• Latest
  • Trending
Punjab ਨੇ ਕੇਂਦਰ ਅੱਗੇ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧੀ ਆਪਣਾ ਪੱਖੀ ਮਜ਼ਬੂਤੀ ਨਾਲ ਰੱਖਿਆ

Punjab ਨੇ ਕੇਂਦਰ ਅੱਗੇ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧੀ ਆਪਣਾ ਪੱਖੀ ਮਜ਼ਬੂਤੀ ਨਾਲ ਰੱਖਿਆ

2 years ago
IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

24 minutes ago
Himachal Pradesh: 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਗੱਡੀ: 8 ਲੋਕਾਂ ਦੀ ਮੌਤ

Himachal Pradesh: 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਗੱਡੀ: 8 ਲੋਕਾਂ ਦੀ ਮੌਤ

48 minutes ago
Bank Holidays: ਜੇ ਕੋਈ ਜ਼ਰੂਰੀ ਕੰਮ ਤਾਂ ਜਲਦੀ ਕਰ ਲਓ, ਜੂਨ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ

Bank Holidays: ਜੇ ਕੋਈ ਜ਼ਰੂਰੀ ਕੰਮ ਤਾਂ ਜਲਦੀ ਕਰ ਲਓ, ਜੂਨ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ

1 hour ago
Weather Alert: ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਮੀਂਹ ਅਤੇ ਗੜੇਮਾਰੀ ਲਈ ਚੇਤਾਵਨੀ ਜਾਰੀ

Weather Alert: ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਮੀਂਹ ਅਤੇ ਗੜੇਮਾਰੀ ਲਈ ਚੇਤਾਵਨੀ ਜਾਰੀ

2 hours ago
Cricket: ਏਸ਼ੀਆਈ ਖੇਡਾਂ ਲਈ ਭਾਰਤੀ ਕ੍ਰਿਕਟ ਟੀਮ ਦੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਜਾਰੀ, ਪੜ੍ਹੋ ਕੌਣ ਬਾਹਰ, ਕੌਣ ਅੰਦਰ ?

Cricket: ਏਸ਼ੀਆਈ ਖੇਡਾਂ ਲਈ ਭਾਰਤੀ ਕ੍ਰਿਕਟ ਟੀਮ ਦੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਜਾਰੀ, ਪੜ੍ਹੋ ਕੌਣ ਬਾਹਰ, ਕੌਣ ਅੰਦਰ ?

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Mann Ki Baat: PM Modi ਦਾ ‘ਮਨ ਕੀ ਬਾਤ’ ਪ੍ਰੋਗਰਾਮ ਅੱਜ

Mann Ki Baat: PM Modi ਦਾ ‘ਮਨ ਕੀ ਬਾਤ’ ਪ੍ਰੋਗਰਾਮ ਅੱਜ

3 hours ago
Punjab Weather: ਸੂਬੇ ‘ਚ ਅੱਜ ਵੀ ਮੀਂਹ ਲਈ ਯੈਲੋ ਅਲਰਟ ਜਾਰੀ

Punjab Weather: ਸੂਬੇ ‘ਚ ਅੱਜ ਵੀ ਮੀਂਹ ਲਈ ਯੈਲੋ ਅਲਰਟ ਜਾਰੀ

3 hours ago
IPL 2026 Final: ਗੁਜਰਾਤ ਅਤੇ ਬੰਗਲੌਰ ਵਿਚਾਲੇ ਅੱਜ ਹੋਵੇਗਾ ਖ਼ਿਤਾਬੀ ਮੁਕਾਬਲਾ

IPL 2026 Final: ਗੁਜਰਾਤ ਅਤੇ ਬੰਗਲੌਰ ਵਿਚਾਲੇ ਅੱਜ ਹੋਵੇਗਾ ਖ਼ਿਤਾਬੀ ਮੁਕਾਬਲਾ

4 hours ago
Hukamnama Sri Darbar Sahib Today – 31 May 2026 | Ang 481 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 31 May 2026 | Ang 481 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

13 hours ago
ਅਮਰੀਕੀ ਰਾਸ਼ਟਰਪਤੀ ਨੂੰ ਵੱਡਾ ਝਟਕਾ! ਵਾਸ਼ਿੰਗਟਨ ਦੇ ਮਸ਼ਹੂਰ ਕੈਨੇਡੀ ਸੈਂਟਰ ਤੋਂ ਹਟੇਗਾ ਟਰੰਪ ਦਾ ਨਾਮ

ਅਮਰੀਕੀ ਰਾਸ਼ਟਰਪਤੀ ਨੂੰ ਵੱਡਾ ਝਟਕਾ! ਵਾਸ਼ਿੰਗਟਨ ਦੇ ਮਸ਼ਹੂਰ ਕੈਨੇਡੀ ਸੈਂਟਰ ਤੋਂ ਹਟੇਗਾ ਟਰੰਪ ਦਾ ਨਾਮ

13 hours ago
Hindi News
English News
Sunday, May 31, 2026
No Result
View All Result
26 °c
Chandigarh
33 ° Mon
34 ° Tue
36 ° Wed
35 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab ਨੇ ਕੇਂਦਰ ਅੱਗੇ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧੀ ਆਪਣਾ ਪੱਖੀ ਮਜ਼ਬੂਤੀ ਨਾਲ ਰੱਖਿਆ

ਤਿੰਨ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠ ਪੰਜਾਬ ਦੇ ਵਫਦ ਵੱਲੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ

November 7, 2024
in ਖਬਰਾਂ, ਦਿੱਲੀ, ਪੰਜਾਬ
Punjab ਨੇ ਕੇਂਦਰ ਅੱਗੇ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧੀ ਆਪਣਾ ਪੱਖੀ ਮਜ਼ਬੂਤੀ ਨਾਲ ਰੱਖਿਆ

Punjab ਨੇ ਕੇਂਦਰ ਅੱਗੇ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧੀ ਆਪਣਾ ਪੱਖੀ ਮਜ਼ਬੂਤੀ ਨਾਲ ਰੱਖਿਆ

ਤਿੰਨ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠ ਪੰਜਾਬ ਦੇ ਵਫਦ ਵੱਲੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ

ਬੀ.ਬੀ.ਐਮ.ਬੀ. ਵਿੱਚ ਬਿਜਲੀ ਮੈਂਬਰ ਪੰਜਾਬ ਤੋਂ ਲਗਾਉਣ ਦੀ ਰਵਾਇਤ, ਸ਼ਾਨਨ ਪ੍ਰਾਜੈਕਟ ’ਤੇ ਪੰਜਾਬ ਦਾ ਹੱਕ ਜਤਾਇਆ

ਕੇਂਦਰੀ ਪਲਾਂਟਾਂ ਤੋਂ ਲੰਬੇ ਸਮੇਂ ਲਈ ਬਿਜਲੀ ਲੈਣੀ ਅਤੇ ਸੋਲਰ ਪੰਪਾਂ ਦੀ ਕਪੈਸਟੀ ਵਧਾਉਣ ਦੀ ਰੱਖੀ ਮੰਗ

ਝੋਨੇ ਦੀ ਪਰਾਲੀ ਤੋਂ ਲੱਗਣ ਵਾਲੇ ਪ੍ਰਾਜੈਕਟਾਂ ਨੂੰ ਵੀ ਬਾਇਓ ਗੈਸ ਪਲਾਂਟਾਂ ਵਾਂਗ ਸਬਸਿਡੀ ਮਿਲੇ

ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਾਜੈਕਟ ਦਾ ਸਮਾਂ ਵਧਾਉਣ ਅਤੇ ਮੁਹਾਲੀ-ਜ਼ੀਰਕਪੁਰ ਲਈ ਈ-ਬੱਸ ਸੇਵਾ ਚਲਾਉਣ ਦੀ ਕੀਤੀ ਮੰਗ

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਨੇ ਕੇਂਦਰ ਨਾਲ ਜੁੜੀਆਂ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਅੱਗੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ ਹੈ। ਅੱਜ ਇਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਦੇ ਵਫਦ ਵੱਲੋਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਲੀਲਾਂ ਅਤੇ ਤੱਥਾਂ ਸਮੇਤ ਆਪਣੀਆਂ ਮੰਗਾਂ ਰੱਖੀਆਂ ਜਿਸ ਉਤੇ ਕੇਂਦਰੀ ਮੰਤਰੀ ਨੇ ਪੰਜਾਬ ਦੇ ਪੱਖਾਂ ਉਤੇ ਸਕਰਤਾਮਕ ਰੁਖ ਅਪਣਾਉਣ ਦਾ ਵਿਸ਼ਵਾਸ ਦਿਵਾਇਆ।

ਅੱਜ ਬਿਜਲੀ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗਾਂ ਦੇ ਕੇਂਦਰ ਸਰਕਾਰ ਨਾਲ ਜੁੜੇ ਮਾਮਲਿਆਂ ਬਾਰੇ ਤਾਲਮੇਲ ਕਮੇਟੀ ਦੀ ਮੀਟਿੰਗ ਸੀ। ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹ ਰਹੀ ਹੈ। ਦੋਵਾਂ ਵਿਭਾਗਾਂ ਨਾਲ ਸਬੰਧਤ ਕੇਂਦਰ ਕੋਲ ਲੰਬਿਤ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ।

ਪੰਜਾਬ ਨੇ ਕੇਂਦਰ ਅੱਗੇ ਮੰਗ ਰੱਖੀ ਕਿ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ.ਬੀ.ਐਮ.ਬੀ.) ਵਿੱਚ ਪੰਜਾਬ ਸੂਬੇ ਤੋਂ ਬਿਜਲੀ ਮੈਂਬਰ ਲਗਾਉਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਸਾਲ 2022 ਵਿੱਚ ਸੋਧ ਕੀਤੇ ਨਿਯਮਾਂ ਨੂੰ ਬਦਲਣ ਦੀ ਮੰਗ ਰੱਖੀ। ਪੰਜਾਬ ਦਾ ਕਹਿਣਾ ਸੀ ਕਿ ਨਵੀਆਂ ਸ਼ਰਤਾਂ ਅਨੁਸਾਰ ਸੂਬੇ ਵਿੱਚੋਂ ਕੋਈ ਵੀ ਯੋਗਤਾ ਵਾਲਾ ਉਮੀਦਵਾਰ ਨਹੀਂ ਮਿਲੇਗਾ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਸ਼ਾਨਨ ਪ੍ਰਾਜੈਕਟ ’ਤੇ ਪੰਜਾਬ ਨੇ ਆਪਣਾ ਪੂਰਾ ਹੱਕ ਜਤਾਉਂਦਿਆਂ ਕਿਹਾ ਕਿ ਪੰਜਾਬ ਪੁਨਰਗਠਨ ਕਾਨੂੰਨ ਤਹਿਤ ਇਸ ਉਪਰ ਪੰਜਾਬ ਦਾ ਹੀ ਹੱਕ ਬਣਦਾ ਹੈ। ਵੱਧ ਬਿਜਲੀ ਦੀ ਲੋੜ ਅਤੇ ਪੰਜਾਬ ਦੀ ਹਾਈਡਲ ਤੇ ਥਰਮਲ ਬਿਜਲੀ ਪ੍ਰਾਜੈਕਟਾਂ ਦੀ ਸੀਮਤ ਸਮਰੱਥਾ ਨੂੰ ਦੇਖਦਿਆਂ ਪੰਜਾਬ ਨੇ ਮੰਗ ਰੱਖੀ ਕਿ ਕੇਂਦਰੀ ਪਲਾਂਟਾਂ ਤੋਂ ਲੰਬੇ ਸਮੇਂ ਲਈ ਪੰਜਾਬ ਨੂੰ ਬਿਜਲੀ ਮੁਹੱਈਆ ਕਰਵਾਈ ਜਾਵੇ।

ਮੀਟਿੰਗ ਦੌਰਾਨ ਪੰਜਾਬ ਨੇ ਸੌਰ ਊਰਜਾ ਨੂੰ ਉਤਸ਼ਾਹਤ ਕਰਨ ਲਈ ਖੇਤੀਬਾੜੀ ਲਈ ਸਬਸਿਡੀ ਵਾਲੇ ਸੋਲਰ ਪੰਪਾਂ ਦੀ ਕਪੈਸਟੀ ਵਧਾਉਣ ਦੀ ਮੰਗ ਰੱਖਦਿਆਂ ਇਸ ਨੂੰ ਘੱਟੋ-ਘੱਟ 15 ਹਾਰਸ ਪਾਵਰ ਕੀਤਾ ਜਾਵੇ। ਪੰਜਾਬ ਦੀਆਂ ਖਾਣਾਂ ਤੋਂ ਸੂਬੇ ਵਿੱਚ ਤਲਵੰਡੀ ਸਾਬੋ, ਨਾਭਾ ਸਥਿਤ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਕੋਲਾ ਤਬਦੀਲ ਕਰਨ ਦੀ ਇਜਾਜ਼ਤ ਦੀ ਵੀ ਮੰਗ ਰੱਖੀ ਗਈ। ਨਵਿਆਉਣ ਯੋਗ ਊਰਜਾ ਨੂੰ ਉਤਸ਼ਾਹਤ ਕਰਨ ਲਈ ਸੱਤ ਪੈਸਾ ਪ੍ਰਤੀ ਯੂਨਿਟ ਦੇ ਵਪਾਰਕ ਮਾਰਜ਼ਨ ਵਿੱਚ ਕਮੀ ਦੀ ਮੰਗ ਰੱਖੀ ਗਈ। ਪੰਜਾਬ ਨੇ ਆਰ.ਡੀ.ਐਸ.ਐਸ. ਸਕੀਮ ਵਿੱਚ ਦੀ ਸਮਾਂ ਸੀਮਾ ਵਧਾਉਣ ਦੀ ਵੀ ਮੰਗ ਕੀਤੀ ਕਿਉਂਕਿ ਪੰਜਾਬ ਵਿੱਚ ਇਹ ਸਕੀਮ ਦੇਰੀ ਨਾਲ ਸ਼ੁਰੂ ਹੋਈ ਹੈ। ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਲਈ ਲਗਾਏ ਜਾਣ ਵਾਲੇ ਪਲਾਟਾਂ ਨੂੰ ਵੀ ਬਾਇਓ ਗੈਸ ਪਲਾਂਟਾਂ ਦੀ ਤਰਜ਼ ਉਤੇ ਸਬਸਿਡੀ ਦੇਣ ਦੀ ਮੰਗ ਕੀਤੀ ਗਈ । ਇਸੇ ਤਰ੍ਹਾਂ ਛੱਤਾਂ ਉਤੇ ਲਗਾਏ ਜਾਣ ਵਾਲੇ ਸੋਲਰ ਪ੍ਰਾਜੈਕਟਾਂ ਦੀ ਸਮਰੱਥਾ ਵਧਾਉਣ ਦੀ ਵੀ ਮੰਗ ਰੱਖੀ ਗਈ।

ਇਸੇ ਤਰ੍ਹਾਂ ਸ਼ਹਿਰੀ ਵਿਕਾਸ ਤੇ ਨਾਲ ਸਬੰਧਤ ਚਰਚਾ ਦੌਰਾਨ ਪੰਜਾਬ ਨੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਾਜੈਕਟ ਦਾ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ। ਪੰਜਾਬ ਦਾ ਕਹਿਣਾ ਸੀ ਕਿ ਇਹ ਪ੍ਰਾਜੈਕਟ ਬਾਕੀ ਤਿੰਨ ਸਮਾਰਟ ਸਿਟੀ ਪ੍ਰਾਜੈਕਟਾਂ ਤੋਂ ਬਾਅਦ ਵਿੱਚ ਅਲਾਟ ਹੋਇਆ ਸੀ ਜਿਸ ਕਾਰਨ ਇਸ ਦੀ ਸਮਾਂ ਸੀਮਾ 31 ਮਾਰਚ 2025 ਤੋਂ ਘੱਟੋ-ਘੱਟ ਦੋ ਸਾਲ ਲਈ ਵਧਾਈ ਜਾਵੇ। ਇਸੇ ਤਰ੍ਹਾਂ ਪ੍ਰਦੂਸ਼ਣ ਮੁਕਤ ਵਾਹਨਾਂ ਅਤੇ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਹੁਲਾਰਾ ਦੇਣ ਲਈ ਚੰਡੀਗੜ੍ਹ ਨਾਲ ਜੁੜਦੇ ਪੰਜਾਬ ਦੇ ਖੇਤਰਾਂ ਜਿਵੇਂ ਕਿ ਮੁਹਾਲੀ-ਜ਼ੀਰਕਪੁਰ ਨੂੰ ਵੀ ਇਕ ਕਲੱਸਟਰ ਬਣਾ ਕੇ ਇਸ ਨੂੰ ਈ-ਬੱਸ ਸੇਵਾ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਜਾਵੇ।

ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪੰਜਾਬ ਦੀਆਂ ਬਹੁਤਾਤ ਮੰਗਾਂ ਉਤੇ ਸਿਧਾਂਤਕ ਸਹਿਮਤੀ ਦਿੰਦਿਆਂ ਇਨ੍ਹਾਂ ਉਤੇ ਸਕਰਾਤਮਕ ਰਵੱਈਏ ਨਾਲ ਪਹੁੰਚ ਅਪਣਾਉਣ ਦਾ ਵਿਸ਼ਵਾਸ ਦਿਵਾਇਆ।

ਮੀਟਿੰਗ ਵਿੱਚ ਕੇਂਦਰ ਤਰਫੋਂ ਸਕੱਤਰ ਬਿਜਲੀ ਪੰਕਜ ਅੱਗਰਵਾਲ, ਸੰਯੁਕਤ ਸਕੱਤਰ ਬਿਜਲੀ ਮੁਹੰਮਦ ਅਫ਼ਜ਼ਲ, ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤ੍ਰਿਪਾਠੀ, ਸ਼ਹਿਰੀ ਤੇ ਮਕਾਨ ਉਸਾਰੀ ਮੰਤਰਾਲੇ ਦੇ ਓ.ਐਸ.ਡੀ. ਜੈਦੀਪ ਅਤੇ ਡਾਇਰੈਕਟਰ ਅਮਰੂਤ ਗੁਰਜੀਤ ਸਿੰਘ ਢਿੱਲੋਂ ਅਤੇ ਪੰਜਾਬ ਤਰਫੋਂ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਤੇਜਵੀਰ ਸਿੰਘ, ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਬਿਜਲੀ ਰਾਹੁਲ ਤਿਵਾੜੀ, ਵਿਸ਼ੇਸ਼ ਸਕੱਤਰ ਸਥਾਨਕ ਸਰਕਾਰਾਂ ਦੀਪਤੀ ਉੱਪਲ, ਡਾਇਰੈਕਟਰ ਸਥਾਨਕ ਸਰਕਾਰਾਂ ਗੁਰਪ੍ਰੀਤ ਸਿੰਘ ਖਹਿਰਾ, ਵਿਸ਼ੇਸ਼ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਪਨੀਤ ਰਿਆਤ, ਪੁੱਡਾ ਦੇ ਸੀ.ਏ. ਨੀਰੂ ਕਤਿਆਲ, ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ ਹਾਜ਼ਰ ਸਨ।

ਇਸ ਮੌਕੇ ਕੇਂਦਰੀ ਮੰਤਰੀ ਤੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

——-

Tags: BREAKING NEWSBreaking news in PunjabiLatest Punjab newsLatest Punjab news in PunjabiPUNJABpunjab newstop headlines in PunjabiWEB PORTALWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

by Ranjit Singh
May 31, 2026
0

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ 'ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ? ਅਹਿਮਦਾਬਾਦ, 31 ਮਈ (ਵਿਸ਼ਵ...

Himachal Pradesh: 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਗੱਡੀ: 8 ਲੋਕਾਂ ਦੀ ਮੌਤ

Himachal Pradesh: 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਗੱਡੀ: 8 ਲੋਕਾਂ ਦੀ ਮੌਤ

by Ranjit Singh
May 31, 2026
0

Himachal Pradesh: 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਗੱਡੀ: 8 ਲੋਕਾਂ ਦੀ ਮੌਤ ਹਿਮਾਚਲ ਪ੍ਰਦੇਸ਼, 31 ਮਈ (ਵਿਸ਼ਵ ਵਾਰਤਾ): ਹਿਮਾਚਲ...

Bank Holidays: ਜੇ ਕੋਈ ਜ਼ਰੂਰੀ ਕੰਮ ਤਾਂ ਜਲਦੀ ਕਰ ਲਓ, ਜੂਨ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ

Bank Holidays: ਜੇ ਕੋਈ ਜ਼ਰੂਰੀ ਕੰਮ ਤਾਂ ਜਲਦੀ ਕਰ ਲਓ, ਜੂਨ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ

by Ranjit Singh
May 31, 2026
0

Bank Holidays: ਜੇ ਕੋਈ ਜ਼ਰੂਰੀ ਕੰਮ ਤਾਂ ਜਲਦੀ ਕਰ ਲਓ, ਜੂਨ ਮਹੀਨੇ 13 ਦਿਨ ਬੈਂਕ ਰਹਿਣਗੇ ਬੰਦ ਨਵੀਂ ਦਿੱਲੀ, 31...

Weather Alert: ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਮੀਂਹ ਅਤੇ ਗੜੇਮਾਰੀ ਲਈ ਚੇਤਾਵਨੀ ਜਾਰੀ

Weather Alert: ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਮੀਂਹ ਅਤੇ ਗੜੇਮਾਰੀ ਲਈ ਚੇਤਾਵਨੀ ਜਾਰੀ

by Ranjit Singh
May 31, 2026
0

Weather Alert: ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਮੀਂਹ ਅਤੇ ਗੜੇਮਾਰੀ ਲਈ ਚੇਤਾਵਨੀ ਜਾਰੀ ਨਵੀਂ ਦਿੱਲੀ, 31 ਮਈ (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

by Ranjit Singh
May 31, 2026
0

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ 'ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ? ਅਹਿਮਦਾਬਾਦ, 31 ਮਈ (ਵਿਸ਼ਵ...

Most Popular

Big News: ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ

Big News: ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ

by Ranjit Singh
1 week ago
0

Big News: ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ ਚੰਡੀਗੜ੍ਹ, 22 ਮਈ – ਪੁਲਿਸ ਨੇ ਆਸਟ੍ਰੇਲੀਆ ਵਿੱਚ ਰਹਿੰਦੇ ਮਰਹੂਮ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 