• Latest
  • Trending
Politics News : ਡਿੰਪੀ ਢਿੱਲੋਂ ਨੇ ਚੱਕ ਤਾ ਕੱਲੀ ਕੱਲੀ ਗੱਲ ਤੋਂ ਪਰਦਾ, ਜਾਣੋ ਪਰਿਵਾਰਵਾਦ ਨੇ ਕਿਸ ਤਰ੍ਹਾਂ ਤੋੜੀ 36 ਸਾਲ ਪੁਰਾਣੀ ਯਾਰੀ

Politics News : ਡਿੰਪੀ ਢਿੱਲੋਂ ਨੇ ਚੱਕ ਤਾ ਕੱਲੀ ਕੱਲੀ ਗੱਲ ਤੋਂ ਪਰਦਾ, ਜਾਣੋ ਪਰਿਵਾਰਵਾਦ ਨੇ ਕਿਸ ਤਰ੍ਹਾਂ ਤੋੜੀ 36 ਸਾਲ ਪੁਰਾਣੀ ਯਾਰੀ

2 years ago
Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

19 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

1 hour ago
 ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਅੱਜ

 ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਅੱਜ

2 hours ago
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੇਖੇ ਗਏ ਸ਼ੱਕੀ ਡਰੋਨ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੇਖੇ ਗਏ ਸ਼ੱਕੀ ਡਰੋਨ, 3 ਉਡਾਣਾਂ ਡਾਇਵਰਟ

2 hours ago
ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ

ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ

2 hours ago
ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ; ਵਿਰੋਧੀ ਧਿਰ ਅੱਜ ਸੁਪਰੀਮ ਕੋਰਟ ਵੱਲ ਕਰੇਗਾ ਮਾਰਚ 

ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ; ਵਿਰੋਧੀ ਧਿਰ ਅੱਜ ਸੁਪਰੀਮ ਕੋਰਟ ਵੱਲ ਕਰੇਗਾ ਮਾਰਚ 

2 hours ago
IND vs WI : ਭਾਰਤ ਨੇ ਤੀਜੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ

IND vs WI : ਭਾਰਤ ਨੇ ਤੀਜੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ

3 hours ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

3 hours ago
Hukamnama Sri Darbar Sahib Today – 12 October 2026 | Ang 800 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 12 October 2026 | Ang 800 I ਅੱਜ ਦਾ ਹੁਕਮਨਾਮਾ

4 hours ago
ਰਿਆਦ ‘ਚ ਹੋਏ ਹਮਲੇ ‘ਚ ਇੱਕ ਭਾਰਤੀ ਨਾਗਰਿਕ ਦੀ ਮੌਤ

ਰਿਆਦ ‘ਚ ਹੋਏ ਹਮਲੇ ‘ਚ ਇੱਕ ਭਾਰਤੀ ਨਾਗਰਿਕ ਦੀ ਮੌਤ

11 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

11 hours ago
ਮੈਡ ਸੰਧੂ ਕਤਲ ਮਾਮਲੇ ‘ਚ 3 ਹੋਰ ਮੁਲਜ਼ਮ ਕਾਬੂ

ਮੈਡ ਸੰਧੂ ਕਤਲ ਮਾਮਲੇ ‘ਚ 3 ਹੋਰ ਮੁਲਜ਼ਮ ਕਾਬੂ

11 hours ago
Hindi News
English News
Monday, October 12, 2026
No Result
View All Result
23 °c
Chandigarh
26 ° Tue
24 ° Wed
24 ° Thu
24 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Politics News : ਡਿੰਪੀ ਢਿੱਲੋਂ ਨੇ ਚੱਕ ਤਾ ਕੱਲੀ ਕੱਲੀ ਗੱਲ ਤੋਂ ਪਰਦਾ, ਜਾਣੋ ਪਰਿਵਾਰਵਾਦ ਨੇ ਕਿਸ ਤਰ੍ਹਾਂ ਤੋੜੀ 36 ਸਾਲ ਪੁਰਾਣੀ ਯਾਰੀ

August 26, 2024
in Politics, ਸਿਆਸੀ, ਖਬਰਾਂ, ਪੰਜਾਬ
Politics News : ਡਿੰਪੀ ਢਿੱਲੋਂ ਨੇ ਚੱਕ ਤਾ ਕੱਲੀ ਕੱਲੀ ਗੱਲ ਤੋਂ ਪਰਦਾ, ਜਾਣੋ ਪਰਿਵਾਰਵਾਦ ਨੇ ਕਿਸ ਤਰ੍ਹਾਂ ਤੋੜੀ 36 ਸਾਲ ਪੁਰਾਣੀ ਯਾਰੀ

Politics News : ਡਿੰਪੀ ਢਿੱਲੋਂ ਨੇ ਚੱਕ ਤਾ ਕੱਲੀ ਕੱਲੀ ਗੱਲ ਤੋਂ ਪਰਦਾ, ਜਾਣੋ ਪਰਿਵਾਰਵਾਦ ਨੇ ਕਿਸ ਤਰ੍ਹਾਂ ਤੋੜੀ 36 ਸਾਲ ਪੁਰਾਣੀ ਯਾਰੀ

ਗਿੱਦੜਬਾਹਾ, 26ਅਗਸਤ (ਵਿਸ਼ਵ ਵਾਰਤਾ)Politics News: ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਲਾਇਵ ਹੋ ਕੇ ਪਾਰਟੀ ਛੱਡਣ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ, ‘ ਉਨ੍ਹਾਂ ਨੇ ਹਰ ਮਾੜੇ ਤੇ ਚੰਗੇ ਵਕਤ ‘ਚ ਪਾਰਟੀ ਦਾ ਸਾਥ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨਾਲ ਆਪਣੇ ਲੰਮੇ ਤਜਰਬੇ ਨੂੰ ਉਨ੍ਹਾਂ ਇਸ ਵੀਡੀਓ ਰਾਹੀਂ ਵਿਸਥਾਰ ਨਾਲ ਸਾਂਝਾ ਕੀਤਾ ਹੈ। ਇਕ 16 ਮਿੰਟ ਲੰਮੇ ਵੀਡੀਓ ‘ਚ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ, ਉਨ੍ਹਾਂ ਦੇ ਪਿਤਾ ਸ਼ਿਵਰਾਜ ਸਿੰਘ ਢਿਲੋਂ ਨੇ ਉਨ੍ਹਾਂ ਨੂੰ ਪਾਰਟੀ ਦਾ ਪੱਲਾ ਫੜਾਇਆ ਸੀ ਤੇ ਹਰ ਹਾਲ ‘ਚ ਪਾਰਟੀ ਦਾ ਸਾਥ ਦੇਣ ਦੀ ਗੱਲ ਕਹੀ ਸੀ ਤੇ ਉਨ੍ਹਾਂ ਨੇ ਵੀ ਪਾਰਟੀ ਦਾ ਹਰ ਮਾੜੇ ਚੰਗੇ ਸਮੇ ‘ਚ ਸਾਥ ਦਿੱਤਾ। ਪਹਿਲੀ ਵਾਰ ਉਨ੍ਹਾਂ 1989 ਵਿਚ ਭਾਈ ਸ਼ਮਿੰਦਰ ਸਿੰਘ ਦੇ ਚੋਣ ਲੜਨ ਵੇਲੇ ਪਾਰਟੀ ਲਈ ਇਲੈਕਸ਼ਨ ‘ਚ ਕੰਮ ਕੀਤਾ ਸੀ। 1995 ‘ਚ ਗਿੱਦੜਬਾਹੇ ਦਾ ਬਾਈਇਲੈਕਸ਼ਨ ਆਇਆ। ਉਸ ਵੇਲੇ ਵੀ ਅਸੀਂ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕੀਤੀ ਸੀ। 1995 ਦੇ ਬਾਈਇਲੈਕਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ‘ਚ ਕੀਤਾ। ਜਿੱਤਣ ਤੋਂ ਬਾਅਦ ਪਾਰਟੀ ਦੀ ਫਿਰ ਤੋਂ ਇਕ ਪਲੇਟਫਾਰਮ ਬਣਿਆ। 1997 ਵਿਚ ਪਾਰਟੀ ਦੀ ਸਰਕਾਰ ਬਣੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। 2002 ਤੱਕ ਸਰਕਾਰ ਦਾ ਨਿੱਘ ਮਾਣਿਆ। ਫਿਰ 2002 ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ‘ਤੇ ਨਿੱਜੀ ਰੰਜਿਸ਼ ਕਾਰਨ ਜਿਹੜੇ ਪਾਰਟੀ ਦੇ ਨਾਲ ਸੀ ਉਨ੍ਹਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਸਾਡਾ ਵੀ ਨੁਕਸਾਨ ਕੀਤਾ ਗਿਆ ਪਰ ਅਸੀਂ ਡੋਲੇ ਨਹੀਂ। ਪਾਰਟੀ ਅਤੇ ਬਾਦਲ ਪਰਿਵਾਰ ਨਾਲ ਡਟਕੇ ਖੜੇ ਰਹੇ। 2007 ਵਿਚ ਪਾਰਟੀ ਦੀ ਫਿਰ ਸਰਕਾਰ ਬਣੀ। 2010 ਵਿਚ ਫਿਰ ਪਾਰਟੀ ‘ਤੇ ਸੰਕਟ ਦੀ ਘੜੀ ਆ ਗਈ ਜਦੋ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦੇ ਅੰਦਰ ਹੀ ਇਕ ਬਗਾਵਤ ਖੜੀ ਕਰ ਦਿੱਤੀ। ਉਸ ਵੇਲੇ ਵੀ ਅਸੀਂ ਬਾਦਲ ਪਰਿਵਾਰ ਨਾਲ ਡੱਟਕੇ ਖੜੇ ਰਹੇ।’

ਮਨਪ੍ਰੀਤ ਬਾਦਲ ਬਣੇ ਪਾਰਟੀ ਛੱਡਣ ਦਾ ਕਾਰਨ

ਉਨ੍ਹਾਂ ਕਿਹਾ ਕਿ, ‘2012 ‘ਚ ਇਸਤਰਾਂ ਲੱਗ ਰਿਹਾ ਸੀ ਕਿ ਪੀਪੀਪੀ ਦੀ ਸਰਕਾਰ ਬਣੇਗੀ ਅਤੇ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ। ਉਸ ਵੇਲੇ ਵੀ ਅਸੀਂ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦਿੱਤਾ ਤੇ ਫਿਰ ਦੋਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਗਈ। ਉਸ ਵੇਲੇ ਮੈਨੂੰ ਗਿੱਦੜਬਾਹੇ ‘ਚ ਹਲਕੇ ਦਾ ਮੁੱਖ ਸੇਵਾਦਾਰ ਥਾਪਿਆ ਗਿਆ। ਅਸੀਂ ਬੜੀ ਇਮਾਨਦਾਰੀ ਨਾਲ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਕੇ ਰੱਖਿਆ। ਮੇਰੇ ਅਤੇ ਮੇਰੇ ਪਰਿਵਾਰ ਕਰਕੇ ਕਦੇ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ। 2017 ਦੇ ਇਲੈਕਸ਼ਨ ਲੜੇ ਲੋਕਾਂ ਨੇ ਵੀ ਸਾਡਾ ਬੜਾ ਸਾਥ ਦਿੱਤਾ। ਪਹਿਲਾ ਇਲੈਕਸ਼ਨ ਮੈਂ 2017 ‘ਚ ਲੜਿਆ। ਬੇਅਦਬੀ ਅਤੇ ਨਸ਼ਿਆਂ ਕਰਕੇ ਪਾਰਟੀ ਦੀ ਇਮੇਜ ਬੜੀ ਖ਼ਰਾਬ ਹੋ ਗਈ ਸੀ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਗਿੱਦੜਬਾਹਾ ਹਲਕੇ ‘ਚੋ ਮੈਨੂੰ 49000 ਵੋਟਾਂ ਪਈਆਂ ਸਨ। ਅਸੀਂ 13-14 ਹਜ਼ਾਰ ਵੋਟਾਂ ਨਾਲ ਹਾਰੇ ਸੀ ਕਿਉ ਕਿ ਪਾਰਟੀ ਦਾ ਗ੍ਰਾਫ ਕਾਫੀ ਡਿੱਗ ਗਿਆ ਸੀ। ਉਸ ਤੋਂ ਬਾਅਦ 5 ਸਾਲ ਫਿਰ ਕਾਂਗਰਸ ਦੀ ਸਰਕਾਰ ਆਈ ਕੈਪਟਨ ਸਾਬ ਫਿਰ ਮੁੱਖ ਮੰਤਰੀ ਬਣੇ। ਕੈਪਟਨ ਸਾਬ ਨੇ ਵੀ ਸਾਡੇ ‘ਤੇ ਕਾਫੀ ਪਰਚੇ ਕਰਵਾਏ। ਮੈਂ ਫਿਰ ਵੀ ਵਰਕਰਾਂ ਨਾਲ ਡੱਟਕੇ ਖੜਾ ਰਿਹਾ। 2022 ਦਾ ਇਲੈਕਸ਼ਨ ਲੜਿਆ ਫਿਰ ਅਕਾਲੀ ਦਲ ਦੇ ਵਰਕਰਾਂ ਨੇ ਮੇਰਾ ਸਾਥ ਦਿੱਤਾ। ਆਮ ਆਦਮੀ ਪਾਰਟੀ ਦੀ ਹਵਾ ‘ਚ 50000 ਵੋਟਾਂ ਪਈਆਂ। ਜਨਵਰੀ ‘ਚ ਮੈਂ ਬਾਦਲ ਸਾਬ ਨੂੰ ਪੁੱਛਿਆ ਕਿ ਮਨਪ੍ਰੀਤ ਬਾਦਲ ਨੇ ਵੀ ਹਲਕੇ ‘ਚ ਸਰਗਰਮੀਆਂ ਵਧਾਈਆਂ ਹਨ ਕਿ ਇਹ ਤੁਹਾਡੇ ਧਿਆਨ ਵਿਚ ਹੈ। ਬਾਦਲ ਸਾਬ ਨੇ ਕਿਹਾ ਕਿ ਉਹ ਆਪਣੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਹਨ। ਬਾਦਲ ਸਾਬ ਨੇ ਕਿਹਾ ਕਿ ਉਨ੍ਹਾਂ ਗਿੱਦੜਬਾਹੇ ਤੋਂ ਜੁਆਇਨ ਕਰਨਾ ਹੈ ਤੂੰ ਦੇਖਲਾ ਕਿ ਸਿਆਸਤ ਕਰਨੀ ਹੈ ਕੇ ਨਹੀਂ ਕਰਨੀ। ਇਹ ਗੱਲ ਮੇਰੇ ਦਿੱਲ ‘ਚ ਲੱਗੀ। ਮੈਨੂੰ ਓਦਾਂ ਹੀ ਕਹਿ ਦਿੰਦੇ ਕਿ ਸਾਡੇ ਪਰਿਵਾਰ ਦਾ ਮਸਲਾ ਤੂੰ ਮਨਪ੍ਰੀਤ ਬਾਦਲ ਨੇ ਪਿੱਛੇ ਲੱਗ ਜਾ। ਮੈਂ ਕਦੇ ਉਨ੍ਹਾਂ ਨੂੰ ਮਨ੍ਹਾ ਨਾ ਕਰਦਾ। ਮੇਰਾ ਐਨਾ ਨੁਕਸਾਨ ਹੋਇਆ ਫੈਮਲੀ ਦਾ ਹੋਇਆ ਮੇਰੇ ਬਿਜ਼ਨਸ ਦਾ ਹੋਇਆ ਪਰ ਮੈ ਕਦੇ ਉਨ੍ਹਾਂ ਨੂੰ ਜਵਾਬ ਨਹੀਂ ਦਿੱਤਾ। ਮੈਨੂੰ ਕਹਿ ਦਿੰਦੇ ਮੈਂ ਇਲੈਕਸ਼ਨ ਨਹੀਂ ਲੜਨਾ ਸੀ। ਮੈਨੂੰ ਕਹਿੰਦੇ ਜੇ ਤੂੰ ਸਿਆਸਤ ਕਰਨੀ ਹੈ ਤਾ ਤਲਵੰਡੀ ਸਾਬੋ ਚਲਿਆ ਜਾ। ਮੈਂ ਕਿਹਾ ਤਲਵੰਡੀ ਸਾਬੋ ਮੈਂ ਜਾਂਦਾ ਨਹੀਂ ਮੈ ਆਪਣੇ ਘਰ ਬੈਠੂੰਗਾ। 2-3 ਦਿਨ ਬਾਅਦ ਮੈਨੂੰ ਫਿਰ ਟੈਲੀਫੂਨ ਆਉਂਦਾ ਕਿ ਮੈ ਤੈਨੂੰ ਮਿਲਣ ਆਉਣਾ। ਮੈ ਕਿਹਾ ਕਿ ਮੈਂ ਹੀ ਆ ਜਾਂਦਾ ਹਾਂ। ਤੁਸੀਂ ਵੱਡੇ ਬੰਦੇ ਹੋ ਮੈਂ ਤੁਹਾਡੇ ਤੋਂ ਬਹੁਤ ਛੋਟਾ ਹਾਂ। ਮੈਂ ਘਰ ਗਿਆ ਮੈਨੂੰ ਕਹਿੰਦੇ ਮੈਂ ਤਾ ਵੈਸੇ ਮਜ਼ਾਕ ਕਰਦਾ ਸੀ, ਤੂੰ ਇਸ ਗੱਲ ਨੂੰ ਸੀਰੀਅਸ ਲੈ ਗਿਆ। ਤੂੰ ਦੋਬਾਰਾ ਹਲਕਾ ਸੰਭਾਲ ਮਨ ‘ਚ ਕੋਈ ਗੱਲ ਨਹੀਂ ਰੱਖਣੀ। ਮੈ ਦੋਬਾਰਾ ਫਿਰ ਚੱਲ ਪਿਆ। ਫਿਰ ਬਾਈਇਲੈਕਸ਼ਨ ਆ ਗਿਆ, ਮੈਂ ਪੁੱਛਿਆ ਪ੍ਰਧਾਨ ਸਾਬ ਕੀ ਹੁਕਮ ਹੈ। ਮੈਨੂੰ ਕਹਿੰਦੇ ਕੋਈ ਨੀ ਦੱਸਦਾਂਗੇ , ਕਹਿੰਦੇ ਤਿਆਰੀਆਂ ਕਰੋ। ਮੈਂ ਫਿਰ ਪੁੱਛਿਆ ਪ੍ਰਧਾਨ ਸਾਬ ਇਲੈਕਸ਼ਨ ਕੌਣ ਲੜੂਗਾ, ਲੋਕ ਸਾਨੂੰ ਸਵਾਲ ਪੁੱਛਦੇ ਹਨ। ਬੀਬਾ ਜੀ ਨੇ ਇਕ ਦਿਨ ਅਨਾਊਂਸ ਕਰਤਾ ਕਿ ਸੁਖਬੀਰ ਜੀ ਇਲੈਕਸ਼ਨ ਲੜਨਗੇ। ਮੈਂ ਕਿਹਾ ਜੇ ਸੁਖਬੀਰ ਜੀ ਲੜਨਗੇ ਤਾ ਸਾਨੂੰ ਕੋਈ ਇਤਰਾਜ ਨੀ ਅਸੀਂ ਆਪਣੇ ਨਾਲੋਂ ਵੱਧ ਮਿਹਨਤ ਕਰਕੇ ਉਨ੍ਹਾਂ ਨੂੰ ਜਿਤਾਵਾਂਗੇ। ਅਗਲੇ ਦਿਨ ਮੈਨੂੰ ਕਹਿੰਦੇ ਮੈਂ ਤਾ ਲੜਦਾ ਨੀ ਤੂੰ ਲੜੇਗਾ ਇਲੈਕਸ਼ਨ। ਮੈਂ ਕਿਹਾ ਜੀ ਮੈ ਲੜ ਲਾਊਂਗਾ। ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਬ ਚੱਲ ਪਏ ਲੋਕਾਂ ਨੂੰ ਹੋਰ ਡਾਉਟ ਹੋ ਗਿਆ। ਕਿ ਹੋ ਸਕਦਾ ਮਨਪ੍ਰੀਤ ਬਾਦਲ ਚੋਣਾਂ ਲੜਨ। ਕਿਉ ਕਿ ਉਹ ਲੋਕਾਂ ਦੇ ਘਰਾਂ ‘ਚ ਜਾਂਦੇ ਨੇ ਬੀਜੇਪੀ ਦੇ ਕੈਂਡੀਡੇਟ ਨੇ ਬੀਜੇਪੀ ‘ਚ ਕਿਸੇ ਨੂੰ ਸ਼ਾਮਿਲ ਕਰਦੇ ਨਹੀਂ। ਇਸ ਗੱਲ ਤੋਂ ਲੋਕਾਂ ‘ਚ ਡਾਉਟ ਕਰੇਟ ਹੋਣ ਗੱਲ ਪਿਆ ਲੋਕ ਮੇਰੇ ਕੋਲ ਆਉਣ ਲੱਗ ਪਏ। ਉਹ ਕਹਿਣ ਲੱਗ ਪਏ ਕਿ ਆਪਣੇ ਨਾਲ ਕੋਈ ਨਾ ਕੋਈ ਧੋਖਾ ਹੋਊਗਾ। ਤੁਸੀਂ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਲੋ ਸਾਨੂੰ ਗੱਲ ਠੀਕ ਨਹੀਂ ਨਜਰ ਆ ਰਹੀ। ਮੈਂ ਸੁਖਬੀਰ ਜੀ ਨਾਲ ਗੱਲ ਕੀਤੀ ਕਿ ਇਸ ਤਰਾਂ ਦੇ ਹਾਲਾਤ ਨੇ, ਮਨਪ੍ਰੀਤ ਜੀ ਪਿੰਡਾਂ ‘ਚ ਜਾ ਰਹੇ ਨੇ। ਜੇ ਉਨ੍ਹਾਂ ਨੇ ਆ ਕੇ ਇਲੈਕਸ਼ਨ ਲੜਨਾ ਹੈ ਤਾ ਮੈਨੂੰ ਹੁਣ ਦੱਸ ਦਿਉ। ਮੈ ਵੀ ਮਿਹਨਤ ਕਰੀ ਜਾਂਦਾ ਮੇਰਾ ਵੀ ਖਰਚ ਹੋ ਰਿਹਾ ਹੈ। ਫਿਰ ਮੈਂ ਕਿਹਾ ਉਸਦੇ ਖਿਲਾਫ ਕੁਝ ਕਹੋ ਤੁਸੀਂ। ਤੁਸੀਂ ਉਮੀਦਵਾਰ ਵੀ ਅਨਾਊਂਸ ਨਹੀਂ ਕਰ ਰਹੇ। ਮੈਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕਿ ਮਜ਼ਬੂਰੀ ਹੈ। ਹੋ ਸਕਦੈ ਮੈਂ ਭਰਾਵਾਂ ਦੇ ਪਿਆਰ ‘ਚ ਰੋੜਾ ਬਣ ਰਿਹਾ ਹਾਂ। ਮੈਂ ਫਿਰ ਸਾਰੇ ਵਰਕਰਾਂ ਨਾਲ ਗੱਲ ਕੀਤੀ। ਉਹ ਕਹਿੰਦੇ ਤੁਸੀਂ ਅਸਤੀਫਾ ਦੇ ਕੇ ਘਰ ਬੈਠੋ। ਮਨਪ੍ਰੀਤ ਸਿੰਘ ਬਾਦਲ ਪਿੰਡਾਂ ‘ਚ ਜਾਕੇ ਇਹੋ ਕਹਿੰਦੇ ਸੀ ਕਿ ਅਸੀਂ ਦੋਵੇ ਭਰਾ ਆਪਸ ‘ਚ ਘਿਓ ਖਿਚੜੀ ਹਾਂ। ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਸਾਡੀ ਦੂਜੇ ਤੀਜੇ ਦਿਨ ਗੱਲ ਹੁੰਦੀ ਹੈ। ਮੈ ਕਿਹਾ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਇਕ ਹੋਣਗੇ ਦੋਨੇ ਜਣੇ। ਫੇਰ ਮੈਂ ਮਨ ਬਣਾਇਆ ਕਿ ਇਸ ਚੱਕੀ ‘ਚ ਆਪਾਂ ਨਹੀਂ ਪਿੱਸਣਾ। ਮੈਂ ਸਿਆਸਤ ਦੀ ਭੇਂਟ ਨਹੀਂ ਚੜਣਾ ਚਾਹੁੰਦਾ। ਐਨਾ ਪ੍ਰੈਸ਼ਰ ਝੱਲਣ ਦਾ ਮੇਰਾ ਮਾਦਾ ਹੈਨੀ, ਮੈਂ ਐਨੀ ਗੱਲ ਜਰੂਰ ਦੱਸ ਦਿੰਦਾ ਕਿ ਲੋਕ ਕਹਿਣਗੇ ਕਿ ਤੂੰ ਗਦਾਰੀ ਕੀਤੀ, ਪਾਰਟੀ ਦੀ ਪਿੱਠ ‘ਚ ਛੁਰਾ ਮਰਿਆ। ਮੈਂ ਦਿਲ ‘ਤੇ ਹੱਥ ਰੱਖ ਕੇ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ, ਨਾਹੀ ਮੈਂ ਕੋਈ ਗਦਾਰੀ ਕੀਤੀ ਹੈ। ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹੜੀ 37-38 ਸਾਲ ਸੇਵਾ ਕੀਤੀ ਹੋਵੇ। ਮੈਂ ਆਪਣੇ ਘਰ ਬੈਠਣ ਵਾਸਤੇ ਜਾ ਰਿਹਾ। ਜਿਹਨੂੰ ਬਾਦਲ ਸਾਬ ਦਾ ਦਿਲ ਕਰਦਾ। ਸਾਡੀ 36-37 ਸਾਲ ਦੀ ਯਾਰੀ ਪਰਿਵਾਰਵਾਦ ਦੇ ਭੇਂਟ ਚੜ ਗਈ ਹੈ। ਇਸ ਕਰਕੇ ਉਨ੍ਹਾਂ ਨੇ ਮੇਰੇ ਤੋਂ ਅੱਖਾਂ ਫੇਰ ਲਈਆਂ। ਮੈਂ ਰੈਜ਼ਿਗੇਨੇਸ਼ਨ ਦੇ ਕੇ ਆਪਣਾ ਮਨ ਹਲਕਾ ਕਰ ਰਿਹਾ ਹਾਂ। ਅਗਰ ਮੈਂ ਕਿਸੇ ਪਾਸੇ ਜਾਣ ਦਾ ਮਨ ਬਣਾਉਣਗਾ ਤਾ ਛੋਟੇ ਤੋਂ ਛੋਟੇ ਵਰਕਰ ਨੂੰ ਪੁੱਛ ਕੇ ਫੈਸਲਾ ਕਰਾਂਗਾ। ਇਹ ਨਾ ਸੋਚਿਓ ਕਿ ਮੈਂ ਤੁਹਾਡੇ ਨਾਲ ਰਾਏ ਕਰੇ ਤੋਂ ਬਿਨਾਂ ਹੀ ਫੈਸਲਾ ਲੈ ਲਵਾਂਗਾ। ਮੇਰਾ ਫਿਊਚਰ ਬਹੁਤ ਸਿਕਿਉਰ ਹੈ ਬਾਬੇ ਦੀ ਬੜੀ ਕਿਰਪਾ ਹੈ। ਜਿੰਨਾ ਕਿ ਸੇਵਾ ਮੇਰੇ ਤੋਂ ਹੋਈ ਮੈਨੂੰ ਮਾਫ ਕਰਿਓ, ਤੁਹਾਡਾ ਬਹੁਤ ਬਹੁਤ ਧੰਨਵਾਦ।”

Tags: Dimpy Dhillonformer in-charge of Shiromani Akali Dal from GiddarbahaHardeep Singh Dimpy DhillonPolitics NewsSHIROMANI AKALI DAL
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

by Navjot
October 12, 2026
0

Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Navjot
October 12, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 12 ਅਕਤੂਬਰ...

 ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਅੱਜ

 ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਅੱਜ

by Navjot
October 12, 2026
0

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਅੱਜ...

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੇਖੇ ਗਏ ਸ਼ੱਕੀ ਡਰੋਨ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੇਖੇ ਗਏ ਸ਼ੱਕੀ ਡਰੋਨ, 3 ਉਡਾਣਾਂ ਡਾਇਵਰਟ

by Navjot
October 12, 2026
0

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੇਖੇ ਗਏ ਸ਼ੱਕੀ ਡਰੋਨ, 3 ਉਡਾਣਾਂ ਡਾਇਵਰਟ ਚੰਡੀਗੜ੍ਹ, 12 ਅਕਤੂਬਰ (ਵਿਸ਼ਵ ਵਾਰਤਾ) ਐਤਵਾਰ ਰਾਤ ਨੂੰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ

by Navjot
October 12, 2026
0

Weather Update : ਬੀਤੇ ਦਿਨ ਪਏ ਮੀਂਹ ਤੋਂ ਬਾਅਦ ਬਦਲਿਆ ਮੌਸਮ ਦਾ ਮਿਜਾਜ਼ ; ਘਟਿਆ ਤਾਪਮਾਨ, ਅੱਜ ਕਈ ਥਾਵਾਂ ਤੇ...

Most Popular

Chandigarh ‘ਚ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ NIA ਹਵਾਲੇ

Chandigarh ‘ਚ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ NIA ਹਵਾਲੇ

by Ranjit Singh
2 weeks ago
0

Chandigarh 'ਚ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ NIA ਹਵਾਲੇ ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ): ਸੈਕਟਰ-37 ਸਥਿਤ ਪੰਜਾਬ BJP...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 