Latest Punjab News: 15 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ

ਚੰਡੀਗੜ੍ਹ 23 ਅਗਸਤ (ਵਿਸ਼ਵ ਵਾਰਤਾ) : 15 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਨਿੱਜੀ ਵਾਹਨ ਜਿਨਾਂ ਦੀ ਮਿਆਦ 15 ਸਾਲ ਤੋਂ ਉੱਪਰ ਹੋ ਚੁੱਕੀ ਹੈ, ਉਹਨਾਂ ਦੇ ਮਾਲਕ ਇਨਵਾਇਰਮੈਂਟ ਟੈਕਸ ਅਦਾ ਕਰਕੇ ਹੁਣ ਇਹਨਾਂ ਗੱਡੀਆਂ ਨੂੰ ਚਲਾ ਸਕਣਗੇ । ਸਰਕਾਰ ਵੱਲੋਂ ਕੱਢਿਆ ਗਿਆ ਇਹ ਨੋਟੀਫਿਕੇਸ਼ਨ 1 ਸਤੰਬਰ ਤੋਂ ਲਾਗੂ ਹੋਵੇਗਾ। ਸਰਕਾਰ ਦੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਸੰਬੰਧਤ ਅਧਿਕਾਰੀ ਨੇ ਕਿਹਾ ਹੈ ਕਿ 15 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦੇ ਮਾਲਕ ਹੁਣ ਇਨਵਾਇਰਮੈਂਟ ਚਾਰਜਜ ਅਦਾ ਕਰਕੇ ਆਪਣੇ ਵਾਹਨਾਂ ਦਾ ਇਸਤੇਮਾਲ ਜਾਰੀ ਰੱਖ ਸਕਣਗੇ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਹਰੇਕ ਵਾਹਨ ਦੇ ਲਈ ਰੇਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਇਸ ਦੇ ਲਈ ਪਹਿਲਾਂ ਆਨਲਾਈਨ ਐਪਲੀਕੇਸ਼ਨ ਬਿਨੇਕਾਰ ਵੱਲੋਂ ਕੀਤੀ ਜਾਂਦੀ ਸੀ ਅਤੇ ਉਹਨਾਂ ਦਾ ਦਫਤਰ ਉਸਦੀ ਵੈਰੀਫਿਕੇਸ਼ਨ ਕਰਦਾ ਸੀ। ਪਰ ਹੁਣ ਇਸ ਦੇ ਲਈ ਇੱਕ ਆਫਲਾਈਨ ਮੈਨੂਅਲ ਬਣਾਇਆ ਗਿਆ ਹੈ ਅਤੇ ਉਹਨਾਂ ਦਾ ਦਫਤਰ ਡਾਟਾ ਐਂਟਰੀ ਕਰਨ ਤੋਂ ਬਾਅਦ ਉਸ ਦੀ ਵੈਰੀਫਿਕੇਸ਼ਨ ਕਰਦਾ ਹੈ ਤੇ ਇਸ ਤੇ ਤੇਜ਼ੀ ਦੇ ਨਾਲ ਕੰਮ ਅੱਗੇ ਵੱਧ ਰਿਹਾ ਹੈ।























