ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਣਗੇ ਆਪਣੇ ਅਹੁਦੇ ਤੋਂ ਅਸਤੀਫਾ ?
‘ਆਪ’ ਸੁਪਰੀਮੋ ਕੇਜਰੀਵਾਲ ਕਿਸ ਨੂੰ ਦੇ ਸਕਦੇ ਹਨ ਪੰਜਾਬ ਦੇ ਵਿੱਚ ਇਸ ਅਹੁਦੇ ਦੀ ਜਿੰਮੇਦਾਰੀ ?
ਚੰਡੀਗੜ੍ਹ, 28ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਦੇ ਵਿੱਚ ਜਿੱਥੇ ਚੋਣ ਪ੍ਰਚਾਰ ਚੱਲ ਰਿਹਾ ਉੱਥੇ ਹੀ ਸੀਐਮ ਮਾਨ ਨੇ ਆਪਣਾ ਅਹੁਦਾ ਛੱਡਣ ਦੀ ਇੱਛਾ ਜਤਾਈ ਹੈ ਅਤੇ ਉਹਨਾਂ ਦੇ ਦਿੱਤੇ ਬਿਆਨ ਮੁਤਾਬਿਕ ਉਹ ਛੇਤੀ ਇਸ ਸੰਬੰਧ ਦੇ ਵਿੱਚ ਹਾਈ ਕਮਾਨ ਨਾਲ ਦਿੱਲੀ ਵੀ ਗੱਲਬਾਤ ਕਰ ਸਕਦੇ ਹਨ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹਨ ਤੇ ਉੱਥੇ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਵੀ ਕਈ ਵਿਭਾਗ ਸਾਂਭ ਰਹੇ ਹਨ। ਹੁਣ ਪੰਜਾਬ ਸੀਐਮ ਨੇ ਚੋਣ ਪ੍ਰਚਾਰ ਦੇ ਦਰਮਿਆਨ ਚੱਬੇਵਾਲ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਢਾਈ ਸਾਲ ਤੋਂ ਜਿੱਥੇ ਪੰਜਾਬ ਪ੍ਰਧਾਨ ਦੇ ਨਾਲ ਪੰਜਾਬ ਸੀਐਮ ਦੇ ਅਹੁਦੇ ਦੀ ਜਿੰਮੇਦਾਰੀ ਨਿਭਾ ਰਹੇ ਹਨ ਅਤੇ ਬਹੁਤ ਸਾਰੇ ਮਹਿਕਮਿਆਂ ਦਾ ਉਹਨਾਂ ਨੂੰ ਦੇਖਣਾ ਪੈ ਰਿਹਾ। ਇਸੇ ਕਰਕੇ ਉਹ ਚਾਹੁੰਦੇ ਹਨ ਕਿ ਪਾਰਟੀ ਨੂੰ ਫੁੱਲ ਟਾਈਮ ਪ੍ਰਧਾਨ ਮਿਲੇ । ਉਹਨਾਂ ਇਹ ਵੀ ਗੱਲ ਕਹੀ ਹੈ ਕਿ ਉਹ ਛੇਤੀ ਹੀ ਪਾਰਟੀ ਹਾਈ ਕਮਾਂਡ ਕੋਲ ਆਪਣੀ ਗੱਲ ਰੱਖਣਗੇ ਤੇ ਇਸ ਦੇ ਨਾਲ ਜਗ ਜਾਹਿਰ ਹੈ ਕਿ ਪੰਜਾਬ ਸੀਐਮ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਤੇ ਪਾਰਟੀ ਨੂੰ ਛੇਤੀ ਹੀ ਨਵਾਂ ਪ੍ਰਧਾਨ ਮਿਲ ਸਕਦਾ ਹੈ । ਹਾਲਾਂਕਿ ਇਸ ਮਨ ਦੇ ਵਿੱਚ ਪਹਿਲਾਂ ਵੀ ਚਰਚਾਵਾਂ ਸ਼ੁਰੂ ਹੋਈਆਂ ਸੀ ਪਰ ਹੁਣ ਦੁਬਾਰਾ ਤੋਂ ਪੰਜਾਬ ਸੀਐਮ ਭਗਵੰਤ ਸਿੰਘ ਮਾਨ ਦੇ ਇਸ ਬਿਆਨ ਨੇ ਮੁਹਰ ਲਗਾ ਦਿੱਤੀ ਹੈ ਕਿ ਉਹ ਪ੍ਰਧਾਨਗੀ ਦਾ ਉਹਦਾ ਛੱਡ ਸਕਦੇ ਹਨ।























