Year Ender 2024: ਸਾਲ 2024 ‘ਚ ਇਨ੍ਹਾਂ ਬਿਮਾਰੀਆਂ ਨੇ ਫੈਲਾਈ ਖੂਬ ਦਹਿਸ਼ਤ
- ਕਈ ਲੋਕਾਂ ਦੀ ਗਈ ਜਾਨ
ਨਵੀ ਦਿੱਲੀ : ਸਾਲ 2024 ਦੇ ਆਖਰੀ ਕੁਝ ਦਿਨ ਬਾਕੀ ਹਨ। ਇਸ ਸਾਲ ਵਿੱਚ ਦੁਨੀਆ ਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਬਿਮਾਰੀਆਂ ਨਾਲ ਨਾ ਸਿਰਫ਼ ਲੱਖਾਂ ਲੋਕਾਂ ਨੂੰ ਪ੍ਰਭਾਵਤ ਹੋਏ ਸਗੋਂ ਵਿਸ਼ਵ ਸਿਹਤ ਪ੍ਰਣਾਲੀਆਂ ‘ਤੇ ਵੀ ਭਾਰੀ ਦਬਾਅ ਪਾਇਆ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਬਿਮਾਰੀਆਂ ਬਾਰੇ ਜਿਨ੍ਹਾਂ ਨੇ 2024 ਵਿੱਚ ਸਭ ਤੋਂ ਵੱਧ ਤਬਾਹੀ ਮਚਾਈ –
ਹਾਰਟ ਅਟੈਕ
ਸਾਲ 2024 ‘ਚ ਹਾਰਟ ਅਟੈਕ-ਕਾਰਡੀਅਕ ਆਰੇਸਟ ਕਾਰਨ ਮੌਤਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ। ਇਸ ਨਾਲ ਜੁੜੀਆਂ ਕਈ ਖਬਰਾਂ ਨੇ ਸਾਲ ਭਰ ਸਾਨੂੰ ਬਹੁਤ ਡਰਾਇਆ।ਇਸ ਸਾਲ 2024 ਵਿੱਚ ਭਾਰਤ ਵਿੱਚ ਦਿਲ ਦੀਆਂ ਗੰਭੀਰ ਸਮੱਸਿਆਵਾਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ। ਸਾਲ ਦੇ ਦੂਜੇ ਮਹੀਨੇ 20 ਫਰਵਰੀ ਨੂੰ ਮਸ਼ਹੂਰ ਟੀਵੀ ਅਦਾਕਾਰ ਰਿਤੂਰਾਜ ਸਿੰਘ ਦੀ ਵੀ 59 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
monkeypox
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, 12 ਜੂਨ, 2024 ਤੱਕ, ਦੁਨੀਆ ਭਰ ਵਿੱਚ monkeypox ਦੇ 97,281 ਮਾਮਲੇ ਸਾਹਮਣੇ ਆਏ। ਇੰਨਾ ਹੀ ਨਹੀਂ ਦੁਨੀਆ ‘ਚ 208 ਲੋਕ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਡੇਂਗੂ
2024 ਵਿੱਚ, ਡੇਂਗੂ ਬੁਖਾਰ ਨੇ ਏਸ਼ੀਆ, ਦੱਖਣੀ ਅਮਰੀਕਾ ਅਤੇ ਅਫਰੀਕਾ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸੰਕਰਮਿਤ ਕੀਤਾ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, 30 ਅਪ੍ਰੈਲ 2024 ਤੱਕ ਡੇਂਗੂ ਦੇ 7.6 ਮਿਲੀਅਨ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ।ਸਾਲ 2024 ਵਿੱਚ ਡੇਂਗੂ ਕਾਰਨ 3000 ਤੋਂ ਵੱਧ ਲੋਕਾਂ ਦੀ ਜਾਨ ਗਈ।
ਨਿਪਾਹ ਵਾਇਰਸ
ਸਾਲ 2024 ਵਿੱਚ ਭਾਰਤ ਦੇ ਦੱਖਣੀ ਰਾਜ ਕੇਰਲ ਵਿੱਚ ਨਿਪਾਹ ਵਾਇਰਸ ਦਾ ਪ੍ਰਕੋਪ ਦੇਖਿਆ ਗਿਆ। ਨਿਪਾਹ ਵਾਇਰਸ ਚਮਗਿੱਦੜਾਂ ਅਤੇ ਸੂਰਾਂ ਦੁਆਰਾ ਫੈਲਦਾ ਹੈ। ਕੇਰਲ ‘ਚ ਨਿਪਾਹ ਵਾਇਰਸ ਕਾਰਨ ਕਈ ਲੋਕਾਂ ਦੀ ਮੌਤ ਹੋ ਹੋਈ ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























