• Latest
  • Trending
Breaking News: ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼

Breaking News: ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼

2 years ago
Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ

Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ

14 minutes ago
Cricket: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਦੂਜਾ T20 ਅੱਜ

Cricket: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਦੂਜਾ T20 ਅੱਜ

25 minutes ago
Delhi ’ਚ ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ

Delhi ’ਚ ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ

33 minutes ago
International: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਨਸਲੀ ਹਮਲਾ

International: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਨਸਲੀ ਹਮਲਾ

47 minutes ago
National: ਪਾਰਟੀ ਬਦਲਣ ਵਾਲੇ MP-MLA ’ਤੇ 10 ਸਾਲ ਦੀ ਪਾਬੰਦੀ ਦੀ ਮੰਗ, CJP ਦਾ ਵੀ ਸਮਰਥਨ

National: ਪਾਰਟੀ ਬਦਲਣ ਵਾਲੇ MP-MLA ’ਤੇ 10 ਸਾਲ ਦੀ ਪਾਬੰਦੀ ਦੀ ਮੰਗ, CJP ਦਾ ਵੀ ਸਮਰਥਨ

1 hour ago
Punjab Weather: ਸੂਬੇ ‘ਚ ਅੱਜ ਫੇਰ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ‘ਚ ਅੱਜ ਫੇਰ ਮੀਂਹ ਪੈਣ ਦੀ ਸੰਭਾਵਨਾ

2 hours ago
Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਅੱਜ ਪਹਿਲੀ ਵਾਰ ਆਉਣਗੇ ਪੰਜਾਬ

Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਅੱਜ ਪਹਿਲੀ ਵਾਰ ਆਉਣਗੇ ਪੰਜਾਬ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿੰਦਵੜੀ ਪਿੰਡ ਦਾ ਦੌਰਾ ਕਰਨਗੇ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿੰਦਵੜੀ ਪਿੰਡ ਦਾ ਦੌਰਾ ਕਰਨਗੇ

3 hours ago
Punjab ‘ਚ ਅੱਜ ਤੋਂ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ: ਬਿਜਲੀ ਮੰਤਰੀ

Punjab ‘ਚ ਅੱਜ ਤੋਂ ਬਿਜਲੀ ਦੇ ਲੰਬੇ ਕੱਟ ਨਹੀਂ ਲੱਗਣਗੇ: ਬਿਜਲੀ ਮੰਤਰੀ

3 hours ago
Punjab: ਅੱਜ ਜਲੰਧਰ ‘ਚ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ

Punjab: ਅੱਜ ਜਲੰਧਰ ‘ਚ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ

3 hours ago
Punjab: ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਲਹਿੰਦੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨ

Punjab: ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਲਹਿੰਦੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨ

3 hours ago
Hindi News
English News
Tuesday, September 15, 2026
No Result
View All Result
29 °c
Chandigarh
27 ° Wed
28 ° Thu
28 ° Fri
28 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Breaking News: ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼

ਬਿੱਲ ਵਿਚ ਸਕੂਲਾਂ ਵਿਚ ਸਿੱਖਿਆ ਪ੍ਰੋਗਰਾਮ ਉਲੀਕਣ ਤੇ ਨਸ਼ਾ ਮੁਕਤ ਮਾਹੌਲ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ

November 12, 2024
in ਖਬਰਾਂ, ਪੰਜਾਬ
Breaking News: ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼

Breaking News: ਹਰਸਿਮਰਤ ਕੌਰ ਬਾਦਲ ਵੱਲੋਂ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਰੋਕਣ ਵਾਸਤੇ ਪ੍ਰਾਈਵੇਟ ਮੈਂਬਰ ਬਿੱਲ ਪੇਸ਼

  • ਬਿੱਲ ਵਿਚ ਸਕੂਲਾਂ ਵਿਚ ਸਿੱਖਿਆ ਪ੍ਰੋਗਰਾਮ ਉਲੀਕਣ ਤੇ ਨਸ਼ਾ ਮੁਕਤ ਮਾਹੌਲ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ

ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ):- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ’’ਦਾ ਪ੍ਰੀਵੈਨਸ਼ਨ ਆਫ ਡਰੱਗ ਐਬਿਊਜ਼ ਅਮੰਗ ਚਿਲਡਰਨ ਥਰੂਹ ਸਕੂਲ ਅਵੇਅਰਨੈਸ ਐਂਡ ਐਜੂਕੇਸ਼ਨ ਬਿੱਲ 2024’’ ਪੇਸ਼ ਕੀਤਾ ਜਿਸਦਾ ਮਕਸਦ ਬੱਚਿਆਂ ਵਿਚ ਨਸ਼ਿਆਂ ਦੀ ਵਰਤੋਂ ਨੂੰ ਰੋਕਣਾ ਹੈ ਤੇ ਇਸ ਤਹਿਤ ਸਕੂਲਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ, ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਬਾਰੇ ਸ਼ੁਰੂਆਤੀ ਸਿੱਖਿਆ ਦਿੱਤੇ ਜਾਣ ਤੇ ਭਵਿੱਖੀ ਪੀੜੀਆਂ ਦੀ ਸਿਹਤ ਤੇ ਭਲਾਈ ਵਾਸਤੇ ਨਸ਼ਾ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ।
ਪ੍ਰਾਈਵੇਟ ਮੈਂਬਰ ਬਿੱਲ ਸੰਸਦ ਵਿਚ ਪੇਸ਼ ਕਰਨ ਦਾ ਮਕਸਦ ਬੱਚਿਆਂ ਅਤੇ ਅੱਲ੍ਹੜ ਨੌਜਵਾਨਾਂ ਵਿਚ ਨਸ਼ਿਆਂ ਦੀ ਦੁਰਵਰਤੋਂ ਦੀ ਨਿਰੰਤਰ ਵੱਧ ਰਹੀ ਸਮੱਸਿਆ ਨੂੰ ਖ਼ਤਮ ਕਰਨਾ ਹੈ।

ਬਿੱਲ ਪੇਸ਼ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਿੱਲ ਦਾ ਮਕਸਦ ਸਕੂਲਾਂ ਵਿਚ ਨਸ਼ਿਆਂ ਤੋਂ ਬਚਾਅ ਲਈ ਸਿੱਖਿਆ ਪ੍ਰਦਾਨ ਕਰਨਾ, ਸ਼ੁਰੂਆਤੀ ਉਮਰ ਵਿਚ ਜਾਗਰੂਕਤਾ ਬਣਾਉਣਾ, ਬੱਚਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਜ਼ੋਖ਼ਮਾਂ ਤੋਂ ਜਾਣੂ ਕਰਵਾਉਣਾ, ਦੁਰਵਰਤੋਂ ਰੋਕਣਾ ਤੇ ਉਹਨਾਂ ਨੂੰ ਚੰਗੀ ਚੋਣ ਦੇ ਲਾਇਕ ਬਣਾਉਣਾ ਹੈ।
ਬਿੱਲ ਵਿਚ ਕਿਹਾ ਗਿਆ ਕਿ ਇਸਦਾ ਮਕਸਦ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਸਿੱਖਿਆ ਨੂੰ ਸਾਰੀਆਂ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਈ ਦੇ ਵਿਸ਼ੇ ਵਜੋਂ ਸ਼ਾਮਲ ਕਰਵਾਉਣਾ ਹੈ। ਉਹਨਾਂ ਕਿਹਾ ਕਿ ਬਿੱਲ ਦਾ ਮਕਸਦ ਨਸ਼ਿਆਂ ਦੀ ਦੁਰਵਰਤੋਂ ਦੇ ਬੱਚਿਆਂ ਦੀ ਸਿਹਤ ’ਤੇ ਅਸਰ, ਕਾਨੂੰਨੀ ਪਹਿਲੂਆਂ ਤੇ ਸਮਾਜਿਕ ਨਤੀਜਿਆਂ ਬਾਰੇ ਬੱਚਿਆਂ ਨੂੰ ਜਾਗਰੂਕਤ ਕਰਨਾ ਅਤੇ ਅਧਿਆਪਕਾਂ ਤੇ ਮਾਪਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਚਿੰਨ੍ਹਾਂ ਦੀ ਪਛਾਣ ਬਾਰੇ ਲੋੜੀਂਦਾ ਮਾਰਗ ਦਰਸ਼ਨ ਦੇਣ ਦੀ ਵਿਵਸਥਾ ਕਰਨਾ ਹੈ।

ਬਠਿੰਡਾ ਦੇ ਐਮ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐਸ ਈ) ਅਤੇ ਸੂਬਾਈ ਸਿੱਖਿਆ ਬੋਰਡਾਂ ਨੂੰ ਸਕੂਲਾਂ ਵਿਚ ਨਸ਼ਿਆਂ ਦੀ ਰੋਕਥਾਮ ਲਈ ਲੋੜੀਂਦੀ ਜਾਗਰੂਕਤਾ ਸਿੱਖਿਆ ਦੇਣ ਦਾ ਵਿਸ਼ਾ ਸ਼ੁਰੂ ਕਰਨਾ ਚਾਹੀਦਾ ਹੈ। ਇਹ ਸਿਹਤ ਸਿੱਖਿਆ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਪੜ੍ਹਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤਹਿਤ ਉਮਰ ਦੇ ਲਿਹਾਜ਼ ਨਾਲ ਅਧਿਆਇ ਹੋਣੇ ਚਾਹੀਦੇ ਹਨ ਜਿਹਨਾਂ ਦਾ ਮਕਸਦ ਨਸ਼ਿਆਂ ਦੇ ਸਰੀਰ ਤੇ ਮਾਨਸਿਕ ਸਿਹਤ ’ਤੇ ਪੈਣ ਵਾਲੇ ਅਸਰ ’ਤੇ ਧਿਆਨ ਕੇਂਦਰਤ ਕਰਨ ਦੇ ਨਾਲ-ਨਾਲ ਕਾਨੂੰਨੀ ਸਜ਼ਾਵਾਂ ਤੇ ਸਮਾਜਿਕ ਪ੍ਰਭਾਵਾਂ ਬਾਰੇ ਵੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ਵਿਚ ਲਚਕੀਲਾਪਣ ਵਿਕਸਤ ਕਰਨਾ, ਉਹਨਾਂ ਨੂੰ ਚੰਗੇ ਪਾਸੇ ਜਾਣ ਦੇ ਇੱਛੁਕ ਬਣਾਉਣਾ ਅਤੇ ਦਬਾਅ ਤੋਂ ਬਚਾਅ ਸਿਖਾਉਣਾ ਹੋਣਾ ਚਾਹੀਦਾ ਹੈ।

ਸਰਦਾਰਨੀ ਬਾਦਲ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਨੂੰ ਵੀ ਇਸ ਗੱਲ ਦੀ ਸਿੱਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਨਾਲ ਜੁੜੇ ਪਹਿਲੂਆਂ ਬਾਰੇ ਦੱਸ ਸਕਣ ਤੇ ਨਾਲ ਹੀ ਨਸ਼ਿਆਂ ਦੀ ਦੁਰਵਰਤੋਂ ਦੇ ਸ਼ੁਰੂਆਤੀ ਚਿੰਨ੍ਹਾਂ ਦੀ ਪਛਾਣ ਕਰ ਸਕਣ। ਉਹਨਾਂ ਕਿਹਾ ਕਿ ਇਸ ਵਾਸਤੇ ਸਿੱਖਿਆ ਮੰਤਰਾਲੇ ਨੂੰ ਸਿਹਤ ਮੰਤਰਾਲੇ ਨਾਲ ਰਲ ਕੇ ਇਕ ਸਮਰਪਿਤ ਸਿੱਖਲਾਈ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਸਿੱਖਿਆ ਦੇਣ ਵਾਲਿਆਂ ਨੂੰ ਲੋੜੀਂਦੀ ਜਾਣਕਾਰੀ ਤੇ ਮੁਹਾਰਤ ਤੋਂ ਲੈਸ ਕੀਤਾ ਜਾ ਸਕੇ।

ਸਰਦਾਰਨੀ ਬਾਦਲ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਰਲ ਕੇ ਲੋੜੀਂਦੀ ਸਿੱਖਿਆ ਦਾ ਮੈਟੀਰੀਅਲ ਪ੍ਰਦਾਨ ਕਰਨਾ ਚਾਹੀਦਾ ਹੈ ਤੇ ਪ੍ਰੋਗਰਾਮ ਦੀ ਅਸਰਦਾਇਕਤਾ ਦਾ ਨਿਰੰਤਰ ਮੁਲਾਂਕਣ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਜਨ ਸਿਹਤ ਵਿਭਾਗ ਦੇ ਮੈਂਬਰਾਂ ਦੀ ਸ਼ਮੂਲੀਅਤ ਵਾਲੀਆਂ ਨਿਗਰਾਨ ਕਮੇਟੀਆਂ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਨਿਗਰਾਨੀ ਕਰ ਸਕਣ। ਜਿਹੜੀਆਂ ਸੰਸਥਾਵਾਂ ਇਸ ਐਕਟ ਦੀ ਵਿਵਸਥਾ ਦੀ ਪਾਲਣਾ ਵਿਚ ਅਸਫਲ ਹੁੰਦੀਆਂ ਹਨ, ਉਹਨਾਂ ਖਿਲਾਫ ਪ੍ਰਸ਼ਾਸਕੀ ਸਜ਼ਾ ਜਾਂ ਜ਼ੁਰਮਾਨੇ ਜਾਂ ਮਾਨਤਾ ਖਤਮ ਕਰਨ ਵਰਗੇ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਉਹਨਾਂ ਨੇ ਬਾਮ, ਇਨਹੇਲਰਾਂ ਜਾਂ ਖੰਘ ਦੇ ਸਿਰਪ ਦੀ ਦੁਰਵਰਤੋਂ ਨੂੰ ਵੀ ਮੌਜੂਦਾ ਕਾਨੂੰਨੀ ਵਿਵਸਥਾਵਾਂ ਵਿਚ ਸ਼ਾਮਲ ਕੀਤੇ ਜਾਣ ਅਤੇ ਨਾਬਾਲਗਾਂ ਵੱਲੋਂ ਇਹਨਾਂ ਦੀ ਦੁਰਵਰਤੋਂ ਕਰਨ ’ਤੇ ਜ਼ੁਰਮਾਨੇ ਲਗਾਉਣ ਦਾ ਵੀ ਸੁਝਾਅ ਦਿੱਤਾ।

Tags: BREAKING NEWSBreaking news in PunjabiLatest Punjab newsLatest Punjab news in Punjabipunjab newstop headlines in PunjabiWEB PORTALWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ

Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ

by Ranjit Singh
September 15, 2026
0

Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ ਚੰਡੀਗੜ੍ਹ, 15 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ...

Cricket: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਦੂਜਾ T20 ਅੱਜ

Cricket: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਦੂਜਾ T20 ਅੱਜ

by Ranjit Singh
September 15, 2026
0

Cricket: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਦੂਜਾ T20 ਅੱਜ ਚੰਡੀਗੜ੍ਹ, 15 ਸਤੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ ਟੀ-20 ਮੈਚ...

Delhi ’ਚ ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ

Delhi ’ਚ ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ

by Ranjit Singh
September 15, 2026
0

Delhi ’ਚ ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ ਚੰਡੀਗੜ੍ਹ, 15 ਸਤੰਬਰ (ਵਿਸ਼ਵ ਵਾਰਤਾ): ਦਿੱਲੀ ਦੇ ਆਇਆ ਨਗਰ ਇਲਾਕੇ ਵਿੱਚ...

International: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਨਸਲੀ ਹਮਲਾ

International: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਨਸਲੀ ਹਮਲਾ

by Ranjit Singh
September 15, 2026
0

International: ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਨਸਲੀ ਹਮਲਾ - ਹਮਲਾਵਰ ਨੇ ਚਾਕੂ ਨਾਲ ਕੀਤੇ ਵਾਰ - ਪੰਜਾਬੀ ਟਰੱਕ ਡਰਾਈਵਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ

Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ

by Ranjit Singh
September 15, 2026
0

Punjab: ਅੱਜ ED ਸਾਹਮਣੇ ਪੇਸ਼ ਹੋਣਗੇ GLADA ਦੇ ਚੀਫ ਐਡਮਿਨਿਸਟ੍ਰੇਟਰ ਚੰਡੀਗੜ੍ਹ, 15 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ...

Most Popular

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
4 weeks ago
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 19 ਅਗਸਤ (ਵਿਸ਼ਵ ਵਾਰਤਾ) : ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 