍ਰਮੋਦ ਪੁੱਤਰ ਨਾਮਲੂਮ ਵਾਸੀ ਐਮ.ਸੀ ਕਲੋਨੀ ਫਾਜ਼ਿਲਕਾ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ।
ਮੌਕਾ ਪਰ ਰੇਡ ਕਰਨ ਤੇ ਪੁਲਿਸ ਪਾਰਟੀ ਨੂੰ ਦੇਖਦੇ ਹੀ ਦੋਨੋ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਏ, ਪਰੰਤੂ ਮੌਕਾ ਤੋ ਉਕਤ ਗੱਡੀ ਸਮੇਤ ਭਾਰੀ ਮਾਤਰਾ ਵਿਚ 400 ਕਿਲੋਗ੍ਰਾਮ ਪੋਸਤ ਬ੍ਰਾਮਦ ਹੋਇਆ। ਦੋਸ਼ੀਆਨ ਦੀ ਭਾਲ ਜਾਰੀ ਹੈ, ਜਿੰਨ੍ਹਾਂ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
“ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਨਸ਼ਿਆ ਦੇ ਖਾਤਮੇ ਲਈ ਫਾਜਿਲਕਾ ਪੁਲਿਸ ਵੱਲੋ Zero Tolerance ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਐਸ.ਐਸ.ਪੀ ਫਾਜਿਲਕਾ ਸ੍ਰੀ ਵਰਿੰਦਰ ਸਿੰਘ ਬਰਾੜ ਜੀ ਵੱਲੋਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਫਾਜਿਲਕਾ ਪੁਲਿਸ ਨਸ਼ਿਆ ਦੇ ਖਾਤਮੇ ਲਈ ਹਮੇਸ਼ਾ ਵਚਨਬੱਧ ਹੈ ਅਤੇ ਹਮੇਸ਼ਾ ਵਚਨਬੱਧ ਰਹੇਗੀ।
ਮੁਕੱਦਮਾ ਨੰਬਰ 47, ਮਿਤੀ 01.04.2025 ਅ/ਧ 15/29/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ 2 ਅਬੋਹਰ
*ਬਰਖਿਲਾਫ*
1. ਰਾਜਨ ਪੁੱਤਰ ਰਾਜੂ ਵਾਸੀ ਗਲੀ ਨੰਬਰ 01 ਵਰਿਆਮ ਨਗਰ ਅਬੋਹਰ
2. ਪ੍ਰਮੋਦ ਪੁੱਤਰ ਨਾਮਲੂਮ ਵਾਸੀ ਐਮ.ਸੀ ਕਲੋਨੀ ਫਾਜ਼ਿਲਕਾ
*ਬ੍ਰਾਮਦਗੀ:-*
400 ਕਿਲੋਗ੍ਰਾਮ ਪੋਸਤ
ਗੱਡੀ ਹੋਂਡਾ ਸਿਟੀ DL-9CU-1581