• Latest
  • Trending
Punjab ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ ‘ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

Punjab ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ ‘ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

1 year ago
Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

7 minutes ago
Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

1 hour ago
NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

Big News: SIR ‘ਤੇ ਆਇਆ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਪੜ੍ਹੋ ਵੇਰਵਾ

2 hours ago
Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

Punjab: ਨਗਰ ਨਿਗਮ ਚੋਣਾਂ ਲਈ ਕੁੱਲ 63.94 ਫ਼ੀਸਦ ਵੋਟਾਂ ਪਈਆਂ

2 hours ago
Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

Fifa World Cup: ਈਰਾਨ ਫੁੱਟਬਾਲ ਟੀਮ ਅਮਰੀਕਾ ‘ਚ ਖੇਡੇਗੀ ਮੈਚ, ਮੈਕਸੀਕੋ ਵਿੱਚ ਹੋਵੇਗਾ ਠਿਕਾਣਾ

3 hours ago
Pope Leo ਨੇ AI ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਕੀਤੀ ਜਾਰੀ, ਪੜ੍ਹੋ ਵੇਰਵਾ

Pope Leo ਨੇ AI ਨੂੰ ਲੈ ਕੇ ਇੱਕ ਗੰਭੀਰ ਚੇਤਾਵਨੀ ਕੀਤੀ ਜਾਰੀ, ਪੜ੍ਹੋ ਵੇਰਵਾ

4 hours ago
Ahmedabad Plane Crash: ਜਹਾਜ਼ ਹਾਦਸੇ ‘ਚ ਤਬਾਹ ਹੋਇਆ ਹੋਸਟਲ ਮੁੜ ਬਣੇਗਾ

Ahmedabad Plane Crash: ਜਹਾਜ਼ ਹਾਦਸੇ ‘ਚ ਤਬਾਹ ਹੋਇਆ ਹੋਸਟਲ ਮੁੜ ਬਣੇਗਾ

4 hours ago
National: ਦਿੱਲੀ ਵਿੱਚ ਇੱਕ 60 ਸਾਲ ਦੇ ਸਕਿਉਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ

National: ਦਿੱਲੀ ਵਿੱਚ ਇੱਕ 60 ਸਾਲ ਦੇ ਸਕਿਉਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ

5 hours ago
Punjab: ਪਟਿਆਲਾ ‘ਚ ਸਨਸਨੀਖੇਜ਼ ਵਾਰਦਾਤ: ਨੀਲੇ ਡਰੱਮ ‘ਚੋਂ ਮਿਲੀ ਔਰਤ ਦੀ ਲਾਸ਼

Punjab: ਪਟਿਆਲਾ ‘ਚ ਸਨਸਨੀਖੇਜ਼ ਵਾਰਦਾਤ: ਨੀਲੇ ਡਰੱਮ ‘ਚੋਂ ਮਿਲੀ ਔਰਤ ਦੀ ਲਾਸ਼

5 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

6 hours ago
Hindi News
English News
Wednesday, May 27, 2026
No Result
View All Result
45 °c
Chandigarh
36 ° Thu
33 ° Fri
30 ° Sat
32 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ ‘ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

ਦਸੰਬਰ 2025 ਤੱਕ 264 ਮੈਗਾਵਾਟ ਸੌਰ ਊਰਜਾ ਦਾ ਹੋਵੇਗਾ ਵਾਧਾ: ਅਮਨ ਅਰੋੜਾ

December 23, 2024
in ਖਬਰਾਂ, ਚੰਡੀਗੜ੍ਹ, ਪੰਜਾਬ
Punjab ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ ‘ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

Punjab ਦੀ ਸੌਰ ਊਰਜਾ ਵੱਲ ਵੱਡੀ ਪੁਲਾਂਘ: ਰਿਵਾਇਤੀ ਊਰਜਾ ‘ਤੇ ਨਿਰਭਰਤਾ ਘਟਾਉਣ ਲਈ 66 ਸੋਲਰ ਪਾਵਰ ਪਲਾਂਟ ਕੀਤੇ ਜਾਣਗੇ ਸਥਾਪਤ

• ਦਸੰਬਰ 2025 ਤੱਕ 264 ਮੈਗਾਵਾਟ ਸੌਰ ਊਰਜਾ ਦਾ ਹੋਵੇਗਾ ਵਾਧਾ: ਅਮਨ ਅਰੋੜਾ

• ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ ਮੈਸਰਜ਼ ਵੀ.ਪੀ. ਸੋਲਰ ਜੈਨਰੇਸ਼ਨਜ਼ ਪ੍ਰਾਈਵੇਟ ਲਿਮ. ਨੂੰ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਲਈ ਸੌਂਪਿਆ ਐਲ.ਓ.ਏ.

• ਸੋਲਰ ਪਲਾਂਟ ਸਾਲਾਨਾ 400 ਮਿਲੀਅਨ ਯੂਨਿਟ ਬਿਜਲੀ ਦਾ ਕਰਨਗੇ ਉਤਪਾਦਨ; ਪੰਜਾਬ ਵਿੱਚ ਲਗਭਗ 1056 ਕਰੋੜ ਰੁਪਏ ਦਾ ਨਿਵੇਸ਼ ਆਉਣ ਦੀ ਉਮੀਦ

•ਇਸ ਵੱਕਾਰੀ ਪਹਿਲਕਦਮੀ ਨਾਲ ਖੇਤੀਬਾੜੀ ਬਿਜਲੀ ਸਬਸਿਡੀ ਦੀ ਸਾਲਾਨਾ ਲਗਭਗ 176 ਕਰੋੜ ਰੁਪਏ ਦੀ ਹੋਵੇਗੀ ਬੱਚਤ
•ਪੀ.ਐਸ.ਈ.ਆਰ.ਸੀ. ਵੱਲੋਂ 2.38 ਰੁਪਏ ਪ੍ਰਤੀ ਕਿਲੋਵਾਟ ਘੰਟਾ ਦੀ ਦਰ ਨਾਲ 25 ਸਾਲਾਂ ਦੇ ਪੀ.ਪੀ.ਏ ਤਹਿਤ ਸੌਰ ਊਰਜਾ ਮੁਹੱਈਆ ਕਰਵਾਉਣ ਨੂੰ ਸਹਿਮਤੀ

ਚੰਡੀਗੜ੍ਹ, 23 ਦਸੰਬਰ (ਵਿਸ਼ਵ ਵਾਰਤਾ):- ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਸੂਬੇ ਨੂੰ ਸੌਰ ਊਰਜਾ ਉਤਪਾਦਨ ਵਿੱਚ ਮੋਹਰੀ ਬਣਾਉਣ ਅਤੇ ਰਿਵਾਇਤੀ ਈਂਧਨ ‘ਤੇ ਨਿਰਭਰਤਾ ਘਟਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਕੁੱਲ 264 ਮੈਗਾਵਾਟ ਸਮਰੱਥਾ ਦੇ 66 ਸੂਰਜੀ ਊਰਜਾ ਪਲਾਂਟ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਪਲਾਂਟ 4 ਮੈਗਾਵਾਟ ਸਮਰੱਥਾ ਵਾਲਾ ਹੋਵੇਗਾ।

ਉਨ੍ਹਾਂ ਅੱਜ ਇੱਥੇ ਮੈਸਰਜ਼ ਵੀ.ਪੀ. ਸੋਲਰ ਜੈਨਰੇਸ਼ਨਜ਼ ਪ੍ਰਾਈਵੇਟ ਲਿਮਟਿਡ ਨੂੰ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਲਈ ਲੈਟਰ ਆਫ਼ ਐਵਾਰਡ (ਐਲ.ਓ.ਏ.) ਸੌਂਪਿਆ। ਉਨ੍ਹਾਂ ਦੱਸਿਆ ਕਿ ਇਹ ਪਲਾਂਟ ਪੀ.ਐਸ.ਪੀ.ਸੀ.ਐਲ. ਦੇ 66-ਕੇ.ਵੀ. ਸਬ-ਸਟੇਸ਼ਨਾਂ ਨੇੜੇ ਲਗਾਏ ਜਾਣਗੇ।

ਦੱਸਣਯੋਗ ਹੈ ਕਿ ਇਸ ਕੰਪਨੀ ਨੂੰ ਪਾਰਦਰਸ਼ੀ ਢੰਗ ਨਾਲ ਬੋਲੀ ਪ੍ਰਕਿਰਿਆ ਰਾਹੀਂ ਚੁਣਿਆ ਗਿਆ ਹੈ। ਇਸ ਉਪਰੰਤ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਨੇ 2.38 ਰੁਪਏ ਪ੍ਰਤੀ ਕਿਲੋਵਾਟ ਘੰਟਾ ਦੀ ਦਰ ਨਾਲ ਪੀ.ਐਸ.ਪੀ.ਸੀ. ਐਲ. ਨੂੰ 25 ਸਾਲਾਂ ਦੇ ਪੀ.ਪੀ.ਏ ਤਹਿਤ ਸੌਰ ਊਰਜਾ ਮੁਹੱਈਆ ਕਰਵਾਉਣ ਲਈ ਸਹਿਮਤੀ ਦਿੱਤੀ ਗਈ ਹੈ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੌਰ ਊਰਜਾ ਦਾ ਇਹ ਵੱਕਾਰੀ ਪ੍ਰਾਜੈਕਟ ਦਸੰਬਰ 2025 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਚਾਲੂ ਹੋਣ ‘ਤੇ ਸਾਲਾਨਾ ਲਗਭਗ 400 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ। ਇਸ ਫੀਡਰ ਪੱਧਰੀ ਸੋਲਰਾਈਜ਼ੇਸ਼ਨ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਖੇਤੀਬਾੜੀ ਬਿਜਲੀ ਸਬਸਿਡੀ ਦੇ ਲਗਭਗ 176 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਣ ਦੀ ਸੰਭਾਵਨਾ ਹੈ। ਇਹ ਪ੍ਰਾਜੈਕਟ ਰਾਜ ਦੀ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਅਹਿਮ ਯੋਗਦਾਨ ਪਾਵੇਗਾ ਅਤੇ ਇਸ ਤੋਂ ਇਲਾਵਾ ਊਰਜਾ ਦੇ ਰਿਵਾਇਤੀ ਸਰੋਤਾਂ ‘ਤੇ ਨਿਰਭਰਤਾ ਘਟਾਉਣ ਦੇ ਨਾਲ-ਨਾਲ ਕਾਰਬਨ ਨਿਕਾਸੀ ਨੂੰ ਵੀ ਘੱਟ ਕਰੇਗਾ। ਇਨ੍ਹਾਂ ਸੋਲਰ ਪਾਵਰ ਪਲਾਂਟਾਂ ਤੋਂ ਪੈਦਾ ਹੋਈ ਊਰਜਾ ਨੂੰ ਸੂਬੇ ਵਿੱਚ ਡਿਸਟ੍ਰੀਬਿਊਟਿਡ ਐਨਰਜੀ ਕੰਪੋਨੈਂਟ ਆਫ਼ ਰੀਨਿਊਏਬਲ ਪਰਚੇਜ਼ ਔਬਲੀਗੇਸ਼ਨ (ਆਰ.ਪੀ.ਓ.) ਤਹਿਤ ਟੀਚਿਆਂ ਵਿੱਚ ਸ਼ਾਮਲ ਮੰਨਿਆ ਜਾਵੇਗਾ।

ਸ੍ਰੀ ਅਮਨ ਅਰੋੜਾ ਨੇ ਪੇਡਾ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸੂਬੇ ਵਿੱਚ ਲਗਭਗ 1,056 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰੇਗੀ, ਜਿਸ ਨਾਲ ਸੂਬੇ ਵਿੱਚ ਗ਼ੈਰ-ਰਵਾਇਤੀ ਊਰਜਾ ਦੇ ਖੇਤਰ ਵਿੱਚ ਹੁਨਰਮੰਦ ਅਤੇ ਅਰਧ-ਹੁਨਰਮੰਦ ਵਿਅਕਤੀਆਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਰਾਹ ਪੱਧਰਾ ਹੋਵੇਗਾ।

ਇਸ ਮੌਕੇ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ, ਜੁਆਇੰਟ ਡਾਇਰੈਕਟਰ ਸ੍ਰੀ ਰਾਜੇਸ਼ ਬਾਂਸਲ, ਮੈਸਰਜ਼ ਵੀ.ਪੀ. ਸੋਲਰ ਜਨਰੇਸ਼ਨਜ਼ ਪ੍ਰਾ. ਲਿਮ. ਦੇ ਡਾਇਰੈਕਟਰ ਸ੍ਰੀ ਪ੍ਰਮੋਧ ਚੌਧਰੀ, ਸ੍ਰੀ ਹਰਪਾਲ ਸਿੰਘ ਸੰਧੂ ਹਾਜ਼ਰ ਸਨ।

Tags: AMAN ARORABREAKING NEWSBreaking news in PunjabiLatest Punjab newsLatest Punjab news in PunjabiPUNJABpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

by Ranjit Singh
May 27, 2026
0

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ ਗੁਜਰਾਤ, 27 ਮਈ (ਵਿਸ਼ਵ ਵਾਰਤਾ) – ਗੁਜਰਾਤ...

Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

Punjab: ਰਾਜਾ ਵੜਿੰਗ ਰੇਹੜੇ’ ‘ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ – “ਮਾੜੇ ਦਿਨਾਂ ਦੀ ਨਿਸ਼ਾਨੀ, ਕੰਮਾਂ ਕਿਹੜਿਆਂ ਤੇ ਆ ਗਏ…..”

by Ranjit Singh
May 27, 2026
0

Punjab: ਰਾਜਾ ਵੜਿੰਗ ਰੇਹੜੇ' 'ਤੇ ਬੈਠ ਕੇ ਵੋਟ ਪਾਉਣ ਗਏ, ਅੱਗੋਂ CM ਮਾਨ ਨੇ ਕਿਹਾ - "ਮਾੜੇ ਦਿਨਾਂ ਦੀ ਨਿਸ਼ਾਨੀ,...

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ

by Ranjit Singh
May 27, 2026
0

NEET Paper Leak: CBI ਨੇ ਦੋ ਜਣੇ ਹੋਰ ਕੀਤੇ ਗ੍ਰਿਫ਼ਤਾਰ - ਹੁਣ ਤੱਕ ਹੋ ਚੁੱਕੀਆਂ ਨੇ 13 ਕੁੱਲ ਗ੍ਰਿਫ਼ਤਾਰੀਆਂ ਚੰਡੀਗੜ੍ਹ,...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
May 27, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ

by Ranjit Singh
May 27, 2026
0

Big News: ਗੁਜਰਾਤ ਵਿੱਚ 1000 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਕੀਨ ਬਰਾਮਦ ਗੁਜਰਾਤ, 27 ਮਈ (ਵਿਸ਼ਵ ਵਾਰਤਾ) – ਗੁਜਰਾਤ...

Most Popular

Punjab Breaking: ਪੰਜਾਬ ਰੋਡਵੇਜ਼, ਪਨਬਸ/PRTC ਕੰਟਰੈਕਟ ਵਰਕਰਾਂ ਦੀ ਹੜਤਾਲ ਪੋਸਟਪੋਨ

Punjab Breaking: ਪੰਜਾਬ ਰੋਡਵੇਜ਼, ਪਨਬਸ/PRTC ਕੰਟਰੈਕਟ ਵਰਕਰਾਂ ਦੀ ਹੜਤਾਲ ਪੋਸਟਪੋਨ

by Ranjit Singh
3 days ago
0

Punjab Breaking: ਪੰਜਾਬ ਰੋਡਵੇਜ਼, ਪਨਬਸ/PRTC ਕੰਟਰੈਕਟ ਵਰਕਰਾਂ ਦੀ ਹੜਤਾਲ ਪੋਸਟਪੋਨ ਚੰਡੀਗੜ੍ਹ, 24 ਮਈ (ਵਿਸ਼ਵ ਵਾਰਤਾ) – ਪੰਜਾਬ ਰੋਡਵੇਜ਼ ਪਨਬਸ/PRTC ਕੰਟਰੈਕਟ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 