• Latest
  • Trending
Arvind Kejriwal ‘ਤੇ 35 ਦਿਨਾਂ ‘ਚ ਕੀਤੇ 3 ਹਮਲੇ, ਜੇਕਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਦਿੱਲੀ ਦੇ ਲੋਕਾਂ ਦਾ ਕੀ ਹੋਵੇਗਾ?

Arvind Kejriwal ‘ਤੇ 35 ਦਿਨਾਂ ‘ਚ ਕੀਤੇ 3 ਹਮਲੇ, ਜੇਕਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਦਿੱਲੀ ਦੇ ਲੋਕਾਂ ਦਾ ਕੀ ਹੋਵੇਗਾ?

2 years ago
Maharashtra ‘ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ

Maharashtra ‘ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ

40 minutes ago
ITR ਫਾਈਲ ਕਰਨ ਦੀ ਆਖਰੀ ਮਿਤੀ ਅੱਜ

ITR ਫਾਈਲ ਕਰਨ ਦੀ ਆਖਰੀ ਮਿਤੀ ਅੱਜ

58 minutes ago
Canada ‘ਚ 500 ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੀ ਤਲਵਾਰ !

Canada ‘ਚ 500 ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੀ ਤਲਵਾਰ !

1 hour ago
Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਕੀਤੀ ਨਵੀਂ ਭਵਿੱਖਬਾਣੀ

Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਕੀਤੀ ਨਵੀਂ ਭਵਿੱਖਬਾਣੀ

2 hours ago
Pakistan ਦੇ ਬਲੋਚਿਸਤਾਨ ‘ਚ ਕੋਲਾ ਖਾਣ ਵਿੱਚ ਵੱਡਾ ਧਮਾਕਾ, 32 ਲੋਕਾਂ ਦੀ ਮੌਤ

Pakistan ਦੇ ਬਲੋਚਿਸਤਾਨ ‘ਚ ਕੋਲਾ ਖਾਣ ਵਿੱਚ ਵੱਡਾ ਧਮਾਕਾ, 32 ਲੋਕਾਂ ਦੀ ਮੌਤ

2 hours ago
Commonwealth Games: ਭਾਰਤ ਲਈ ਲਵਪ੍ਰੀਤ ਸਿੰਘ ਨੇ ਚਾਂਦੀ ਤੇ ਸੀਮਾ ਨੇ ਕਾਂਸੀ ਦਾ ਤਗਮਾ ਜਿੱਤਿਆ

Commonwealth Games: ਭਾਰਤ ਲਈ ਲਵਪ੍ਰੀਤ ਸਿੰਘ ਨੇ ਚਾਂਦੀ ਤੇ ਸੀਮਾ ਨੇ ਕਾਂਸੀ ਦਾ ਤਗਮਾ ਜਿੱਤਿਆ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Chandigarh ਨਗਰ ਨਿਗਮ ਦੀ ਅੱਜ ਹੋਵੇਗੀ ਜਨਰਲ ਹਾਊਸ ਮੀਟਿੰਗ, ਅਹਿਮ ਏਜੰਡਿਆਂ ‘ਤੇ ਹੋਵੇਗੀ ਚਰਚਾ

Chandigarh ਨਗਰ ਨਿਗਮ ਦੀ ਅੱਜ ਹੋਵੇਗੀ ਜਨਰਲ ਹਾਊਸ ਮੀਟਿੰਗ, ਅਹਿਮ ਏਜੰਡਿਆਂ ‘ਤੇ ਹੋਵੇਗੀ ਚਰਚਾ

3 hours ago
Punjab: CM ਭਗਵੰਤ ਮਾਨ ਅੱਜ ਸੁਨਾਮ ਦੌਰੇ ‘ਤੇ

Punjab: CM ਭਗਵੰਤ ਮਾਨ ਅੱਜ ਸੁਨਾਮ ਦੌਰੇ ‘ਤੇ

4 hours ago
Punjab: ਆਸਾਮ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਨੇ ਵਧਾਇਆ ਸਹਿਯੋਗ ਦਾ ਹੱਥ

Punjab: ਆਸਾਮ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਨੇ ਵਧਾਇਆ ਸਹਿਯੋਗ ਦਾ ਹੱਥ

4 hours ago
Punjab ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅੱਜ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਕਰਨਗੇ ਦੌਰਾ

Punjab ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅੱਜ ਤੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਕਰਨਗੇ ਦੌਰਾ

4 hours ago
Hukamnama Sri Darbar Sahib Today – 31 July 2026 | Ang 751 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 31 July 2026 | Ang 751 I ਅੱਜ ਦਾ ਹੁਕਮਨਾਮਾ

6 hours ago
Hindi News
English News
Friday, July 31, 2026
No Result
View All Result
32 °c
Chandigarh
31 ° Sat
31 ° Sun
29 ° Mon
25 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Arvind Kejriwal ‘ਤੇ 35 ਦਿਨਾਂ ‘ਚ ਕੀਤੇ 3 ਹਮਲੇ, ਜੇਕਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਦਿੱਲੀ ਦੇ ਲੋਕਾਂ ਦਾ ਕੀ ਹੋਵੇਗਾ?

November 30, 2024
in ਖਬਰਾਂ, ਦਿੱਲੀ, ਪੰਜਾਬ
Arvind Kejriwal ‘ਤੇ 35 ਦਿਨਾਂ ‘ਚ ਕੀਤੇ 3 ਹਮਲੇ, ਜੇਕਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਦਿੱਲੀ ਦੇ ਲੋਕਾਂ ਦਾ ਕੀ ਹੋਵੇਗਾ?

Arvind Kejriwal ‘ਤੇ 35 ਦਿਨਾਂ ‘ਚ ਕੀਤੇ 3 ਹਮਲੇ, ਜੇਕਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਦਿੱਲੀ ਦੇ ਲੋਕਾਂ ਦਾ ਕੀ ਹੋਵੇਗਾ?

ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ‘ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ, ਕਿਹਾ- ਦਿੱਲੀ ‘ਚ ਕਾਨੂੰਨ ਵਿਵਸਥਾ ਹੋਈ ਫੇਲ੍ਹ

ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੇਹੱਦ ਸ਼ਰਮਨਾਕ, ਜਦੋਂ ਤੋਂ ਉਨ੍ਹਾਂ ਨੇ ਦਿੱਲੀ ਦੀ ਕਾਨੂੰਨ ਵਿਵਸਥਾ ‘ਤੇ ਬੀਜੇਪੀ ਨੂੰ ਸਵਾਲ ਪੁੱਛਣਾ ਸ਼ੁਰੂ ਕੀਤਾ ਹੈ, ਬੀਜੇਪੀ ਪੂਰੀ ਤਰ੍ਹਾਂ ਘਬਰਾ ਗਈ ਹੈ-ਭਗਵੰਤ ਮਾਨ

ਭਾਜਪਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਸ ਤਰ੍ਹਾਂ ਨਹੀਂ ਡਰਾ ਸਕਦੀ, ਦਿੱਲੀ ਦੇ ਲੋਕ ਭਾਜਪਾ ਦੇ ਇਸ ਘਿਨਾਉਣੇ ਕਾਰੇ ਦਾ ਜਵਾਬ ਦੇਣਗੇ – ਅਮਨ ਅਰੋੜਾ

ਚੰਡੀਗੜ੍ਹ, 30 ਨਵੰਬਰ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਗ੍ਰੇਟਰ ਕੈਲਾਸ਼ ਵਿੱਚ ਹੋਏ ਹਮਲੇ ਦੀ ਆਪ’ ਪੰਜਾਬ ਨੇ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਭਾਜਪਾ ਦਿੱਲੀ ‘ਚ ਹਾਰ ਦੇ ਡਰ ਕਾਰਨ ਬੌਖਲਾਈ ਹੋਈ ਹੈ। ਦਿੱਲੀ ‘ਚ ਕਾਨੂੰਨ ਵਿਵਸਥਾ ‘ਤੇ ਲਗਾਤਾਰ ਸਵਾਲ ਉਠਾਉਣ ਲਈ ਅਰਵਿੰਦ ਕੇਜਰੀਵਾਲ ‘ਤੇ ਜਾਣਬੁੱਝ ਕੇ ਹਮਲਾ ਕਰਵਾਇਆ ਗਿਆ ਹੈ।

ਪਾਰਟੀ ਨੇ ਕਿਹਾ ਕਿ ਦਿੱਲੀ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਅਰਾਜਕਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਅਰਵਿੰਦ ਕੇਜਰੀਵਾਲ ‘ਤੇ ਹੋਏ ਹਮਲੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਾਕਾਮੀ ਨੂੰ ਉਜਾਗਰ ਕਰ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੇਹੱਦ ਸ਼ਰਮਨਾਕ ਹੈ। ਜਦੋਂ ਤੋਂ ਉਨ੍ਹਾਂ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਲੈ ਕੇ ਭਾਜਪਾ ਤੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਹਨ, ਉਹ ਬੌਖਲਾ ਗਈ ਹੈ। ਇਹ ਹਮਲਾ ਭਾਜਪਾ ਦੀ ਬੌਖਲਾਹਟ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਪਿਛਲੇ 35 ਦਿਨਾਂ ਦੇ ਅੰਦਰ ਅਰਵਿੰਦ ਕੇਜਰੀਵਾਲ ‘ਤੇ ਤੀਜਾ ਹਮਲਾ ਹੋਇਆ ਹੈ। ਜਦੋਂ ਵੀ ਭਾਜਪਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ‘ਚ ਅਸਫਲ ਰਹਿੰਦੀ ਹੈ ਤਾਂ ਉਹ ਲੜਾਈ-ਝਗੜੇ ਅਤੇ ਹਿੰਸਾ ਦਾ ਰਾਹ ਅਪਣਾਉਣ ਲੱਗ ਜਾਂਦੀ ਹੈ।

‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੇਹੱਦ ਨਿੰਦਣਯੋਗ ਹੈ, ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਅਸੀਂ ਪਾਰਟੀ ਸੁਪਰੀਮੋ ‘ਤੇ ਹਮਲਾ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਸਭ ਕੁਝ ਦੇਖ ਰਹੀ ਹੈ, ਦਿੱਲੀ ਦੀ ਜਨਤਾ ਭਾਜਪਾ ਨੂੰ ਇਸ ਘਿਨਾਉਣੀ ਹਰਕਤ ਦਾ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਸ ਤਰ੍ਹਾਂ ਨਹੀਂ ਡਰਾ ਸਕਦੀ। ਇਹ ਭਾਜਪਾ ਦੀ ਕੇਂਦਰ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਾਬਕਾ ਮੁੱਖ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕਦੀ ਤਾਂ ਆਮ ਲੋਕਾਂ ਦੀ ਸੁਰੱਖਿਆ ਕੀ ਕਰੇਗੀ?

ਅਰੋੜਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ‘ਤੇ ਕਾਇਰਤਾ ਭਰਿਆ ਹਮਲਾ ਭਾਜਪਾ ਵੱਲੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਇਕ ਹੋਰ ਕੋਸ਼ਿਸ਼ ਹੈ ਜੋ ਹਮੇਸ਼ਾ ਲੋਕਾਂ ਲਈ ਉੱਠਦੀ ਰਹੀ ਹੈ। ਇਹ ਅਤਿ ਨਿੰਦਣਯੋਗ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਇਹ ਘਟੀਆ ਹਰਕਤਾਂ ਦਿੱਲੀ ਵਾਸੀਆਂ ਦੇ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤ ​​ਕਰਨਗੀਆਂ।

‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ “ਅਰਵਿੰਦ ਕੇਜਰੀਵਾਲ ‘ਤੇ ਹਮਲਾ ਭਾਜਪਾ ਦੇ ਡਰ ਅਤੇ ਦਿੱਲੀ ਦੀ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋਣ ਦਾ ਖ਼ੁਲਾਸਾ ਕਰਦਾ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਆਪਣੀ ਅਸਫਲਤਾ ਨੂੰ ਛੁਪਾਉਣ ਦੀ ਬਜਾਏ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਬੇਹੱਦ ਸ਼ਰਮਨਾਕ!”

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ, “ਮੈਂ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਾ ਹਾਂ। ਅਰਵਿੰਦ ਕੇਜਰੀਵਾਲ ਜੀ ਭਾਰਤੀ ਰਾਜਨੀਤੀ ਵਿੱਚ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਹਨ। ਉਹ ਵਿਅਕਤੀ ਜੋ ਹਜ਼ਾਰਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦਾ ਹੈ, ਹਜ਼ਾਰਾਂ ਲੋਕਾਂ ਨੂੰ ਮੁਫ਼ਤ ਇਲਾਜ ਦਿੰਦਾ ਹੈ, ਹਜ਼ਾਰਾਂ ਲੜਕੇ ਅਤੇ ਲੜਕੀਆਂ, ਨੂੰ ਸਰਕਾਰੀ ਨੌਕਰੀ ਦਿੰਦਾ ਹੈ। ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਠੀਕ ਨਹੀਂ ਹੈ। ਇਹ ਨਾ ਤਾਂ ਮੁਆਫ਼ ਕਰਨ ਯੋਗ ਹੈ ਅਤੇ ਨਾ ਹੀ ਬਰਦਾਸ਼ਤ ਯੋਗ ਹੈ। ਭਾਜਪਾ ਉਨ੍ਹਾਂ ਰਾਜਾਂ ਦੀ ਕਾਨੂੰਨ ਵਿਵਸਥਾ ਨੂੰ ਵਿਗਾੜਦੀ ਹੈ ਜਿੱਥੇ ਉਸ ਦੀ ਸਰਕਾਰ ਨਹੀਂ ਹੁੰਦੀ। ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦਿੱਲੀ ਪੁਲਿਸ ਕੀ ਕਰ ਰਹੀ ਹੈ। ਭਾਜਪਾ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਦਿੱਲੀ ਪੁਲਿਸ ਭਾਜਪਾ ਦੀ ਕੇਂਦਰ ਸਰਕਾਰ ਦੇ ਅਧੀਨ ਹੈ। ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਆਪਣੇ ਹੀ ਰਾਜ ਵਿੱਚ ਸੁਰੱਖਿਅਤ ਨਹੀਂ ਹੈ ਤਾਂ ਉੱਥੇ ਆਮ ਨਾਗਰਿਕਾਂ ਦੀ ਕੀ ਹਾਲ ਹੋਵੇਗਾ!

‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦਿੱਲੀ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਇਆ ਸੀ ਕਿ ਦਿੱਲੀ ਪਿਛਲੇ ਕਈ ਮਹੀਨਿਆਂ ਤੋਂ ਅਪਰਾਧ ਅਤੇ ਜਬਰੀ ਵਸੂਲੀ ਦੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਗ੍ਰਹਿ ਮੰਤਰਾਲਾ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਇਸੇ ਡਰ ਕਾਰਨ ਭਾਜਪਾ ਨੇ ਕੇਜਰੀਵਾਲ ‘ਤੇ ਹਮਲਾ ਕਰਵਾਇਆ ਹੈ। ਇਹ ਭਾਜਪਾ ਦੀ ਕਾਇਰਤਾ ਹੈ। ਅਸਲ ਵਿੱਚ ਉਹ ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ।

Tags: BREAKING NEWSBreaking news in Punjabidelhi cmLatest Delhi newsLatest Punjab newsLatest Punjab news in PunjabiPUNJABPUNJAB CMpunjab newstop headlines in PunjabiWEB PORTALWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Maharashtra ‘ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ

Maharashtra ‘ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ

by Ranjit Singh
July 31, 2026
0

Maharashtra 'ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ ਮਹਾਰਾਸ਼ਟਰ, 31 ਜੁਲਾਈ, 2026 (ਵਿਸ਼ਵ ਵਾਰਤਾ): ਮਹਾਰਾਸ਼ਟਰ ਦੇ ਭਿਵੰਡੀ ਵਿੱਚ ਵੀਰਵਾਰ ਰਾਤ...

ITR ਫਾਈਲ ਕਰਨ ਦੀ ਆਖਰੀ ਮਿਤੀ ਅੱਜ

ITR ਫਾਈਲ ਕਰਨ ਦੀ ਆਖਰੀ ਮਿਤੀ ਅੱਜ

by Ranjit Singh
July 31, 2026
0

ITR ਫਾਈਲ ਕਰਨ ਦੀ ਆਖਰੀ ਮਿਤੀ ਅੱਜ ਨਵੀਂ ਦਿੱਲੀ, 31 ਜੁਲਾਈ, 2026 (ਵਿਸ਼ਵ ਵਾਰਤਾ): ਅੱਜ 31 ਜੁਲਾਈ 2026 ਆਮਦਨ ਟੈਕਸ...

Canada ‘ਚ 500 ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੀ ਤਲਵਾਰ !

Canada ‘ਚ 500 ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼ ਨਿਕਾਲੇ ਦੀ ਤਲਵਾਰ !

by Ranjit Singh
July 31, 2026
0

Canada 'ਚ 500 ਪੰਜਾਬੀ ਵਿਦਿਆਰਥੀਆਂ 'ਤੇ ਦੇਸ਼ ਨਿਕਾਲੇ ਦੀ ਤਲਵਾਰ ! ਚੰਡੀਗੜ੍ਹ, 31 ਜੁਲਾਈ, 2026 (ਵਿਸ਼ਵ ਵਾਰਤਾ): ਕੈਨੇਡਾ ਵਿੱਚ ਪੜ੍ਹਾਈ...

Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਕੀਤੀ ਨਵੀਂ ਭਵਿੱਖਬਾਣੀ

Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਕੀਤੀ ਨਵੀਂ ਭਵਿੱਖਬਾਣੀ

by Ranjit Singh
July 31, 2026
0

Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਕੀਤੀ ਨਵੀਂ ਭਵਿੱਖਬਾਣੀ ਚੰਡੀਗੜ੍ਹ, 31 ਜੁਲਾਈ, 2026 (ਵਿਸ਼ਵ ਵਾਰਤਾ): : ਮੌਸਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Maharashtra ‘ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ

Maharashtra ‘ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ

by Ranjit Singh
July 31, 2026
0

Maharashtra 'ਚ ਚਾਰ ਮੰਜ਼ਿਲਾਂ ਇਮਾਰਤ ਡਿੱਗੀ, 8 ਮੌਤਾਂ ਮਹਾਰਾਸ਼ਟਰ, 31 ਜੁਲਾਈ, 2026 (ਵਿਸ਼ਵ ਵਾਰਤਾ): ਮਹਾਰਾਸ਼ਟਰ ਦੇ ਭਿਵੰਡੀ ਵਿੱਚ ਵੀਰਵਾਰ ਰਾਤ...

Most Popular

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
3 days ago
0

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਬਿਨਾਂ ਕਿਸੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 