PUNJAB : ਪੰਜਾਬੀ ਗਾਇਕ ਜਸਵਿੰਦਰ ਪੂਹਲੀ ਨੇ ਕੀਤੀ ਖ਼ੁਦਕੁਸ਼ੀ
ਨਥਾਣਾ ,23ਅਗਸਤ (ਵਿਸ਼ਵ ਵਾਰਤਾ)PUNJAB: ਪਿੰਡ ਪੂਹਲੀ ਦੇ ਨੌਜਵਾਨ ਜਸਵਿੰਦਰ ਸਿੰਘ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਜਸਵਿੰਦਰ ਸਿੰਘ ਜੋ ਕਿ ਪੰਜਾਬੀ ਗਾਇਕ ਵੀ ਸੀ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਿਕ ਜਸਵਿੰਦਰ ਸਿੰਘ ਨੇ ਫੇਸਬੁੱਕ ਤੇ ਲਾਈਵ ਹੋ ਕੇ ਸਲਫਾਜ਼ ਖਾਣ ਦੀ ਜਾਣਕਾਰੀ ਦਿੱਤੀ। ਨੌਜਵਾਨ ਸਲਫਾਸ ਖਾਣ ਤੋਂ ਬਾਅਦ ਫੇਸਬੁਕ ਤੇ ਲਾਈਵ ਹੋਇਆ ਅਤੇ ਉਸਨੇ ਆਪਣੇ ਪਿਤਾ ਅਤੇ ਬੱਚਿਆਂ ਤੋਂ ਮਾਫੀ ਵੀ ਮੰਗੀ। ਫੇਸਬੁਕ ਲਾਈਵ ਦੇ ਵਿੱਚ ਉਸਨੇ ਆਪਣੇ ਸਲਫਾਸ ਖਾਣ ਦਾ ਕਾਰਨ ਉਸ ਨਾਲ ਹੋਈਆਂ ਠੱਗੀਆਂ ਨੂੰ ਦੱਸਿਆ। ਨੌਜਵਾਨ ਨੇ ਕੁਝ ਵਿਅਕਤੀਆਂ ਤੇ ਉਸ ਨੂੰ ਆਰਥਿਕ ਤੌਰ ਤੇ ਬਰਬਾਦ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਉਸਨੇ ਇਲਜ਼ਾਮ ਲਗਾਏ ਹਨ ਕਿ ਉਸ ਨੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਲਿਖਿਆ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ। ਜਸਵਿੰਦਰ ਸਿੰਘ ਪੂਲੀ ਜੋ ਇਕ ਲੱਤ ਤੋਂ ਅਪਾਹਜ ਵੀ ਸੀ, ਗਾਇਕੀ ਨਾਲ ਵੀ ਜੁੜਿਆ ਹੋਇਆ ਸੀ। ਉਸਨੇ ਆਪਣੀ ਆਵਾਜ਼ ਦੇ ਵਿੱਚ ਕਈ ਪੰਜਾਬੀ ਗੀਤ ਵੀ ਰਿਕਾਰਡ ਕਰਵਾਏ ਸਨ।























