• Latest
  • Trending
Breaking News : ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਹੁਣ ਅਕਾਲੀ ਲੀਡਰਾਂ ਨੇ ਹੀ ਚੁੱਕਿਆ ਬਗਾਵਤੀ ਝੰਡਾ

Breaking News : ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਹੁਣ ਅਕਾਲੀ ਲੀਡਰਾਂ ਨੇ ਹੀ ਚੁੱਕਿਆ ਬਗਾਵਤੀ ਝੰਡਾ

1 year ago
Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ

Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ

10 minutes ago
Women’s Hockey World Cup: ਭਾਰਤ ਮੌਜੂਦਾ ਚੈਂਪੀਅਨ ਨੀਦਰਲੈਂਡ ਤੋਂ ਹਾਰਿਆ

Women’s Hockey World Cup: ਭਾਰਤ ਮੌਜੂਦਾ ਚੈਂਪੀਅਨ ਨੀਦਰਲੈਂਡ ਤੋਂ ਹਾਰਿਆ

15 minutes ago
Punjab: ਸ਼੍ਰੋਮਣੀ ਕਮੇਟੀ ਦੀ ਅਹਿਮ ਇਕੱਤਰਤਾ ਅੱਜ

Punjab: ਸ਼੍ਰੋਮਣੀ ਕਮੇਟੀ ਦੀ ਅਹਿਮ ਇਕੱਤਰਤਾ ਅੱਜ

23 minutes ago
Hukamnama Sri Darbar Sahib Today – 22 August 2026 | Ang 594 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 22 August 2026 | Ang 594 I ਅੱਜ ਦਾ ਹੁਕਮਨਾਮਾ

3 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

10 hours ago
ਫਿਰ ਗਰਮਾਈ ਪੰਜਾਬ ਦੀ ਸਿਆਸਤ!  ਸੁਖਬੀਰ ਸਿੰਘ ਬਾਦਲ ਨੂੰ ਸੁਪਰੀਮ ਕੋਰਟ ਤੋਂ ਲੱਗਾ ਵੱਡਾ ਝਟਕਾ

ਫਿਰ ਗਰਮਾਈ ਪੰਜਾਬ ਦੀ ਸਿਆਸਤ! ਸੁਖਬੀਰ ਸਿੰਘ ਬਾਦਲ ਨੂੰ ਸੁਪਰੀਮ ਕੋਰਟ ਤੋਂ ਲੱਗਾ ਵੱਡਾ ਝਟਕਾ

10 hours ago
‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

‘ਆਪ’ ਪੰਜਾਬ ਵੱਲੋਂ ਨਵੇਂ ਹਲਕਾ ਸੰਗਠਨ ਇੰਚਾਰਜ, ਬਲਾਕ ਪ੍ਰਧਾਨ ਤੇ ਬਲਾਕ ਕੋਆਰਡੀਨੇਟਰ ਨਿਯੁਕਤ

10 hours ago
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 10 ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 10 ਆਈ.ਏ.ਐੱਸ ਅਧਿਕਾਰੀਆਂ ਦੇ ਤਬਾਦਲੇ

11 hours ago
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ

11 hours ago
ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

ਐਕਸ਼ਨ ਮੋਡ ‘ਚ ਰਾਹੁਲ ਗਾਂਧੀ: ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਇਹ ਵੱਡੇ ਨਿਰਦੇਸ਼

11 hours ago
ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗਨ ਮਾਮਲੇ ‘ਚ FIR ਦਰਜ

ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ ਪੈਲੇਟ ਗਨ ਮਾਮਲੇ ‘ਚ FIR ਦਰਜ

12 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

13 hours ago
Hindi News
English News
Saturday, August 22, 2026
No Result
View All Result
28 °c
Chandigarh
31 ° Sun
31 ° Mon
31 ° Tue
32 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Breaking News : ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਹੁਣ ਅਕਾਲੀ ਲੀਡਰਾਂ ਨੇ ਹੀ ਚੁੱਕਿਆ ਬਗਾਵਤੀ ਝੰਡਾ

March 8, 2025
in ਖਬਰਾਂ

  • ਬਿਕਰਮ ਮਜੀਠੀਆ ਨੇ ਅੰਤ੍ਰਿਗ ਕਮੇਟੀ ਦੇ ਫੈਸਲੇ ਦਾ ਕੀਤਾ ਵਿਰੋਧ
  • ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਮੇਟੀ ਦੇ ਫੈਸਲੇ ਤੇ ਸਵਾਲ ਚੁੱਕਣ ਲਈ ਮਜੀਠੀਆ ਦੀ ਕੀਤੀ ਨਿਖੇਧੀ
  • ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਮਜੀਠੀਆ ਨੇ ਨਾਲ਼ ਖੜਨ ਦੀ ਥਾਂ ਪਿੱਠ ਵਿੱਚ ਛੁਰਾ ਮਾਰਿਆ – ਬਲਵਿੰਦਰ ਸਿੰਘ ਭੂੰਦੜ
  • ਪੂਰੀ ਸ਼੍ਰੋਮਣੀ ਅਕਾਲੀ ਦਲ ‘ਚ ਛਿੜੇ ਬਗਾਵਤੀ ਸੁਰ

Haryana

ਚੰਡੀਗੜ੍ਹ, 8ਮਾਰਚ(ਵਿਸ਼ਵ ਵਾਰਤਾ) Breaking News : ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਹੋਈ l ਇਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਕੀਤੇ ਗਏ। SGPC ਅੰਤ੍ਰਿੰਗ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀਆਂ ਤੋਂ ਲਾਂਭੇ ਕਰ ਦਿੱਤਾ ਹੈ। ਉਦੋਂ ਤੋਂ ਹੀ ਅੰਤ੍ਰਿਗ ਕਮੇਟੀ ਦੇ ਇਸ ਫੈਸਲੇ ਦਾ ਦੁਨੀਆ ਭਰ ਦੇ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। 

SGPC ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ।

ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਾਦਲ ਪਰਿਵਾਰ ਨਾਲ ਸੰਬੰਧਤ ਬਿਕਰਮ ਮਜੀਠੀਆ ਨੇ ਵੀ ਅੰਤ੍ਰਿਗ ਕਮੇਟੀ ਦੇ ਇਸ ਫੈਸਲੇ ਦੇ ਵਿਰੁੱਧ ਅਸਹਿਮਤੀ ਜਤਾਈ ਹੈ।

ਮਜੀਠੀਆ ਸਮੇਤ 7 ਹੋਰ ਅਕਾਲੀ ਆਗੂਆਂ ਨੇ ਜਿਨ੍ਹਾਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਲਖ਼ਬੀਰ ਸਿੰਘ ਲੋਧੀ ਨੰਗਲ, ਅਜਨਾਲਾ ਦੇ ਹਲਕਾ ਇੰਚਾਰਜ ਜੋਧਸਿੰਘ ਸਮਾਰਾ, ਮੁਕੇਰੀਆਂ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਅਤੇ ਯੂਥ ਅਕਾਲੀ ਦਲ ਦੇ ਆਗੂ ਸਿਮਰਨਜੀਤ ਸਿੰਘ ਢਿੱਲੋਂ ਸ਼ਾਮਲ ਹਨ, ਨੇ ਵੀ ਅੰਤ੍ਰਿਗ ਕਮੇਟੀ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਅਤੇ ਆਪਣੇ ਸਾਥੀ ਆਗੂਆਂ ਦੇ ਦਸਤਖ਼ਤਾਂ ਹੇਠ ਜਾਰੀ ਬਿਆਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਵਿੱਚ ਸਰਗਰਮੀ ਪੈਦਾ ਕਰ ਦਿੱਤੀ ਹੈ।  ਇਹ ਪਹਿਲਾ ਮਾਮਲਾ ਹੈ ਜਦੋਂ ਬਾਦਲ ਪਰਿਵਾਰ ਦੇ ਕਿਸੇ ਕਰੀਬੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਜਨਤਕ ਤੌਰ ਤੇ ਵਿਰੋਧ ਕੀਤਾ ਗਿਆ ਹੈ। 

ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਮਜੀਠੀਆ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਹ “ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਮਾਣ ਮਰਿਆਦਾ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਅਖ਼ੀਰਲੇ ਸਾਹ ਤਕ ਕਰਦੇ ਰਹਾਂਗੇ। ਇਹ ਮਾਣ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖ਼ਤ ਤੇ ਬਿਰਾਜਮਾਨ ਹਨ, ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ, ਜੋ ਸਦਾ ਕਰਦੇ ਰਹਾਂਗੇ।
ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ ਦਾ ਫ਼ੈਸਲਾ ਅੰਤਰਿੰਗ ਕਮੇਟੀ ਨੇ ਕੀਤਾ ਹੈ, ਉਸ ਨਾਲ ਸਿੱਖ ਸੰਗਤ ਅਤੇ ਸਾਡੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ, ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਜੋ ਘਟਨਾਕ੍ਰਮ ਵਾਪਰ ਰਹੇ ਹਨ, ਉਸ ਨਾਲ ਸਾਡੇ ਮਨ ਅੱਜ ਬਹੁਤ ਦੁਖ਼ੀ ਅਤੇ ਉਦਾਸ ਹਨ ਅਤੇ ਚਾਹੇ ਉਹ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ, ਚਾਹੇ ਉਹ ਪੰਥਕ ਏਕਤਾ ਵੱਲ ਪਹਿਲਕਦਮੀ ਕਰਨ ਵਿੱਚ ਪੁੱਟੇ ਜਾਣਵਾਲੇ ਕਦਮ ਹੋਣ, ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ, ਇਹਨਾਂ ਕਾਰਨਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਹਨ ਜਿਨ੍ਹਾਂ ਹਾਲਾਤਾਂ ਦੇ ਅਸੀਂ ਸਾਰੇ ਜਿੰਮੇਵਾਰ ਹਾਂ ਚਾਹੇ ਸੁਧਾਰ ਲਹਿਰ ਵਾਲੇ ਚਾਹੇ ਕੁਝ ਪੰਥਕ ਲੋਕ ਹੋਣ ਅਸੀਂ ਸਾਰੇ ਹੀ ਇਹਨਾਂ ਹਾਲਾਤਾਂ ਤੋਂ ਪਾਸਾ ਵੱਟਦੇ ਰਹੇ ਹਾਂ। ਅੱਜ ਬੜੀ ਗੰਭੀਰਤਾ ਨਾਲ ਇਹ ਕਹਿ ਰਹੇ ਹਾਂਕਿ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ ਹੋਵੇ ਉਸ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਅੱਗੇ ਹੋ ਕੇ ਇਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜੋ ਹਾਲਾਤ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ ਇਹਨਾਂ ਨੂੰ ਦੇਖ਼ਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿੱਚ ਬੜੀ ਪੀੜ ਹੈ ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿਚੋਤਾਣ ਕਰਕੇ ਹੋਇਆ ਹੈ। ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ। ਅੱਜ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿੱਚੋਤਾਣ ਕਰਕੇ ਹੀ ਇਹ ਸਭ ਕੁਝ ਵਾਪਰਿਆ ਹੈ ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਅਤੇ ਪੰਜਾਬ ਦੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਜਿਸ ’ਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਅਸੀਂ ਅੱਜ ਵੀ ਅਪੀਲ ਕਰਦੇ ਹਾਂ ਕੀ ਆਪਸੀ ਮਤਭੇਦ ਅਤੇ ਰੰਜਿਸ਼ਾਂ ਨੂੰ ਭੁਲਾ ਕੇ ਦਰਿਆਦਿਲੀ ਵਿਖਾਉਂਦੇ ਹੋਏ ਪਾਰਟੀ ਦੇ ਵਾਸਤੇ ਦਿੱਤੀਆਂ ਹੋਈਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਦੇ ਅਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ।” 

ਬਾਦਲ ਪਰਿਵਾਰ ਦੇ ਕਰੀਬੀ ਮਜੀਠੀਆ ਵੱਲੋਂ ਜਾਰੀ ਬਿਆਨ ਨਾਲ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਆਮ ਲੋਕਾਂ ਦੇ ਨਾਲ-ਨਾਲ ਹੁਣ ਅਕਾਲੀ ਲੀਡਰਸ਼ਿਪ ਵੀ ਅੰਤ੍ਰਿਗ ਕਮੇਟੀ ਦੇ ਫੈਸਲੇ ਨਾਲ ਦੋਫਾੜ ਹੁੰਦੀ ਜਾਪ ਰਹੀ ਹੈ।

ਇਸਦੇ ਨਾਲ ਹੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੇ ਸਵਾਲ ਉਠਾਉਣ ਲਈ ਬਿਕਰਮ ਮਜੀਠੀਆ ਦੀ ਨਿੰਦਾ ਕੀਤੀ ਹੈ।

Breaking News

ਭੁੰਦੜ ਨੇ ਇਸ ਨੂੰ ਸੁਖਬੀਰ ਬਾਦਲ ਨਾਲ ਵਿਸ਼ਵਾਸ਼ ਘਾਤ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਜੀਠੀਆ ਦੀ ਕਾਰਵਾਈ ਪਾਰਟੀ ਅਨੁਸ਼ਾਸ਼ਨ ਦੀ ਉਲੰਘਣਾ ਹੈ। 

https://x.com/Akali_Dal_/status/1898420396761993475

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Bikram Singh MajithiaBREAKING NEWSBreaking news in PunjabiLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ

Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ

by Ranjit Singh
August 22, 2026
0

Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ ਨਵੀਂ ਦਿੱਲੀ, 22 ਅਗਸਤ (ਵਿਸ਼ਵ ਵਾਰਤਾ) - ਪੁਰਸ਼...

Women’s Hockey World Cup: ਭਾਰਤ ਮੌਜੂਦਾ ਚੈਂਪੀਅਨ ਨੀਦਰਲੈਂਡ ਤੋਂ ਹਾਰਿਆ

Women’s Hockey World Cup: ਭਾਰਤ ਮੌਜੂਦਾ ਚੈਂਪੀਅਨ ਨੀਦਰਲੈਂਡ ਤੋਂ ਹਾਰਿਆ

by Ranjit Singh
August 22, 2026
0

Women’s Hockey World Cup: ਭਾਰਤ ਮੌਜੂਦਾ ਚੈਂਪੀਅਨ ਨੀਦਰਲੈਂਡ ਤੋਂ ਹਾਰਿਆ - ਨੀਦਰਲੈਂਡ ਨੇ ਪੈਨਲਟੀ ਕਾਰਨਰਾਂ ਤੋਂ ਦੋਵੇਂ ਗੋਲ ਕੀਤੇ ਨਵੀਂ...

Punjab: ਸ਼੍ਰੋਮਣੀ ਕਮੇਟੀ ਦੀ ਅਹਿਮ ਇਕੱਤਰਤਾ ਅੱਜ

Punjab: ਸ਼੍ਰੋਮਣੀ ਕਮੇਟੀ ਦੀ ਅਹਿਮ ਇਕੱਤਰਤਾ ਅੱਜ

by Ranjit Singh
August 22, 2026
0

Punjab: ਸ਼੍ਰੋਮਣੀ ਕਮੇਟੀ ਦੀ ਅਹਿਮ ਇਕੱਤਰਤਾ ਅੱਜ ਅੰਮ੍ਰਿਤਸਰ, 22 ਅਗਸਤ (ਵਿਸ਼ਵ ਵਾਰਤਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 21, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 21 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ

Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ

by Ranjit Singh
August 22, 2026
0

Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ ਨਵੀਂ ਦਿੱਲੀ, 22 ਅਗਸਤ (ਵਿਸ਼ਵ ਵਾਰਤਾ) - ਪੁਰਸ਼...

Most Popular

Hukamnama Sri Darbar Sahib Today – 23 July 2026 | Ang 694 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 23 July 2026 | Ang 694 I ਅੱਜ ਦਾ ਹੁਕਮਨਾਮਾ

by Ankit
1 month ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | July | Date 23-07-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 