ਪਸ਼ੂ ਪਾਲਣ ਦੇ ਕਿੱਤੇ ਲਈ ਬੇਜਮੀਨੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਵਿੱਤੀ ਸਹਾਇਤਾ

Advertisement


– ਬਲਬੀਰ ਸਿੱਧੂ ਵਲੋਂ ਡਿਪਟੀ ਡਾਇਰੈਕਰਾਂ ਨੂੰ ਬਿਨੈਕਾਰਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀਆਂ ਹਦਾਇਤਾਂ ਜਾਰੀ
– ਪਸ਼ੂ ਪਾਲਣ ਵਿਭਾਗ ਵਲੋਂ 1.41 ਕਰੋੜ ਰੁਪਏ ਜਾਰੀ

ਚੰਡੀਗੜ, 22 ਨਵੰਬਰ:  – ਪੰਜਾਬ ਸਰਕਾਰ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਉੋੱਪਰ ਚੁੱਕਣ ਲਈ ਬੇਜਮੀਨੇ ਲੋੜਵੰਦਾਂ ਨੂੰ ਪਸ਼ੂ ਪਾਲਣ ਦੇ ਕਿੱਤਾ ਸਥਾਪਿਤ ਕਰਨ ਲਈ ਵਿਤੀ ਸਹਾਇਤਾ ਮੁੱਹਈਆ ਕਰਵਾਏਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ. ਬਲਬੀਰ ਸਿੰਗ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਆਮਦਨ ਦੇ ਪੱਕੇ ਸਾਧਨ ਉਪਲੱਭਦ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਜਿਸ ਅਧੀਨ ਗਰੀਬਾਂ ਰੇਖਾ ਥੱਲੇ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਪਸ਼ੂ ਪਾਲਣ ਦੇ ਧੰਦੇ ਵਿਕਸਿਤ ਕਰਨ ਲਈ ਵੱਖ-ਵੱਖ ਸਕੀਮਾਂ ਲਾਗੂ ਕਰ ਰਹੀ ਹੈ। ਉਨ•ਾਂ ਕਿਹਾ ਕਿ ਬਿਨੈਕਾਰ ਪਸ਼ੂ ਪਾਲਣ ਦੇ ਵਿਭਾਗ ਵਿਚ ਜਾ ਜੇ ਆਪਣਾ ਨਾਮ ਰਜਿਸਟਰਡ ਕਰਵਾ ਸਕਦੇ ਹਨ ਅਤੇ ਯੋਗ ਲਾਭਪਾਤਰੀਆਂ ਨੂੰ ਪਸ਼ੂ ਪਾਲਣ ਵਿਭਾਗ ਆਪਣਾ ਕਿੱਤਾ ਵਿਕਸਿਤ ਕਰਨ ਲਈ ਹਰ ਤਰ•ਾਂ ਦੀ ਤਕਨੀਕੀ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ।
ਸਕੀਮਾਂ ਦੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਗਰੀਬੀ ਰੇਖਾ ਤੋਂ ਥੱਲੇ ਜੀਵਨ ਬਸਰ ਕਰ ਰਹੇ ਐਸ.ਸੀ./ਬੇਜਮੀਨੇ ਪਰਿਵਾਰਾਂ ਨੂੰ 1 ਮਾਦਾ ਕੱਟੀ (6 ਮਹੀਨੇ ਦੀ ਉਮਰ ਤੱਕ ਦੀ) ਮੁਹੱਈਆ ਕਰਵਾਏਗੀ ਤਾਂ ਜੋ ਲਾਭਪਾਤਰੀ ਉਸ ਦਾ ਪਾਲਣ ਪੋਸ਼ਣ ਕਰਕੇ ਦੁੱਧ  ਵੇਚ ਸਕਣ ਅਤੇ ਆਪਣੀ ਪੱਕੀ ਆਮਦਨ ਦਾ ਪ੍ਰਬੰਧ ਕਰ ਸਕਣ।ਜਿਸ ਲਈ ਵਿਭਾਗ ਵਲੋਂ ਲਾਭਪਤਾਰੀ ਦੀ 10,000 ਰੁਪਏ ਦੀ ਮਾਲੀ ਮਦੱਦ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਦੁਧਾਰੂ ਪਸ਼ੂਆਂ ਦਾ ਪਾਲਣ-ਪੋਸ਼ਣ ਲਈ ਬੇਜਮੀਨੇ ਕਿਸਾਨਾਂ ਨੂੰ 1 ਹੱਥ ਟੋਕਾ (ਚੈਫ ਕਟਰ) ਵੀ ਮੁਹੱਈਆ ਕਰਵਾਉਣਾ ਤਾਂ ਜੋ ਲਾਭਪਾਤਰੀ ਉਸਨੂੰ ਵਰਤ ਕੇ ਆਪਣੇ ਦੁਧਾਰੂ ਪਸ਼ੂਆਂ ਦਾ ਪਾਲਣ-ਪੋਸ਼ਣ ਕਰ ਸਕਣ।ਇਸ ਸਕੀਮ ਅਧੀਨ ਪਸ਼ੂ ਪਾਲਣ ਵਿਭਾਗ ਲਾਭਪਾਤਰੀ ਨੂੰ 8000 ਰੁਪਏ ਦੀ ਮਾਲੀ ਮਦੱਦ ਮੁਹੱਈਆ ਕਰਵਾਏਗਾ ਅਤੇ ਇਸੇ ਤਰ•ਾਂ ਹੀ 3 ਬਕਰੀਆਂ ਦੇ ਮੇਮਣੇ ਖਰੀਦਣ ਲਈ ਲਾਭਪਾਤਰੀ ਨੂੰ ਪ੍ਰਤੀ ਮੇਮਣਾ 3333 ਰੁਪਏ ਦਿੱਤੇ ਜਾਣਗੇ।ਇਸ ਸਾਰੀਆਂ ਸਕੀਮਾਂ ਅਧੀਨ ਮਿਲਣ ਵਾਲੀ ਵਿਤੀ ਸਹਾਇਤਾ ਨਾ ਮੋੜਨ ਯੋਗ ਹੋਵੇਗੀ।
ਸ. ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਸੂਬੇ ਦੇ ਸਾਰਿਆਂ ਜਿਲਿ•ਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੇਵਲ ਲੋੜਵੰਦ ਤੇ ਯੋਗ ਬਿਨੈਕਾਰਾਂ ਨੂੰ ਹੀ ਤਵਜੋਂ ਦਿੱਤੀ ਜਾਵੇ ਜਿਸ ਲਈ ਹਰ ਵਿਅਕਤੀ ਦੀ ਡੂੰਘਾਈ ਨਾਲ ਜਾਂਚ ਕਰਕੇ ਹੀ ਵਿੱਤੀ ਸਹਾਇਤਾ ਜਾਰੀ ਕੀਤਾ ਜਾਵੇ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਪਸ਼ੂ ਪਾਲਣ ਦੀ ਸਕੀਮਾਂ ਦਾ ਲਾਭ ਲੈਣ ਲਈ ਪਸ਼ੂ ਪਾਲਣ ਦੇ ਡਿਪਟੀ ਡਾਰਿਰੈਕਟਰਾਂ ਨਾਲ ਸੰਪਰਕ ਕਰਨ ਅਤੇ ਸਕੀਮਾਂ ਸਬੰਧੀ ਫਾਰਮ ਵੀ ਪਸ਼ੂ ਪਾਲਣ ਵਿਭਾਗ ਵਿਚ ਜਾ ਕੇ ਹਾਂਸਲ ਕਰਨ। ਇਸ ਮੌਕੇ ਪਸ਼ੂ ਪਾਲਣ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਵੀ ਹਾਜਰ ਸਨ।