CJI Farewell: ਵਿਦਾਇਗੀ ਸਮਾਰੋਹ ਦੌਰਾਨ ਭਾਵੁਕ ਹੋਏ ਚੀਫ਼ ਜਸਟਿਸ ਆਫ਼ ਇੰਡੀਆ
– ਅੱਜ ਸੁਪਰੀਮ ਕੋਰਟ ‘ਚ ਸੀ ਆਖਰੀ ਕੰਮਕਾਜੀ ਦਿਨ
– ਹੁਣ ਜਸਟਿਸ ਖੰਨਾ ਹੋਣਗੇ ਦੇਸ਼ ਦੇ 51ਵੇਂ CJI
ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ): ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ ਚੰਦਰਚੂੜ ਐਤਵਾਰ 10 ਨਵੰਬਰ, 2024 ਨੂੰ ਸੇਵਾਮੁਕਤ ਹੋ ਜਾਣਗੇ। ਪਰ ਸ਼ਨੀਵਾਰ ਅਤੇ ਐਤਵਾਰ, 9 ਅਤੇ 10 ਤਰੀਕ ਨੂੰ ਅਦਾਲਤੀ ਛੁੱਟੀ ਰਹੇਗੀ। ਇਸ ਲਈ ਅੱਜ ਹੀ ਉਨ੍ਹਾਂ ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ (CJI Farewell) ਦਾ ਆਯੋਜਨ ਕੀਤਾ ਗਿਆ। ਅੱਜ ਸੁਪਰੀਮ ਕੋਰਟ ਵਿੱਚ ਉਨ੍ਹਾਂ ਦਾ ਆਖਰੀ ਕੰਮਕਾਜੀ ਦਿਨ ਸੀ। ਹੁਣ ਜਸਟਿਸ ਖੰਨਾ ਦੇਸ਼ ਦੇ 51ਵੇਂ CJI ਹੋਣਗੇ।
ਜਸਟਿਸ ਚੰਦਰਚੂੜ ਨੇ ਵਿਦਾਇਗੀ ਸਮਾਰੋਹ ‘ਚ ਭਾਵੁਕ ਹੁੰਦਿਆਂ ਕਿਹਾ, ‘ਰਾਤ ਨੂੰ ਮੈਂ ਸੋਚ ਰਿਹਾ ਸੀ ਕਿ ਦੁਪਹਿਰ 2 ਵਜੇ ਅਦਾਲਤ ਖਾਲੀ ਹੋ ਜਾਵੇਗੀ ਅਤੇ ਮੈਂ ਆਪਣੇ ਆਪ ਨੂੰ ਸਕ੍ਰੀਨ ‘ਤੇ ਦੇਖ ਰਿਹਾ ਹੋਵਾਂਗਾ। ਮੈਂ ਤੁਹਾਡੇ ਸਾਰਿਆਂ ਦੀ ਮੌਜੂਦਗੀ ਤੋਂ ਪ੍ਰਭਾਵਿਤ ਹਾਂ। ਸੀਜੇਆਈ ਨੇ ਕਿਹਾ, ‘ਜਦੋਂ ਮੈਂ ਛੋਟਾ ਸੀ, ਮੈਂ ਸੁਪਰੀਮ ਕੋਰਟ ਆਉਂਦਾ ਸੀ ਅਤੇ ਇੱਥੇ ਦੀ ਕਾਰਵਾਈ ਅਤੇ ਅਦਾਲਤ ‘ਚ ਲੱਗੀਆਂ ਦੋ ਤਸਵੀਰਾਂ ਦੇਖਦਾ ਸੀ।
ਉਨ੍ਹਾਂ ਅੱਗੇ ਕਿਹਾ, “ਮੈਂ ਅੱਜ ਬਹੁਤ ਕੁਝ ਸਿੱਖਿਆ ਹੈ। ਕੋਈ ਵੀ ਕੇਸ ਪਹਿਲਾਂ ਦੇ ਕੇਸ ਵਰਗਾ ਨਹੀਂ ਹੁੰਦਾ। ਅਦਾਲਤ ਵਿੱਚ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਪੁੱਜੀ ਹੋਵੇ ਤਾਂ ਮੈਂ ਨਿਮਰਤਾ ਸਹਿਤ ਮੁਆਫੀ ਮੰਗਦਾ ਹਾਂ। ਅੰਤ ਵਿੱਚ, ਧੰਨਵਾਦ ਕਰਦੇ ਹੋਏ, ਜਸਟਿਸ ਚੰਦਰਚੂੜ ਨੇ ਕਿਹਾ, ਮੈਂ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆਏ ਹੋ। ਇਸ ਦੇ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ।” ਉਨ੍ਹਾਂ ਕਿਹਾ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਤੋਂ ਬਾਅਦ ਜਸਟਿਸ ਖੰਨਾ ਇਸ ਸੰਸਥਾ ਨੂੰ ਮਜ਼ਬੂਤੀ ਅਤੇ ਮਾਣ ਨਾਲ ਅੱਗੇ ਲੈ ਕੇ ਜਾਣਗੇ।























