ਪਟਿਆਲਾ ਰੈਲੀ ਵਿਚ ਹਜ਼ਾਰਾਂ ਸਾਬਕਾ ਫੌਜੀ ਕਰਨਗੇ ਸਮੂਲੀਅਤ ,ਇੰਜ, ਸਿੱਧੂ
ਚੰਡੀਗੜ, 5 ਅਕਤੂਬਰ (ਵਿਸ਼ਵ ਵਾਰਤਾ)- ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਰਨਲ ਜੇ ਜੇ ਸਿੰਘ ਨੇ ਕਿਹਾ ਕਿ ਕਾਂਗਰਸ ਦੀਆਂ ਕੋਝੀਆਂ ਹਰਕਤਾਂ ਦਾ ਮੌਕਾ ਆਉਣ ਤੇ ਢੁਕਵਾਂ ਜਵਾਬ ਦੇਵਾਂਗੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਕੋਆਰਡੀਨੇਟਰ ਇੰਜ, ਗੁਰਜਿੰਦਰ ਸਿੰਘ ਸਿੱਧੂ ਨੇਂ ਕਿਹਾ ਕਿ ਪੰਜਾਬ ਸਰਕਾਰ ਦੀ ਧਕੇਸਾਹੀ ਖਿਲਾਫ ਸਾਰੇ ਪੰਜਾਬ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿਚ ਸਾਬਕਾ ਫੌਜੀ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀਂ ਰੈਲੀ ਵਿਚ ਪਹੁੰਚਣਗੇ। ਕਾਂਗਰਸ ਨੇ ਹਮੇਸਾ ਹੀ ਸਾਬਕਾ ਫੋਜੀਆਂ ਨਾਲ ਧੱਕਾ ਕੀਤਾ ਹੈ। ਇੱਕ ਰੈਕ ਇੱਕ ਪੈਨਸਨ ਦੀ ਮੰਗ ਨੂੰ ਕਾਗਰਸ ਨੇ 31 ਸਾਲ ਲੱਟਕਾਇਆ ਜਿੱਥੇ ਕਿ ਮੋਦੀ ਸਰਕਾਰ ਨੇ 10 ਮਹੀਨਿਆਂ ਵਿੱਚ ਸਾਬਕਾ ਫੋਜੀਆਂ ਦੀ ਇਹ ਮੰਗ ਨੂੰ ਪੂਰਾ ਕੀਤਾ। ਇਸ ਮੌਕੇ ਉਹਨਾ ਨਾਲ ਕੈਪਟਨ ਪ੍ਰੀਤਮ ਸਿੰਘ, ਕੈਪਟਨ ਗੁਰਮੀਤ ਸਿੰਘ, ਸੂਬੇਦਾਰ ਸੁਖਪਾਲ ਸਿੰਘ ਆਦਿ ਆਗੂ ਹਜ਼ਾਰ ਸਨ।