• Latest
  • Trending
ਲੋਕ ਨਿਰਮਾਣ ਵਿਭਾਗ ਨੇ ਬਜਟ ਵਿੱਚ 46% ਵਾਧੇ ਸਦਕਾ ਸਾਲ 2024 ਵਿੱਚ ਅਹਿਮ ਮੀਲ ਪੱਥਰ ਸਥਾਪਤ ਕੀਤੇ: Harbhajan Singh ETO

ਲੋਕ ਨਿਰਮਾਣ ਵਿਭਾਗ ਨੇ ਬਜਟ ਵਿੱਚ 46% ਵਾਧੇ ਸਦਕਾ ਸਾਲ 2024 ਵਿੱਚ ਅਹਿਮ ਮੀਲ ਪੱਥਰ ਸਥਾਪਤ ਕੀਤੇ: Harbhajan Singh ETO

1 year ago
Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ ‘ਤੇ ਸੁਣਵਾਈ ਅੱਜ

Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ ‘ਤੇ ਸੁਣਵਾਈ ਅੱਜ

8 minutes ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

21 minutes ago
Punjab: ਸਪੀਕਰ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਪੇਸ਼

Punjab: ਸਪੀਕਰ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਪੇਸ਼

28 minutes ago
International: ਈਰਾਨ ਨੇ ਅਮਰੀਕਾ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਲਾਏ ਦੋਸ਼

International: ਈਰਾਨ ਨੇ ਅਮਰੀਕਾ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਲਾਏ ਦੋਸ਼

35 minutes ago
National: ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹਰਿਆਣਾ ਦੇ ਦੌਰੇ ‘ਤੇ

National: ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹਰਿਆਣਾ ਦੇ ਦੌਰੇ ‘ਤੇ

43 minutes ago
IPL 2026: ਲਗਾਤਾਰ ਛੇ ਹਾਰਾਂ ਤੋਂ ਬਾਅਦ ਲਖਨਊ ਦੀ ਜਿੱਤ: ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾਇਆ

IPL 2026: ਲਗਾਤਾਰ ਛੇ ਹਾਰਾਂ ਤੋਂ ਬਾਅਦ ਲਖਨਊ ਦੀ ਜਿੱਤ: ਬੈਂਗਲੁਰੂ ਨੂੰ 9 ਦੌੜਾਂ ਨਾਲ ਹਰਾਇਆ

47 minutes ago
Hukamnama Sri Darbar Sahib Today – 08 May 2026 | Ang 619 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 08 May 2026 | Ang 619 I ਅੱਜ ਦਾ ਹੁਕਮਨਾਮਾ

3 hours ago
ਚੋਣਾਂ ਤੋਂ ਠੀਕ ਪਹਿਲਾਂ ਦੇਸ਼ ਵਿੱਚ ਤਣਾਅਪੂਰਨ ਮਾਹੌਲ ਪੈਦਾ ਕਰਕੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਗੰਦੀ ਰਾਜਨੀਤੀ ਕਰ ਰਹੀ ਹੈ ਭਾਜਪਾ: ਕੁਲਦੀਪ ਧਾਲੀਵਾਲ

ਚੋਣਾਂ ਤੋਂ ਠੀਕ ਪਹਿਲਾਂ ਦੇਸ਼ ਵਿੱਚ ਤਣਾਅਪੂਰਨ ਮਾਹੌਲ ਪੈਦਾ ਕਰਕੇ ਵੋਟਾਂ ਦਾ ਧਰੁਵੀਕਰਨ ਕਰਨ ਦੀ ਗੰਦੀ ਰਾਜਨੀਤੀ ਕਰ ਰਹੀ ਹੈ ਭਾਜਪਾ: ਕੁਲਦੀਪ ਧਾਲੀਵਾਲ

10 hours ago
ਡਾ ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਨੌਜਵਾਨਾਂ ਨੂੰ 200 ਖੇਡ ਕਿੱਟਾਂ ਵੰਡੀਆਂ

ਡਾ ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਨੌਜਵਾਨਾਂ ਨੂੰ 200 ਖੇਡ ਕਿੱਟਾਂ ਵੰਡੀਆਂ

10 hours ago
ਡੀ ਸੀ ਕੋਮਲ ਮਿੱਤਲ ਵੱਲੋਂ ਨਗਰ ਕੌਂਸਲ ਖਰੜ ਅਤੇ ਰੋਟਰੀ ਕਲੱਬ ਖਰੜ ਵੱਲੋਂ ਲੋਕ ਸੇਵਾ ਲਈ ਦੋ ਫਿਊਨਰਲ ਵੈਨਾਂ ਸਮਰਪਿਤ

ਡੀ ਸੀ ਕੋਮਲ ਮਿੱਤਲ ਵੱਲੋਂ ਨਗਰ ਕੌਂਸਲ ਖਰੜ ਅਤੇ ਰੋਟਰੀ ਕਲੱਬ ਖਰੜ ਵੱਲੋਂ ਲੋਕ ਸੇਵਾ ਲਈ ਦੋ ਫਿਊਨਰਲ ਵੈਨਾਂ ਸਮਰਪਿਤ

10 hours ago
ਕੋਟਕਪੂਰਾ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਰਵਾਈ ਲਈ ਹੋਇਆ ਭਾਰੀ ਇਕੱਠ

ਕੋਟਕਪੂਰਾ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਰਵਾਈ ਲਈ ਹੋਇਆ ਭਾਰੀ ਇਕੱਠ

11 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

11 hours ago
Hindi News
English News
Friday, May 8, 2026
No Result
View All Result
23 °c
Chandigarh
33 ° Sat
35 ° Sun
36 ° Mon
32 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਲੋਕ ਨਿਰਮਾਣ ਵਿਭਾਗ ਨੇ ਬਜਟ ਵਿੱਚ 46% ਵਾਧੇ ਸਦਕਾ ਸਾਲ 2024 ਵਿੱਚ ਅਹਿਮ ਮੀਲ ਪੱਥਰ ਸਥਾਪਤ ਕੀਤੇ: Harbhajan Singh ETO

ਵਿਭਾਗ ਨੇ ਵਿੱਤੀ ਵਰ੍ਹੇ 2024-25 ਲਈ ਮਿਥੀਆਂ 740 ਕਿਲੋਮੀਟਰ ਯੋਜਨਾ ਸੜਕਾਂ ਵਿੱਚੋਂ 643 ਕਿਲੋਮੀਟਰ ਦਾ ਕੰਮ ਕੀਤਾ ਮੁਕੰਮਲ: ਲੋਕ ਨਿਰਮਾਣ ਮੰਤਰੀ

December 31, 2024
in ਖਬਰਾਂ, ਪੰਜਾਬ

ਪਟਿਆਲਾ-ਸਰਹਿੰਦ ਮਾਰਗ ਦੀ 4-ਲੇਨਿੰਗ ਦਾ ਕੰਮ ਸ਼ੁਰੂ, ਖੇਤਰੀ ਸੰਪਰਕ ਨੂੰ ਮਿਲੇਗਾ ਹੁਲਾਰਾ

33 ਪੁਲਾਂ ਵਿੱਚ ਦੇ ਨਿਰਮਾਣ ਲਈ ₹532.50 ਕਰੋੜ ਦਾ ਨਿਵੇਸ਼, ਭਵਿੱਖ ਦੇ ਪ੍ਰੋਜੈਕਟਾਂ ਲਈ ₹1967 ਕਰੋੜ ਦੀ ਯੋਜਨਾ

400 ਆਮ ਆਦਮੀ ਕਲੀਨਿਕਾਂ, ਮੈਡੀਕਲ ਕਾਲਜਾਂ, ਅਤੇ ਸਕੂਲ ਆਫ ਐਮੀਨੈਂਸ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਰਾਜ ਦੇ ਸਿਹਤ ਸੰਭਾਲ ਅਤੇ ਸਿੱਖਿਆ ਬੁਨਿਆਦੀ ਢਾਂਚੇ ਨੂੰ ਕੀਤਾ ਮਜ਼ਬੂਤ

18 ਪਲਾਜ਼ਿਆਂ ‘ਤੇ ਟੋਲ ਉਗਰਾਹੀ ਬੰਦ ਹੋਣ ਕਾਰਨ ਯਾਤਰੀਆਂ ਨੂੰ ਹੋਈ ₹225 ਕਰੋੜ ਦੀ ਬੱਚਤ

ਚੰਡੀਗੜ੍ਹ, 31 ਦਸੰਬਰ (ਵਿਸ਼ਵ ਵਾਰਤਾ):- ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਨੂੰ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਨੇ ਸਾਲ 2024 ਵਿੱਚ ਬਜਟ ਪ੍ਰਬੰਧਾਂ ਵਿੱਚ 46 ਪ੍ਰਤੀਸ਼ਤ ਦੇ ਵਾਧੇ ਕਾਰਨ, ਜੋ ਪਿਛਲੇ ਸਾਲ 1425.76 ਕਰੋੜ ਰੁਪਏ ਤੋਂ ਵੱਧ ਕੇ ਵਿੱਤੀ ਸਾਲ 2024-25 ਲਈ 2072 ਕਰੋੜ ਰੁਪਏ ਹੋ ਗਿਆ, ਬਹੁਤ ਸਾਰੇ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਚਲਾਇਆ ਹੈ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਫੰਡਿੰਗ ਵਿੱਚ ਇਸ ਮਹੱਤਵਪੂਰਨ ਵਾਧੇ ਨੇ ਵਿਭਾਗ ਨੂੰ ਸਾਲ 2024-25 ਦੌਰਾਨ 740 ਕਿਲੋਮੀਟਰ ਯੋਜਨਾ ਵਾਲੀਆਂ ਸੜਕਾਂ ‘ਤੇ 560 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਉਣ ਦੇ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 367.53 ਕਰੋੜ ਰੁਪਏ ਦੀ ਲਾਗਤ ਨਾਲ 643 ਕਿਲੋਮੀਟਰ ਯੋਜਨਾ ਸੜਕਾਂ, ਜੋ ਮਹੱਤਵਪੂਰਨ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਸੰਪਰਕ ਪ੍ਰਦਾਨ ਕਰਦੀਆਂ ਹਨ, ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਬਾਕੀ ‘ਤੇ ਕੰਮ ਜਾਰੀ ਹੈ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਚੋਣ ਇੱਕ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਜਿਸ ਦੌਰਾਨ ਰਾਜ ਦੀਆਂ ਸਾਰੀਆਂ ਯੋਜਨਾ ਸੜਕਾਂ ਦਾ ਵਿਆਪਕ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਹੋ ਚੁੱਕੀਆਂ ਮੁੱਖ ਸੜਕਾਂ ਵਿੱਚ ਲੁਧਿਆਣਾ-ਮਾਲੇਰਕੋਟਲਾ-ਸੰਗਰੂਰ (ਸਟੇਟ ਹਾਈਵੇ-11), ਲੁਧਿਆਣਾ ਦੱਖਣੀ ਬਾਈਪਾਸ, ਸਰਦੂਲਗੜ੍ਹ-ਮਾਨਸਾ ਰੋਡ ਤੋਂ ਤਲਵੰਡੀ ਸਾਬੋ ਵਾਇਆ ਜਟਾਣਾ ਕਲਾਂ-ਕੁਸਲਾ ਅਤੇ ਪਟਿਆਲਾ-ਗੂਲ੍ਹਾ ਚੀਕਾ ਰੋਡ ਸ਼ਾਮਲ ਹਨ।

“ਇਸ ਤੋਂ ਇਲਾਵਾ, ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ, ਰੂਪਨਗਰ-ਸ਼੍ਰੀ ਚਮਕੌਰ ਸਾਹਿਬ-ਨੀਲੋਂ-ਦੋਰਾਹਾ, ਅਤੇ ਬਠਿੰਡਾ-ਤਲਵੰਡੀ-ਰੋੜੀ-ਸਰਦੂਲਗੜ੍ਹ ਵਰਗੇ ਕਈ ਸੜਕੀ ਕੰਮ ਮੁਕੰਮਲ ਹੋਣ ਦੇ ਨੇੜੇ ਹਨ”।

ਸਾਰੀਆਂ ਵਿਧਾਨਕ ਪ੍ਰਵਾਨਗੀਆਂ ਤੋਂ ਬਾਅਦ ਪਟਿਆਲਾ-ਸਰਹਿੰਦ ਸੜਕ ਦੇ 4-ਮਾਰਗੀ ਕੰਮ ਦੀ ਸ਼ੁਰੂਆਤ ਬਾਰੇ ਚਾਨਣਾ ਪਾਉਂਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿਖੇ ਵਿਉਪਾਰ ਮਿਲਨੀ ਦੌਰਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਖੇਤਰ ਵਿੱਚ ਆਵਾਜਾਈ ਦੇ ਪ੍ਰਵਾਹ ਅਤੇ ਸੰਪਰਕ ਵਿੱਚ ਕਾਫੀ ਸੁਧਾਰ ਹੋਣ ਦੀ ਉਮੀਦ ਹੈ।

ਆਵਾਜਾਈ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਯਤਨਾਂ ਦਾ ਖੁਲਾਸਾ ਕਰਦੇ ਹੋਏ, ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ 532.50 ਕਰੋੜ ਰੁਪਏ ਦੀ ਲਾਗਤ ਨਾਲ 33 ਰੋਡ ਓਵਰ ਬ੍ਰਿਜ, ਰੋਡ ਅੰਡਰ ਬ੍ਰਿਜ, ਅਤੇ ਯੋਜਨਾ ਸੜਕਾਂ ‘ਤੇ ਵੱਡੇ ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਅਗਲੇ ਵਿੱਤੀ ਸਾਲ 2025-26 ਵਿੱਚ 2056 ਕਿਲੋਮੀਟਰ ਯੋਜਨਾ ਸੜਕਾਂ ‘ਤੇ 1967 ਕਰੋੜ ਰੁਪਏ ਖਰਚਣ ਦਾ ਪ੍ਰਸਤਾਵ ਤਿਆਰ ਕੀਤਾ ਹੈ।

ਰਾਜ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਵਿੱਚ ਵਿਭਾਗ ਦੇ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੇ 80 ਕਰੋੜ ਰੁਪਏ ਦੀ ਲਾਗਤ ਨਾਲ 400 ਆਮ ਆਦਮੀ ਕਲੀਨਿਕਾਂ ਦਾ ਨਿਰਮਾਣ ਪੂਰਾ ਕੀਤਾ ਹੈ, ਜੋ ਹੁਣ ਕਾਰਜਸ਼ੀਲ ਹਨ ਅਤੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਮੈਡੀਕਲ ਕਾਲਜ ਬਣਾਉਣ ਲਈ ਟੈਂਡਰ ਮੰਗੇ ਜਾ ਰਹੇ ਹਨ। ਇਸ ਤੋਂ ਇਲਾਵਾ, ਸਿਵਲ ਹਸਪਤਾਲਾਂ ਵਿੱਚ 370 ਕਰੋੜ ਰੁਪਏ ਦੀ ਲਾਗਤ ਨਾਲ 18 ਕ੍ਰਿਟੀਕਲ-ਕੇਅਰ ਬਲਾਕ ਅਤੇ 18 ਏਕੀਕ੍ਰਿਤ ਪਬਲਿਕ ਹੈਲਥ ਲੈਬਾਰਟਰੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਵਿਦਿਅਕ ਢਾਂਚੇ ਦੀ ਮਜ਼ਬੂਤੀ ਨੂੰ ਲੋਕ ਨਿਰਮਾਣ ਵਿਭਾਗ ਦੀ ਪਹਿਲ ਦੱਸਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ 19 ‘ਸਕੂਲ ਆਫ਼ ਐਮਿਨੇਂਸ’ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 10 ਸਕੂਲਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਸਕੂਲਾਂ ਲਈ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਉਦੇਸ਼ ਸੂਬੇ ਭਰ ਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਸਹੂਲਤਾਂ ਪ੍ਰਦਾਨ ਕਰਨਾ ਹੈ।

ਲੋਕ ਨਿਰਮਾਣ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਦੀਆਂ ਸੜਕਾਂ ‘ਤੇ ਬਿਨਾਂ ਕਿਸੇ ਰੁਕਾਵਟ ਦੇ ਸਫ਼ਰ ਨੂੰ ਯਕੀਨੀ ਬਣਾਉਣ ਲਈ 18 ਟੋਲ ਪਲਾਜ਼ਿਆਂ ‘ਤੇ ਟੋਲ ਵਸੂਲੀ ਬੰਦ ਕਰ ਦਿੱਤੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਸਾਲ ਦੌਰਾਨ 225 ਕਰੋੜ ਰੁਪਏ ਦਾ ਲਾਭ ਹੋਇਆ ਹੈ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਆਉਂਦੇ ਸਾਲਾਂ ਵਿੱਚ ਵੀ ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਲਈ ਵਿਭਾਗ ਦੇ ਯਤਨ ਜਾਰੀ ਰਹਿਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 2024 ਵਿੱਚ ਲੋਕ ਨਿਰਮਾਣ ਵਿਭਾਗ ਦੀਆਂ ਪ੍ਰਾਪਤੀਆਂ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਦੀ ਲਗਨ ਅਤੇ ਮਿਹਨਤ ਦਾ ਪ੍ਰਮਾਣ ਹਨ। ਲੋਕ ਨਿਰਮਾਣ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਲੋਕ ਵਿਭਾਗ ਇੱਕ ਬਿਹਤਰ ਅਤੇ ਖੁਸ਼ਹਾਲ ਪੰਜਾਬ ਦੀ ਉਸਾਰੀ ਲਈ ਆਪਣੇ ਮਿਸ਼ਨ ਵਿੱਚ ਡਟਿਆ ਰਹੇਗਾ।

Tags: Breaking news in PunjabiHARBHAJAN SINGH ETOLatest Punjab newsLatest Punjab news in PunjabiPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ ‘ਤੇ ਸੁਣਵਾਈ ਅੱਜ

Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ ‘ਤੇ ਸੁਣਵਾਈ ਅੱਜ

by Ranjit Singh
May 8, 2026
0

Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ 'ਤੇ ਸੁਣਵਾਈ ਅੱਜ ਚੰਡੀਗੜ੍ਹ, 8 ਮਈ 2026 – ਆਮ ਆਦਮੀ ਪਾਰਟੀ ਤੋਂ...

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
May 8, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 8 ਮਈ 2026 – ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

Punjab: ਸਪੀਕਰ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਪੇਸ਼

Punjab: ਸਪੀਕਰ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਪੇਸ਼

by Ranjit Singh
May 8, 2026
0

Punjab: ਸਪੀਕਰ ਸੰਧਵਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਪੇਸ਼ - ਬੇਅਦਬੀ ਕਾਨੂੰਨ 'ਤੇ ਆਪਣਾ ਰੱਖਣਗੇ ਪੱਖ ਚੰਡੀਗੜ੍ਹ, 8...

International: ਈਰਾਨ ਨੇ ਅਮਰੀਕਾ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਲਾਏ ਦੋਸ਼

International: ਈਰਾਨ ਨੇ ਅਮਰੀਕਾ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਲਾਏ ਦੋਸ਼

by Ranjit Singh
May 8, 2026
0

International: ਈਰਾਨ ਨੇ ਅਮਰੀਕਾ 'ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਲਾਏ ਦੋਸ਼ ਨਵੀਂ ਦਿੱਲੀ, 8 ਮਈ 2026 - ਈਰਾਨ ਨੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ ‘ਤੇ ਸੁਣਵਾਈ ਅੱਜ

Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ ‘ਤੇ ਸੁਣਵਾਈ ਅੱਜ

by Ranjit Singh
May 8, 2026
0

Punjab: ਸੰਦੀਪ ਪਾਠਕ ਨੇ ਹਾਈਕੋਰਟ ਕੀਤੀ ਪਹੁੰਚ: ਪਟੀਸ਼ਨ 'ਤੇ ਸੁਣਵਾਈ ਅੱਜ ਚੰਡੀਗੜ੍ਹ, 8 ਮਈ 2026 – ਆਮ ਆਦਮੀ ਪਾਰਟੀ ਤੋਂ...

Most Popular

Ludhiana : ਰੋਜ਼ੀ-ਰੋਟੀ ਦੀ ਭਾਲ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

Ludhiana : ਰੋਜ਼ੀ-ਰੋਟੀ ਦੀ ਭਾਲ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

by Jaspreet Kaur
7 days ago
0

Ludhiana : ਰੋਜ਼ੀ-ਰੋਟੀ ਦੀ ਭਾਲ 'ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ - ਪਿੰਡ ਘਣਗਸ 'ਚ ਪਸਰਿਆ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 