Open AI ਖਿਲਾਫ ਆਵਾਜ਼ ਉਠਾਉਣ ਵਾਲੇ ਸੁਚੀਰ ਬਾਲਾਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ
- ਘਰ ‘ਚੋਂ ਮਿਲੀ ਲਾਸ਼
ਨਵੀ ਦਿੱਲੀ : ਭਾਰਤੀ-ਅਮਰੀਕੀ AI ਖੋਜਕਰਤਾ ਅਤੇ ਓਪਨਏਆਈ ਦੇ ਸਾਬਕਾ ਕਰਮਚਾਰੀ ਸੁਚੀਰ ਬਾਲਾਜੀ (26) ਆਪਣੇ ਸੈਨ ਫਰਾਂਸਿਸਕੋ ਅਪਾਰਟਮੈਂਟ ਵਿੱਚ ਮ੍ਰਿਤਕ ਪਾਏ ਗਏ। ਸੁਚੀਰ ਓਪਨਏਆਈ (ਚੈਟਜੀਪੀਟੀ ਬਣਾਉਣ ਵਾਲੀ ਕੰਪਨੀ) ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਉਠਾਉਣ ਕਾਰਨ ਸੁਰਖੀਆਂ ਵਿੱਚ ਸਨ।
ਸੈਨ ਫਰਾਂਸਿਸਕੋ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਕਿਸੇ ਵੀ ਤਰਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਸੁਚੀਰ ਬਾਲਾਜੀ ਦੀ ਮੌਤ ਦੀ ਘਟਨਾ 26 ਨਵੰਬਰ ਨੂੰ ਵਾਪਰੀ ਸੀ ਪਰ ਇਸ ਦਾ ਖੁਲਾਸਾ 14 ਦਸੰਬਰ ਨੂੰ ਹੋਇਆ।ਬਾਲਾਜੀ ਨੇ ਓਪਨਏਆਈ ਵਿੱਚ ਇੱਕ ਖੋਜਕਰਤਾ ਵਜੋਂ ਕੰਮ ਕੀਤਾ। ਉਨ੍ਹਾਂ ਇਸ ਸਾਲ ਦੇ ਸ਼ੁਰੂ ਵਿੱਚ ਕੰਪਨੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ‘ਤੇ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























