• Latest
  • Trending
USA deportations : ਬੁੱਕਲ ਵਿੱਚ ਬਹਿ ਕੇ ਦਾਹੜੀ ਮੁੰਨੀ !  – ਬੁੱਧ ਸਿੰਘ ਨੀਲੋਂ

USA deportations : ਬੁੱਕਲ ਵਿੱਚ ਬਹਿ ਕੇ ਦਾਹੜੀ ਮੁੰਨੀ !  – ਬੁੱਧ ਸਿੰਘ ਨੀਲੋਂ

2 years ago
ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

24 minutes ago
ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

51 minutes ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

2 hours ago
ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

2 hours ago
ਅਮਰੀਕੀ ਰਾਜਦੂਤ 28 ਮੈਂਬਰੀ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅਮਰੀਕੀ ਰਾਜਦੂਤ 28 ਮੈਂਬਰੀ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

3 hours ago
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ; ਭਰੇ 300 ਤੋਂ ਵੱਧ ਸੈਂਪਲ

ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ; ਭਰੇ 300 ਤੋਂ ਵੱਧ ਸੈਂਪਲ

3 hours ago
ਦਿੱਲੀ ‘ਚ ਪ੍ਰਦੂਸ਼ਣ ਰੋਕਣ ਲਈ ਸਰਕਾਰ ਨੇ ਲਏ ਅਹਿਮ ਫੈਸਲੇ

ਦਿੱਲੀ ‘ਚ ਪ੍ਰਦੂਸ਼ਣ ਰੋਕਣ ਲਈ ਸਰਕਾਰ ਨੇ ਲਏ ਅਹਿਮ ਫੈਸਲੇ

5 hours ago
ਸੁਪਰੀਮ ਕੋਰਟ ਵੱਲੋਂ UPI ਲੈਣ-ਦੇਣ ‘ਤੇ ਚਾਰਜ ਲਗਾਉਣ ਦੇ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ

ਸੁਪਰੀਮ ਕੋਰਟ ਵੱਲੋਂ UPI ਲੈਣ-ਦੇਣ ‘ਤੇ ਚਾਰਜ ਲਗਾਉਣ ਦੇ ਫੈਸਲੇ ‘ਤੇ ਰੋਕ ਲਗਾਉਣ ਤੋਂ ਇਨਕਾਰ

5 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

6 hours ago
ਸਰਕਾਰ 25 ਕਰੋੜ ਲੋਕਾਂ ਨੂੰ ESIC ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ: ਡਾ. ਮਨਸੁਖ ਮੰਡਾਵੀਆ

ਸਰਕਾਰ 25 ਕਰੋੜ ਲੋਕਾਂ ਨੂੰ ESIC ਸਿਹਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ: ਡਾ. ਮਨਸੁਖ ਮੰਡਾਵੀਆ

6 hours ago
ਪਰਿਣੀਤੀ ਚੋਪੜਾ ਫਿਲਮ ‘Reporting Live’ ਵਿੱਚ ਫੀਲਡ ਰਿਪੋਰਟਰ ਦੀ ਭੂਮਿਕਾ ਵਿੱਚ ਆਏਗੀ ਨਜ਼ਰ 

ਪਰਿਣੀਤੀ ਚੋਪੜਾ ਫਿਲਮ ‘Reporting Live’ ਵਿੱਚ ਫੀਲਡ ਰਿਪੋਰਟਰ ਦੀ ਭੂਮਿਕਾ ਵਿੱਚ ਆਏਗੀ ਨਜ਼ਰ 

6 hours ago
ਰੱਖਿਆ ਸਕੱਤਰ ਨੇ ਅਮਰੀਕੀ ਕਾਂਗਰਸੀ ਵਫ਼ਦ ਨਾਲ ਕੀਤੀ ਮੁਲਾਕਾਤ ; ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ‘ਤੇ ਚਰਚਾ

ਰੱਖਿਆ ਸਕੱਤਰ ਨੇ ਅਮਰੀਕੀ ਕਾਂਗਰਸੀ ਵਫ਼ਦ ਨਾਲ ਕੀਤੀ ਮੁਲਾਕਾਤ ; ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ‘ਤੇ ਚਰਚਾ

7 hours ago
Hindi News
English News
Monday, September 28, 2026
No Result
View All Result
22 °c
Chandigarh
27 ° Tue
29 ° Wed
29 ° Thu
29 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

USA deportations : ਬੁੱਕਲ ਵਿੱਚ ਬਹਿ ਕੇ ਦਾਹੜੀ ਮੁੰਨੀ !  – ਬੁੱਧ ਸਿੰਘ ਨੀਲੋਂ

February 6, 2025
in ਸਾਹਿਤਕ, ਖਬਰਾਂ, ਪੰਜਾਬ
USA deportations : ਬੁੱਕਲ ਵਿੱਚ ਬਹਿ ਕੇ ਦਾਹੜੀ ਮੁੰਨੀ !  – ਬੁੱਧ ਸਿੰਘ ਨੀਲੋਂ

USA deportations : ਬੁੱਕਲ ਵਿੱਚ ਬਹਿ ਕੇ ਦਾਹੜੀ ਮੁੰਨੀ !  -ਬੁੱਧ ਸਿੰਘ ਨੀਲੋਂ

USA deportations : ਬੁੱਕਲ ਵਿੱਚ ਬਹਿ ਕੇ ਦਾਹੜੀ ਮੁੰਨੀ !  – ਬੁੱਧ ਸਿੰਘ ਨੀਲੋਂ

ਚੰਡੀਗੜ੍ਹ, 6 ਫਰਵਰੀ(ਵਿਸ਼ਵ ਵਾਰਤਾ)  ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਏਅਰਪੋਰਟ ਉਤੇ ਭਾਰਤੀ ਨੌਜਵਾਨਾਂ ਦਾ ਜਹਾਜ਼ ਅਮਰੀਕਾ ਤੋਂ ਆਇਆ। ਜਿਸਨੇ ਦੇਸ਼ ਵਿੱਚ ਖਲਬਲੀ ਮਚਾ ਦਿੱਤੀ। ਇਸ ਵਿੱਚ ਬਹੁਗਿਣਤੀ ਹੋਰਨਾਂ ਸੂਬਿਆਂ ਦੇ ਨੌਜਵਾਨ ਹਨ ਪਰ ਪੰਜਾਬ ਨੂੰ ਬਦਨਾਮ ਕਰਨ ਲਈ ਇਸ ਨੂੰ ਉਤਾਰਿਆ ਪੰਜਾਬ ਵਿੱਚ ਗਿਆ ਹੈ। ਪੰਜਾਬ ਸਰਕਾਰ ਤਮਾਸ਼ਾ ਵੇਖਦੀ ਰਹੀ। ਇਸ ਦੇ ਆਉਣ ਨਾਲ ਪੰਜਾਬ ਵਿੱਚ ਹਾਹਾਕਾਰ ਮੱਚ ਗਈ ਹੈ। ਵਾਪਸ ਕੀਤੇ ਗਏ ਨੌਜਵਾਨਾਂ ਨੂੰ ਜਿਸ ਤਰ੍ਹਾਂ ਹੱਥਕੜੀਆਂ ਲਗਾ ਕੇ ਭੇਜਿਆ ਗਿਆ ਹੈ। ਇਸਨੇ ਭਾਰਤ ਸਰਕਾਰ ਦਾ ਸਿਰ ਨੀਵਾਂ ਕੀਤਾ ਹੈ। ਪਰ 56 ਇੰਚ ਛਾਤੀ ਵਾਲਾ ਕਿਧਰੇ ਵੀ ਅੱਖ ਵਿੱਚ ਪਾਇਆ ਰੜਕਦਾ ਨਹੀਂ। ਪੰਜਾਬ ਦੇ ਵੀਹ ਘਰਾਂ ਵਿੱਚ ਸੋਗ ਪਿਆ ਹੋਇਆ ਹੈ। ਪੰਜਾਬ ਸਰਕਾਰਾਂ ਦੀਆਂ ਨਲਾਇਕੀਆਂ ਦਾ ਸੱਚ ਦੁਨੀਆਂ ਸਾਹਮਣੇ ਆ ਗਿਆ ਹੈ। ਲੋਕ ਤਮਾਸ਼ਬੀਨ ਬਣ ਕੇ ਬੈਠੇ ਹਨ। ਹੁਣ ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਇਸ ਸਮੇਂ ਅਸੀਂ ਗੂੰਗੇ, ਬੋਲੇ ਤੇ ਅੰਨ੍ਹੇ ਬਣ ਕੇ ਰਹਿ ਗਏ ਹਾਂ। ਅੱਖਾਂ ਦੇ ਸਭ ਕੁੱਝ ਹੁੰਦਾ ਦੇਖੀ ਜਾ ਰਹੇ ਹਾਂ, ਪਰ ਬੋਲਦੇ ਨਹੀਂ। ਸਾਡੀ ਜੀਭ ਕਿਉਂ ਠਾਕੀ ਗਈ ? ਇਸ ਬੀਮਾਰੀ ਦਾ ਸਾਨੂੰ ਕੋਈ ਪਤਾ ਨਹੀਂ, ਕਦੋਂ ਲੱਗ ਗਈ ਹੈ। ਅਸੀਂ ਬਹਾਦਰਾਂ ਦੇ ਵਾਰਿਸ ਹੁਣ ਫੁਕਰਿਆਂ ਦੇ ਵਿੱਚ ਕਿਵੇਂ ਬਦਲ ਗਏ ? ਅਸੀਂ ਆਪਣਿਆਂ ਦੀਆਂ ਜੜ੍ਹਾਂ ਕਿਉਂ ਵੱਢਣ ਲੱਗ ਪਏ ਤੇ ਦੁਸ਼ਮਣ ਸਾਹਮਣੇ ਚੱਡਿਆਂ ਵਿੱਚ ਪੂੰਛਾਂ ਲੈਣ ਕੇ ਉਹਨਾਂ ਦੇ ਖੁਰ ਚੱਟਣ ਲੱਗ ਪਏ। ਮਿੱਤਰੋ ! ਜਦੋਂ ਦੇ ਅਸੀਂ ਚੌਕੀਦਾਰ ਬਣੇ ਆਂ, ਓਦੋਂ ਦੇ ਮਿੱਤਰਾਂ ਦੇ ਬੋਲ ਪਿਆਰੇ ਹੀ ਨਹੀਂ ਲਗਦੇ, ਸਗੋਂ ‘ਮਿੱਠਾ ਸ਼ਰਬਤ ਵਰਗਾ ਪਾਣੀ’ ਬਣ ਗਏ ਹਨ। ਉਸ ਵੇਲ਼ੇ ਤੋਂ ਅਸੀਂ ਸਿਆਸੀ ਆਗੂਆਂ ਤੇ ਪੁਲਿਸ ਵਾਂਙੂੰ ‘ਨੋਟ ਅਤੇ ਮਾਲ’ ਦੇ ਢੇਰ ਤਾਂ ਨਹੀਂ ਲਗਾਏ, ਸਗੋਂ ਆਪਣੇ ਆਲ਼ੇ ਦੁਆਲ਼ੇ ਬਦਨਾਮੀ ਦੇ ‘ਵੱਟਿਆਂ’ ਦਾ ‘ਬੋਹਲ਼’ ਜ਼ਰੂਰ ਬਣਾ ਲਿਆ ਹੈ। ਆਪਣੇ ਚਾਰੇ ਪਾਸੇ ਮਿੱਤਰਾਂ ਦੀ ਨਹੀਂ, ਦੁਸ਼ਮਣਾਂ ਦੀ ਭੀੜ ‘ਕੱਠੀ ਕਰ ਲਈ ਹੈ। ਹੁਣ ਹਰ ਵੇਲ਼ੇ ਇਹੀ ਡਰ ਬਣਿਆ ਰਹਿੰਦਾ ਹੈ ਕਿਤੇ ਪੀੜ ਨਾ ਸ਼ੁਰੂ ਹੋ ਜਾਵੇ। ਜਦੋਂ ‘ਪੁਰੇ ਦੀ ਵਾਅ’ ਚੱਲੀ ਤਾਂ ਹੱਡਾਂ ‘ਚ ਕਿਤੇ ਵਾਈ ਬਾਦੀ ਦੀ ਪੀੜ ਈ ਨਾ ਸ਼ੁਰੂ ਹੋ ਜਾਵੇ। ਲੇਖਕ ਭਾਈਚਾਰੇ ਨੂੰ ਇਹ ਝੋਰਾ ਵੱਢ-ਵੱਢ ਖਾਈ ਜਾਂਦਾ ਹੈ ਕਿ ਇਹ ਦਾਦੇ ਮਗ੍ਹਾਉਣਾ ‘ਬੁੱਕਲ਼’ ‘ਚ ਬੈਠ ਕੇ ਸਾਡੀ ਦਾਹੜੀ ਪੁੱਟੀ ਜਾਂਦਾ ਹੈ। ਮਿੱਤਰੋ, ਕਰੀਏ ਕੀ ? ਜਦੋਂ ਆਪਣੇ ਹੀ ਪਰਾਏ ਹੋ ਜਾਣ ਤਾਂ ਫਿਰ ਤੇਹ ਮੋਹ ਦੀ ਭੁੱਖ ਦਾ ਮਾਰਿਆ ਬੰਦਾ ਕੀ ਕੀ ਨਹੀਂ ਕਰਦਾ ? ਉਹ ਜਿਉਂਦੇ ਰਹਿਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਹੁਣ ਸਾਨੂੰ ਥੁੱਕ ਨਾਲ਼ ਵੜੇ ਪਕਾਉਣੇ ਤਾਂ ਆਉਂਦੇ ਨਹੀਂ। ਅਸੀਂ ਤਾਂ ‘ਨੰਗੇ ਧੜ’ ਲੜ ਰਹੇ ਹਾਂ, ਤੇ ਨਿੱਤ ‘ਭੁੱਖ-ਨੰਗ’ ਨਾਲ਼ ਘੁਲ਼ ਰਹੇ ਹਾਂ। ਹੁਣ ਤੁਸੀਂ ਆਖੋਗੇ ਕਿ ਇਹ ਕੀ ‘ਨਘੋਚਾਂ’ ਜਿਹੀਆਂ ਕੱਢੀ ਜਾਂਦਾ ਐ? ਵਿਚਲੀ ਗੱਲ ਨਹੀਂ ਦੱਸਦਾ ਜਿਵੇਂ ਮਰਾਸੀ ਦੱਸਦੇ ਹੁੰਦੇ ਹਨ, ਬੰਦੇ ਦਾ ਕੁਰਸੀਨਾਮਾ! ਇਹਦਾ ਪਿਉ ਦਾ ਪਿਉ ਤੇ ਹੋਰ ਬਗੈਰਾ ਬਗੈਰਾ। ਮਿੱਤਰੋ ! ਅਸਲ ਗੱਲ ਇਹ ਹੈ ਕਿ ਆਪਾਂ ਕੁੱਕੜੀ ਵਾਂਙੂੰ ਨਿੱਤ ਆਂਡਾ ਨਹੀਂ ਦੇਂਦੇ, ਨਾ ਹੀ ਕਦੇ ਆਪਣੀ ‘ਜਿੱਤ ਦੇ ਝੰਡੇ ਗੱਡੇ’ ਹਨ। ਪਰ ਜਦੋਂ ਆਲੇ਼-ਦੁਆਲੇ਼ ਚੋਰੀ ਕੀਤੇ ਸ਼ਬਦਾਂ ਦੀਆਂ ਉਲ਼ਟੀਆਂ ਦਾ ਮੁਸ਼ਕ ਸਿਰ ਨੂੰ ਚੜ੍ਹਦਾ ਹੈ ਤਾਂ ਉਸਦੀ ਕਾਟ ਲਈ ਸੁਰਤ ਵਿੱਚ ਸੰਭਾਲ ਕੇ ਰੱਖੇ ਸ਼ਬਦ ਬਾਣ ਚਲਾਉਣੇ ਜ਼ਰੂਰੀ ਹੋ ਜਾਂਦੇ ਹਨ। ਦੁੱਖ ਇਸ ਗੱਲ ਦਾ ਐ ਕਿ ਮੂਹਰੇ ਕੋਈ ਦੁਸ਼ਮਣ ਨਹੀਂ ਸਗੋਂ ਉਹ ਭਰਾ ਹਨ ਜਿਹਨਾਂ ਨਾਲ਼ ਜੰਗ ਲੜਨੀ ਪੈ ਗਈ। ਹੁਣ ਤਾਂ ਹਾਲਾਤ ਵੀ ਮਹਾਂਭਾਰਤ ਦੀ ਜੰਗ ਵਰਗੇ ਹੋਏ ਪਏ ਆ। ਸਾਡੇ ਕੋਲ਼ ਤਾਂ ਮਹਾਨ ਕੋਈ ਪਾਤਰ ਵੀ ਨਹੀਂ ਹੈਗਾ ਜਿਹੜਾ ਆਪਣਿਆਂ ਨੂੰ ਮਾਰਨ ਲਈ ‘ਉਪਦੇਸ਼’ ਦੇ ਸਕਦਾ ਹੋਵੇ। ਹੁਣ ਤੇ ਵਿਭੀਖ਼ਣ ਵੀ ਨਹੀਂ ਹੈਗਾ ਜੋ ਕੋਈ ਗੁੱਝਾ ਭੇਤ ਆ ਕੇ ਦੱਸ ਦੇਵੇ ਤੇ ਨਿੱਤ ਦਾਲ਼ ਰੋਟੀ ਮੰਗਣ ਵਾਲ਼ਿਆਂ ਦਾ ਗਲ਼ਾ ਵੱਢਿਆ ਜਾਵੇ। ਹੁਣ ਇਹ ਹਾਲਾਤ ਮੇਰੇ ‘ਕੱਲੇ ਦੇ ਨਹੀਂ ਸਭ ਦੇ ਹੀ ਬਣ ਗਏ ਹਨ। ਹੁਣ ਇੱਥੇ ਤਾਂ ਲੜਾਈ ਵਿਰੋਧੀਆਂ ਨਾਲ਼ ਲੜਨ ਦੀ ਬਜਾਏ ਬੰਦਾ ਆਪਣੇ ਆਪ ਨਾਲ਼ ਹੀ ਲੜੀ ਜਾ ਰਿਹਾ ਹੈ। ਇਸ ਲੜਾਈ ਵਿੱਚ ਕੋਈ ਹੋਰ ‘ਮਰੇ ਜਾਂ ਨਾ ਮਰੇ’ ਪਰ ਬੰਦਾ ਆਪਣੇ ਆਪ ਨੂੰ ਜਰੂਰ ਮਾਰ ਲੈਂਦਾ ਹੈ। ਨਿੱਤ ਮਰ ਰਿਹਾ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਬੰਦਾ ਕਿਵੇਂ ਮਰਦਾ ਹੈ, ਇਸ ਦੀ ਕਿਧਰੇ ਭਿਣਕ ਵੀ ਨਹੀਂ ਪੈਂਦੀ ਤੇ ਨਾ ਹੀ ਕੰਨੋਂ-ਕੰਨੀਂ ਖ਼ਬਰ ਹੁੰਦੀ ਹੈ। ਕਿੱਧਰੇ ਸੋਗ ਦੇ ਮਤੇ ਵੀ ਨਹੀਂ ਪੈਂਦੇ, ਅਖ਼ਬਾਰਾਂ ਨੂੰ ਬਿਆਨ ਵੀ ਜਾਰੀ ਨਹੀਂ ਹੁੰਦੇ। ਸਮਾਜ ਦੇ ਕਈ ਘੜ੍ਹੰਮ ਚੌਧਰੀ ਸਵੇਰੇ ਉਠ ਕੇ ਪਹਿਲਾਂ ਅਖ਼ਬਾਰਾਂ ਦੀਆਂ ਸੁਰਖੀਆਂ ਪੜ੍ਹਦੇ ਨੇ ਤੇ ਫਿਰ ਫ਼ੈਸਲਾ ਕਰਦੇ ਨੇ ਕਿ ਕਿਹੜਾ ਬਿਆਨ ਜਾਰੀ ਕਰਨਾ ਹੈ। ਇਹ ਕੰਮ ਸਿਆਸੀ ਆਗੂ ਕਰੇ ਤਾਂ ਪਿਆ ਕਰੇ, ਇਹ ਉਸ ਦੀ ਆਪਣੀ ‘ਭੁੱਖ’ ਹੋ ਸਕਦੀ ਹੈ, ਪਰ ਜਦੋਂ ਕੋਈ ‘ਸਾਹਿਤ ਤੇ ਸਮਾਜ ਸੇਵੀ ਸੰਸਥਾ’ ਇਹ ਕਹਿਣ ਲੱਗ ਪਏ ਕਿ “ਘਬਰਾ ਨਾ, ਤੇਰੀ ਮੌਤ ‘ਤੇ ਵੀ ਅਸੀਂ ਮਤਾ ਪਾ ਦਿਆਂਗੇ ਤੇ ਅਖ਼ਬਾਰ ਨੂੰ ਬਿਆਨ ਵੀ ਜਾਰੀ ਕਰ ਦਿਆਂਗੇ।” ਹੱਦ ਹੋ ਗਈ, ਜਿਵੇਂ ਆਪ ਕਦੇ ਮਰਨਾ ਹੀ ਨਹੀਂ ਹੁੰਦਾ । ਬੰਦਾ ਸਰੀਰਕ ਮੌਤ ਤਾਂ ਭਾਂਵੇਂ ਇੱਕ ਵਾਰ ਮਰਦਾ ਹੈ ਪਰ ਮਾਨਸਿਕ ਤੌਰ ਤੇ ਪਲ ਪਲ ਮਰਦਾ ਹੈ। ਘਟਨਾ ਕੋਈ ਵੀ ਹੋਵੇ, ਅੱਜਕੱਲ੍ਹ ਇਹੋ ਕੁਝ ਹੁੰਦਾ ਹੈ। ਸਿਰਫ਼ ਬਿਆਨ ਹੀ ਜਾਰੀ ਹੁੰਦੇ ਹਨ। ਸਥਿਤੀ ਕਾਬੂ ਹੇਠ ਹੈ, ਜਾਂਚ ਕਮਿਸ਼ਨ ਬਣਾ ਦਿੱਤਾ ਹੈ । ਹੁਣ ਤੱਕ ਕਿਸੇ ਕਮਿਸ਼ਨ ਦੀ ਰਿਪੋਰਟ ਲਾਗੂ ਨਹੀ ਹੋਈ ? ਨਹੀਂ ਹੋਈ, ਇਹਨੂੰ ਕਹਿੰਦੇ “ਟਾਲੋ ਨੀਤੀ ਭੁੱਲ ਜਾਓ ਕੀ ਹੈ ਹੋਈ ਬੀਤੀ ।” ਹਕੀਕਤ ਵਿੱਚ ਕੁੱਝ ਵੀ ਨਹੀਂ ਹੁੰਦਾ। ਕਦੋਂ ਤੋਂ ਕਮਿਸ਼ਨ ਤੇ ‘ਸਿੱਟਾਂ’ ਬਣ ਰਹੀਆਂ ਹਨ। ਇਹਨਾਂ ਨੇ ਲੋਕਾਂ ਦੇ ਪੱਲੇ ਕੀ ਪਾਇਆ ਹੈ ? ਦਰਿਆਈ ਪਾਣੀਆਂ ਦੀ ਵੰਡ ਹੋਵੇ, ਬੋਲੀਆਂ ਦੀ ਹੱਦਬੰਦੀ ਹੋਵੇ, ਬੇਅਦਬੀਆਂ ਦਾ ਮਾਮਲਾ, ਬਗੈਰਾ ਬਗੈਰਾ ; ਕਿਸੇ ਵੀ ਕਮਿਸ਼ਨ ਨੇ ਪੰਜਾਬੀਆਂ ਨੂੰ ਇਨਸਾਫ਼ ਨਹੀਂ ਦਿੱਤਾ। ਐਨੀ ਬਦਨਾਮੀ ਖੱਟਣ ਤੋਂ ਬਾਅਦ, ‘ਕਮਿਸ਼ਨ’ ਨੇ ਲਿੰਗ ਬਦਲੀ ਕਰਵਾ ਕੇ ਆਪਣਾ ਨਵਾਂ ਨਾਂ ‘ਸਿੱਟ’ ਰੱਖ ਲਿਆ ਹੈ: ਇਹ ਨਵੀਂ ਨਵੇਲੀ ਸਿੱਟ, ਸਰਕਾਰਾਂ ਦੇ ਬੜੀ ਹੈ ਫਿੱਟ, ਪੱਲੇ ਕਿਸੇ ਦੇ ਕੁਝ ਨਾ ਪਾਉਂਦੀ, ਲੋਕ ਰਹੇ ਨੇ ਪਿੱਟ, ਕੀ ਬਲ਼ਾਅ ਇਹ, ਕਿਸ ਕਿਸ ਦੇ ਨਾਲ਼ ਕਰਦੀ ਇਹ ਗਿਟਮਿਟ, ਚਾਤ੍ਰਿਕ ਵਾਂਙੂੰ ਅਸੀਂ ਤਿਹਾਏ, ਤੱਕਦੇ ਪਏ ਬਿਟ ਬਿਟ, ਪਤਾ ਨਹੀਂ ਕਦ ਮਿਲ਼ੂ ਪੀਣ ਨੂੰ ‘ਸਵਾਤਿ ਨਛੱਤਰ’ ਦੀ ਛਿੱਟ ?ਜਦੋਂ ਸਾਰੇ ਹੀ ‘ਬਾਪੂ ਕੇ ਤੀਨ ਬੰਦਰ’ ਬਣ ਜਾਣ, ਅੱਖਾਂ, ਕੰਨ ਤੇ ਮੂੰਹ ਬੰਦ ਕਰ ਲੈਣ… ਸਰ੍ਹਾਣੇ ਹੇਠ ਬਾਂਹ ਦੇ ਕੇ ਸੌਂ ਜਾਣ ਤਾਂ ਕਿਸੇ ਨੂੰ ਤਾਂ ਬੋਲਣਾ ਈ ਪਉ, ਤੇ ਕਿਸੇ ਨੂੰ ਤਾਂ ਲਿਖਣਾ ਈ ਪਊ ? ਕਈਆਂ ਨੂੰ ਇਹ ਭਰਮ ਹੈ ਕਿ ਅਸੀਂ ‘ਚੌਧਰੀ’ ਹਾਂ ਤੇ ਸਾਡੀ ਚੌਧਰ ਦਾ ‘ਤੁਰ੍ਹਲਾ’ ਸਭ ਤੋਂ ਉੱਚਾ ਹੈ। ਉਹ ਹਰ ਥਾਂ ਚੌਧਰ ਘੋਟਦੇ ਹਨ, ਆਪਣੇ ਪ੍ਰਵਚਨ ਸੁਣਾਉਂਦੇ ਹਨ ਤੇ ਕੁਰਸੀ ਦੁਆਲ਼ੇ ਪੂਛ ਫੇਰਦੇ ਹਨ… ਕੁਰਸੀ ਨੂੰ ਜੀਭ ਨਾਲ਼ ਰਗੜ ਕੇ ਸਾਫ਼ ਕਰਦੇ ਹਨ ਤੇ ਮਾਇਆ ਨਾਲ਼ ਝੋਲੀ਼ ਭਰਦੇ ਹਨ। ਕਈ ਵਾਰ ਭਰਮ ਵਿੱਚ ਜਾਂ ਸ਼ਰਮ ਵਿੱਚ ਮੀਸਣਾ ਹਾਸਾ ਹਸਦੇ ਹਨ । ਉਹਨਾਂ ਦੀਆਂ ਝੱਲ ਵਲੱਲੀਆਂ ਦਾ ਪਤਾ ਨੀ ਲੱਗਦੈ ਕਿ ਹੋ ਕੀ ਰਿਹਾ..? ਉਹ ਆਪਣਿਆਂ ਨੂੰ ਹੀ ਨਹੀਂ ਸਗੋਂ ਬੇਗਾਨਿਆਂ ਨੂੰ ਵੀ ਅਜਿਹੇ ਹੁਕਮ ਜਾਰੀ ਕਰਨ ਲਗਦੇ ਹਨ ਕਿ ਸੁਣਨ ਵਾਲ਼ੇ ਨੂੰ ਸਮਝ ਹੀ ਨਹੀਂ ਪੈਂਦੀ ਕਿ ਇਹ ‘ਸੱਜਣ ਪੁਰਸ਼’ ਕਹਿ ਕੀ ਰਹੇ ਹਨ ? ਬਹੁਤਿਆਂ ਨੇ ਲਿਖਣਾ ਸ਼ੁਗਲ ਬਣਾ ਲਿਆ ਹੈ। ਉਹਨਾਂ ਉਵੇਂ ਹੀ ਸ਼ੌਕ ਪਾਲ਼ ਲਿਆ ਹੈ ਜਿਵੇਂ ਕਬੂਤਰ ਪਾਲ਼ੀ ਦੇ ਹਨ। ਹੁਣ ਉਹ ਕਿਸੇ ਸ਼ਰਾਬੀ ਵਾਂਙੂੰ ਕਿਤਾਬਾਂ ਦੀਆਂ ‘ਉਲ਼ਟੀਆਂ’ ਕਰਨ ਲੱਗ ਪਏ ਹਨ। ਉਨ੍ਹਾਂ ਦੀਆਂ ਕਿਤਾਬਾਂ ਕਿਸ ਦੀ ‘ਜੇਬ੍ਹ’ ਭਾਰੀ ਕਰਦੀਆਂ ਹਨ? ਇਹ ਤਾਂ ਓਹੀਓ ਜਾਣਦੇ ਹਨ, ਜਿਹੜੇ ਕਿਤਾਬਾਂ ਛਾਪਦੇ ਹਨ। ਜਿਵੇਂ ਜਿਵੇਂ ਸਮਾਜ ਵਿੱਚ ਇਹਨਾਂ ‘ਉਗਲੱਛਣਿਆਂ’ ਦਾ ਵਾਧਾ ਹੋਇਆ ਹੈ, ਆਲੇ਼ ਦੁਆਲੇ਼ ਦੇ ਪੌਣ ਪਾਣੀ ਦੀ ਗਲਾਜ਼ਤ ਵੀ ਲਗਾਤਾਰ ਵਧਦੀ ਗਈ ਹੈ। ਜਦੋਂ ਕੋਈ ਇਹੋ ਜਿਹੀਆਂ ‘ਉਲ਼ਟਬਾਜੀਂਆਂ’ ਤੇ ਪੋਚਾ ਫੇਰ ਕੇ ‘ਉਗਲੱਛਣਿਆਂ’ ਨੂੰ ‘ਵੱਡਾ’ ਬਣਾਕੇ ਪੇਸ਼ ਕਰਨ ਲੱਗ ਪਵੇ ਤਾਂ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਸਮਿਆਂ ‘ਚ, ਕਿਹੜੇ ਕਵੀਆਂ ਦੇ ਘੇਰੇ ਵਿੱਚ ਫਸੇ ਬੈਠੇ ਹਾਂ। ਸ਼ਬਦਾਂ ਦੀ ਜੁਗਾਲ਼ੀ ਕਰਦਿਆਂ ਤੇ ਅਲੋਕਾਰੀ ਸਾਖੀਆਂ ਸੁਣਦਿਆਂ ਹੁਣ ਡਰ ਜਿਹਾ ਲੱਗਣ ਲੱਗ ਪਿਆ ਹੈ ਕਿ ਅਸੀਂ ਕਿਸ ਨੂੰ ਆਖੀਏ ਕਿ ‘ਰਾਣੀਏ ਅੱਗਾ ਢੱਕ’। ਹੁਣ ਤਾਂ ਚਿੱਟੀਆਂ ਮੁੱਛਾਂ ਵਾਲ਼ੇ ‘ਰਾਣੀਆਂ’ ਨੂੰ ‘ਰਾਣੀਹਾਰ’ ਪਾਉਣ ਲਈ ਪੱਬਾਂ ਭਾਰ ਹੋਏ ਆਪਣੇ ਕਾਰੋਬਾਰ ਹੀ ਬੰਦ ਕਰੀ ਜਾ ਰਹੇ ਹਨ। ਇਹਨਾਂ ‘ਪਾਨ ਦੀਆਂ ਬੇਗ਼ਮਾਂ’ ਨੂੰ ਥਾਂ ਥਾਂ ਹੁੰਦੇ ਸ਼ਬਦਾਂ ਦੇ ਮੁਜ਼ਰਿਆਂ ਵਿੱਚ ‘ਮਲਿਕਾ ਏ ਅਲਫ਼ਾਜ਼’ ਦਾ ਖਿਤਾਬ ਦਿਵਾਉਣ ਲਈ ਜੁਗਾੜਬੰਦੀ ਕਰਦੇ ਹਨ। ਜੇ ਅਗਾਂਹ ਦਾਲ਼ ਨਾ ਗਲ਼ੇ ਤਾਂ ਪੱਲਿਓਂ ਮਾਇਆ ਵੀ ਭੇਟ ਕਰੀ ਜਾ ਰਹੇ ਹਨ। ਇਹਨਾਂ ‘ਚਿੱਟੀਆਂ ਮੁੱਛਾਂ’ ਵਾਲ਼ਿਆਂ ਨੇ ਸਾਹਿਤ ਦੀ ਬੜੀ ਸੇਵਾ ਕੀਤੀ ਹੈ। ਇਹ ਅਸਮਾਨੀਂ ਚੜ੍ਹੀ ਇੱਲ ਵਾਂਙੂੰ ਹਰ ਵੇਲ਼ੇ ‘ਕੱਚੇ ਮਾਸ’ ‘ਤੇ ਨਿਗਾਹ ਰੱਖਦੇ ਹਨ। ਜਦੋਂ ਕਦੇ ਅਸੀਂ ਇਹਨਾਂ ‘ਚਿੱਟੀਆਂ’ ਮੁੱਛਾਂ ਦਾਹੜੀਆਂ ਵਾਲ਼ਿਆਂ ਦੇ ਕੁਰਸੀਨਾਮੇ ਵੇਖਦੇ ਹਾਂ ਤਾਂ ਜਾ ਕੇ ਕਿਤੇ ਸਮਝ ਆਉਂਦੀ ਹੈ ਕਿ ‘ਜੇਹੇ ਕੁੱਜੇ ਤੇਹੇ ਆਲ਼ੇ’ ਹਨ। ਉਹ ਆਪਣੇ ਆਲ਼ੇ ਦੁਆਲ਼ੇ ਜਿਹੜੇ ‘ਗੜਵਈਆਂ’ ਦੀ ਭੀੜ ਲਾਈ ਬੈਠੇ ਹਨ, ਜਦੋਂ ਉਹ ਪ੍ਰਵਚਨ ਕਰਦੇ ਹਨ ਕਿ “ਸਾਡੇ ਚੌਗਿਰਦੇ ਸਮਾਜ ਵਿੱਚ ਪ੍ਰਦੂਸ਼ਣ ਵਧਾਉਣ ਵਾਲ਼ੀਆਂ ਸ਼ਕਤੀਆਂ ਪੈਦਾ ਹੋ ਗਈਆਂ ਹਨ, ਜਿਹੜੀਆਂ ਸਮਾਜ ਨੂੰ ਗਧਿਆਂ ਵਾਂਙੂੰ ਚਰੀ ਜਾ ਰਹੀਆਂ ਹਨ” ਤਾਂ ਹਾਸਾ ਆਉਂਦਾ ਹੈ। ਇਹ ਹਾਸਾ ਰੋਣੇ ਵਰਗਾ ਹੁੰਦਾ ਹੈ ਪਰ ਇਸ ਰੋਣੇ ਨੂੰ ਕੋਈ ਸੁਣਦਾ ਨਹੀਂ । ਸਗੋਂ ਹਰ ਕਿਸੇ ਨੇ ‘ਟਿੰਡ ਵਿੱਚ ਕਾਨਾ’ ਪਾਇਆ ਹੋਇਆ ਹੈ ਤੇ ਆਪੋ-ਆਪਣਾ ਰਾਗ ਅਲਾਪ ਰਿਹਾ ਹੈ। ਇਹ ਰਾਗ ਕਿਹੜਾ ਹੈ? ਇਸ ਦੀ ਨਾ ਤਾਂ ਉਹਨਾਂ ਨੂੰ ਖੁਦ ਸਮਝ ਹੈ ਤੇ ਨਾ ਹੀ ਸੁਣਨ ਵਾਲਿਆਂ ਨੂੰ ਸਮਝ ਆਉਂਦੀ ਹੈ। ਸਮਾਜ ਵਿੱਚ ਵਧ੍ਹ ਰਹੇ ਸ਼ੋਰ ਕਰਕੇ ‘ਮੁਰਾਰੀ ਲਾਲ’ ਆਪਣੀ ਚੁੱਪ ਦੀ ਗੁਫ਼ਾ ਵਿੱਚ ਬੈਠਾ ਆਖੀ ਜਾ ਰਿਹਾ ਹੈ, ‘ਭਾਊ ਤੈਂ ਕੀ ਲੈਣਾ ਐ’ ! ਢਕੀ ਰਿੱਝਣ ਦੇ। ਪਰ ਚੌਕੀਦਾਰ ਕੀ ਕਹੇ ? ‘ਜਾਗਦੇ ਰਹੋ, ਜਾਗਦੇ ਰਹੋ’ ਜਾਂ ‘ਚੋਰੋ ਆ ਜਾਓ, ਘਰਾਂ ਵਾਲ਼ਿਓ ਸੌਂ ਜਾਓ’ ? ਜਦੋਂ ‘ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ, ਕੁੱਤਾ ਰਾਜ ਬਹਾਲੀਐ ਮੁੜ ਚੱਕੀ ਚੱਟੇ ! ਫਿਰ ਤਾਂ ਏਹੀ ਕਹਿਣ ਦੀ ਲੋੜ ਹੈ: ਚੌਕੀਦਾਰਾ ਲੈ ਮਿੱਤਰਾ, ਤੇਰੇ ਲੱਗਦੇ ਨੇ ਬੋਲ ਪਿਆਰੇ । ਅੱਜਕੱਲ੍ਹ ਮਿੱਤਰ ਵੀ ਮੌਸਮ ਵਾਂਗੂੰ ਬਦਲ ਰਹੇ ਨੇ ; ਕੱਚੀ ਟੁੱਟਗੀ ਜੀਹਨਾ ਦੀ ਯਾਰੀ ; ਹੁਣ ਤਾਂ ਕੱਚੀ ਯਾਰੀ ਲੱਡੂਆਂ ਦੀ ਬਣ ਗਈ ਹੈ । ਹੁਣ ਬੇਭਰੋਸਗੀ ਵੱਧ ਰਹੀ ਮਹਿੰਗਾਈ ਵਾਂਗੂੰ ; ਮੋਹ ਪਿਆਰ, ਜੀਡੀ ਪੀ ਤੇ ਭਾਰਤੀ ਕਰੰਸੀ ਵਾਂਗੂੰ ਦਿਨੋਂ ਦਿਨ ਡਿੱਗ ਰਿਹਾ ਹੈ ; ਝੂਠ, ਫਰੇਬ ਤੇ ਲੁੱਟਮਾਰ ਡਾਲਰ ਵਾਂਗੂੰ ਮਜ਼ਬੂਤ ਹੋ ਰਹੀ ਹੈ । ਹੁਣ ਜਲਦੀ ਸਭ ਭਾਰਤੀ ਬਰਾਬਰ ਹੋ ਜਾਣਗੇ ; ਸਾਰੀਆਂ ਸਿਆਸੀ ਪਾਰਟੀਆਂ ਇਕੋ ਹੀ ਵਰਦੀ ਪਾਉਣਗੀਆਂ ; ਤੁਸੀਂ ਸੌੰ ਜਾਵੋ ਚੌਕੀਦਾਰ ਜਾਗ ਰਿਹਾ ਹੈ। ਲੋਕ ਬੋਲੀ ਦੇ ਬੋਲ ਚੇਤੇ ਆਉਂਦੇ ਹਨ, ਚੌਕੀਦਾਰਾ ਲੈ ਮਿੱਤਰਾ ਤੇਰੇ ਲੱਗਦੇ ਨੇ ਬੋਲ ਪਿਆਰੇ। ਉਧਰ ਕਹਾਵਤ ਆਪੇ ਬੋਲਦੀ ਹੈ, ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ, ਜਿਸ ਵਿੱਚ ਛੱਤੀ ਛੇਕ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabitop headlines in PunjabiUSA deportations
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

by Jaspreet Kaur
September 28, 2026
0

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ - ਸੁਰੱਖਿਆ ਦੇ ਪੁਖਤਾ ਇੰਤਜ਼ਾਮ ਲੁਧਿਆਣਾ , 28 ਸਤੰਬਰ (ਵਿਸ਼ਵ...

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!

by Jaspreet Kaur
September 28, 2026
0

ਵੱਡਾ ਹਾਦਸਾ: ਗੈਸ ਸਿਲੰਡਰ ਧਮਾਕੇ ਮਗਰੋਂ ਢਹਿ ਢੇਰੀ ਹੋਇਆ ਘਰ; ਕਈ ਲੋਕ ਮਲਬੇ ਹੇਠ ਦਬੇ!  ਉੱਤਰ ਪ੍ਰਦੇਸ਼, 28 ਸਤੰਬਰ (ਵਿਸ਼ਵ...

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
September 28, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ,28 ਸਤੰਬਰ (ਵਿਸ਼ਵ ਵਾਰਤਾ) : ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼

by Jaspreet Kaur
September 28, 2026
0

ਸ਼ਿਵ ਸੈਨਾ ਨੇਤਾ ਦੇ ਭਰਾ ਦੀ ਮਿਲੀ ਲਹੂ-ਲੁਹਾਣ ਲਾਸ਼ - ਸਰੀਰ 'ਤੇ ਮਿਲੇ ਸੱਟਾਂ ਦੇ ਗੰਭੀਰ ਨਿਸ਼ਾਨ; ਪਰਿਵਾਰ ਨੇ ਜਤਾਇਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

by Jaspreet Kaur
September 28, 2026
0

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ - ਸੁਰੱਖਿਆ ਦੇ ਪੁਖਤਾ ਇੰਤਜ਼ਾਮ ਲੁਧਿਆਣਾ , 28 ਸਤੰਬਰ (ਵਿਸ਼ਵ...

Most Popular

ਫਿਲਮ  ‘Irandu Vaanam’  23 ਅਕਤੂਬਰ ਨੂੰ ਹੋਵੇਗੀ ਰਿਲੀਜ਼ 

ਫਿਲਮ  ‘Irandu Vaanam’  23 ਅਕਤੂਬਰ ਨੂੰ ਹੋਵੇਗੀ ਰਿਲੀਜ਼ 

by Navjot
4 days ago
0

ਫਿਲਮ  ‘Irandu Vaanam’  23 ਅਕਤੂਬਰ ਨੂੰ ਹੋਵੇਗੀ ਰਿਲੀਜ਼    ਚੇਨਈ, 24 ਸਤੰਬਰ (ਵਿਸ਼ਵ ਵਾਰਤਾ): ਨਿਰਦੇਸ਼ਕ ਰਾਮਕੁਮਾਰ ਦੀ ਆਉਣ ਵਾਲੀ ਫਿਲਮ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 

No Result
View All Result
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA