• Latest
  • Trending
ਆਮ ਆਦਮੀ ਪਾਰਟੀ ਨੇ Chandigarh ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ

ਆਮ ਆਦਮੀ ਪਾਰਟੀ ਨੇ Chandigarh ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ

2 years ago
ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

2 minutes ago
ਨੇਪਾਲ ਵਿੱਚ ਭਾਰਤੀ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮ ਤਾਇਨਾਤ

ਨੇਪਾਲ ਵਿੱਚ ਭਾਰਤੀ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮ ਤਾਇਨਾਤ

11 minutes ago
ਪੰਜਾਬ ’ਚ ਅੱਜ ਗਰਮੀ ਤੇ ਹੁੰਮਸ ਦਾ ਜ਼ੋਰ ; ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ’ਚ ਅੱਜ ਗਰਮੀ ਤੇ ਹੁੰਮਸ ਦਾ ਜ਼ੋਰ ; ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

19 minutes ago
ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੇ ਮੁੱਖ ਨਤੀਜਿਆਂ ਨੂੰ ਕੀਤਾ ਉਜਾਗਰ

ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੇ ਮੁੱਖ ਨਤੀਜਿਆਂ ਨੂੰ ਕੀਤਾ ਉਜਾਗਰ

35 minutes ago
ਜੰਮੂ-ਕਸ਼ਮੀਰ FDA ਨੇ ਘਿਓ ਦੇ 10 ਬੈਚਾਂ ਦੀ ਵਿਕਰੀ, ਸਟੋਰੇਜ ਅਤੇ ਵੰਡ ‘ਤੇ ਲਗਾਈ ਪਾਬੰਦੀ

ਜੰਮੂ-ਕਸ਼ਮੀਰ FDA ਨੇ ਘਿਓ ਦੇ 10 ਬੈਚਾਂ ਦੀ ਵਿਕਰੀ, ਸਟੋਰੇਜ ਅਤੇ ਵੰਡ ‘ਤੇ ਲਗਾਈ ਪਾਬੰਦੀ

37 minutes ago
ਪੀ ਯੂ ਵਿਦਿਆਰਥੀ ਕੌਂਸਲ ਚੋਣਾਂ ਅੱਜ

ਪੀ ਯੂ ਵਿਦਿਆਰਥੀ ਕੌਂਸਲ ਚੋਣਾਂ ਅੱਜ

38 minutes ago
Women’s Asia Cup : ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ ; ਥਾਈਲੈਂਡ ਨੂੰ 94 ਦੌੜਾਂ ਨਾਲ ਹਰਾਇਆ

Women’s Asia Cup : ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ ; ਥਾਈਲੈਂਡ ਨੂੰ 94 ਦੌੜਾਂ ਨਾਲ ਹਰਾਇਆ

52 minutes ago
FIH Men’s Hockey World Cup : ਜਰਮਨੀ ਚੌਥੀ ਵਾਰ ਬਣਿਆ ਹਾਕੀ ਵਿਸ਼ਵ ਚੈਂਪੀਅਨ ; ਫਾਈਨਲ ‘ਚ ਸਪੇਨ ਨੂੰ 1-0 ਨਾਲ ਹਰਾਇਆ

FIH Men’s Hockey World Cup : ਜਰਮਨੀ ਚੌਥੀ ਵਾਰ ਬਣਿਆ ਹਾਕੀ ਵਿਸ਼ਵ ਚੈਂਪੀਅਨ ; ਫਾਈਨਲ ‘ਚ ਸਪੇਨ ਨੂੰ 1-0 ਨਾਲ ਹਰਾਇਆ

1 hour ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

2 hours ago
Hukamnama Sri Darbar Sahib Today – 31 August 2026 | Ang 690 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 31 August 2026 | Ang 690 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

9 hours ago
ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਮਹਿੰਦਰ ਸਿੰਘ ਦੋਸਾਂਝ ਦੇ ਸਦੀਵੀ ਵਿਛੋੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਮਹਿੰਦਰ ਸਿੰਘ ਦੋਸਾਂਝ ਦੇ ਸਦੀਵੀ ਵਿਛੋੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

10 hours ago
Hindi News
English News
Monday, August 31, 2026
No Result
View All Result
28 °c
Chandigarh
31 ° Tue
29 ° Wed
28 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਆਮ ਆਦਮੀ ਪਾਰਟੀ ਨੇ Chandigarh ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ

ਕਿਹਾ- ਜੇਕਰ ਹਰਿਆਣਾ ਇਸ ਦੇ ਬਦਲੇ ਚੰਡੀਗੜ੍ਹ ਨੂੰ ਪੰਚਕੂਲਾ ਵਿੱਚ 12 ਏਕੜ ਜ਼ਮੀਨ ਦੇਵੇਗਾ ਤਾਂ ਉੱਥੇ ਹੀ ਵਿਧਾਨ ਸਭਾ ਕਿਉਂ ਨਹੀਂ ਬਣਾਈ ਗਈ?

November 13, 2024
in ਖਬਰਾਂ, ਪੰਜਾਬ
ਆਮ ਆਦਮੀ ਪਾਰਟੀ ਨੇ Chandigarh ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ

ਆਮ ਆਦਮੀ ਪਾਰਟੀ ਨੇ Chandigarh ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਫ਼ੈਸਲੇ ਦਾ ਕੀਤਾ ਵਿਰੋਧ

ਕਿਹਾ- ਜੇਕਰ ਹਰਿਆਣਾ ਇਸ ਦੇ ਬਦਲੇ ਚੰਡੀਗੜ੍ਹ ਨੂੰ ਪੰਚਕੂਲਾ ਵਿੱਚ 12 ਏਕੜ ਜ਼ਮੀਨ ਦੇਵੇਗਾ ਤਾਂ ਉੱਥੇ ਹੀ ਵਿਧਾਨ ਸਭਾ ਕਿਉਂ ਨਹੀਂ ਬਣਾਈ ਗਈ?

1966 ਵਿਚ ਵਾਅਦਾ ਕੀਤਾ ਗਿਆ ਸੀ ਕਿ ਕੁਝ ਸਮੇਂ ਬਾਅਦ ਚੰਡੀਗੜ੍ਹ ਪੰਜਾਬ ਨੂੰ ਸੌਂਪ ਦਿੱਤਾ ਜਾਵੇਗਾ – ਅਨਮੋਲ ਗਗਨ ਮਾਨ

ਹਰ ਫ਼ਰੰਟ ‘ਤੇ ਚੰਡੀਗੜ੍ਹ ਲਈ ਲੜਨ ਲਈ ਤਿਆਰ- ਅਨਮੋਲ ਗਗਨ ਮਾਨ

ਭਾਜਪਾ-ਕਾਂਗਰਸ ‘ਤੇ ਲਾਇਆ ਦੋਸ਼, ਕਿਹਾ- ਦੋਵਾਂ ਪਾਰਟੀਆਂ ਨੇ ਜਾਣਬੁੱਝ ਕੇ ਇਸ ਮਾਮਲੇ ਨੂੰ ਸਾਲਾਂ ਤੱਕ ਲਟਕਾਇਆ

ਚੰਡੀਗੜ੍ਹ,13 ਨਵੰਬਰ (ਵਿਸ਼ਵ ਵਾਰਤਾ):- ਚੰਡੀਗੜ੍ਹ ਵਿੱਚ ਹਰਿਆਣਾ ਦਾ ਵਿਧਾਨ ਸਭਾ ਕੰਪਲੈਕਸ ਬਣਾਉਣ ਦੇ ਫ਼ੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਵਿਰੋਧ ਕੀਤਾ ਹੈ। ਪਾਰਟੀ ਨੇ ਸਵਾਲ ਕੀਤਾ ਕਿ ਜੇਕਰ ਹਰਿਆਣਾ ਸਰਕਾਰ ਬਦਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਚਕੂਲਾ ਵਿੱਚ 12 ਏਕੜ ਜ਼ਮੀਨ ਦੇਵੇਗੀ ਤਾਂ ਪੰਚਕੂਲਾ ਵਿੱਚ ਹੀ ਵਿਧਾਨ ਸਭਾ ਕਿਉਂ ਨਹੀਂ ਬਣਾਈ ਗਈ?

‘ਆਪ’ ਵਿਧਾਇਕ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ‘ਚ ਕਿਹਾ ਕਿ 1966 ਵਿੱਚ ਜਦੋਂ ਹਰਿਆਣਾ ਨੂੰ ਪੰਜਾਬ ਵਿੱਚੋਂ ਕੱਢ ਕੇ ਵੱਖਰਾ ਸੂਬਾ ਬਣਾਇਆ ਗਿਆ ਸੀ ਤਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਕੁਝ ਸਮੇਂ ਬਾਅਦ ਚੰਡੀਗੜ੍ਹ ਪੰਜਾਬ ਨੂੰ ਸੌਂਪ ਦਿੱਤਾ ਜਾਵੇਗਾ। ਜਦੋਂ ਤੱਕ ਹਰਿਆਣਾ ਆਪਣੀ ਰਾਜਧਾਨੀ ਨਹੀਂ ਬਣਾਉਂਦਾ, ਉਦੋਂ ਤੱਕ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰਹੇਗਾ। ਪਰ ਅੱਜ 58 ਸਾਲ ਹੋ ਗਏ ਹਨ ਚੰਡੀਗੜ੍ਹ ਪੰਜਾਬ ਨੂੰ ਨਹੀਂ ਸੌਂਪਿਆ ਗਿਆ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਿਰਫ਼ ਪੰਜਾਬ ਦਾ ਹੀ ਹੈ। ਇਸ ‘ਤੇ ਪੰਜਾਬ ਦਾ ਪੂਰਾ ਹੱਕ ਹੈ ਕਿਉਂਕਿ ਇਹ ਪੰਜਾਬ ਦੇ 22 ਪਿੰਡਾਂ ਨੂੰ ਤਬਾਹ ਕਰਕੇ ਉਸਾਰਿਆ ਗਿਆ ਸੀ। ਹਰਿਆਣਾ ਵੱਲੋਂ ਇੱਥੇ ਵਿਧਾਨ ਸਭਾ ਬਣਾਉਣ ਦਾ ਫ਼ੈਸਲਾ ਬਿਲਕੁਲ ਗ਼ਲਤ ਹੈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਹ ਫ਼ੈਸਲਾ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਹੈ।

ਅਨਮੋਲ ਗਗਨ ਨੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ 2014 ਵਿੱਚ ਜਦੋਂ ਆਂਧਰਾ ਤੋਂ ਤੇਲੰਗਾਨਾ ਬਣਾਇਆ ਗਿਆ ਸੀ ਤਾਂ ਇਹ ਤੈਅ ਹੋਇਆ ਸੀ ਕਿ ਹੈਦਰਾਬਾਦ ਤੇਲੰਗਾਨਾ ਦੀ ਰਾਜਧਾਨੀ ਹੋਵੇਗੀ। ਫਿਰ ਆਂਧਰਾ ਪ੍ਰਦੇਸ਼ ਨੇ ਅਮਰਾਵਤੀ ਵਿੱਚ ਆਪਣੀ ਨਵੀਂ ਰਾਜਧਾਨੀ ਸਥਾਪਤ ਕਰਨ ਦਾ ਫ਼ੈਸਲਾ ਕੀਤਾ। ਇਸ ਸਾਲ ਦੇ ਬਜਟ ਵਿੱਚ ਮੋਦੀ ਸਰਕਾਰ ਨੇ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਲਈ 15 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਅਗਲੇ ਕੁਝ ਸਾਲਾਂ ਵਿੱਚ ਕੁੱਲ 50 ਹਜ਼ਾਰ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ।

ਅਨਮੋਲ ਨੇ ਕਿਹਾ ਕਿ ਜਦੋਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੇ ਤੁਰੰਤ ਫ਼ੈਸਲਾ ਕੀਤਾ ਜਾ ਸਕਦਾ ਹੈ ਅਤੇ ਵਿੱਤੀ ਮਦਦ ਮਿਲ ਸਕਦੀ ਹੈ ਤਾਂ ਪੰਜਾਬ ਨਾਲ ਇੰਨਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਹਰਿਆਣਾ ਦੀ ਵਿਧਾਨ ਸਭਾ ਇਸ ਲਈ ਬਣਾਈ ਜਾ ਰਹੀ ਹੈ ਤਾਂ ਜੋ ਚੰਡੀਗੜ੍ਹ ’ਤੇ ਉਸਦਾ ਅਧਿਕਾਰ ਪੱਕੇ ਤੌਰ ਤੇ ਕਾਇਮ ਹੋ ਜਾਵੇ। ਇਹ ਪੰਜਾਬ ਵਿਰੁੱਧ ਵੱਡੀ ਸਾਜ਼ਿਸ਼ ਹੈ। ਅਸੀਂ ਇਸ ਵਿਰੁੱਧ ਹਰ ਫ਼ਰੰਟ ‘ਤੇ ਲੜਾਂਗੇ।

‘ਆਪ’ ਆਗੂ ਨੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ‘ਤੇ ਇਸ ਮਾਮਲੇ ਨੂੰ ਸਾਲਾਂ ਬੱਧੀ ਜਾਣਬੁੱਝ ਕੇ ਲਟਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ 58 ਸਾਲਾਂ ਦੌਰਾਨ ਅਜਿਹਾ ਕਈ ਵਾਰ ਹੋਇਆ ਹੈ ਕਿ ਕੇਂਦਰ, ਪੰਜਾਬ ਅਤੇ ਹਰਿਆਣਾ ਤਿੰਨਾਂ ਥਾਵਾਂ ‘ਤੇ ਭਾਜਪਾ ਅਤੇ ਕਾਂਗਰਸ ਦੀ ਸਰਕਾਰ ਰਹੀ ਹੈ। 2014 ਤੋਂ 2017 ਤੱਕ ਤਿੰਨਾਂ ਥਾਵਾਂ ‘ਤੇ ਭਾਜਪਾ ਸੱਤਾ ‘ਚ ਰਹੀ, ਪੰਜਾਬ ‘ਚ ਉਹ ਅਕਾਲੀ ਦਲ ਨਾਲ ਗੱਠਜੋੜ ਸਰਕਾਰ ਦਾ ਹਿੱਸਾ ਸੀ ਪਰ ਉਸ ਨੇ ਕੁਝ ਨਹੀਂ ਕੀਤਾ, ਉਲਟਾ ਪੰਜਾਬ ਨਾਲ ਧੱਕਾ ਕੀਤਾ। ਕਾਂਗਰਸ ਦੀ ਵੀ ਇਹੀ ਹਾਲਤ ਸੀ। ਉਸ ਨੇ ਵੀ ਇਸ ਮਾਮਲੇ ਨੂੰ ਜਾਣਬੁੱਝ ਕੇ ਲਟਕਾ ਕੇ ਰੱਖਿਆ। ਇਨ੍ਹਾਂ ਦੋਵਾਂ ਧਿਰਾਂ ਨੂੰ ਜਵਾਬ ਦੇਣਾ ਚਾਹੀਦਾ ਹੈ।

Tags: BREAKING NEWSBreaking news in PunjabiChandigarhLatest Punjab newsLatest Punjab news in Punjabipunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

by Navjot
August 31, 2026
0

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ   ਬਿਸ਼ਕੇਕ, 31 ਅਗਸਤ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ...

ਨੇਪਾਲ ਵਿੱਚ ਭਾਰਤੀ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮ ਤਾਇਨਾਤ

ਨੇਪਾਲ ਵਿੱਚ ਭਾਰਤੀ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮ ਤਾਇਨਾਤ

by Navjot
August 31, 2026
0

ਨੇਪਾਲ ਵਿੱਚ ਭਾਰਤੀ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮ ਤਾਇਨਾਤ ਚੰਡੀਗੜ੍ਹ, 31 ਅਗਸਤ (ਵਿਸ਼ਵ ਵਾਰਤਾ)  ਭਾਰਤ ਨੇ ਹੜ੍ਹਾਂ ਤੋਂ ਬਾਅਦ ਪਣ-ਬਿਜਲੀ...

ਪੰਜਾਬ ’ਚ ਅੱਜ ਗਰਮੀ ਤੇ ਹੁੰਮਸ ਦਾ ਜ਼ੋਰ ; ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ’ਚ ਅੱਜ ਗਰਮੀ ਤੇ ਹੁੰਮਸ ਦਾ ਜ਼ੋਰ ; ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

by Navjot
August 31, 2026
0

ਪੰਜਾਬ ’ਚ ਅੱਜ ਗਰਮੀ ਤੇ ਹੁੰਮਸ ਦਾ ਜ਼ੋਰ ; ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਚੰਡੀਗੜ੍ਹ, 31 ਅਗਸਤ (ਵਿਸ਼ਵ...

ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੇ ਮੁੱਖ ਨਤੀਜਿਆਂ ਨੂੰ ਕੀਤਾ ਉਜਾਗਰ

ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੇ ਮੁੱਖ ਨਤੀਜਿਆਂ ਨੂੰ ਕੀਤਾ ਉਜਾਗਰ

by Navjot
August 31, 2026
0

ਪ੍ਰਧਾਨ ਮੰਤਰੀ ਮੋਦੀ ਨੇ ਤਾਸ਼ਕੰਦ ‘ਚ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੇ ਮੁੱਖ ਨਤੀਜਿਆਂ ਨੂੰ ਕੀਤਾ ਉਜਾਗਰ ਤਾਸ਼ਕੰਦ, 31 ਅਗਸਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ

by Navjot
August 31, 2026
0

ਪ੍ਰਧਾਨ ਮੰਤਰੀ ਮੋਦੀ 26ਵੇਂ SCO ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਕਿਰਗਿਜ਼ਸਤਾਨ   ਬਿਸ਼ਕੇਕ, 31 ਅਗਸਤ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ...

Most Popular

ਹਰਿਆਣਾ ‘ਚ ਗੁਰਸਿਮਰਨ ਸਿੰਘ ਮੰਡ ਨਾਲ ਕੁੱਟਮਾਰ; ਗੱਡੀ ਦੀ ਵੀ ਭੰਨਤੋੜ

ਹਰਿਆਣਾ ‘ਚ ਗੁਰਸਿਮਰਨ ਸਿੰਘ ਮੰਡ ਨਾਲ ਕੁੱਟਮਾਰ; ਗੱਡੀ ਦੀ ਵੀ ਭੰਨਤੋੜ

by Jaspreet Kaur
3 weeks ago
0

ਹਰਿਆਣਾ 'ਚ ਗੁਰਸਿਮਰਨ ਸਿੰਘ ਮੰਡ ਨਾਲ ਕੁੱਟਮਾਰ; ਗੱਡੀ ਦੀ ਵੀ ਭੰਨਤੋੜ ਹਰਿਆਣਾ, 7 ਅਗਸਤ (ਵਿਸ਼ਵ ਵਾਰਤਾ): ਹਰਿਆਣਾ ਦੇ ਅੰਬਾਲਾ 'ਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 