• Latest
  • Trending
ਮੁੱਖ ਮੰਤਰੀ ਵਲੋਂ Mohali ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਮੁੱਖ ਮੰਤਰੀ ਵਲੋਂ Mohali ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

2 years ago
ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

12 minutes ago
ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

14 minutes ago
ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

47 minutes ago
ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

1 hour ago
‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

‘ਗੋਲਮਾਲ 5’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

1 hour ago
ਥਲ ਸੈਨਾ ਮੁਖੀ ਧੀਰਜ ਸੇਠ ਨੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਿਖਾਇਲੋਵਸਕਾਇਆ ਮਿਲਟਰੀ ਆਰਟਿਲਰੀ ਅਕੈਡਮੀ ਦਾ ਕੀਤਾ ਦੌਰਾ

ਥਲ ਸੈਨਾ ਮੁਖੀ ਧੀਰਜ ਸੇਠ ਨੇ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਮਿਖਾਇਲੋਵਸਕਾਇਆ ਮਿਲਟਰੀ ਆਰਟਿਲਰੀ ਅਕੈਡਮੀ ਦਾ ਕੀਤਾ ਦੌਰਾ

1 hour ago
ਪੇਂਡੂ ਵਿਕਾਸ ਮੰਤਰਾਲਾ ਅਕਤੂਬਰ ਵਿੱਚ DDU-GKY 2.0 ਸਿਖਲਾਈ ਬੈਚ ਦੀ ਕਰੇਗਾ ਸ਼ੁਰੂਆਤ

ਪੇਂਡੂ ਵਿਕਾਸ ਮੰਤਰਾਲਾ ਅਕਤੂਬਰ ਵਿੱਚ DDU-GKY 2.0 ਸਿਖਲਾਈ ਬੈਚ ਦੀ ਕਰੇਗਾ ਸ਼ੁਰੂਆਤ

1 hour ago
ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ, ਦੋ ਜ਼ਖ਼ਮੀ

ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ, ਦੋ ਜ਼ਖ਼ਮੀ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਇੰਜੀਨੀਅਰਿੰਗ ਕਾਲਜ ਦੇ 35 ਤੋਂ ਵੱਧ ਵਿਦਿਆਰਥੀਆਂ ਦੀ ਵਿਗੜੀ ਹਾਲਤ ; ਫੂਡ ਪੁਆਇਜ਼ਨਿੰਗ ਦਾ ਸ਼ੱਕ

ਇੰਜੀਨੀਅਰਿੰਗ ਕਾਲਜ ਦੇ 35 ਤੋਂ ਵੱਧ ਵਿਦਿਆਰਥੀਆਂ ਦੀ ਵਿਗੜੀ ਹਾਲਤ ; ਫੂਡ ਪੁਆਇਜ਼ਨਿੰਗ ਦਾ ਸ਼ੱਕ

2 hours ago
ਦਿੱਲੀ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀਆਂ ਕਈ ਉਡਾਣਾਂ ਪ੍ਰਭਾਵਿਤ

ਦਿੱਲੀ ਹਵਾਈ ਅੱਡੇ ‘ਤੇ ਸਪਾਈਸਜੈੱਟ ਦੀਆਂ ਕਈ ਉਡਾਣਾਂ ਪ੍ਰਭਾਵਿਤ

2 hours ago
Entertainment: ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ

Entertainment: ਹਰਿਆਣਾ ਪੁਲਿਸ ਨੇ ਪੰਜਾਬੀ ਗਾਇਕ ਆਰ ਨੇਤ ਨੂੰ ਨੋਟਿਸ ਕੀਤਾ ਜਾਰੀ

3 hours ago
Hindi News
English News
Saturday, September 19, 2026
No Result
View All Result
33 °c
Chandigarh
28 ° Sun
28 ° Mon
29 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੁੱਖ ਮੰਤਰੀ ਵਲੋਂ Mohali ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਬਾਜ਼ ਅੱਖ ਰੱਖਣ ਲਈ 21.60 ਕਰੋੜ ਰੁਪਏ ਦੀ ਲਾਗਤ ਨਾਲ ਉੱਚ-ਤਕਨੀਕੀ ਉਪਕਰਣ ਲਗਾਏ

March 6, 2025
in MOHALI, ਖਬਰਾਂ, ਪੰਜਾਬ
ਮੁੱਖ ਮੰਤਰੀ ਵਲੋਂ Mohali ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਮੁੱਖ ਮੰਤਰੀ ਵਲੋਂ Mohali ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

  • ਸ਼ਹਿਰ ਨੂੰ ਸੁਰੱਖਿਅਤ ਅਤੇ ਅਪਰਾਧ-ਮੁਕਤ ਬਣਾਉਣ ਦਾ ਤਹੱਈਆ
  • ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ‘ਤੇ ਬਾਜ਼ ਅੱਖ ਰੱਖਣ ਲਈ 21.60 ਕਰੋੜ ਰੁਪਏ ਦੀ ਲਾਗਤ ਨਾਲ ਉੱਚ-ਤਕਨੀਕੀ ਉਪਕਰਣ ਲਗਾਏ

ਮੁੱਖ ਮੰਤਰੀ ਵਲੋਂ Mohali ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਐਸ.ਏ.ਐਸ. ਨਗਰ (Mohali), 6 ਮਾਰਚ (ਸਤੀਸ਼ ਕੁਮਾਰ ਪੱਪੀ):- ਸਾਹਿਬਜ਼ਾਦਾ ਅਜੀਤ ਨਗਰ (ਮੋਹਾਲੀ) ਨੂੰ ਹੋਰ ਸੁਰੱਖਿਅਤ ਅਤੇ ਅਪਰਾਧ-ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 21.60 ਕਰੋੜ ਰੁਪਏ ਦੀ ਲਾਗਤ ਵਾਲੇ ਤਿਆਰ ਕੀਤੇ ਸਿਟੀ ਸਰਵੀਲੈਂਸ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਹੋਰ ਪੁਖ਼ਤਾ ਕਰਨ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਉੱਨਤ ਏ.ਆਈ-ਆਧਾਰਤ ਨਿਗਰਾਨੀ ਅਤੇ ਟ੍ਰੈਫਿਕ ਨਿਗਰਾਨੀ ਪ੍ਰਣਾਲੀਆਂ ਨਾਲ ਲੈਸ ਇਸ ਅਤਿ-ਆਧੁਨਿਕ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣਾ, ਟ੍ਰੈਫਿਕ ਉਲੰਘਣਾਵਾਂ ਨੂੰ ਰੋਕਣਾ ਅਤੇ ਪ੍ਰਭਾਵਸ਼ਾਲੀ ਕਾਨੂੰਨ ਲਾਗੂਕਰਨ ਯਕੀਨੀ ਬਣਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 21.60 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਤਿਆਰ ਹੋਇਆ ਇਹ ਪ੍ਰਾਜੈਕਟ ਸੈਕਟਰ-79, ਮੋਹਾਲੀ ਵਿਖੇ ਸਥਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਮਿਲ ਕੇ ਮੋਹਾਲੀ ਦੀਆਂ 17 ਅਹਿਮ ਥਾਵਾਂ ‘ਤੇ ਲੱਗੇ 351 ਹਾਈ-ਰੈਜ਼ੋਲਿਊਸ਼ਨ ਸੀ.ਸੀ.ਟੀ.ਵੀ ਕੈਮਰਿਆਂ ਨੂੰ ਆਪਸ ਵਿੱਚ ਜੋੜੇਗਾ ਅਤੇ ਨਿਗਰਾਨੀ ਯਕੀਨੀ ਬਣਾਏਗਾ।

ਮੁੱਖ ਮੰਤਰੀ ਵਲੋਂ Mohali ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਮੁੱਖ ਮੰਤਰੀ ਨੇ ਕਿਹਾ ਕਿ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ, ਜਨਤਕ ਸੁਰੱਖਿਆ ਵਧਾਉਣ ਅਤੇ ਕਾਨੂੰਨ ਲਾਗੂਕਰਨ ਦੇ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਕੀਤੇ ਗਏ ਇਸ ਸਿਸਟਮ ਵਿੱਚ 175 ਆਟੋਮੈਟਿਕ ਨੰਬਰ ਪਲੇਟ ਸ਼ਨਾਖ਼ਤ (ਏ.ਐਨ.ਪੀ.ਆਰ) ਕੈਮਰੇ, 50 ਲਾਲ ਬੱਤੀ ਉਲੰਘਣਾ ਡਿਟੈਕਸ਼ਨ (ਆਰ.ਐਲ.ਵੀ.ਡੀ) ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀ.ਟੀ.ਜ਼ੈੱਡ (ਪੈਨ, ਟਿਲਟ ਅਤੇ ਜ਼ੂਮ) ਕੈਮਰੇ ਅਤੇ 16 ਕੈਮਰਿਆਂ ਨਾਲ ਲੈਸ ਦੋ ਮੁੱਖ ਸਥਾਨਾਂ ‘ਤੇ ਸਪੀਡ ਉਲੰਘਣਾ ਡਿਟੈਕਸ਼ਨ ਸਿਸਟਮ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਆਟੋਮੇਟਿਡ ਈ-ਚਲਾਨ ਸਿਸਟਮ ਨੂੰ ਲਾਗੂ ਕਰੇਗਾ, ਜੋ ਅੱਗੇ ਐਨ.ਆਈ.ਸੀ. ਦੇ ਵਾਹਨ ਅਤੇ ਸਾਰਥੀ ਡੇਟਾਬੇਸ ਨਾਲ ਏਕੀਕ੍ਰਿਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਰੈੱਡ-ਲਾਈਟ ਜੰਪਿੰਗ, ਓਵਰਸਪੀਡਿੰਗ, ਟ੍ਰਿਪਲ ਰਾਈਡਿੰਗ, ਗ਼ਲਤ ਸਾਈਡ ਡਰਾਈਵਿੰਗ, ਬਿਨਾਂ ਹੈਲਮੇਟ ਸਵਾਰੀ ਅਤੇ ਸਟਾਪ ਲਾਈਨ/ਜ਼ੈਬਰਾ ਕਰਾਸਿੰਗ ਜਿਹੀਆਂ ਉਲੰਘਣਾਵਾਂ ਲਈ ਈ-ਚਲਾਨ ਆਟੋਮੈਟਿਕ ਜੈਨਰੇਟ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਸਟਮ ਪ੍ਰਤੀ ਦਿਨ ਔਸਤਨ 5,000 ਤੋਂ 6,000 ਚਲਾਨ ਕਰੇਗਾ, ਜਿਸ ਨਾਲ ਟ੍ਰੈਫਿਕ ਨਿਯਮ ਲਾਗੂਕਰਨ ਅਤੇ ਨਿਯਮ ਦੀ ਪਾਲਣਾ ਕਰਨ ਵਿੱਚ ਕਾਫ਼ੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਸਫਲਤਾਪੂਰਵਕ ਲਾਗੂਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਜ਼ਿਲ੍ਹੇ ਭਰ ਵਿੱਚ ਹੋਰ ਥਾਵਾਂ ਨੂੰ ਕਵਰ ਕਰਨ ਵਾਲੇ ਪ੍ਰਾਜੈਕਟ ਦੇ ਦੂਜੇ ਪੜਾਅ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਸ਼ਹਿਰ ਦੇ ਨਿਗਰਾਨੀ ਨੈੱਟਵਰਕ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਇਸ ਗੱਲ ‘ਤੇ ਖ਼ਾਸ ਤਵੱਜੋ ਦਿੱਤੀ ਗਈ ਹੈ ਕਿ ਅਹਿਮ ਰਣਨੀਤਕ ਥਾਵਾਂ ਨੂੰ ਐਡਵਾਂਸ ਸੀ.ਸੀ.ਟੀ.ਵੀ ਨਿਗਰਾਨੀ, ਪ੍ਰਮੁੱਖ ਟ੍ਰੈਫਿਕ ਜੰਕਸ਼ਨਾਂ ‘ਤੇ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ (ਏ.ਟੀ.ਸੀ.ਐਸ) ਅਤੇ ਵਾਹਨ ਐਕਚੂਏਟਿਡ ਕੰਟਰੋਲ (ਵੀ.ਏ.ਸੀ) ਨਾਲ ਏ.ਆਈ-ਸੰਚਾਲਿਤ ਪ੍ਰਣਾਲੀ ਨਾਲ ਲੈਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮਾਰਟ ਟ੍ਰੈਫਿਕ ਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ, ਜੋ ਵਾਹਨਾਂ ਦੀ ਆਵਾਜਾਈ ਅਤੇ ਭੀੜ ਨੂੰ ਘਟਾਉਣ ਲਈ ਅਸਲ-ਸਮੇਂ ਦੇ ਟ੍ਰੈਫਿਕ ਪ੍ਰਵਾਹ ਦੇ ਅਨੁਕੂਲ ਹੋਣਗੀਆਂ। ਉਨ੍ਹਾਂ ਕਿਹਾ ਕਿ ਏਕੀਕ੍ਰਿਤ ਟ੍ਰੈਫਿਕ ਕੋਰੀਡੋਰ ਵੀ ਬਣਾਏ ਜਾਣਗੇ, ਜਿਸ ਨਾਲ ਮੋਹਾਲੀ, ਖਰੜ, ਜ਼ੀਰਕਪੁਰ ਅਤੇ ਡੇਰਾ ਬੱਸੀ ਵਿੱਚ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਆਈ.ਸੀ.ਸੀ.ਸੀ. ਪ੍ਰਾਜੈਕਟ ਸ਼ਹਿਰੀ ਸੁਰੱਖਿਆ ਅਤੇ ਸਮਾਰਟ ਟ੍ਰੈਫਿਕ ਪ੍ਰਬੰਧਨ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਮੋਹਾਲੀ ਦੇ ਵਪਾਰਕ, ​​ਆਈ.ਟੀ. ਅਤੇ ਰਿਹਾਇਸ਼ੀ ਹੱਬ ਵਜੋਂ ਤੇਜ਼ੀ ਨਾਲ ਵਿਸਥਾਰ ਦੇ ਮੱਦੇਨਜ਼ਰ ਇਹ ਉਪਰਾਲਾ ਕਾਨੂੰਨ ਵਿਵਸਥਾ ਬਣਾਈ ਰੱਖਣ, ਨਿਰਵਿਘਨ ਟ੍ਰੈਫਿਕ ਪ੍ਰਵਾਹ ਯਕੀਨੀ ਬਣਾਉਣ ਅਤੇ ਜਨਤਕ ਸੁਰੱਖਿਆ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੁਰੱਖਿਅਤ ਅਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਅਤਿ-ਆਧੁਨਿਕ ਤਕਨਾਲੌਜੀ ਦੀ ਵਰਤੋਂ ਕਰਨ ਲਈ ਵਚਨਬੱਧ ਹੈ ਤਾਂ ਜੋ ਸ਼ਹਿਰੀ ਪ੍ਰਸ਼ਾਸਨ ਅਤੇ ਸੁਰੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਜਾ ਸਕਣ।

Tags: BREAKING NEWSBreaking news in PunjabiChandigarhLatest Punjab newsLatest Punjab news in PunjabimohaliMOHALI NEWSPUNJABPUNJAB CMPunjab CM Bhagwant MannPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

by Navjot
September 19, 2026
0

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਚੇਨਈ, 19 ਸਤੰਬਰ (ਵਿਸ਼ਵ ਵਾਰਤਾ): ਮਾਨਸੂਨ ਦੀ ਆਮਦ ਦੇ ਨਾਲ ਪੂਰੇ ਤਾਮਿਲਨਾਡੂ ਵਿੱਚ...

ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

by Navjot
September 19, 2026
0

ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ  ...

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ

by Navjot
September 19, 2026
0

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਪ੍ਰਦਰਸ਼ਨ ; ਪੁਲਿਸ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਆ ਹਿਰਾਸਤ ’ਚ ਪ੍ਰਦਰਸ਼ਨਕਾਰੀਆਂ ਨੇ...

ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

ਤਿਰੁਪਤੀ ਲੱਡੂ ਵਿਵਾਦ : ED ਨੇ ‘ਸੁਕ੍ਰਿਤੀ ਫੂਡਜ਼’ ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ

by Navjot
September 19, 2026
0

ਤਿਰੁਪਤੀ ਲੱਡੂ ਵਿਵਾਦ : ED ਨੇ 'ਸੁਕ੍ਰਿਤੀ ਫੂਡਜ਼' ਦੇ ਪ੍ਰਮੋਟਰ ਕੈਲਾਸ਼ ਚੰਦ ਮੰਗਲਾ ਨੂੰ ਕੀਤਾ ਗ੍ਰਿਫ਼ਤਾਰ ਹੈਦਰਾਬਾਦ, 19 ਸਤੰਬਰ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

by Navjot
September 19, 2026
0

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਚੇਨਈ, 19 ਸਤੰਬਰ (ਵਿਸ਼ਵ ਵਾਰਤਾ): ਮਾਨਸੂਨ ਦੀ ਆਮਦ ਦੇ ਨਾਲ ਪੂਰੇ ਤਾਮਿਲਨਾਡੂ ਵਿੱਚ...

Most Popular

ਨੇਪਾਲ ‘ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ;  ਫਿਰ ਆ ਸਕਦੀ ਹੈ ਵੱਡੀ ਆਫ਼ਤ!

ਨੇਪਾਲ ‘ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ; ਫਿਰ ਆ ਸਕਦੀ ਹੈ ਵੱਡੀ ਆਫ਼ਤ!

by Jaspreet Kaur
3 weeks ago
0

ਨੇਪਾਲ 'ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ; ਫਿਰ ਆ ਸਕਦੀ ਹੈ ਵੱਡੀ ਆਫ਼ਤ! ਨੇਪਾਲ, 27 ਅਗਸਤ (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 